ਸਾਡੇ ਨਾਲ ਸ਼ਾਮਲ

Follow us

9.5 C
Chandigarh
Wednesday, January 21, 2026
More
    Home ਇੱਕ ਨਜ਼ਰ ਰਾਜੌਰੀ &#8216...

    ਰਾਜੌਰੀ ‘ਚ ਲਸ਼ਕਰ ਦੇ ਤਿੰਨ ਅੱਤਵਾਦੀ ਗ੍ਰਿਫ਼ਤਾਰ

    Terrorist

    ਗ੍ਰਿਫ਼ਤਾਰ ਅੱਤਵਾਦੀਆਂ ਦਾ ਸਬੰਧ ਖਤਰਨਾਕ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ

    ਜੰਮੂ। ਜੰਮੂ-ਕਸ਼ਮੀਰ ਪੁਲਿਸ ਨੇ ਸੁਰੱਖਿਆ ਏਜੰਸੀਆਂ ਦੀ ਮੱਦਦ ਨਾਲ ਸ਼ਨਿੱਚਰਵਾਰ ਨੂੰ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਰਾਜੌਰੀ ਜ਼ਿਲ੍ਹੇ ਤੋਂ ਹਥਿਆਰਾਂ ਨਾਲ ਲੈਂਸ ਲਸ਼ਕਰ-ਏ-ਤੋਇਬਾ ਦੇ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ।

    terrorist

    ਜੰਮੂ ਕਸ਼ਮੀਰ ਦੇ ਪੁਲਿਸ ਇੰਸਪੈਕਟਰ ਮੁਕੇਸ਼ ਸਿੰਘ ਨੇ ਯੂਨੀਵਾਰਤਾ ਨੂੰ ਦੱਸਿਆ ਕਿ ਰਾਜੌਰੀ ਜ਼ਿਲ੍ਹੇ ‘ਚ ਪੁਲਿਸ ਦੀਆਂ ਟੀਮਾਂ ਨੇ ਸ਼ਨਿੱਚਰਵਾਰ ਸਵੇਰੇ ਵੱਡੀ ਗਿਣਤੀ ‘ਚ ਹਥਿਆਰਾਂ ਨਾਲ ਲੈਂਸ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀਆਂ ਦਾ ਸਬੰਧ ਖਤਰਨਾਕ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਹੈ। ਇਹ ਸਾਰੇ ਅੱਤਵਾਦੀ ਕਸ਼ਮੀਰ ਖੇਤਰ ਤੋਂ ਆ ਰਹੇ ਸਨ। ਇਸ ਮਾਮਲੇ ‘ਚ ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਸੂਤਰਾਂ ਅਨੁਸਾਰ ਅੱਤਵਾਦੀਆਂ ਨੂੰ ਰਾਜੌਰੀ ਜ਼ਿਲ੍ਹੇ ਦੇ ਗੁਰਦਨ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਇਹ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਤੇ ਪੁਲਵਾਮਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਪੁਲਿਸ ਸੂਤਰਾਂ ਅਨੁਸਾਰ ਅੱਤਵਾਦੀਆਂ ਕੋਲੋਂ ਦੋ ਏਕੇ-56 ਰਾਈਫਲ, ਛੇ ਏਕੇ ਮੈਗਜ਼ੀਨ ਤੇ ਉਸਦੀ 180 ਰਾਉਂਡ ਗੋਲੀਆਂ, ਦੋ ਚੀਨੀ ਪਿਸਤੌਲ, ਤਿੰਨ ਹੋਰ ਪਿਸਤੌਲ ਤੇ ਉਸਦੀ 30 ਰਾਉਂਡ ਗੋਲੀਆਂ, ਚਾਰ ਗ੍ਰੇਨੇਡ, ਦੋ ਪੈਕੇਟ ਤੇ ਇੱਕ ਲੱਖ ਰੁਪਏ ਨਗਦੀ ਵੀ ਬਰਾਮਦ ਕੀਤੀ ਗਈ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.