ਜਜ਼ਬਾ ਅੱਗੇ ਵਧਣ ਦਾ (Moving Forward)
ਇਹ ਗੱਲ ਉਸ ਸਮੇਂ ਦੀ ਹੈ, ਜਦੋਂ ਸਮੁੱਚੇ ਦੇਸ਼ ਵਿੱਚ ਆਜ਼ਾਦੀ ਦੀ ਲੜਾਈ ਜ਼ੋਰ ਫੜ ਰਹੀ ਸੀ ਇੱਕ ਬਾਲਕ ਆਪਣੇ ਮਾਤਾ-ਪਿਤਾ ਤੋਂ ਦੂਰ ਇੱਕ ਸ਼ਹਿਰ ਦੇ ਹੋਸਟਲ ‘ਚ ਰਹਿ ਕੇ ਆਪਣੀ ਪੜ੍ਹਾਈ ਕਰ ਰਿਹਾ ਸੀ ਉਸ ਦੇ ਘਰ ਦੀ ਆਰਥਿਕ ਹਾਲਤ ਜ਼ਿਆਦਾ ਚੰਗੀ ਨਹੀਂ ਸੀ ਉਸ ਦੇ ਪਰਿਵਾਰ ਦੀ ਆਮਦਨੀ ਘੱਟ ਸੀ ਅਤੇ ਘਰ ਵਿੱਚ ਖਾਣ ਵਾਲੇ ਜੀਅ ਜ਼ਿਆਦਾ ਅਜਿਹੇ ‘ਚ ਵੀ ਜਿਵੇਂ-ਤਿਵੇਂ ਉਸ ਬਾਲਕ ਨੂੰ ਹਰ ਮਹੀਨੇ 8 ਰੁਪਏ ਫੀਸ ਤੇ ਹੋਰ ਖ਼ਰਚੇ ਲਈ ਰੁਪਏ ਭੇਜ ਦਿੱਤੇ ਜਾਂਦੇ ਸਨ
ਇਹ ਬਾਲਕ ਘਰ ਦੀ ਆਰਥਿਕ ਸਥਿਤੀ ਤੋਂ ਅਣਜਾਣ ਨਹੀਂ ਸੀ ਉਹ ਖੁਦ ਆਪਣੇ ਪੈਰਾਂ ‘ਤੇ ਖੜ੍ਹਾ ਹੋਣਾ ਚਾਹੁੰਦਾ ਸੀ ਉਸ ਨੂੰ ਇਸ ਤਰ੍ਹਾਂ ਦੀ ਸਹਾਇਤਾ ਕਾਫ਼ੀ ਚੁੱਭਦੀ ਸੀ ਇਸ ਲਈ ਉਸ ਨੇ ਇੱਕ ਉਪਾਅ ਲੱਭਿਆ ਉਹ ਇੱਕ ਹੀ ਵਾਰ ਭੋਜਨ ਖਾਂਦਾ ਰਾਤ ਨੂੰ ਬਿਜਲੀ ਦੇ ਖੰਭੇ ਹੇਠਾਂ ਬੈਠ ਕੇ ਪੜ੍ਹਦਾ
ਇਸ ਤਰ੍ਹਾਂ ਉਹ ਘਰੋਂ ਭੇਜੇ ਗਏ 8 ਰੁਪਏ ‘ਚੋਂ ਵੀ ਬੱਚਤ ਕਰਦਾ ਤੇ ਉਸ ਬੱਚਤ ਨਾਲ ਚੰਗੀਆਂ ਕਿਤਾਬਾਂ ਖ਼ਰੀਦਦਾ ਹੌਲੀ-ਹੌਲੀ ਉਸ ਬਾਲਕ ਦੀ ਮਿਹਨਤ ਰੰਗ ਲਿਆਈ ਕਾਲਜ ਤੋਂ ਉਸ ਨੂੰ ਵਜ਼ੀਫ਼ਾ ਮਿਲਣ ਲੱਗਿਆ ਉਸ ਦਿਨ ਤੋਂ ਉਸ ਬਾਲਕ ਨੇ ਘਰੋਂ ਆਰਥਿਕ ਸਹਾਇਤਾ ਲੈਣੀ ਬੰਦ ਕਰ ਦਿੱਤੀ ਨਾਲ ਹੀ ਉਸ ਨੇ ਛੋਟੇ ਬੱਚਿਆਂ ਨੂੰ ਪੜ੍ਹਾਉਣ ਦੀ ਨੌਕਰੀ ਵੀ ਕਰ ਲਈ ਤਨਖ਼ਾਹ ਸੀ ਸਿਰਫ਼ 35 ਰੁਪਏ ਮਹੀਨਾ ਆਪਣੇ ਕਮਾਏ ਪੈਸਿਆਂ ਦੇ ਦਮ ‘ਤੇ ਹੀ ਉਸ ਜਵਾਨ ਨੇ ਕਾਨੂੰਨ ਦੀ ਪ੍ਰੀਖਿਆ ਵੀ ਦੇ ਦਿੱਤੀ ਤੇ ਪਹਿਲੀ ਸ਼੍ਰੇਣੀ ‘ਚ ਪਾਸ ਹੋ ਗਿਆ
ਜਾਣਦੇ ਹੋ ਉਹ ਹਿੰਮਤੀ ਬਾਲਕ ਕੌਣ ਸੀ? ਉਹ ਸੀ ਗੋਪਾਲ ਕ੍ਰਿਸ਼ਨ ਗੋਖ਼ਲੇ, ਜੋ ਬਾਅਦ ‘ਚ ਕਾਂਗਰਸ ਦੇ ਨੇਤਾ ਬਣੇ ਗਾਂਧੀ ਜੀ ਉਨ੍ਹਾਂ ਨੂੰ ਆਪਣਾ ਗੁਰੂ ਮੰਨਦੇ ਸਨ ਤੇ ਉਨ੍ਹਾਂ ਦਾ ਆਦਰ ਕਰਦੇ ਸਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.