15 ਅਕਤੂਬਰ ਤੋਂ ਬਾਅਦ ਖੋਲ੍ਹੇ ਜਾ ਸਕਣਗੇ ਸਕੂਲ-ਕਾਲਜ
ਲਖਨਊ। ਕੇਂਦਰ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਸਕਰਾਰ ਨੇ ਅਨਲਾੱਕ-5 ਦੇ ਦਿਸ਼ਾ ਨਿਰਦੇਸ਼ਾਂ ਵੀਰਵਾਰ ਨੂੰ ਜਾਰੀ ਦਿੱਤੇ। ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਹੁਣ ਸਕੂਲ ਤੇ ਸਿੱਖਿਆ ਅਦਾਰੇ 15 ਅਕਤੂਬਰ ਤੋਂ ਬਾਅਦ ਲੜੀਬੱਧ ਤਰੀਕੇ ਨਾਲ ਖੋਲ੍ਹੇ ਜਾ ਸਕਣਗੇ।
ਸੂਬੇ ਉਪ ਮੁੱਖ ਸਕੱਤਰ (ਗ੍ਰਹਿ) ਅਵਨੀਸ਼ ਅਵਸਥੀ ਨੇ ਦੱਸਿਆ ਕਿ ਅਨਲਾੱਕ-5 ਦੇ ਦਿਸ਼ਾ-ਨਿਰਦੇਸ਼ ਮੁੱਖ ਮੰਤਰੀ ਯੋਗੀ ਆਦਿੱਆਨਾਥ ਦੇ ਨਿਰਦੇਸ਼ ‘ਤੇ ਜਾਰੀ ਕਰ ਦਿੱਤੇ ਗਏ ਹਨ। ਇਨ੍ਹਾਂ ਦੇ ਅਨੁਸਾਰ ਕਟੇਂਨਮੈਂਟ ਜੋਨ ‘ਚੋਂ ਬਾਹਰ ਸਮੂਹ ਸਕੂਲ ਤੇ ਕੋਚਿੰਗ ਸੰਸਥਾਨ 15 ਅਕਤੂਬਰ ਤੋਂ ਬਾਅਦ ਖੋਲ੍ਹੇ ਜਾ ਸਕਣਗੇ। ਇਹ ਫੈਸਲਾ ਸਕੂਲ ਤੇ ਸੰਸਥਾਨ ਦੇ ਪ੍ਰਬੰਧਕਾਂ ਨਾਲ ਵਿਚਾਰ-ਵਟਾਂਦਰਾ ਕਰਕੇ ਤੇ ਹਾਲਾਤਾਂ ਨੂੰ ਪਰਖ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਿਆ ਜਾਵੇਗਾ। ਅਵਸਥੀ ਨੇ ਕਿਹਾ ਕਿ ਵਿਦਿਆਰਥੀ ਸਬੰਧਿਤ ਸਕੂਲ ‘ਚ ਆਪਣੇ ਮਾਤਾ-ਪਿਤਾ ਦੀ ਲਿਖਤੀ ਸਹਿਮਤੀ ‘ਤੇ ਹੀ ਮੌਜ਼ੂਦ ਹੋ ਸਕਦੇ ਹਨ। ਇਸ ਦੇ ਨਾਲ ਹੀ ਸਕੂਲ ਤੇ ਸਿੱਖਿਆ ਅਦਾਰਿਆਂ ‘ਚ ਵਿਦਿਆਰਥੀਆਂ ਦੀ ਮੌਜ਼ੂਦਗੀ ਬਿਨਾ ਮਾਤਾ-ਪਿਤਾ ਦੀ ਸਹਿਮਤੀ ‘ਤੇ ਜ਼ਰੂਰੀ ਨਹੀਂ ਕਰਵਾਈ ਜਾ ਸਕਦੀ। ਇਹ ਮਾਤਾ-ਪਿਦਾ ਦੀ ਸਹਿਮਤੀ ‘ਤੇ ਨਿਰਭਰ ਕਰੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.