ਵ੍ਹਾਈਟ ਹਾਊਸ ‘ਚ ਲਿਫਾਫੇ ‘ਚ ਭੇਜਿਆ ਗਿਆ ਜ਼ਹਿਰ

White House

ਰਿਸੀਨ ਬੇਹੱਦ ਖਤਰਨਾਕ ਪਦਾਰਥ ਹੈ

ਵਾਸ਼ਿੰਗਟਨ। ਅਮਰੀਕਾ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਵ੍ਹਾਈਟ ਹਾਊਸ ਦੇ ਪਤੇ ‘ਤੇ ਲਿਫਾਫੇ ‘ਚ ਰਿਸੀਨ ਨਾਂਅ ਦਾ ਖਤਰਨਾਕ ਜ਼ਹਿਰ ਭੇਜਿਆ ਗਿਆ ਸੀ।

White House

ਪੁਲਿਸ ਅਧਿਕਾਰੀਆਂ ਅਨੁਸਾਰ ਇਸ ਹਫ਼ਤੇ ਦੀ ਸ਼ੁਰੂਆਤ ‘ਚ ਵ੍ਹਾਈਟ ਹਾਊਸ ਆਏ ਪੈਕੇਟਾਂ ਦੀ ਛਾਂਟੀ ਦੌਰਾਨ ਸ਼ੱਕੀ ਪਾਏ ਗਏ ਲਿਫਾਫਿਆਂ ਦੀ ਜਾਂਚ ਕੀਤੀ ਗਈ। ਜਾਂਚ ‘ਚ ਲਿਫਾਫੇ ‘ਚ ਰਿਸੀਨ ਘਾਤਕ ਪਦਾਰਥ ਦੀ ਪਛਾਣ ਹੋਈ ਹੈ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਲਿਫਾਫਾ ਕੈਨੇਡਾ ਤੋਂ ਭੇਜਿਆ ਗਿਆ ਹੈ ਤੇ ਇੱਕ ਸ਼ੱਕੀ ਮਹਿਲਾ ਦੀ ਪਛਾਣ ਕੀਤੀ ਗਈ ਹੈ। ਜਾਂਚਕਰਤਾ ਇਹ ਪਤਾ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਕਿ ਇਸ ਤਰ੍ਹਾਂ ਦੇ ਹੋਰ ਲਿਫਾਫੇ ਵੀ ਭੇਜੇ ਗਏ ਹਨ। ਜ਼ਿਕਰਯੋਗ ਹੈ ਕਿ ਰਿਸੀਨ ਬੇਹੱਦ ਖਤਰਨਾਕ ਪਦਾਰਥ ਹੈ ਜਿਸ ਨੂੰ ਕਾਸਟਰ ਬੀਨਸ ‘ਚੋਂ ਕੱਢਿਆ ਜਾਂਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.