ਪੰਜਾਬ ਕੋਰੋਨਾ ਦਾ ਕਹਿਰ ‘ਚ ਮਾਮੂਲੀ ਰਾਹਤ ਮੌਤਾ ਤੇ ਨਵੇਂ ਮਰੀਜ਼ਾਂ ਦੀ ਗਿਣਤੀ ਘਟਣ ਲੱਗੀ 54 ਮੌਤਾਂ ਤਾਂ 1588 ਨਵੇਂ ਮਾਮਲੇ

Corona Patients

ਪੰਜਾਬ ਵਿੱਚ ਮੌਤਾਂ ਦਾ ਅੰਕੜਾ ਵਧਣਾ ਜਾਰੀ, ਨਹੀਂ ਹੋ ਪਾ ਰਿਹਾ ਐ ਕੋਈ ਜਿਆਦਾ ਕੰਟਰੋਲ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਨੂੰ ਕੋਰੋਨਾ ਦੇ ਕਹਿਰ ਤੋਂ ਮਾਮੂਲੀ ਰਾਹਤ ਮਿਲਣ ਲੱਗੀ  ਹੈ, ਜਿਸ ਨੂੰ ਕੰਟਰੋਲ ਕਰਨ ਵਿੱਚ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ  ਕੁਝ ਦਿਨਾ ਦੇ ਮੁਕਾਬਲੇ ਮੌਤਾ ਦੀ ਗਿਣਤੀ ਦੇ ਨਾਲ ਨਾਲ ਨਵੇਂ ਮਰੀਜ਼ਾਂ ਦੀ ਗਿਣਤੀ ਵੀ ਘਟਣ ਲੱਗੀ ਹੈਪਿਛਲੇ 24 ਘੰਟੇ ਵਿੱਚ 54 ਮੌਤਾਂ ਹੋਣ ਦੇ ਨਾਲ ਹੀ 1588 ਨਵੇਂ ਮਾਮਲੇ ਸਾਹਮਣੇ ਆਏ ਹਨ, ਕੁਝ ਦਿਨ ਪਹਿਲਾਂ ਨਵੇਂ ਮਰੀਜ਼ਾਂ ਦੀ ਗਿਣਤੀ 3 ਹਜਾਰ ਦੇ ਕਰੀਬ ਪੁੱਜੇ ਸੀ ਤੇ ਮੌਤਾ ਦਾ ਅੰਕੜਾ ਵੀ 100 ਦੇ ਕਰੀਬ ਰਹਿ ਚੁੱਕਾ ਹੈ ਪੰਜਾਬ ਦਾ ਸਿਹਤ ਵਿਭਾਗ ਆਪਣੀ ਪੂਰੀ ਕੋਸ਼ਸ਼ ਕਰਨ ਵਿੱਚ ਲੱਗਿਆ ਹੋਇਆ ਹੈ ਪਰ ਕੋਈ ਜਿਆਦਾ ਕਾਮਯਾਬੀ ਹਾਸਲ ਹੁੰਦੀ ਨਜ਼ਰ ਨਹੀਂ ਆ ਰਹੀ ਹੈ।

ਬੀਤੇ 24 ਘੰਟਿਆਂ ਦੌਰਾਨ ਹੋਈ 54 ਮੌਤਾਂ ਵਿੱਚ ਮੁਹਾਲੀ ਤੋਂ 10, ਜਲੰਧਰ ਤੋਂ 8, ਅੰਮ੍ਰਿਤਸਰ ਤੋਂ 6, ਲੁਧਿਆਣਾ ਤੋਂ 6, ਪਟਿਆਲਾ ਤੋਂ 5, ਸੰਗਰੂਰ ਤੋਂ 4, ਪਠਾਨਕੋਟ ਤੋਂ 3, ਬਰਨਾਲਾ ਤੋਂ 2, ਗੁਰਦਾਸਪੁਰ ਤੋਂ 2, ਫਰੀਦਕੋਟ ਤੋਂ 1, ਫਾਜਿਲਕਾ ਤੋਂ 1, ਫਿਰੋਜ਼ਪੁਰ ਤੋਂ 1, ਕਪੂਰਥਲਾ ਤੋਂ 1, ਮਾਨਸਾ ਤੋਂ 1, ਮੋਗਾ ਤੋਂ 1, ਮੁਕਤਸਰ ਤੋਂ 1 ਅਤੇ ਰੋਪੜ ਤੋਂ 1 ਸ਼ਾਮਲ ਹਨ।

ਇਸੇ ਤਰਾਂ ਨਵੇਂ ਆਏ 1588 ਮਾਮਲੇ ਵਿੱਚ ਲੁਧਿਆਣਾ ਤੋਂ 172, ਜਲੰਧਰ ਤੋਂ 195, ਪਟਿਆਲਾ ਤੋਂ 172, ਮੁਹਾਲੀ ਤੋਂ 153, ਅੰਮ੍ਰਿਤਸਰ ਤੋਂ 132, ਗੁਰਦਾਸਪੁਰ ਤੋਂ 147, ਬਠਿੰਡਾ ਤੋਂ 78, ਹੁਸ਼ਿਆਰਪੁਰ ਤੋਂ 43, ਫਿਰੋਜ਼ਪੁਰ ਤੋਂ 41, ਸੰਗਰੂਰ ਤੋਂ 35, ਪਠਾਨਕੋਟ ਤੋਂ 80, ਕਪੂਰਥਲਾ ਤੋਂ 79, ਫਰੀਦਕੋਟ ਤੋਂ 35, ਮੁਕਤਸਰ ਤੋਂ 32, ਮੋਗਾ ਤੋਂ 21, ਫਾਜਿਲਕਾ ਤੋਂ 12, ਰੋਪੜ ਤੋਂ 49, ਫਤਿਹਗੜ ਸਾਹਿਬ ਤੋਂ 22, ਬਰਨਾਲਾ ਤੋਂ 20, ਤਰਨਤਾਰਨ ਤੋਂ 16, ਮਾਨਸਾ ਤੋਂ 34 ਅਤੇ ਐਸਬੀਐਸ ਨਗਰ ਤੋਂ 20 ਸ਼ਾਮਲ ਹਨ।

Kovid

ਪਿਛਲੇ 24 ਘੰਟਿਆਂ ਵਿੱਚ ਠੀਕ ਹੋਣ ਵਾਲੇ 1988 ਮਰੀਜ਼ਾ ਵਿੱਚ ਲੁਧਿਆਣਾ ਤੋਂ 322, ਪਟਿਆਲਾ ਤੋਂ 172, ਮੁਹਾਲੀ ਤੋਂ 393, ਅੰਮ੍ਰਿਤਸਰ ਤੋਂ 229, ਗੁਰਦਾਸਪੁਰ ਤੋਂ 92, ਬਠਿੰਡਾ ਤੋਂ 100, ਹੁਸ਼ਿਆਰਪੁਰ ਤੋਂ 73, ਫਿਰੋਜ਼ਪੁਰ ਤੋਂ 2, ਸੰਗਰੂਰ ਤੋਂ 42, ਪਠਾਨਕੋਟ ਤੋਂ 40, ਕਪੂਰਥਲਾ ਤੋਂ 93, ਫਰੀਦਕੋਟ ਤੋਂ 34, ਮੁਕਤਸਰ ਤੋਂ 40, ਮੋਗਾ ਤੋਂ 48, ਫਾਜਿਲਕਾ ਤੋਂ 70, ਰੋਪੜ ਤੋਂ 42, ਫਤਿਹਗੜ ਸਾਹਿਬ ਤੋਂ 26, ਬਰਨਾਲਾ ਤੋਂ 48, ਤਰਨਤਾਰਨ ਤੋਂ 7, ਮਾਨਸਾ ਤੋਂ 75 ਅਤੇ ਐਸਬੀਐਸ ਨਗਰ ਤੋਂ 40 ਸ਼ਾਮਲ ਹਨ।
ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾ ਦੀ ਗਿਣਤੀ 108684 ਹੋ ਗਈ ਹੈ, ਜਿਸ ਵਿੱਚੋਂ 86013 ਠੀਕ ਹੋ ਗਏ ਹਨ ਅਤੇ 2188 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 19483 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਅਤੇ ਖ਼ੁਦ ਦੇ ਘਰਾਂ ਵਿੱਚ ਚਲ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.