ਨਵੀਂ ਸੇਧ ਪ੍ਰਦਾਨ ਕਰੇਗਾ ‘ਬਡੀ’ ਪ੍ਰੋਗਰਾਮ

ਨਵੀਂ ਸੇਧ ਪ੍ਰਦਾਨ ਕਰੇਗਾ ‘ਬਡੀ’ ਪ੍ਰੋਗਰਾਮ

ਪੰਜਾਬ ਸਕੂਲ ਸਿੱਖਿਆ ਵਿਭਾਗ ਵਿਦਿਆਰਥੀਆਂ ਦੀ ਆਪਸੀ ਸਿੱਖਿਆ ਸਾਂਝੇਦਾਰੀ ਵਧਾਉਣ ਲਈ 28 ਸਤੰਬਰ ਤੋ ‘ਬਡੀ ਮੇਰਾ ਸਿੱਖਿਆ ਸਾਥੀ’ ਹਫਤਾ ਮੁਹਿੰਮ ਨੂੰ ਲਗਾਤਾਰ ਅਧਿਆਪਕ ਵਿਦਿਆਰਥੀਆਂ ਵੱਲੋਂ ਜੋ ਉਤਸ਼ਾਹ ਵਿਖਾਇਆ ਜਾ ਰਿਹਾ ਹੈ ਉਸਦੇ ਸਾਰਥਿਕ ਨਤੀਜੇ ਆਉਣ ਦੀ ਉਮੀਦ ਕੀਤੀ ਜਾ ਸਕਦੀ ਹੈ। ‘ਬਡੀ’ ਸ਼ਬਦ ਦਾ ਪ੍ਰਯੋਗ ਅਕਸਰ ਸੈਨਿਕ ਸੇਵਾਵਾਂ ਦੌਰਾਨ ਕੀਤਾ ਜਾਂਦਾ ਹੈ।

‘ਬਡੀ’ ਦਾ ਅਰਥ ਹੈ ਆੜੀ, ਸਾਥੀ, ਸੈਨਾ ਵਿੱਚ ਇਹ ਗਰੁੱਪ ਬਣੇ ਹੁੰਦੇ ਹਨ। ਹਰ ਸੈਨਿਕ ਨੂੰ ਆਪਣੇ ਗਰੁੱਪ ਦੇ ‘ਬਡੀ’ ਸਾਥੀ ਦੀ ਸਮੁੱਚੀ ਜਾਣਕਾਰੀ ਹੁੰਦੀ ਹੈ। ਤਾਂ ਜੋ ਕਿਸੇ ਵੀ ਸੰਕਟ ਸਮੇਂ ਉਹ ਜਾਣਕਾਰੀ ਕੰਮ ਆ ਸਕੇ। ਭਾਵੇਂ ਇਸ ਬਡੀ, ਸਾਥੀ ਦੀਆਂ ਗੁਪਤ ਸੂਚਨਾਵਾਂ ਵੀ ਸ਼ਾਮਿਲ ਹਨ ਪਰ ਸਹਿਯੋਗ ਦੀ ਉਮੀਦ ਜ਼ਿਆਦਾ ਰੱਖੀ ਜਾਂਦੀ ਹੈ। ਗਰੁੱਪ ਦੇ ਮੈਂਬਰਾਂ ਦੀ ਗਿਣਤੀ ਰੱਖੀ ਜਾਂਦੀ ਹੈ।  ਪੰਜਾਬ ਸਕੂਲ ਸਿੱਖਿਆ ਵਿਭਾਗ ਲਈ ਬਡੀ ਸ਼ਬਦ ਨਵਾਂ ਨਹੀਂ ਹੈ।

ਅਗਸਤ 1918 ਦੌਰਾਨ ਨਸ਼ਿਆਂ ਵਿਰੋਧੀ ਮੁਹਿੰਮ ਦੀ ਸ਼ੁਰੂਆਤ ਲਈ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਸੁਚੇਤ ਕਰਨ ਅਤੇ ਲਹਿਰ ਦਾ ਹਿੱਸਾ ਬਣਾਉਣ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਜੋ ਸਕੂਲਾਂ ਵਿੱਚ ਲਗਾਤਾਰ ਜਾਰੀ ਹੈ। ਸਿੱਖਿਆ ਸੱਕਤਰ ਪੰਜਾਬ ਕ੍ਰਿਸ਼ਨ ਕੁਮਾਰ ਨੇ ਇਸ ਲਹਿਰ ਨੂੰ ਸਿੱਖਿਆ ਨਾਲ ਜੋੜਦਿਆਂ ਵਿਦਿਆਰਥੀਆਂ, ਅਧਿਆਪਕਾਂ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੇ ਗਰੁੱਪ ਬਣਾ ਕੇ ਸਿੱਖਿਆ ਵਿਭਾਗ ਨੂੰ ਸਹਿਯੋਗ ਨਾਲ ਜੋੜਨ ਦਾ ਉਪਰਾਲਾ ਕੀਤਾ ਹੈ।

ਨਵੇਂ ਸਿੱਖਿਆ ਸੈਸ਼ਨ ਤੋਂ ਲੈ ਕੇ ਵਿੱਦਿਅਕ ਅਦਾਰੇ ਅਜੇ ਤੱਕ ਬੰਦ ਹਨ ਤੇ ਆਨਲਾਈਨ ਸਟੱਡੀ ਰਾਹੀਂ ਸਿਲੇਬਸ ਨੂੰ ਪੂਰਾ ਕਰਨ ਦੇ ਯਤਨ ਹੋ ਰਹੇ ਹਨ ਭਾਵੇਂ ਜਮੀਨੀ ਪੱਧਰ ‘ਤੇ ਇਸ ਦੀਆਂ ਆਪਣੀਆਂ ਸਮੱਸਿਆਵਾਂ ਹਨ ਤੇ ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਦਿਵਾਉਣ ਲਈ ‘ਬਡੀ ਮੇਰਾ ਸਿੱਖਿਆ ਸਾਥੀ’ ਮੁਹਿੰਮ ਕਾਰਗਰ ਸਾਬਿਤ ਹੋਵੇਗੀ। ਸਰਕਾਰੀ ਸਕੂਲ ਵਿੱਚ ਆਮ ਕਰਕੇ ਮੱਧ ਵਰਗ ਤੇ ਨਿਮਨ ਵਰਗ ਦੇ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਤੇ ਇਨ੍ਹਾਂ ਦੇ ਮਾਪੇ ਮਜ਼ਦੂਰੀ ਤੇ ਦੁਕਾਨਦਾਰੀ ਨਾਲ ਸਬੰਧ ਰੱਖਦੇ ਹੋਣ ਕਰਕੇ ਦਿਨ ਸਮੇਂ ਘਰ ਤੋਂ ਦੂਰ ਰਹਿੰਦੇ ਹਨ। ਜਿਸ ਕਾਰਨ ਕਈ ਵਿਦਿਆਰਥੀਆਂ ਨੂੰ ਆਨਲਾਈਨ ਸਟੱਡੀ ਲਈ ਸਮੱਸਿਆਵਾਂ ਆ ਜਾਂਦੀਆਂ ਹਨ।

ਬਡੀ ਗਰੁੱਪ ਬਣੇ ਹੋਣ ਕਾਰਨ ਵਿਦਿਆਰਥੀ ਆਪਣੇ ਗਰੁੱਪ ਦੇ ਸਾਥੀਆਂ, ਜਿਨ੍ਹਾਂ ਦੀ ਗਿਣਤੀ 5 ਤੱਕ ਹੋ ਸਕਦੀ ਹੈ, ਦੇ ਸਪੰਰਕ ਵਿੱਚ ਹੋਣਗੇ ਅਤੇ ਆਪਣੀ ਕਿਸੇ ਵੀ ਸਮੱਸਿਆ ਲਈ ਚਰਚਾ ਕਰ ਸਕਣਗੇ ਉਦਾਹਰਨ ਦੇ ਤੌਰ ‘ਤੇ ਜੇ ਕਿਸੇ ਬਡੀ ਗਰੁੱਪ ਵਿੱਚ ਉਨ੍ਹਾਂ ਕੋਲ ਘਰ ਮੋਬਾਇਲ ਫੋਨ ਮੌਜੂਦ ਨਹੀਂ ਤਾਂ ਉਹ ਆਪਣੇ ਬਡੀ ਗਰੁੱਪ ਸਾਥੀਆਂ ਨਾਲ ਸੰਪਰਕ ਕਰਕੇ ਆਪਣੀ ਸਮੱਸਿਆ ਦਾ ਹੱਲ ਕਰ ਸਕਦਾ ਹੈ। ਇਹ ਸਹਿਯੋਗ ਸਿਰਫ ਇੱਥੋਂ ਤੱਕ ਹੀ ਸੀਮਤ ਨਹੀਂ ਕਿਸੇ ਵਿਸ਼ੇ ਵਿੱਚ ਕਮਜ਼ੋਰ ਵਿਦਿਆਰਥੀ ਉਸ ਵਿਸ਼ੇ ਦੀ ਤਿਆਰੀ ਲਈ ਦੂਜੇ ਬਡੀ ਦੀ ਸਹਾਇਤਾ ਲੈ ਸਕੇਗਾ ਤੇ ਜਿਸ ਵਿਸ਼ੇ ‘ਤੇ ਉਸ ਦੀ ਆਪਣੀ ਪਕੜ ਹੈ ਉਸ ਦੀ ਜਾਣਕਾਰੀ ਦੂਜੇ ਸਾਥੀਆਂ ਨੂੰ ਦੇਵੇਗਾ।

ਬਡੀ ਗਰੁੱਪ ਦੀ ਕਾਰਜ ਪ੍ਰਣਾਲੀ ਦਾ ਖੇਤਰ ਸੀਮਤ ਨਹੀਂ ਇਸ ਨੂੰ ਸੈਨਿਕਾਂ ਵਾਂਗ ਕਿੰਨਾ ਵੀ ਵਿਸ਼ਾਲ ਭਾਵ ਬਡੀ ਗਰੁੱਪ ਆਪਣੇ ਮੈਂਬਰਜ ਦੀਆਂ ਕਲਾਸ ਸਮੱਸਿਆਵਾਂ, ਨਿੱਜੀ ਸਮੱਸਿਆਵਾਂ ਤੋਂ ਨਿਜਾਤ ਪਾਉਣ ‘ਚ ਸਹਾਈ ਹੋ ਸਕਦਾ ਹੈ। ਸਕੂਲੀ ਵਿਦਿਆਰਥੀ ਉਮਰ ਵਿੱਚ ਕੱਚੀ ਮਿੱਟੀ ਦੇ ਘੜੇ ਵਾਂਗ ਹੁੰਦਾ ਹੈ। ਜਿਸ ਸਾਂਚੇ ਵਿੱਚ ਢਾਲ ਦਿੱਤਾ ਜਾਵੇ ਉਸ ਵਿੱਚ ਹੀ ਢਲ ਜਾਂਦਾ ਹੈ। ਬਡੀ ਗਰੁੱਪ ਦੀ ਮੁਹਿੰਮ ਵਿਦਿਆਰਥੀਆਂ ਵਿੱਚ ਸਹਿਯੋਗ, ਸਹਿਣਸ਼ੀਲਤਾ, ਪਿਆਰ, ਸਤਿਕਾਰ ਦੀ ਭਾਵਨਾ ਭਰੇਗੀ ਜੋ ਸਿਰਫ ਸਕੂਲੀ ਜੀਵਨ ਤੱਕ ਹੀ ਸੀਮਤ ਨਹੀਂ ਰਹੇਗੀ ਸਗੋ ਤਾਉਮਰ ਉਸ ਦੇ ਵਿਵਹਾਰ ਨੂੰ ਹੁਲਾਰਾ ਦੇ ਕੇ ਸਮਾਜ ਲਈ ਇੱਕ ਆਦਰਸ਼ ਨਾਗਰਿਕ ਪੇਸ਼ ਕਰੇਗੀ। ਜਿਸ ਤੋਂ ਆਉਣ ਵਾਲੀਆਂ ਪੀੜ੍ਹੀਆਂ ਸੇਧ ਲੈਣਗੀਆਂ। ਇੱਥੇ ਇਸ ਗਰੁੱਪ ਦੀ ਬਣਤਰ ਬਾਰੇ ਚਰਚਾ ਕਰਨੀ ਜਰੂਰੀ ਸਮਝਾਂਗਾ। ਇਹ ਗਰੁੱਪ ਪਹਿਲਾਂ ਵੀ ਨਸ਼ਿਆਂ ਵਿਰੋਧੀ ਮੁਹਿੰਮ ਲਈ ਚੱਲ ਰਹੇ ਹਨ।

ਉਸ ਦੀ ਰੌਸ਼ਨੀ ਅਤੇ ਬਣਤਰ ਇਸ ਪ੍ਰਕਾਰ ਹੈ। ਬਡੀ ਗਰੁੱਪ ਦੇ ਮੈਂਬਰਾਂ ਦੀ ਗਿਣਤੀ ਕਲੀ ਵਿੱਚ ਹੋਵੇਗੀ ਬਡੀ ਗਰੁੱਪ ਦੇ ਮੈਂਬਰਾਂ ਦੀ ਗਿਣਤੀ ਘੱਟ ਤੋਂ ਘੱਟ ਤਿੰਨ ਤੇ ਵੱਧ ਤੋਂ ਵੱਧ ਪੰਜ ਰੱਖੀ ਜਾ ਸਕਦੀ ਹੈ। ਉਦਾਹਰਨ ਦੇ ਤੌਰ ‘ਤੇ ਇੱਕ ਸ਼੍ਰੇਣੀ ਵਿੱਚ 41 ਵਿਦਿਆਰਥੀ ਹਨ ਉਸ ਦੇ 9 ਗਰੁੱਪ ਬਣਨਗੇ 7 ਗਰੁੱਪ 5-5 ਵਿਦਿਆਰਥੀਆਂ ਦੇ ਬਾਕੀ ਬਚੇ ਵਿਦਿਆਰਥੀਆਂ ਦੇ 2 ਗਰੁੱਪ 3-3 ਵਿਦਿਆਰਥੀਆਂ ਦੇ ਬਣ ਸਕਦੇ ਹਨ। ਪਰ ਬਾਕੀ ਹਲਾਤ ਤੇ ਸਹੂਲਤਾਂ ਅਨੁਸਾਰ ਬਣਾਏ ਜਾ ਸਕਦੇ ਹਨ। ਬੱਸ ਲੋੜ ਇਸ ਲਹਿਰ ਦਾ ਹਿੱਸਾ ਬਣ ਕੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਦੀ ਤੇ ਉਹਨਾਂ ਵਿੱਚ ਨਵਾਂ ਜੋਸ਼ ਭਰਨ ਦੀ ਹੈ ਜੇ ਅਧਿਆਪਕ ਖੁਦ ਇਹ ਯਤਨ ਕਰਨਗੇ ਤਾਂ ਆਪਣੇ-ਆਪ ਉਹ ਬਡੀ ਲਹਿਰ ਦਾ ਹਿੱਸਾ ਬਣ ਜਾਣਗੇ
ਮੋ. 94164-33171
ਡਾ. ਰਜਿੰਦਰ ਭਾਈਰੂਪਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.