ਕਾਰ ਨੂੰ ਅਚਾਨਕ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
ਅਬੋਹਰ, (ਸੁਧੀਰ ਅਰੋੜਾ) ਨੇੜਲੇ ਪਿੰਡ ਸ਼ੇਰਗੜ੍ਹ ‘ਚ ਉਸ ਸਮੇਂ ਵੱਡਾ ਹਾਦਸਾ ਹੁੰਦੇ-ਹੁੰਦੇ ਟਲ ਗਿਆ ਜਦੋਂ ਪਿੰਡ ਦੇ ਇੱਕ ਮਹੱਲੇ ਵਿੱਚ ਘਰ ਦੇ ਦਰਵਾਜੇ ਦੇ ਅੰਦਰ ਕਾਰ ਨੂੰ ਸਟਾਰਟ ਕਰਦੇ ਸਮੇਂ ਉਸ ‘ਚ ਅੱਗ ਲੱਗਣ ਨਾਲ ਕਾਰ ਧੂ-ਧੂ ਕੇ ਸੜਨ ਲੱਗੀ ਜਿਸ ‘ਤੇ ਪਿੰਡਵਾਸੀਆਂ ਦੀ ਮੱਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ ਜਾਣਕਾਰੀ ਦਿੰਦੇ ਹੋਏ ਪਿੰਡ ਸ਼ੇਰਗੜ੍ਹ ਨਿਵਾਸੀ ਜੈ ਪ੍ਰਕਾਸ਼ ਪੁੱਤਰ ਰਾਮਜੀ ਲਾਲ ਨੇ ਦੱਸਿਆ ਕਿ ਘਰ ਤੋਂ ਕਿਤੇ ਕਿਸੇ ਕਾਰਜ ਲਈ ਕਾਰ ‘ਤੇ ਜਾਣ ਲਈ ਜਦੋਂ ਕਾਰ ਨੂੰ ਸਟਾਰਟ ਕਰਨ ਲਗਾ ਤਾਂ ਸਪਾਰਕਿੰਗ ਹੋਣ ਦੀ ਵਜਾ ਨਾਲ ਸਟੇਇਰਿੰਗ ਦੇ ਕੋਲ ਅੱਗ ਲੱਗ ਗਈ ਜਿਸ ਨੂੰ ਬੁਝਾਉਂਣ ਦੀ ਕੋਸ਼ਿਸ਼ ਵਿੱਚ ਕਾਰ ਵਿੱਚ ਅੱਗ ਦੀਆਂ ਲਪਟਾਂ ਨੇ ਤੇਜੀ ਫੜ ਲਈ ਜਿਸ ‘ਤੇ ਉਸਦੇ ਰੌਲਾ ਪਾਉਣ ਤੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਪਾਣੀ ਪਾਇਆ ਤੇ ਸਪਰੇਅ ਟੈਂਕਰ ਨਾਲ ਅੱਗ ਬੁਝਾਈ
ਇਸ ਵਿੱਚ ਕਿਸੇ ਵੱਡੇ ਹਾਦਸੇ ਦੀ ਅਨਹੋਣੀ ਨੂੰ ਵੇਖਦੇ ਹੋਏ ਇਕੱਤਰ ਲੋਕਾਂ ਨੇ ਟਰੈਕਟਰ ਨਾਲ ਟੋਚਨ ਕਰ ਕਾਰ ਨੂੰ ਘਰ ਦੇ ਦਰਵਾਜੇ ਤੋਂ ਦੂਰ ਲੈ ਜਾਇਆ ਗਿਆ ਪਰ ਜਦੋਂ ਤੱਕ ਅੱਗ ਤੇ ਕਾਬੂ ਪਾਇਆ ਗਿਆ ਉਦੋਂ ਤੱਕ ਕਾਰ ਸੜ ਕੇ ਸੁਆਹ ਹੋ ਚੁੱਕੀ ਸੀ ਇਸ ਵਿੱਚ ਹੋਰ ਜਾਨੀ ਆਦਿ ਨੁਕਸਾਨ ਨਹੀਂ ਹੋਣ ਨਾਲ ਇੱਕ ਵੱਡਾ ਹਾਦਸਾ ਹੋਣੋ ਟਲ ਗਿਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.