ਹਾਥਰਸ ਪੀੜਤ ਪਰਿਵਾਰ ਨਾਲ ਪੁਲਿਸ ਵਿਹਾਰ ਬਰਦਾਸ਼ਤ ਨਹੀਂ : ਰਾਹੁਲ-ਪ੍ਰਿਅੰਕਾ

Rahul-Priyanka

ਹਾਥਰਸ ਪੀੜਤ ਪਰਿਵਾਰ ਨਾਲ ਪੁਲਿਸ ਵਿਹਾਰ ਬਰਦਾਸ਼ਤ ਨਹੀਂ : ਰਾਹੁਲ-ਪ੍ਰਿਅੰਕਾ

ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਪਾਰਟੀ ਦੀ ਉੱਤਰ ਪ੍ਰਦੇਸ਼ ਇੰਚਾਰਜ਼ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਹਾਥਰਸ ਦੀ ਪੀੜਤ ਲੜਕੀ ਦੇ ਪਰਿਵਾਰ ਨਾਲ ਪੁਲਿਸ ਦੇ ਵਿਹਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਧਮਕਾਇਆ ਤੇ ਡਰਾਇਆ ਜਾ ਰਿਹਾ ਹੈ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਗਾਂਧੀ ਨੇ ਕਿਹਾ, ਇਸ ਪਿਆਰੀ ਬੱਚੀ ਤੇ ਉਸਦੇ ਪਰਿਵਾਰ ਨਾਲ ਉੱਤਰ ਪ੍ਰਦੇਸ਼ ਸਰਕਾਰ ਤੇ ਉਸਦੀ ਪੁਲਿਸ ਵੱਲੋਂ ਕੀਤਾ ਜਾ ਰਿਹਾ ਵਿਹਾਰ ਮੈਨੂੰ ਸਵੀਕਾਰ ਨਹੀਂ। ਕਿਸੇ ਵੀ ਹਿੰਦੁਸਤਾਨੀ ਨੂੰ ਇਹ ਸਵੀਕਾਰ ਨਹੀਂ ਕਰਨਾ ਚਾਹੀਦਾ।”

Rahul-Priyanka

ਸ੍ਰੀਮਤੀ ਵਾਡਰਾ ਨੇ ਕਿਹਾ, ‘ਉੱਤਰ ਪ੍ਰਦੇਸ਼ ਸਰਕਾਰ ਨੈਤਿਕ ਤੌਰ ‘ਤੇ ਭ੍ਰਿਸ਼ਟ ਹੈ। ਪੀੜਤਾ ਨੂੰ ਇਲਾਜ ਨਹੀਂ ਮਿਲਿਆ ਸਮੇਂ ‘ਤੇ ਸ਼ਿਕਾਇਤ ਨਹੀਂ ਲਿਖੀ, ਲਾਸ਼ ਨੂੰ ਜ਼ਬਰਦਸਤੀ ਸਾੜਿਆ, ਪਰਿਵਾਰ ਕੈਦ ‘ਚ ਹੈ, ਉਨ੍ਹਾਂ ਨੂੰ ਦਬਾਇਆ ਜਾ ਰਿਹਾ ਹੈ। ਹੁਣ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਨਾਰਕੋ ਟੈਸਟ ਹੋਵੇਗਾ। ਇਹ ਵਿਹਾਰ ਦੇਸ਼ ਨੂੰ ਮਨਜ਼ੂਰ ਨਹੀਂ। ਪੀੜਤਾ ਦੇ ਪਰਿਵਾਰ ਨੂੰ ਧਮਕਾਉਣ ਬੰਦ ਕੀਤਾ ਜਾਵੇ।” ਇਸ ਦਰਮਿਆਨ ਕਾਂਗਰਸ ਨੇ ਸ਼ਨਿੱਚਰਵਾਰ ਨੂੰ ਇੱਕ ਜਾਰੀ ਬਿਆਨ ‘ਚ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ‘ਚ ਪਾਰਟੀ ਦੇ ਸਾਂਸਦਾਂ ਤੇ ਹੋਰ ਸੀਨੀਅਰ ਆਗੂਆਂ ਦੀ ਇੱਕ ਟੀਮ ਅੱਜ ਹਾਥਰਸ ਜਾਵੇਗੀ ਤੇ ਪੀੜਤ ਪਰਿਵਾਰਾਂ ਦੇ ਨਾਲ ਹੋ ਰਹੇ ਪੁਲਿਸ ਵਰਤਾਅ ਸਬੰਧੀ ਵਿਸਥਾਰ ਜਾਣਕਾਰੀ ਲਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.