ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਹਥਿਆਰਾਂ ਸਮੇਤ ਕਾਬੂ, ਤਿੰਨ ਫਰਾਰ

ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਹਥਿਆਰਾਂ ਸਮੇਤ ਕਾਬੂ, ਤਿੰਨ ਫਰਾਰ

ਫਿਰੋਜ਼ਪੁਰ, (ਸਤਪਾਲ ਥਿੰਦ)। ਥਾਣਾ ਫਿਰੋਜ਼ਪੁਰ ਸਿਟੀ ਪੁਲਿਸ ਵੱਲੋਂ ਲੁੱਟਾਂ ਖੋਹ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ ਜਦ ਕਿ ਤਿੰਨ ਹੋਰ ਮੈਂਬਰ ਮੌਕੇ ਤੋਂ ਫਰਾਰ ਹੋ ਗਏ।

ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਮਨੋਜ ਕੁਮਾਰ ਨੇ ਦੱਸਿਆ ਕਿ ਉਨਾਂ ਦੀ ਪੁਲਿਸ ਪਾਰਟੀ ਨੂੰ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਸੰਮਾ ਪੁੱਤਰ ਨੇਕ, ਜੋਗੀ ਉਰਫ ਭਜਨ ਲਾਲ ਪੁੱਤਰ ਛਿੰਦਾ ਵਾਸੀਅਨ ਬਸਤੀ ਆਵਾ, ਸਹਿਲ ਉਰਫ ਕਾਲੀ ਪੁੱਤਰ ਜੱਜ ਵਾਸੀ ਬਸਤੀ ਸੁੰਨਵਾਂ ਵਾਲੀ, ਸਚਿਨ ਵਾਸੀ ਪਿੰਡ ਕੁੰਡੇ, ਮਨੀ ਬਾਬਾ ਪੁੱਤਰ ਜਰਮਲ ਸਿੰਘ ਵਾਸੀ ਪਿੰਡ ਅਲੀ ਕੇ, ਵਿਜੇ ਉਰਫ ਮਮਦੋਟੀਆ ਪੁੱਤਰ ਜੱਸਾ ਵਾਸੀ ਮਮਦੋਟ  ਜੋ ਲੁੱਟਾਂ ਖੋਹਾਂ ਕਰਨ ਦੇ ਆਦੀ ਹਨ, ਜੋ ਅੱਜ ਵੀ ਝਾੜੀਆਂ ਨੇੜੇ ਬਜਾਜ ਡੇਅਰੀ ਬਸਤੀ ਭੱਟੀਆਂ ਵਾਲੀ ਸਿਟੀ ਫਿਰੋਜ਼ਪੁਰ ਵਿਚ ਬੈਠੇ ਹੋਏ ਲੁੱਟ ਕਰਨ ਦੀ ਤਿਆਰੀ ਕਰ ਰਹੇ ਹਨ ਤਾਂ ਮੁਖ਼ਬਰੀ ਦੀ ਇਤਲਾਹ ‘ਤੇ ਪੁਲਿਸ ਪਾਰਟੀ ਵੱਲੋਂ ਜਦੋਂ ਛਾਪੇਮਾਰੀ ਕੀਤੀ ਗਈ ਤਾਂ  ਸੰਤਾ, ਜੋਗੀ ਉਰਫ ਭਜਨ ਲਾਲ ਤੇ ਵਿਜੇ ਉਰਫ ਮਮਦੋਟੀਆ ਨੂੰ ਕਾਬੂ ਮੌਕੇ ‘ਤੇ ਕਾਬੂ ਕਰ ਲਿਆ ਜਦ ਕਿ ਬਾਕੀ ਤਿੰਨ ਸਾਥੀ ਮੌਕੇ ਤੋਂ ਫਰਾਰ ਹੋ ਗਏ।

ਪੁਲਿਸ ਵੱਲੋਂ ਕਾਬੂ ਕੀਤੇ ਵਿਅਕਤੀਆਂ ਕੋਲੋਂ 1 ਰਾਈਫਲ 12 ਬੋਰ, 1 ਚੱਲਿਆ ਕਾਰਤੂਸ 12 ਬੋਰ ਦਾ, 2 ਦੇਸੀ ਕੱਟੇ 315 ਬੋਰ ਅਤੇ 5 ਰੋਂਦ ਜ਼ਿੰਦਾ 315 ਬੋਰ ਦੇ ਬਰਾਮਦ ਹੋਏ। ਪੁਲਿਸ ਨੇ ਦੱਸਿਆ ਕਿ ਉਕਤ 6 ਜਾਣਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਫਰਾਰ ਹੋਏ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਬਰਾਮਦ ਕੀਤੀ 12 ਬੋਰ ਰਾਈਫਲ Àੁਕਤ ਵਿਅਕਤੀਆਂ ਨੇ 14 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਕਾਲਜ ਸੋਢੇਵਾਲਾ ਕੋਲੋਂ ਜੋਗਿੰਦਰ ਸਿੰਘ ਵਾਸੀ ਬੰਡਾਲਾ ਤੋਂ ਖੋਹ ਕੀਤੀ ਸੀ। ਇਸ ਦੇ ਨਾਲ ਕਾਬੂ ਆਏ ਵਿਅਕਤੀਆਂ ਤੋਂ ਪੁੱਛਗਿੱਛ ਜਾਰੀ ਰਹੇਗੀ, ਜਿਨ੍ਹਾਂ ਤੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.