ਲੜਕੀ ਨਾਲ ਦੁਰਾਚਾਰ ਤੋਂ ਬਾਅਦ ਹੈਵਾਨਾਂ ਨੇ ਕੱਟ ਦਿੱਤੀ ਸੀ ਜੀਭ
ਲਖਨਊ। ਯੂਪੀ ਦੇ ਹਾਥਰਸ ‘ਚ ਗੈਂਗਰੇਪ ਦੀ ਸ਼ਿਕਾਰ ਲੜਕੀ ਨੇ ਸਫਦਰਜੰਗ ਹਸਪਤਾਲ ‘ਚ ਦਮ ਤੋੜ ਦਿੱਤਾ। 19 ਸਾਲਾ ਸਲੜਕੀ ਦੇ ਨਾਲ 14 ਸਤੰਬਰ ਨੂੰ ਹਾਥਰਸ ਦੇ ਚੰਦਪਾ ਥਾਣਾ ਖੇਤਰ ਦੇ ਇੱਕ ਪਿੰਡ ‘ਚ ਦਰਿੰਦਗੀ ਹੋਈ ਸੀ। ਬਦਮਾਸ਼ਾਂ ਨੇ ਦਰਦਿੰਗੀ ਦਾ ਸ਼ਿਕਾਰ ਪੀੜਤ ਲੜਕੀ ਦੀ ਰੀੜ ਦੀ ਹੱਡ ਤੋੜ ਦਿੱਤੀ ਸੀ ਤੇ ਉਸ ਦੀ ਜੀਭ ਵੀ ਕੱਟ ਦਿੱਤੀ ਸੀ।
ਪੀੜਤਾ ਪਿਛਲੇ ਦੋ ਹਫ਼ਤਿਆਂ ਤੋਂ ਅਲੀਗੜ੍ਹ ਦੇ ਜੇਐਨ ਮੈਡੀਕਲ ਕਾਲਜ ‘ਚ ਭਰਤੀ ਸੀ। ਉੱਥੇ ਹਾਲਤ ‘ਚ ਸੁਧਾਰ ਨਾ ਹੋਣ ‘ਤੇ ਉਸਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਇਸ ਮਾਮਲੇ ‘ਚ ਪੁਲਿਸ ਨੇ ਚਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਹਾਥਰਸ ਦੇ ਥਾਣਾ ਚੰਦਪਾ ਖੇਤਰ ਦੇ ਇੱਕ ਪਿੰਡ ‘ਚ ਆਪਣੀ ਮਾਂ ਨਾਲ ਖੇਤਾਂ ‘ਚੋਂ ਚਾਰਾ ਲੈਣ ਗਈ ਕੁੜੀ ਨਾਲ ਪਿੰਡ ਦੇ ਹੀ ਨੌਜਵਾਨਾਂ ਨੇ ਪਹਿਲਾਂ ਸਮੂਹਿਕ ਜ਼ਬਰ-ਜਨਾਹ ਕੀਤਾ। ਉਸ ਤੋਂ ਬਾਅਦ ਉਸ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਪਰ ਕੁੜੀ ਦੀ ਚੀਕ-ਪੁਕਾਰ ਸੁਣ ਕੇ ਪਿੰਡ ਵਾਸੀਆਂ ਨੂੰ ਆਉਂਦਾ ਵੇਖ ਦਰਿੰਦੇ ਫਰਾਰ ਹੋ ਗਏ। ਇਸ ਤੋਂ ਬਾਅਦ ਪੀੜਛ ਕੁੜੀ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਗੰਭੀਰ ਰੂਪ ‘ਚ ਜਖ਼ਮੀ ਲੜਕੀ ਨੂੰ ਅਲੀਗੜ੍ਹ ਦੇ ਮੈਡੀਕਲ ਕਾਲਜ ‘ਚ ਦਾਖਲ ਕਰਵਾਇਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.