ਕੁਝ ਦਿਨ ਪਹਿਲਾ ਟਰੈਕਟਰ ਅਤੇ ਨਵੀ ਕਰੇਟਾ ਕਾਰ ਹੋਈ ਸੀ ਚੋਰੀ
ਲਹਿਰਾਗਾਗਾ,( ਰਾਜ ਸਿੰਗਲਾ) ਕੁਝ ਦਿਨ ਪਹਿਲਾਂ ਸ਼ਹਿਰ ਲਹਿਰਾਗਾਗਾ ਦੇ ਵਿੱਚ ਭੁਟਾਲੀਆ ਮੁਹੱਲਾ ਦੇ ਵਸਨੀਕ ਸ਼ਿਵ ਮੰਗਲ ਸਿੰਗਲਾ ਦੀ ਨਵੀ ਕਰੇਟਾ ਕਾਰ ਚੋਰੀ ਹੋਣ ਦੀ ਘਟਨਾ ਵਾਪਰੀ ਸੀ ਚੋਰ ਨਵੀਂ ਕਰੇਟਾ ਕਾਰ ਦਾ ਸ਼ੀਸ਼ਾ ਤੋੜ ਕੇ ਇੱਕ ਹੋਰ ਕਾਰ ਦੇ ਨਾਲ ਟੋਚਣ ਪਾ ਕੇ ਚੋਰੀ ਕਰਕੇ ਲੈ ਗਏ ਸਨ ਜਿਸ ਦੀ ਭਾਲ ਪੁਲੀਸ ਪਿਛਲੇ ਕਈ ਦਿਨਾਂ ਤੋਂ ਕਰ ਰਹੀ ਸੀ ਲਹਿਰਾਂ ਦੇ ਡੀਐੱਸਪੀ ਰੋਸ਼ਨ ਲਾਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਸ ਮੁਕੱਦਮੇ ਨੂੰ ਟਰੇਸ ਕਰਨ ਲਈ ਐਸਐਚਓ ਸੁਰਿੰਦਰ ਸਿੰਘ ਭੱਲਾ ਅਤੇ ਜਸਵਿੰਦਰ ਸਿੰਘ ਸੀਆਈ ਸਟਾਫ ਸੰਗਰੂਰ ਅਤੇ ਉਨ੍ਹਾਂ ਦੀ ਟੀਮਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਸੀ ਐਸਐਚਓ ਥਾਣਾ ਲਹਿਰਾ ਅਤੇ ਸੀਆਈ ਸਟਾਫ਼ ਸੰਗਰੂਰ ਦੀ ਟੀਮ ਨੇ ਸੀ ਸੀ ਟੀ ਵੀ ਫੁਟੇਜ ਅਤੇ ਉਨ੍ਹਾਂ ਦੇ ਮੋਬਾਈਲ ਫੋਨ ਦੀ ਲੋਕੇਸ਼ਨ ਦੀ ਇਮਦਾਦ ਦੇ ਨਾਲ ਦੋਸ਼ੀਆਂ ਤੱਕ ਪਹੁੰਚ ਕੀਤੀ
ਡੀਐੱਸਪੀ ਰੋਸ਼ਨ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੀਂ ਕਰੇਟਾ ਕਾਰ ਨੰਬਰ ਪੀਬੀ 13 ਬੀ ਕੇ 5452 ਜਿਸ ਤੇ ਜਾਅਲੀ ਨੰਬਰ ਪੀ ਬੀ 02 ਡੀ .ਅੈਮ 2309 ਲਗਿਆ ਹੋਇਆ ਸੀ
ਨਵੀਂ ਕਰੇਟਾ ਕਾਰ ਨੂੰ ਥਾਣਾ ਸਦਰ ਸਿਰਸਾ ਦੇ ਪਿੰਡ ਸਮਾਲਸਰ ਤੋਂ ਬਰਾਮਦ ਕੀਤੀ ਗਈ ਹੈ ਡੀਐੱਸਪੀ ਰੋਸ਼ਨ ਲਾਲ ਨੇ ਜਾਣਕਾਰੀਆਂ ਜਾਣਕਾਰੀ ਦਿੰਦੇ ਦੱਸਿਆ ਕਿ ਦੋਸ਼ੀਆਂ ਦੀ ਪੁਲਿਸ ਰਿਮਾਂਡ ਹਾਸਲ ਕਰਕੇ ਇਨ੍ਹਾਂ ਦੋਸ਼ੀਆਂ ਤੋਂ ਜਦੋਂ ਪੁੱਛਤਾਛ ਕੀਤੀ ਗਈ ਤਾਂ ਦੋਸ਼ੀ ਪਵਨ ਕੁਮਾਰ ਨੇ ਦੱਸਿਆ ਕਿ ਇੱਕ ਟਰੈਕਟਰ ਮਾਰਕਾ ਸੋਨਾਲੀਕਾ ਰੰਗ ਨੀਲਾ ਪੀ ਬੀ 13 ਬੀ ਐੱਫ 8987 ਦੋਸ਼ੀ ਪਰਮਿੰਦਰ ਸਿੰਘ ਵਾਸੀ ਡੱਬਵਾਲੀ ਹਰਿਆਣਾ ਦੇ ਘਰੋਂ ਬਰਾਮਦ ਕੀਤਾ ਗਿਆ
ਦੋਸ਼ੀ ਪਵਨ ਕੁਮਾਰ ਨੇ ਦੱਸਿਆ ਕਿ ਇਹ ਟਰੈਕਟਰ ਮਿੱਤਲ ਸੀਮਿੰਟ ਸਟੋਰ ਸ਼ਹਿਰ ਸੰਗਰੂਰ ਤੋਂ ਚੋਰੀ ਕੀਤਾ ਸੀ ਇਸ ਟਰੈਕਟਰ ਦੇ ਚੋਰੀ ਹੋਣ ਸਬੰਧੀ ਥਾਣਾ ਸਿਟੀ -1 ਸੰਗਰੂਰ ਵਿਖੇ ਵੱਖਰਾ ਮੁਕੱਦਮਾ ਰਜਿਸਟਰ ਹੈ ਦੋਸ਼ੀਆਂ ਦੀ ਪਹਿਚਾਣ ਰਾਹੁਲ ਉਰਫ ਬੱਚੀ ਸੰਦੀਪ ਉਰਫ ਕਾਲਾ ਵਜੋਂ ਹੋਈ ਹੈ ਡੀਐੱਸਪੀ ਰੋਸ਼ਨ ਲਾਲ ਨੇ ਦੱਸਿਆ ਕਿ ਬਾਕੀ ਦੋਸ਼ੀਆਂ ਤੱਕ ਵੀ ਜਲਦੀ ਪਕੜ ਬਨਾਈ ਜਾਵੇਗੀ ਦੋਸ਼ੀਆਂ ਕੋਲੋਂ ਇਕ ਟਾਟਾ ਸਫਾਰੀ ਗੱਡੀ ਨੰਬਰ ਪੀ ਬੀ 29 ਅੈਚ 7491 ਵੀ ਬਰਾਮਦ ਹੋਈ ਹੈ ਇਸ ਮੌਕੇ ਸਿਟੀ ਇੰਚਾਰਜ ਪ੍ਰਸ਼ੋਤਮ ਸ਼ਰਮਾ ਹਰਬੰਸ ਸਿੰਘ ਸਿਟੀ ਮੁੱਖ ਮੁਨਸ਼ੀ ਹਰਦੀਪ ਸਿੰਘ ਨਾਜਰ ਸਿੰਘ ਤੋਂ ਇਲਾਵਾ ਸਾਰੀ ਪੁਲਿਸ ਪਾਰਟੀ ਹਾਜ਼ਰ ਸੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.