ਸੇਵਾ-ਸਿਮਰਨ ਹੈ ਖੁਸ਼ੀਆਂ ਦਾ ਖਜ਼ਾਨਾ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੇਵਾ ਤੇ ਸਿਮਰਨ ਇਨਸਾਨ ਨੂੰ ਉਹ ਸਾਰੀਆਂ ਖੁਸ਼ੀਆਂ ਦਿਵਾ ਦਿੰਦੇ ਹਨ, ਜਿਸ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਹ ਕਿਹਾ ਜਾਂਦਾ ਹੈ ਕਿ ਜੋ ਕਿਸਮਤ ‘ਚ ਹੈ ਉਹ ਮਿਲਦਾ ਹੈ, ਜੋ ਮਿਲਣਾ ਹੈ ,ਉਹ ਮਾਲਕ ਨੇ ਲਿਖ ਦਿੱਤਾ ਹੈ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਹੱਥ ‘ਤੇ ਹੱਥ ਰੱਖ ਕੇ ਬਹਿ ਜਾਓ ਆਪ ਜੀ ਫ਼ਰਮਾਉਂਦੇ ਹਨ ਕਿ ਸਾਰੇ ਧਰਮਾਂ ‘ਚ ਲਿਖਿਆ ਹੈ ਕਿ ਇਨਸਾਨ ਨੂੰ ਕਰਮਯੋਗੀ ਤੇ ਗਿਆਨਯੋਗੀ ਹੋਣਾ ਚਾਹੀਦਾ ਹੈ ਇਸ ਲਈ ਇਨਸਾਨ ਗਿਆਨਯੋਗੀ ਤੇ ਕਰਮਯੋਗੀ ਬਣੇ, ਤਾਂ ਫਿਰ ਇਨਸਾਨ ਆਪਣੀ ਤਕਦੀਰ ਨੂੰ ਬਦਲ ਸਕਦਾ ਹੈ ਮਨੁੱਖੀ ਜੂਨ ਖੁਦਮੁਖਤਿਆਰ ਤੇ ਸਰਵੋਤਮ ਜੂਨ ਹੈ ਪਸ਼ੂ, ਪੰਛੀ, ਪਰਿੰਦੇ ਜਿਵੇਂ ਕਰਮਾਂ ‘ਚ ਲਿਖਿਆ ਹੈ ,
ਉਹੋ ਜਿਹਾ ਭੁਗਤਦੇ ਹਨ,ਪਰ ਮਨੁੱਖ ਨੂੰ ਮਾਲਕ ਨੇ ਖੁਦਮੁਖਤਿਆਰੀ ਦਿੱਤੀ ਹੈ, ਸ਼ਕਤੀ ਦਿੱਤੀ ਹੈ, ਜਿਸ ਨਾਲ ਉਹ ਪਰਮ ਪਿਤਾ ਪਰਮਾਤਮਾ ਦਾ ਨਾਮ ਲੈ ਕੇ ਆਪਣੀ ਤਕਦੀਰ ਨੂੰ ਬਦਲ ਸਕਦਾ ਹੈ, ਆਪਣੇ ਅੰਦਰ ਆਤਮ ਸ਼ਕਤੀ ਪੈਦਾ ਕਰਕੇ ਬੁਲੰਦੀਆਂ ਨੂੰ ਛੋਹ ਸਕਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਿਸ ਤਰ੍ਹਾਂ ਇਨਸਾਨ ਸਵੇਰ, ਦੁਪਹਿਰ, ਸ਼ਾਮ ਸਰੀਰ ਦੀ ਖੁਰਾਕ ਲੈਂਦਾ ਹੈ, ਉਸੇ ਤਰ੍ਹਾਂ ਆਤਮਾ ਨੂੰ ਵੀ ਖੁਰਾਕ ਚਾਹੀਦੀ ਹੈ,
ਜਿਸ ਨਾਲ ਆਤਮਬਲ ਵਧੇ ਧਰਮਾਂ ਅਨੁਸਾਰ ਆਤਮਾ ਦੀ ਖੁਰਾਕ ਤਾਂ ਸਾਡੇ ਅੰਦਰ ਹੈ, ਪ੍ਰਭੂ, ਅੱਲ੍ਹਾ, ਵਾਹਿਗੁਰੂ, ਰਾਮ ਦੇ ਨਾਮ ਦੀ ਭਗਤੀ ਕਰੋ ਤਾਂ ਆਤਮ ਬਲ ਵਧਦਾ ਹੈ ਤੇ ਜਿਸ ਦੇ ਅੰਦਰ ਆਤਮ ਬਲ ਹੈ, ਸਫ਼ਲਤਾ ਉਨ੍ਹਾਂ ਦੇ ਕਦਮ ਜ਼ਰੂਰ ਚੁੰਮਿਆ ਕਰਦੀ ਹੈ ਨਾਸਾ ਸਾਇੰਸ ਕੇਂਦਰ ਅਮਰੀਕਾ ਵੀ ਕਹਿੰਦਾ ਹੈ ਕਿ ਜੇਕਰ ਤੁਹਾਨੂੰ ਵਿਲਪਾਵਰ ਚਾਹੀਦੀ ਹੈ ਤਾਂ ਤੁਸੀਂ ਲਗਾਤਾਰ ਪਰਮਾਤਮਾ ਦਾ ਨਾਮ ਜਪੋ ਜੇਕਰ ਛੇਤੀ ਪਰਮਾਤਮਾ ਤੋਂ ਆਤਮਬਲ ਚਾਹੁੰਦੇ ਹੋ ਤਾਂ ਸਵੇਰੇ 2 ਤੋਂ 5 ਦਾ ਸਮਾਂ ਹੈ, ਇਸ ਸਮੇਂ ਉੱਠ ਕੇ ਮੈਡੀਟੇਸ਼ਨ ਕਰੋ ਕਿਉਂਕਿ ਇਸ ਸਮੇਂ ਆਕਸੀਜਨ ਜ਼ਿਆਦਾ ਤੇ ਸ਼ੁੱਧ ਹੁੰਦੀ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਭਾਵੇਂ ਧਰਮਾਂ ਦੀ ਮੰਨੋ ਭਾਵੇਂ ਵਿਗਿਆਨ ਦੀ, ਕਿਉਂਕਿ ਧਰਮ ਤੋਂ ਹੀ ਵਿਗਿਆਨ ਬਣੀ ਹੈ,
ਵਿਗਿਆਨ ਤੋਂ ਧਰਮ ਨਹੀਂ ਬਣਿਆ ਧਰਮ ਮਹਾਂ ਵਿਗਿਆਨ ਹੈ ਆਪ ਜੀ ਫ਼ਰਮਾਉਂਦੇ ਹਨ ਕਿ ਧਰਮ ਨੇ ਜੋ ਗੱਲ ਕਹਿ ਦਿੱਤੀ ਉਹ ਬਦਲਦਾ ਨਹੀਂ ਤੇ ਸਾਇੰਸ ਪੈਰ-ਪੈਰ ‘ਤੇ ਬਦਲੀ ਹੈ ਧਰਮ ਖੁੱਲ੍ਹੇ ਦਿਮਾਗ ਨਾਲ ਪੜ੍ਹਨ ਲਈ ਹੈ , ਸਾਰਿਆਂ ਲਈ ਹੈ , ਕੋਈ ਵੀ ਪੜ੍ਹ ਸਕਦਾ ਹੈ ਧਰਮ ਨੇ ਕੋਈ ਜਾਤ-ਪਾਤ, ਮਜ਼ਹਬ ਦਾ ਚੱਕਰ ਨਹੀਂ ਚਲਾਇਆ ਇਹ ਤਾਂ ਆਦਮੀ ਦੇ ਦਿਮਾਗ ਦਾ ਕਚਰਾ ਹੈ ਸਾਰੇ ਧਰਮਾਂ ‘ਚ ਲਿਖਿਆ ਹੈ ਜੋ ਅੱਲ੍ਹਾ, ਵਾਹਿਗੁਰੂ, ਰਾਮ ਦਾ ਨਾਮ ਜਪੇਗਾ, ਉਹ ਉਸਦੀ ਕਿਰਪਾ ਦ੍ਰਿਸ਼ਟੀ ਨੂੰ ਪਾਵੇਗਾ, ਉੁਸਦੇ ਦਰਸ਼ਨ ਕਰੇਗਾ ਤੇ ਜੋ ਨਹੀਂ ਜਪੇਗਾ ਉਹ ਆਪਣੇ ਕਰਮਾਂ ਦਾ ਫ਼ਲ ਭੁਗਤਦਾ ਰਹੇਗਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਪਰਮਾਤਮਾ ਤੋਂ ਮੰਗਣਾ ਹੈ ਤਾਂ ਚੰਗੀ ਧਰਤੀ, ਚੰਗਾ ਪਾਣੀ, ਤੰਦਰੁਸਤੀ, ਚੰਗੀ ਸੰਤਾਨ ਮੰਗੋ, ਪਰਮਾਤਮਾ ਤੋਂ ਮੰਗਣਾ ਹੋਵੇ ਤਾਂ ਪਰਮਾਤਮਾ ਨੂੰ ਮੰਗੋ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.