ਕੋਰੋਨਾ ਦੇ ਸਰਗਰਮ ਮਾਮਲਿਆਂ ‘ਚ ਲਗਾਤਾਰ ਕਮੀ
ਮਰੀਜ਼ਾਂ ਦੀ ਗਿਣਤੀ 9.66 ਲੱਖ
ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਵਾਇਰਸ ਦੇ ਸਰਗਰਮ ਮਾਮਲੇ ਬੀਤੇ ਛੇ ਦਿਨਾਂ ਤੋਂ ਲਗਾਤਾਰ ਘੱਟ ਹੋ ਰਹੇ ਹਨ ਤੇ ਪਿਛਲੇ 24 ਘੰਟਿਆਂ ਦੌਰਾਨ ਇਨ੍ਹਾਂ ਮਾਮਲਿਆਂ ‘ਚ 1995 ਦੀ ਕਮੀ ਦਰਜ ਕੀਤੀ ਗਈ, ਜਿਸ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 9,66,382 ਰਹਿ ਗਈ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਵੀਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 86,508 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਕੋਰੋਨਾਂ ਮਰੀਜ਼ਾਂ ਦੀ ਕੁੱਲ ਗਿਣਤੀ 57,32,519 ‘ਤੇ ਪਹੁੰਚ ਗਈ ਹੈ।
ਇਸ ਦੌਰਾਨ 87,374 ਮਰੀਜ਼ ਠੀਕ ਹੋਏ ਹਨ ਜਿਸ ਦੇ ਨਾਲ ਹੀ ਹੁਣ ਤੱਕ ਕੋਰੋਨਾ ਮੁਕਤ ਹੋਣ ਵਾਲਿਆਂ ਦੀ ਗਿਣਤੀ 46,74,988 ਹੋ ਗਈ ਹੈ। ਕੋਰੋਨਾ ਦੇ ਨਵੇਂ ਮਾਮਲਿਆਂ ਦੇ ਮੁਕਾਬਲੇ ‘ਚ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ ਹੋਣ ਨਾਲ ਪਿਛਲੇ 24 ਘੰਟਿਆਂ ‘ਚ ਸਰਗਰਮ ਮਾਮਲਿਆਂ ਦੀ ਗਿਣਤੀ ‘ਚ 1,995 ਦੀ ਕਮੀ ਆਈ ਹੈ। ਸਰਗਰਮ ਮਾਮਲੇ ਸ਼ਨਿੱਚਰਵਾਰ ਨੂੰ 3790, ਐਤਵਾਰ ਨੂੰ 3140, ਸੋਮਵਾਰ ਨੂੰ 7225, ਮੰਗਲਵਾਰ ਨੂੰ 27,438 ਤੇ ਬੁੱਧਵਾਰ ਨੂੰ 7,484 ਘੱਟ ਹੋਏ ਸਨ। ਛੱਤੀਸਗੜ੍ਹ ‘ਚ ਸਭ ਤੋਂ ਵੱਧ 2,348 ਤੇ ਤ੍ਰਿਪੁਰਾ ‘ਚ ਸਭ ਤੋਂ ਘੱਟ 48 ਸਰਗਰਮ ਮਾਮਲੇ ਘਟੇ ਹਨ। ਇਸ ਦੌਰਾਨ 1129 ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਨਾਲ ਕੁੱਲ ਮੌਤਾਂ ਦਾ ਅੰਕੜਾ 91149 ਹੋ ਗਿਆ ਹੈ। ਦੇਸ਼ ‘ਚ ਸਰਗਰਮ ਮਾਮਲੇ 16.86 ਫੀਸਦੀ ਤੇ ਮ੍ਰਿਤਕ ਦਰ 1.59 ਫੀਸਦੀ ਰਹੇ ਗਏ ਹਨ ਜਦੋਂਕਿ ਠੀਕ ਹੋਣ ਵਾਲਿਆਂ ਦੀ ਦਰ 81.55 ਫੀਸਦੀ ਹੋ ਗਈ ਹੈ।
- ਕੋਰੋਨਾ ਨਾਲ 1129 ਮਰੀਜ਼ਾਂ ਦੀ ਮੌਤ
- ਸਰਗਰਮ ਮਾਮਲੇ 16.86 ਫੀਸਦੀ
- ਮ੍ਰਿਤਕ ਦਰ 1.59 ਫੀਸਦੀ
- ਠੀਕ ਹੋਣ ਵਾਲਿਆਂ ਦੀ ਦਰ 81.55 ਫੀਸਦੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.