ਕੋਰੋਨਾ ਨਾਲ ਮਾਂ ਤੋਂ ਬਾਅਦ ਨੌਜਵਾਨ ਪੁੱਤ ਦੀ ਵੀ ਹੋਈ ਮੌਤ
ਤਪਾ (ਸੁਰਿੰਦਰ ਮਿੱਤਲ) ਬੀਤੇ ਦਿਨ ਸ਼ਹਿਰ ‘ਚ ਇੱਕ 72 ਸਾਲਾ ਔਰਤ ਦੀ ਮੋਤ ਹੋਣ ਤੋ ਉਸ ਦੀ ਸ਼ਰਧਾਂਜਲੀ ਸਮਾਗਮ ਤੋਂ ਐਨ ਇੱਕ ਦਿਨ ਪਹਿਲਾਂ ਉਸ ਦੇ ਨੌਜਵਾਨ ਪੁੱਤਰ ਦੀ ਮੌਤ ਹੋਣ ਦੀ ਖਬਰ ਨਾਲ ਤਪਾ ‘ਚ ਦੁਬਾਰਾ ਸੋਗ ਦੀ ਲਹਿਰ ਫੈਲ ਗਈ ਹੈ ਅਤੇ ਲੋਕਾਂ ਦੇ ਮਨਾਂ ਅੰਦਰ ਇਸ ਬਿਮਾਰੀ ਦਾ ਸਹਿਮ ਦਿਨ ਬ ਦਿਨ ਵਧਣ ਲੱਗਾ ਹੈ । ਇਸ ਸਬੰਧੀ ਪੀੜਤ ਪਰਿਵਾਰ ਦੇ ਮੈਂਬਰਾਂ ਸੰਜੀਵ ਕੁਮਾਰ, ਪ੍ਰਦੀਪ ਕੁਮਾਰ ਪੁੱਤਰ ਵਜੀਰ ਚੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਭਰਾ ਵਿਨੋਦ ਕੁਮਾਰ ਉਮਰ 52 ਸਾਲ ਜੋ ਪਿਛਲੇ 25 ਦਿਨਾਂ ਤੋਂ ਕਰੋਨਾ ਦਾ ਸਿਕਾਰ ਹੋ ਗਿਆ ਸੀ ਅਤੇ ਉਸ ਦਿਨ ਤੋਂ ਹੀ ਉਸਦਾ ਇਲਾਜ ਇੱਕ ਨਿੱਜੀ ਹਸਪਤਾਲ ਵਿਖੇ ਚੱਲ ਰਿਹਾ ਸੀ। ਜਿੱੱਥੇ ਉਨ੍ਹਾਂ ਦੀ ਅੱਜ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੀ ਮਾਤਾ ਕ੍ਰਿਸ਼ਨਾ ਦੇਵੀ ਪਤਨੀ ਵਜੀਰ ਚੰਦ ਮੌੜਾਂ ਵਾਲਿਆਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਸੀ ।
ਉਨ੍ਹਾਂ ਦਾ ਇਲਾਜ ਮੁਹਾਲੀ ਦੇ ਇੱਕ ਹਸਪਤਾਲ ਵਿਖੇ ਚੱਲ ਰਿਹਾ ਸੀ ਤੇ ਇਲਾਜ ਦੌਰਾਨ ਹੀ ਮੌਤ ਹੋ ਗਈ ਸੀ । ਉਨ੍ਹਾਂ ਦੱਸਿਆ ਕਿ ਮਾਤਾ ਨਮਿੱਤ ਰੱਖੇ ਸ਼ਰਧਾਂਜਲੀ ਸਮਾਗਮ ਦੇ ਭੋਗ ਦੀ ਰਸ਼ਮ 20 ਸਤੰਬਰ ਨੂੰ ਸਵੇਰੇ ਉਨਾਂ ਦੇ ਘਰ ਵਿਖੇ ਹੀ ਰੱਖੀ ਗਈ ਸੀ। ਪਰ ਵਿਨੋਦ ਕੁਮਾਰ ਦੀ ਮੌਤ ਹੋ ਜਾਣ ਕਾਰਨ ਇਹ ਰਸਮ ਮੁਲਤਵੀ ਕਰ ਦਿੱਤੀ ਗਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਿਨੋਦ ਕੁਮਾਰ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਸਿਹਤ ਵਿਭਾਗ ਦੀ ਟੀਮ ਦੀ ਦੇਖ ਰੇਖ ਹੇਠ 20 ਸਤੰਬਰ ਨੂੰ ਸ਼ਮਸ਼ਾਨ ਘਾਟ ਤਪਾ ਵਿਖੇ ਕੀਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.