ਪਿਛਲੇ ਛੇ ਸਾਲਾਂ ਤੋਂ ਸਨ ਕੋਮਾ ‘ਚ
ਨਵੀਂ ਦਿੱਲੀ। ਸਾਬਕਾ ਰੱਖਿਆ ਮੰਤਰੀ ਜਸਵੰਤ ਸਿੰਘ ਦਾ ਐਤਵਾਰ ਸਵੇਰੇ ਦੇਹਾਂਤ ਹੋ ਗਿਆ। ਉਹ 82 ਸਾਲਾਂ ਦੇ ਸਨ ਤੇ ਪਿਛਲੇ ਛੇ ਸਾਲਾਂ ਤੋਂ ਕੋਮਾ ‘ਚ ਸਨ। ਭਾਜਪਾ ਦੇ ਸੰਸਥਾਪਕਾਂ ‘ਚੋਂ ਇੱਕ ਸਾਬਕਾ ਜਸਵੰਤ ਸਿੰਘ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਕੌਮੀ ਜ਼ਮਹੂਰੀ ਗਠਜੋੜ (ਰਾਜਗ) ਸਰਕਾਰ ਦੇ ਦੌਰਾਨ ਵੱਖ-ਵੱਖ ਮੰਤਰਾਲਿਆਂ ਦੇ ਕੈਬਨਿਟ ਮੰਤਰੀ ਰਹੇ।
ਉਨ੍ਹਾਂ 1996 ਤੋਂ 2004 ਦੌਰਾਨ ਰੱਖਿਆ, ਵਿਦੇਸ਼ ਤੇ ਵਿੱਤ ਵਰਗੇ ਮਹੱਤਵਪੂਰਨ ਮੰਤਰਾਲੇ ਸੰਭਾਲੇ ਸਾਲ 2014 ‘ਚ ਭਾਜਪਾ ਨੇ ਸ੍ਰੀ ਸਿੰਘ ਨੂੰ ਰਾਜਸਥਾਨ ਦੇ ਬਾੜਮੇਰ ਤੋਂ ਲੋਕ ਸਭਾ ਚੋਣਾਂ ਦੀ ਟਿਕਟ ਨਹੀਂ ਦਿੱਤੀ ਸੀ। ਇਸ ਤੋਂ ਬਾਅਦ ਨਾਰਾਜ਼ ਸ੍ਰੀ ਸਿੰਘ ਨੇ ਪਾਰਟੀ ਛੱਡ ਕੇ ਅਜ਼ਾਦ ਚੋਣਾਂ ਲੜੀਆਂ ਪਰ ਹਾਰ ਗਏ। ਉੁਸੇ ਸਾਲ ਦੌਰਾਨ ਉਨ੍ਹਾਂ ਦੇ ਸਿਰ ‘ਚ ਗੰਭੀਰ ਸੱਟਾਂ ਲੱਗੀਆਂ, ਉਦੋਂ ਤੋਂ ਉਹ ਕੋਮਾ ‘ਚ ਸਨ। ਸ੍ਰੀ ਸਿੰਘ ਨੇ ਪਹਿਲਾਂ ਫੌਜ ‘ਚ ਰਹਿ ਦੇ ਦੇਸ਼ ਸੇਵਾ ਕੀਤੀ ਤੇ ਬਾਅਦ ‘ਚ ਸਿਆਸਤ ‘ਚ ਆ ਗਏ। ਸ੍ਰੀ ਸਿੰਘ 1980 ਤੋਂ 2014 ਤੱਕ ਸਾਂਸਦ ਰਹੇ ਤੇ ਇਸ ਦੌਰਾਨ ਉਨ੍ਹਾਂ ਸਾਂਸਦ ਦੇ ਦੋਵੇਂ ਸਦਨਾਂ ਦੀ ਅਗਵਾਈ ਕੀਤੀ। ਉਨ੍ਹਾਂ ਦੇ ਪੁੱਤਰ ਮਾਨਵਿੰਦਰ ਸਿੰਘ ਵੀ ਸਿਆਸਤ ‘ਚ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.