ਕਿੰਗਜ਼ ਇਲੈਵਨ ਪੰਜਾਬ ਦੀ ਟੀਮ ‘ਚ ਹੋਣਗੇ ਬਦਲਾਅ : ਰਾਹੁਲ

Rahul

ਪਲੇਆਫ਼ ਤੱਕ ਪਹੁੰਚਣ ਲਈ 10 ਮੈਚਾਂ ‘ਚੋਂ ਸੱਤ ਮੈਚਾਂ ‘ਚ ਜਿੱਤ ਜ਼ਰੂਰੀ

ਆਬੂਧਾਬੀ। ਆਈਪੀਐਲ-20 ‘ਚ ਰੋਮਾਂਚਕ ਮੈਚ ਵੇਖਣ ਨੂੰ ਮਿਲ ਰਹੇ ਹਨ ਪਰ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਲੋਕੇਸ਼ ਰਾਹੁਲ ਇਸ ਸਮੇਂ ਵੱਡੀ ਮੁਸ਼ਕਲ ‘ਚ ਹਨ। ਇੰਡੀਅਨ ਪ੍ਰੀਮੀਅਰ ਲੀਗ ‘ਚ ਪਹਿਲੀ ਵਾਰ ਕਪਤਾਨੀ ਕਰ ਰਹੇ ਕੇ. ਐਲ. ਰਾਹੁਲ ਤੋਂ ਕੁਝ ਗਲਤੀਆਂ ਹੋ ਰਹੀਆਂ ਹਨ ਹਾਲਾਂਕਿ ਉਨ੍ਹਾਂ ਗਲਤੀਆਂ ਨੂੰ ਸੁਧਾਰ ਵੀ ਰਹੇ ਹਨ ਪਰ ਮੁੰਬਈ ਖਿਲਾਫ਼ 48 ਦੌੜਾਂ ਦੀ ਕਰਾਰੀ ਹਾਰ ਤੋਂ ਬਾਅਦ ਕਿੰਗਜ਼ ਇਲੈਵਨ ਪੰਜਾਬ ਨੂੰ ਆਪਣੀ ਯੋਜਨਾਵਾਂ ‘ਚ ਬਦਲਾਅ ਕਰਨਾ ਪਵੇਗਾ। ਇਸ ਗੱਲ ਦੇ ਸੰਕੇਤ ਰਾਹੁਲ ਨੇ ਦੇ ਦਿੱਤੇ ਹਨ। ਕਿੰਗਜ਼ ਇਲੈਵਨ ਦੀ ਆਈਪੀਐਲ ‘ਚ ਤੀਜੀ ਹਾਰ ਹੈ।

ਕਪਤਾਲ ਕੇ. ਐਲ. ਰਾਹੁਲ ਤੇ ਟੀਮ ਮੈਨੇਜਮੈਂਟ ਦਾ ਹੁਣ ਸੋਚਣਾ ਵੀ ਬਣਦਾ ਹੈ। ਪੰਜਾਬ ਦੀ ਟੀਮ ਟੀ-20 ਸਪੈਸ਼ਲਿਸਟ ਗੇਂਦਬਾਜ਼ ਕ੍ਰਿਸ ਜਾਰਡਨ ਨੂੰ ਇੱਕ ਹੀ ਮੈਚ ਤੋਂ ਬਾਅਦ ਬਾਹਰ ਕਰ ਦਿੱਤਾ ਸੀ। ਇੱਥੋਂ ਤੱਕ ਕਿ ਟੀਮ ਕਰਣ ਨਾਇਰ ਨੂੰ ਲਗਾਤਾਰ ਮੌਕੇ ਦੇ ਰਹੀ ਹੈ। ਟੀਮ ਲਈ ਇਹ ਸੋਚਣਾ ਹੁਣ ਜ਼ਰੂਰੀ ਵੀ ਹੋ ਗਿਆ ਹੈ, ਕਿਉਂਕਿ ਟੀਮ ਆਪਣੇ 4 ‘ਚੋਂ 3 ਮੁਕਾਬਲੇ ਹਾਰ ਚੁੱਕੀ ਹੈ। ਪੰਜਾਬ ਨੂੰ ਜੇਕਰ ਪਲੇਆਫ਼ ਤੱਕ ਪਹੁੰਚਣਾ ਹੈ ਤਾਂ ਅਗਲੇ 10 ਮੈਚਾਂ ‘ਚੋਂ 7 ਮੈਚ ਜਿੱਤਣੇ ਜ਼ਰੂਰੀ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.