ਅਮਰੀਕਾ ਦੇ ਟੇਕਸਾਸ ’ਚ ਜਹਾਜ਼ ਹਾਦਸਾਗ੍ਰਸ਼ਤ, ਚਾਰ ਮੌਤਾਂ
ਟੇਕਸਾਸ। ਅਮਰੀਕਾ ਦੇ ਟੇਕਸਾਸ ਪ੍ਰਾਂਤ ’ਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸ਼ਤ ਹੋਣ ਨਾਲ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ।
ਸਥਾਨਕ ਮੀਡੀਆ ਨੇ ਟੇਕਸਾਸ ਡਿਪਾਰਟਮੈਂਟ ਆਫ਼ ਪਬਲਿਕ ਸੇਫਟੀ ਲਈ ਇੱਕ ਅਧਿਕਾਰੀ ਦੇ ਹਵਾਲੇ ਤੋਂ ਐਤਵਾਰ ਨੂੰ ਦੱਸਿਆ ਕਿ ਹਾਰੂਸਟਨ ਤੋਂ ਕਰੀਬ 200 ਕਿਲੋਮੀਟਰ ਉੱਤਰ-ਪੱਛਮ ’ਚ ਹਿਲਟਾਪ ਲੇਕ ਏਅਰਪੋਰਟ ਕੋਲ ਸਵੇਰੇ 11 ਵਜੇ ਤੋਂ ਪਹਿਲਾਂ ਜਹਾਜ਼ ਹਾਦਸੇ ’ਚ ਦੋ ਵਿਅਕਤੀਆਂ ਅਤੇ ਦੋ ਔਰਤਾਂ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਜਹਾਜ਼ ’ਚ ਸਵਾਰ ਸਾਰੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਸਥਾਨਕ ਅਥਿਾਰੀ ਨੇ ਕਿਹਾ ਕਿ ਪਾਇਲਟ ਨੇ ਐਮਰਜੈਂਸੀ ਸਥਿਤੀ ’ਚ ਜਹਾਜ਼ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਸੀ ਤੇ ਹਾਦਸਾ ਹੋਣ ਤੋਂ ਪਹਿਲਾਂ ਸੰਘੀ ਹਾਵਬਾਜ਼ੀ ਪ੍ਰਸ਼ਾਸਨ ਦੇ ਨਾਲ ਰੇਡੀਓ ਸੰਪਰਕ ’ਚ ਸੀ। ਤੈਅ ਪ੍ਰੋਗਰਾਮ ਅਨੁਸਾਰ, ਜਹਾਜ਼ ਨੇ ਟੇਕਸਾਸ ਦੇ ਹਾਰਸ਼ੋ ਬੇ ਤੋਂ ਸਵੇਰੇ 10 ਵਜੇ ਤੋਂ ਪਹਿਲਾਂ ਲੁਈਸੀਆਨਾ ਦੇ ਨੈਚੀਟੋਚੇਸ ਦੇ ਲਈ ਉੱਡਾਣ ਭਰੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.