ਡੇਰਾਬਸੀ ‘ਚ ਇਮਾਰਤ ਡਿੱਗੀ : 4 ਦੀ ਮੌਤ
ਡੇਰਾਬਸੀ/ਮੋਹਾਲੀ, (ਕੁਲਵੰਤ ਕੋਟਲੀ) ਮੋਹਾਲੀ ਜ਼ਿਲ੍ਹੇ ਦੇ ਸਬ ਡਵੀਜ਼ਨ ਡੇਰਾਬਸੀ ਦੇ ਰਾਮਲੀਲਾ ਗਰਾਊਂਡ ਨੇੜੇ ਵਾਰਡ ਨੰਬਰ 14 ਵਿੱਚ ਉਸਾਰੀ ਅਧੀਨ ਇੱਕ ਵਪਾਰਕ ਇਮਾਰਤ ਪਹਿਲੀ ਮੰਜ਼ਿਲ ਦੀ ਉਸਾਰੀ ਦੌਰਾਨ ਵੀਰਵਾਰ ਸਵੇਰੇ 9:30 ਵਜੇ ਢਹਿ-ਢੇਰੀ ਹੋ ਗਈ, ਜਿਸ ਨਾਲ 4 ਵਿਅਕਤੀ ਦੀ ਮੌਤ ਹੋ ਗਈ ਤਕਰੀਬਨ ਚਾਰ ਘੰਟਿਆਂ ਦੇ ਬਚਾਅ ਕਾਰਜਾਂ ਦੌਰਾਨ, ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਦੋ ਵਿਅਕਤੀਆਂ ਨੂੰ ਬਾਹਰ ਕੱਢ ਲਿਆ ਗਿਆ, ਜਦਕਿ ਮਲਬੇ ਵਿੱਚ ਫਸੇ ਹੋਰਨਾਂ ਨੂੰ ਬਚਾਉਣ ਵਿੱਚ ਐਨ.ਡੀ.ਆਰ.ਐਫ ਟੀਮਾਂ ਨੂੰ ਦੋ ਘੰਟੇ ਹੋਰ ਲੱਗੇ ਤੇ ਬਦਕਿਸਮਤੀ ਨਾਲ, ਚਾਰੇ ਵਿਅਕਤੀਆਂ ਦੀ ਜਾਨ ਚਲੀ ਗਈ ਜਾਨ ਗਵਾਉਣ ਵਾਲੇ ਵਿਅਕਤੀਆਂ ਵਿੱਚ ਇਮਾਰਤ ਵਿੱਚ ਕੰਮ ਕਰਨ ਵਾਲੇ ਤਿੰਨ ਪ੍ਰਵਾਸੀ ਮਜ਼ਦੂਰ ਅਤੇ ਇਮਾਰਤ ਦਾ ਮਾਲਕ ਵੀ ਸ਼ਾਮਲ ਸੀ
ਜਿਸ ਨੂੰ ਮੌਕੇ ‘ਤੇ ਸਥਾਨਕ ਸਿਵਲ ਪ੍ਰਸ਼ਾਸ਼ਨ ਵੱਲੋਂ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਕਾਰਨ ਡਾਕਟਰੀ ਸਹਾਇਤਾ ਲਈ ਤੁਰੰਤ ਜੀਐਮਸੀਐਚ ਸੈਕਟਰ 32 ਭੇਜਿਆ ਗਿਆ ਸੀ, ਪਰ ਡਾਕਟਰਾਂ ਵੱਲੋਂ ਉਸ ਨੂੰ ਬਚਾਉਣ ਦੀਆਂ ਭਰਪੂਰ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਮੌਤ ਹੋ ਗਈ ਮ੍ਰਿਤਕਾਂ ਦੀ ਪਛਾਣ ਗੋਪੀ ਚੰਦ (60 ਸਾਲ), ਰਾਜੂ (ਲਗਭਗ 46 ਸਾਲ) ਅਤੇ ਰਮੇਸ਼ (ਉਮਰ ਕਰੀਬ 45 ਸਾਲ) ਉਸਾਰੀ ਮਜ਼ਦੂਰਾਂ ਵਜੋਂ ਹੋਈ ਹੈ ਅਤੇ ਇਮਾਰਤ ਦਾ ਮਾਲਕ 72 ਸਾਲਾ ਹਰਦੇਵ ਸਿੰਘ ਸੀ ਇਸੇ ਦੌਰਾਨ 4 ਹੋਰ ਮਜ਼ਦੂਰ ਜੋ ਇਮਾਰਤ ਦੇ ਨੇੜੇ ਕੰਮ ਕਰ ਰਹੇ ਸਨ, ਵਾਲ ਵਾਲ ਬਚ ਗਏ
ਕੁਲਦੀਪ ਬਾਵਾ, ਐਸਡੀਐਮ ਡੇਰਾਬਸੀ ਨੇ ਦੱਸਿਆ ਕਿ ਸਿਵਲ, ਪੁਲਿਸ, ਮੈਡੀਕਲ, ਫਾਇਰ ਅਤੇ ਐਨਡੀਆਰਐਫ ਟੀਮਾਂ ਸਮੇਂ ਸਿਰ ਮੌਕੇ ‘ਤੇ ਪਹੁੰਚੀਆਂ ਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਬਿਜਲੀ ਦੇ ਝਟਕੇ ਅਤੇ ਹੋਰ ਸਬੰਧਤ ਘਟਨਾਵਾਂ ਤੋਂ ਬਚਣ ਲਈ ਇਮਾਰਤ ਦੀ ਬਿਜਲੀ ਸਪਲਾਈ ਤੁਰੰਤ ਕੱਟ ਦਿੱਤੀ ਗਈ ਉਹਨਾਂ ਕਿਹਾ ਕਿ ਇਮਾਰਤ ਦੇ ਡਿੱਗਣ ਦਾ ਕਾਰਨ ਐਮ.ਸੀ. ਦੇ ਬਿਲਡਿੰਗ ਇੰਸਪੈਕਟਰ ਵੱਲੋਂ ਮੌਕੇ ਦਾ ਨਿਰੀਖਣ ਕਰਨ ਉਪਰੰਤ ਗਲ਼ਤ ਸੈਨੇਟਰੀ ਫਿੰਟਿੰਗ ਦੱਸਿਆ ਗਿਆ ਜ਼ਿਕਰਯੋਗ ਹੈ ਕਿ ਮਲਬੇ ਵਿੱਚ ਕਿਸੇ ਵਿਅਕਤੀ ਦੀ ਮੌਜੂਦਗੀ ਦਾ ਪਤਾ ਲਗਾਉਣ ਲਈ ਸੂਹੀ ਕੁੱਤਿਆਂ ਦੀ ਵਰਤੋਂ ਕੀਤੀ ਗਈ ਅਤੇ ਮਲਬੇ ਵਿੱਚ ਕਿਸੇ ਹੋਰ ਵਿਅਕਤੀ ਦੇ ਨਾ ਮਿਲਣ ਬਾਅਦ, ਚਾਰ ਘੰਟੇ ਦੀ ਜੱਦੋ ਜਹਿਦ ਮਗਰੋਂ ਬਚਾਅ ਅਭਿਆਨ ਨੂੰ ਬੰਦ ਕਰ ਦਿੱਤਾ ਗਿਆ
ਡੇਰਾਬੱਸੀ ਹਲਕੇ ਦੇ ਵਿਧਾਇਕ ਨਰਿੰਦਰ ਕੁਮਾਰ ਸ਼ਰਮਾ ਨੇ ਮੌਕੇ ‘ਤੇ ਪਹੁੰਚ ਕੇ ਵੀ ਜਾਇਜਾ ਲਿਆ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ 20 ਲੱਖ ਰੁਪਏ ਮੁਆਵਜਾ ਦਿੱਤਾ ਜਾਵੇ ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿੱਚ ਨਗਰ ਕੌਂਸਲ ਦੀ ਲਾਪਰਵਾਹੀ ਕਾਰਨ ਹੀ ਇਹ ਹਾਦਸਾ ਵਾਪਰਿਆ ਹੈ ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਮੁਆਵਜਾ ਦਿੱਤਾ ਜਾਵੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.