ਪੂਰਬੀ ਯੂਕ੍ਰੇਨ ‘ਚ ਫੌਜੀ ਜਹਾਜ਼ ਹਾਦਸਾਗ੍ਰਸ਼ਤ, 25 ਮੌਤਾਂ

ਜਹਾਜ਼ ‘ਚ ਪਾਇਲਟ ਟੀਮ ਦੇ ਸੱਤ ਮੈਂਬਰਾਂ ਸਮੇਤ 25 ਵਿਅਕਤੀ ਸਨ ਸਵਾਰ

ਕੀਵ। ਯੂਕ੍ਰੇਨ ਦੇ ਖਾਰਕੀਵ ਖੇਤਰ ‘ਚ ਇੱਕ ਫੌਜੀ ਜਹਾਜ਼ ਹਾਦਸਾਗ੍ਰਸ਼ਤ ਹੋਣ ਨਾਲ ਘੱਟ ਤੋਂ ਘੱਟ 25 ਵਿਅਕਤੀਆਂ ਦੀ ਮੌਤ ਹੋ ਗਈ। ਯੂਕ੍ਰੇਨ ਦੇ ਸਰਕਾਰੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾਗ੍ਰਸ਼ਤ ਜਹਾਜ਼ ‘ਚ ਤਿੰਨ ਫੌਜੀ ਪਾਇਲਟ ਤੇ ਕੋਝੇਦੁਬ ਹਵਾਈ ਫੌਜ ਸੰਸਥਾਨ ਦੇ ਜਵਾਨ ਸਵਾਰ ਸਨ।

ਹਾਦਸੇ ਸਮੇਂ ਜਹਾਜ਼ ਦੇ ਪਾਇਲਟ ਟੀਮ ਦੇ ਸੱਤ ਮੈਂਬਰਾਂ ਸਮੇਤ 25 ਵਿਅਕਤੀ ਸਵਾਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਲੈਂਡਿੰਗ ਸਮੇਂ ਹਾਦਸਾਗ੍ਰਸ਼ਤ ਹੋਇਆ। ਜਾਣਕਾਰੀ ਅਨੁਸਾਰ ਹਾਲੇ ਤੱਕ 25 ਵਿਅਕਤੀਆਂ ਦੀ ਮੌਤ ਹੋਈ ਹੈ ਤੇ ਦੋ ਵਿਅਕਤੀ ਜ਼ਖਮੀ ਹੋਏ ਹਨ। ਜ਼ਖਮੀਆਂ ਦੀ ਸਥਿਤੀ ਗੰਭੀਰ ਹੈ ਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪ੍ਰਾਂਤ ਗਵਰਨਰ ਓਲੇਕਸੀ ਕੁਚਰ ਦੇ ਅਨੁਸਾਰ ਇਹ ਹਾਦਸਾ ਜਹਾਜ਼ ਦਾ ਇੰਜਣ ਫੇਲ੍ਹ ਹੋਣ ਦੀ ਵਜ੍ਹਾ ਕਾਰਨ ਵਾਪਰਿਆ। ਉਨਾਂ ਕਿਹਾ, ”ਜੈਸਾ ਕਿ ਮੈਨੂੰ ਸੂਚਨਾ ਮਿਲੀ ਹੈ ਕਿ ਪਾਇਲਟ ਨੇ ਹਾਦਸੇ ਤੋਂ ਪਹਿਲਾਂ ਇੰਜਣ ਫੇਲ ਹੋਣ ਦੀ ਸੂਚਨਾ ਦਿੱਤੀ ਸੀ। ਹਾਲੇ ਤੱਕ ਇਹ ਸਪੱਸ਼ਟ ਹੈ ਕਿ ਇਸ ਤੋਂ ਬਾਅਦ ਕੀ ਹੋਇਆ। ਇਸ ਦਾ ਖੁਲਾਸਾ ਜਾਂਚ ਤੋਂ ਬਾਅਦ ਹੋਵੇਗਾ।
ਉਨ੍ਹਾਂ ਕਿਹਾ, ਅਸੀਂ ਪੂਰੇ ਹਾਲਾਤਾਂ ਤੇ ਹਾਦਸੇ ਦੀ ਵਜ੍ਹਾ ਦਾ ਪਤਾ ਲਾਉਣ ਲਈ ਤੁਰੰਤ ਇੱਕ ਕਮਿਸ਼ਨ ਦਾ ਗਠਨ ਕਰ ਰਹੇ ਹਨ। ਇੱਕ ਜਾਂਚ ਟੀਮ ਪਹਿਲਾਂ ਤੋਂ ਹੀ ਮੌਕੇ ‘ਤੇ ਕੰਮ ਕਰ ਰਹੀ ਹੈ। ਕੱਲ੍ਹ ਮੈਂ ਖਾਰਕਿਵ ਖੇਤਰ ‘ਚ ਜਾਵਾਂਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.