ਕਈ ਵੱਡੇ ਮਾਲ ਅਤੇ ਸਟੋਰਾਂ ਨੂੰ ਨਹੀਂ ਦਿੱਤਾ ਜਾ ਰਿਹਾ ਐ ਖੁੱਲਣ
ਪੰਜਾਬ ਦੇ ਕਈ ਵੱਡੇ ਟੋਲ ਪਲਾਜਾ ਨੂੰ ਨਹੀਂ ਲੈਣ ਦਿੱਤੀ ਜਾ ਰਹੀ ਐ ਫੀਸ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਕਿਸਾਨਾਂ ਵਲੋਂ ਦੂਜੇ ਦਿਨ ਵੀ ਰੇਲ ਰੋਕੋ ਅੰਦੋਲਨ ਜਾਰੀ ਹੈ। ਪੰਜਾਬ ਭਰ ਵਿੱਚ ਡੇਢ ਦਰਜਨ ਤੋਂ ਜਿਆਦਾ ਰੇਲ ਟ੍ਰੈਕ ਨੂੰ ਕਿਸਾਨਾਂ ਵਲੋਂ ਜਾਮ ਕੀਤਾ ਹੋਇਆ ਹੈ। ਜਿਸ ਕਾਰਨ ਪੰਜਾਬ ਵਿੱਚ ਕੋਈ ਵੀ ਰੇਲ ਪਿਛਲੇ 48 ਘੰਟਿਆ ਤੋਂ ਹੀ ਨਹੀਂ ਚਲ ਰਹੀ । ਰੇਲਵੇ ਵਲੋਂ ਪੰਜਾਬ ਸਣੇ ਚੰਡੀਗੜ ਦੇ ਵੀ ਸਾਰੇ ਰੂਟ ਕੈਂਸਲ ਕਰ ਦਿੱਤੇ ਹਨ, ਕਿਉਂਕਿ ਅੰਬਾਲਾ ਤੋਂ ਚੰਡੀਗੜ ਜਾਣ ਲਈ ਰਸਤੇ ਵਿੱਚ ਪੰਜਾਬ ਦਾ ਖੇਤਰ ਆਉਂਦਾ ਹੈ ਅਤੇ ਕਿਸਾਨਾਂ ਵਲੋਂ ਲਾਲੜੂ-ਡੇਰਾਬੱਸੀ ਰੇਲ ਟ੍ਰੈਕ ‘ਤੇ ਧਰਨਾ ਲਾਇਆ ਹੋਇਆ ਹੈ, ਜਿਸ ਕਾਰਨ ਪਿਛਲੇ 48 ਘੰਟਿਆ ਤੋਂ ਚੰਡੀਗੜ ਵੀ ਕੋਈ ਰੇਲ ਨਹੀਂ ਆਈ।
ਰੇਲਵੇ ਟ੍ਰੈਕ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਭਰ ਵਿੱਚ ਜ਼ਿਆਦਾਤਰ ਟੋਲ ਪਲਾਜਾ ਸਣੇ ਵੱਡੀ ਕੰਪਨੀਆਂ ਦੇ ਸਟੋਰ ਦੇ ਬਾਹਰ ਧਰਨਾ ਲਾ ਕੇ ਕਬਜ਼ਾ ਕੀਤਾ ਹੋਇਆ ਹੈ। ਜ਼ਿਆਦਾਤਰ ਟੋਲ ਪਲਾਜਾ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਕੋਈ ਵੀ ਫੀਸ ਨਹੀਂ ਲੈਣ ਦਿੱਤੀ ਜਾ ਰਹੀ ਹੈ ਅਤੇ ਆਮ ਗੱਡੀਆਂ ਨੂੰ ਬਿਨਾਂ ਟੋਲ ਦਿੱਤੇ ਹੀ ਰਵਾਨਾ ਕੀਤਾ ਜਾ ਰਿਹਾ ਹੈ। ਕੁਝ ਟੋਲ ਅਧਿਕਾਰੀਆਂ ਵਲੋਂ ਪੁਲਿਸ ਨਾਲ ਸੰਪਰਕ ਕਰਨ ਦੀ ਵੀ ਕੋਸ਼ਸ਼ ਕੀਤੀ ਗਈ ਸੀ ਪਰ ਵੱਡੇ ਕਿਸਾਨੀ ਅੰਦੋਲਨ ਨੂੰ ਦੇਖਦੇ ਹੋਏ ਪੁਲਿਸ ਵਲੋਂ ਵੀ ਇਸ ਮਾਮਲੇ ਵਿੱਚ ਕੁਝ ਵੀ ਕਰਨ ਤੋਂ ਸਾਫ ਇਨਕਾਰ ਕੀਤਾ ਜਾ ਰਿਹਾ ਹੈ।
ਮੋਗਾ ਵਿਖੇ ਅਡਾਨੀ ਦੇ ਸਾਇਲੋਸ ਨੂੰ ਵੀ ਪਿਛਲੇ 48 ਘੰਟੇ ਤੋਂ ਘੇਰਾ ਪਾਉਂਦੇ ਹੋਏ ਕੋਈ ਕੰਮਕਾਜ ਨਹੀਂ ਕਰਨ ਦਿੱਤਾ ਜਾ ਰਿਹਾ ਹੈ। ਕਿਸਾਨਾਂ ਵਲੋਂ ਆਪਣੇ ਇਸ ਅੰਦੋਲਨ ਨੂੰ ਅੱਗੇ ਇਸੇ ਤਰਾਂ ਜਾਰੀ ਰੱਖਣ ਬਾਰੇ ਕਿਹਾ ਜਾ ਰਿਹਾ ਹੈ, ਜਿਸ ਕਾਰਨ ਆਉਣ ਵਾਲੇ ਅਗਲੇ 7 ਦਿਨਾਂ ਤੱਕ ਪੰਜਾਬ ਵਿੱਚ ਇਹੋ ਜਿਹੀ ਸਥਿਤੀ ਰਹਿਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
ਕਿਥੇ ਕਿਥੇ ਲਾਏ ਹੋਏ ਹਨ ਧਰਨੇ ?
- 1. ਸ਼ੰਭੂ ਬਾਰਡਰ (ਪਟਿਆਲਾ)
- 2. ਧਬਲਾਨ (ਪਟਿਆਲਾ)
- 3. ਸੰਗਰੂਰ ਰੇਲਵੇ ਸਟੇਸ਼ਨ
- 4. ਸੁਨਾਮ (ਸੰਗਰੂਰ)
- 5. ਮਾਨਸਾ ਰੇਲਵੇ ਸਟੇਸ਼ਨ
- 6. ਬੁਢਲਾਡਾ (ਮਾਨਸਾ)
- 7. ਬਰਨਾਲਾ ਰੇਲਵੇ ਸਟੇਸ਼ਨ
- 8. ਬਠਿੰਡਾ ਰੇਲਵੇ ਸਟੇਸ਼ਨ
- 9. ਮੌੜ ਮੰਡੀ ਰੇਲਵੇ ਸਟੇਸ਼ਨ
- 10. ਰਾਮਪੁਰਾ ਰੇਲਵੇ ਸਟੇਸ਼ਨ
- 11. ਗਿੱਦੜਬਾਹਾ ਰੇਲਵੇ ਸਟੇਸ਼ਨ
- 12. ਜੈਤੋ ਰੇਲਵੇ ਸਟੇਸ਼ਨ
- 13. ਫਰੀਦਕੋਟ ਰੇਲਵੇ ਸਟੇਸ਼ਨ
- 14. ਮੋਗਾ ਰੇਲਵੇ ਸਟੇਸ਼ਨ
- 15. ਡਗਰੂ ਰੇਲਵੇ (ਮੋਗਾ)
- 16. ਜਗਰਾਉਂ ਰੇਲਵੇ ਸਟੇਸ਼ਨ (ਲੁਧਿਆਣਾ)
- 17. ਲੁਧਿਆਣਾ ਪੂਰਬੀ
- 18. ਲੁਧਿਆਣਾ ਪੱਛਮੀ
- 19. ਫਿਲੌਰ ਰੇਲਵੇ ਸਟੇਸ਼ਨ
- 20. ਕਰਤਾਰਪੁਰ ਰੇਲਵੇ ਸਟੇਸ਼ਨ
- 21. ਫਤਿਹਗੜ ਸਾਹਿਬ ਰੇਲਵੇ ਸਟੇਸ਼ਨ
- 22. ਫਿਰੋਜ਼ਪੁਰ ਰੇਲਵੇ ਸਟੇਸ਼ਨ
- 23. ਗੁਰਦਾਸਪੁਰ ਰੇਲਵੇ ਸਟੇਸ਼ਨ
- 24. ਲਾਲੜੂ-ਡੇਰਾਬਸੀ ਰੇਲਵੇ ਸਟੇਸ਼ਨ
- 25. ਪੱਟੀ ਰੇਲਵੇ ਸਟੇਸ਼ਨ
- 26. ਜਲੰਧਰ ਰੇਲਵੇ ਸਟੇਸ਼ਨ
- 27. ਮੁਕਤਸਰ ਸਾਹਿਬ ਰੇਲਵੇ ਸਟੇਸ਼ਨ
- 28. ਨਵਾਂ ਸ਼ਹਿਰ ਰੇਲਵੇ ਸਟੇਸ਼ਨ
- 29. ਅੰਮ੍ਰਿਤਸਰ ਰੇਲਵੇ ਸਟੇਸ਼ਨ
- 30. ਖਰੜ ਰੇਲਵੇ ਸਟੇਸ਼ਨ
- 31. ਬਸਤੀ ਟੈਂਕਾ ਵਾਲੀ ਟਰੈਕ ਫਿਰੋਜ਼ਪੁਰ
- 32. ਦੇਵੀਦਾਸਪੁਰ, ਜੰਡਿਆਲਾ (ਅੰਮ੍ਰਿਤਸਰ
ਭਾਜਪਾ ਆਗੂਆਂ ਦੇ ਘਰਾਂ ਅੱਗੇ ਪੱਕੇ ਧਰਨਾ
- 1. ਸ਼ਵੇਤ ਮਲਿਕ, ਰਾਜ ਸਭਾ ਐਮ.ਪੀ. (ਅੰਮ੍ਰਿਤਸਰ)
- 2. ਅਰੁਣ ਨਾਰੰਗ(ਐਮ ਐਲ ਏ, ਅਬੋਹਰ)
- 3. ਸਤਵੰਤ ਸਿੰਘ ਪੂਨੀਆ (ਸੰਗਰੂਰ)
- 4. ਬਿਕਰਮਜੀਤ ਸਿੰਘ ਚੀਮਾ (ਪਾਇਲ)
- 5. ਸੁਨੀਤਾ ਗਰਗ (ਕੋਟਕਪੂਰਾ)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.