ਮੁਲਜ਼ਮਾਂ ਤੋਂ ਦੋ ਛਾਪਾਂ, ਦੋ ਲੈਡੀਜ ਜੰਜੀਰੀਆਂ, 1530 ਰੁਪਏ ਅਤੇ ਦੋ ਡੰਡੇ ਬਰਾਮਦ
ਪਠਾਨਕੋਟ। ਪੰਜਾਬ ਪੁਲਿਸ ਕ੍ਰਿਕੇਟਰ ਸੁਰੇਸ਼ ਰੈਣਾ ਦੇ ਫੁੱਫੜ ਅਤੇ ਫੁਫੇਰੇ ਭਰਾ ਦੇ ਕਤਲ ਕਰਨ ਤੋਂ ਇਲਾਵਾ ਬਾਕੀ ਪਰਿਵਾਰ ਨੂੰ ਜ਼ਖ਼ਮੀ ਕਰਨ ਵਾਲੇ ਅਪਰਾਧੀਆਂ ਤੱਕ ਪਹੁੰਚ ਗਈ ਹੈ ਇਸ ਘਟਨਾ ਨੂੰ ਅੰਤਰ ਰਾਜੀ ਲੁਟੇਰਾ ਗਿਰੋਹ ਨੇ ਅੰਜਾਮ ਦਿੱਤਾ ਸੀ।
ਇਸ ਗੱਲ ਦੀ ਪੁਸ਼ਟੀ ਕਰਦਿਆਂ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਗਿਰੋਹ ਦੇ 3 ਵਿਅਕਤੀਆਂ ਨੂੰ ਫੜ ਚੁੱਕੀ ਹੈ ਦੂਜੇ ਪਾਸੇ ਰੈਣਾ ਥਰਿਆਲ ਪਿੰਡ ‘ਚ ਆਪਣੇ ਫੁੱਫੜ ਦੇ ਘਰ ਪਹੁੰਚੇ ਰੈਣਾ ਨੇ ਫੁੱਫੜ ਦੇ ਪਰਿਵਾਰ ‘ਤੇ ਹੋਏ ਹਮਲੇ ਬਾਰੇ ਜਾਣਕਾਰੀ ਲਈ ਰੈਣਾ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਸਨ।
11 ਸਾਥੀਆਂ ਦੀ ਭਾਲ ਜਾਰੀ
ਡੀਜੀਪੀ ਦਿਨਕਰ ਗੁਪਤਾ ਅਨੁਸਾਰ ਫੜੇ ਗਏ ਮੁਲਜ਼ਮਾਂ ਦੀ ਪਛਾਣ ਰਾਜਸਥਾਨ ਦੇ ਝੂਝਨੂੰ ਦੇ ਪਿਲਾਨੀ ਝੁੱਗੀ ਨਿਵਾਸੀ ਸਾਵਨ ਉਰਫ ਮੈਚਿੰਗ, ਮੁਹੱਬਤ ਅਤੇ ਸ਼ਾਹਰੂਖ ਖਾਨ ਦੇ ਰੂਪ ‘ਚ ਹੋਈ ਹੈ, ਜੋ ਹਾਲ ‘ਚ ਚਿੜਾਵਾ ‘ਚ ਰਹਿਰ ਹੇ ਹਨ। ਪੁਲਿਸ ਨੇ ਇਨ੍ਹਾਂ ਤੋਂ ਘਟਨਾ ‘ਚ ਲੁੱਟੀ ਗਈ ਠੇਕੇਦਾਰ ਅਸ਼ੋਕ ਕੁਮਾਰ ਦੀ ਸੋਨੇ ਦੀ ਛਾਪ, ਸੋਨੇ ਦੀ ਇੱਕ ਲੇਡੀਜ਼ ਰਿੰਗ, ਸੋਨੇ ਦੀਆਂ ਦੋ ਲੇਡੀਜ਼ ਚੈਨਾਂ ਤੋਂ ਇਲਾਵਾ 1530 ਰੁਪਏ ਅਤੇ ਦੋ ਡੰਡੇ ਬਰਾਮਦ ਕੀਤੇ ਹਨ ਇਨ੍ਹਾਂ ਦੇ ਬਾਕੀ 11 ਸਾਥੀਆਂ ਦੀ ਭਾਲ ਜਾਰੀ ਹੈ।
ਘਟਨਾ ਬੀਤੀ 19 ਅਗਸਤ ਦੀ ਰਾਤ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਥਰਿਆਲ ਦੀ ਹੈ ਇਥੇ ਠੇਕੇਦਾਰ ਅਸ਼ੋਕ ਕੁਮਾਰ ਦੇ ਸੁੱਤੇ ਹੋਏ ਪਰਿਵਾਰ ‘ਤੇ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ਹਮਲੇ ‘ਚ ਠੇਕੇਦਾਰ ਅਸ਼ੋਕ ਕੁਮਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਜਦੋਂਕਿ ਉਨ੍ਹਾਂ ਦੀ ਪਤਨੀ ਆਸ਼ਾ ਰਾਣੀ (55), ਮਾਂ ਸਤਿਆ ਦੇਵੀ (80) ਤੋਂ ਇਲਾਵਾ ਉਸਦੇ ਦੋਵੇਂ ਪੁੱਤਰ ਕੌਸ਼ਲ ਕੁਮਾਰ (32) ਅਤੇ ਅਪਿਨ ਕੁਮਾਰ (28) ਘਰ ‘ਚ ਲਹੂਲੁਹਾਨ ‘ਚ ਬੇਹੋਸ਼ੀ ਦੀ ਹਾਲਤ ‘ਚ ਪਏ ਮਿਲੇ। ਬਾਅਦ ‘ਚ 31 ਅਗਸਤ ਦੀ ਰਾਤ ਹਸਪਤਾਲ ‘ਚ ਦਾਖਲ ਕੌਸ਼ਲ ਕੁਮਾਰ ਨੇ ਵੀ ਦਮ ਤੋੜ ਦਿੱਤਾ ਸੀ ਇਸ ਦਰਮਿਆਨ ਪਤਾ ਲੱਗਾ ਕਿ ਇਹ ਪਰਿਵਾਰ ਕ੍ਰਿਕਟਰ ਸੁਰੇਸ਼ ਰੈਣਾ ਦੀ ਭੂਆ ਦਾ ਸੀ ਠੇਕੇਦਾਰ ਅਸ਼ੋਕ ਕੁਮਾਰ ਦੀ ਮਾਂ ਸੱਤਿਆ ਦੇਵੀ ਅਤੇ ਛੋਟੇ ਪੁੱਤਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ, ਉਥੇ ਪਤਨੀ ਆਸ਼ਾ ਰਾਣੀ ਹਾਲੇ ਵੀ ਇਲਾਜ ਅਧੀਨ ਹੈ।
ਪਰਿਵਾਰ ਦੀ ਮੱਦਦ ਕਰੇ ਸਰਕਾਰ : ਰੈਣਾ
ਮੀਡੀਆ ਨਾਲ ਗੱਲਬਾਤ ਕਰਦਿਆਂ ਸੁਰੇਸ਼ ਰੈਣਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦੇ ਹਨ ਮੁੱਖ ਮੰਤਰੀ ਨੇ ਉਨ੍ਹਾਂ ਦੀ ਅਪੀਲ ‘ਤੇ ਐਸਆਈਟੀ ਦਾ ਗਠਨ ਕੀਤਾ ਅਤੇ ਮੁਲਜ਼ਮਾਂ ਤੱਕ ਪੁਲਿਸ ਪਹੁੰਚੀ ਰੈਣਾ ਨੇ ਕਿਹਾ ਕਿ ਉਹ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਪੀੜਤ ਪਰਿਵਾਰ ਦੀ ਮੱਦਦ ਕਰਨ, ਜਿਸ ਨਾਲ ਕਿ ਉਹ ਇਸ ਹਾਦਸੇ ਤੋਂ ਉਭਰ ਸਕਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.