ਬੱਚੀ ਦੇ ਕਾਤਲਾਂ ਨੂੰ ਮਿਲੇ ਸਖ਼ਤ ਤੋਂ ਸਖ਼ਤ ਸਜ਼ਾ
ਨਵੀਂ ਦਿੱਲੀ। ਕਾਂਗਰਸ ਦੀ ਉੱਤਰ ਪ੍ਰਦੇਸ਼ ਦੀ ਇੰਚਾਰਜ਼ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਸੂਬੇ ‘ਚ ਹਾਥਰਸ ‘ਚ ਹੈਵਾਨੀਅਤ ਦੀ ਸ਼ਿਕਾਰ ਹੋਈ ਇੱਕ ਬੱਚੀ ਦਾ ਹਵਾਲਾ ਦਿੰਦਿਆਂ ਯੋਗੀ ਆਦਿੱਤਿਆਨਾਥ ਸਰਕਾਰ ‘ਤੇ ਮੰਗਲਵਾਰ ਨੂੰ ਸ਼ਖਤ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਸੂਬੇ ‘ਚ ਕਾਨੂੰਨ ਵਿਵਸਥਾ ਹੁਣ ਹੱਦ ਨਾਲੋਂ ਜ਼ਿਆਦਾ ਵਿਗੜ ਗਈ ਹੈ।
ਪ੍ਰਿਅੰਕਾ ਨੇ ਜਾਰੀ ਇੱਕ ਬਿਆਨ ‘ਚ ਕਿਹਾ ‘ਹਾਥਰਸ ‘ਚ ਹੈਵਾਨੀਅਤ ਝੱਲਣ ਵਾਲੀ ਦਲਿਤ ਬੱਚੀ ਨੇ ਸਫਦਰਜੰਗ ਹਸਪਤਾਲ ‘ਚ ਦਮ ਤੋੜ ਦਿੱਤਾ। ਦੋ ਹਫ਼ਤਿਆਂ ਤੱਕ ਉਹ ਹਸਪਤਾਲ ‘ਚ ਜ਼ਿੰਦਗੀ ਤੇ ਮੌਤ ਨਾਲ ਲੜਦੀ ਰਹੀ। ਹਾਥਰਸ, ਸ਼ਾਹਜਹਾਂਪੁਰ ਤੇ ਗੋਰਖਪੁਰ ‘ਚ ਇੱਕ ਤੋਂ ਬਾਅਦ ਇੱਕ ਦੁਰਾਚਾਰ ਦੀਆਂ ਘਟਨਾਵਾਂ ਨੇ ਸੂਬੇ ਨੂੰ ਹਿਲਾ ਦਿੱਤਾ ਹੈ। ਯੂਪੀ ‘ਚ ਕਾਨੂੰਨੀ ਵਿਵਸਥਾ ਹੱਦ ਨਾਲੋਂ ਵਧੇਰੇ ਵਿਗੜ ਚੁੱਕੀ ਹੈ।” ਉਨ੍ਹਾਂ ਮਹਿਲਾ ਸੁਰੱਖਿਆ ਸਬੰਧੀ ਸਵਾਲ ਚੁੱਕਦਿਆਂ ਕਿਹਾ ਕਿ, ਔਰਤਾਂ ਦੀ ਸੁਰੱਖਿਆ ਦਾ ਨਾਮੋ-ਨਿਸ਼ਾਨ ਨਹੀਂ ਹੈ। ਅਪਰਾਧੀ ਖੁੱਲ੍ਹੇਆਮ ਅਪਰਾਧ ਕਰ ਰਹੇ ਹਨ। ਇਸ ਬੱਚੀ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.