ਜਨਤਾ ਨੂੰ ਜਿੰਮੇਵਾਰ ਦੱਸ ਕੇ ਆਪਣੀਆਂ ਨਲਾਇਕੀਆਂ ਨਹੀਂ ਛੁਪਾ ਸਕਦੈ ਅਮਰਿੰਦਰ ਸਿੰਘ : ਚੀਮਾ

ਕਿਹਾ, ਦਿੱਲੀ ਜਾਂ ਹੋਰ ਰਾਜਾਂ ਦੀ ਥਾਂ ਪੰਜਾਬ ਦੀ ਫਿਕਰ ਕਰੇ ਸ਼ਾਹੀ ਸਰਕਾਰ

ਚੰਡੀਗੜ, (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੂਬੇ ‘ਚ ਕਰੋਨਾ ਦੇ ਦਿਨ-ਬ-ਦਿਨ ਵਧਦੇ ਜਾ ਰਹੇ ਕਹਿਰ ਲਈ ਮੁੱਖਮੰਤਰੀ ਅਮਰਿੰਦਰ ਸਿੰਘ ਨੂੰ ਸਿੱਧਾ ਜਿੰਮੇਵਾਰ ਦੱਸਦਿਆ ਕਿਹਾ ਕਿ ਜੇਕਰ ਫਾਰਮਹਾਊਸ ‘ਚੋ ਨਿਕਲ ਕੇ ਬੇਕਾਬੂ ਹੋਏ ਹਲਾਤਾਂ ਨੂੰ ਸੁਧਾਰਨ ਦੀ ਸਮਰੱਥਾ ਨਹੀਂ ਰਹੀ ਤਾਂ ‘ਰਾਜਾ ਸਾਹਿਬ’ ਨੂੰ ਮੁੱਖਮੰਤਰੀ ਦੀ ਕੁਰਸੀ ਤੁਰੰਤ ਛੱਡ ਦੇਣੀ ਚਾਹੀਦੀ ਹੈ। ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਰੋਨਾ ਦੀ ਵਧਦੀ ਕਰੋਪੀ ਨੂੰ ‘ਲੋਕਾਂ ਦੀ ਅਣਗਹਿਲੀ’ ਦੱਸ ਕੇ ਮੁੱਖਮੰਤਰੀ ਆਪਣੀਆਂ ਨਾਕਾਮੀਆਂ-ਅਤੇ ਨਲਾਇਕੀਆਂ ਦੇ ਪਰਦਾ ਨਹੀਂ ਪਾ ਸਕਦੇ?

ਹਰਪਾਲ ਸਿੰਘ ਚੀਮਾ ਨੇ ਦਿੱਲੀ ਅਤੇ ਪੰਜਾਬ ਦੇ ਤੁਲਨਾਤਮਕ ਅੰਕੜੇ ਪੇਸ਼ ਕਰਦਿਆਂ ਕਿਹਾ, ” 11 ਸਤੰਬਰ ਨੂੰ ਦਿੱਲੀ ‘ਚ 60580 ਅਤੇ ਪੰਜਾਬ ‘ਚ ਸਿਰਫ਼ 33595 ਟੈਸਟ ਹੋਏ ਜਿੰਨਾ ਦੀ ਕਰੋਨਾ ਪਾਜੇਟਿਵ ਦਰ ਦਿੱਲੀ ‘ਚ 7.0 ਫੀਸਦ ਅਤੇ ਪੰਜਾਬ ‘ਚ 7.3 ਫੀਸਦ ਰਹੀ ਦਿੱਲੀ ‘ਚ ਰਿਕਵਰੀ (ਠੀਕ ਹੋਣ) ਦੀ ਦਰ 84.90 ਫੀਸਦ ਅਤੇ ਪੰਜਾਬ 71.40 ਫੀਸਦ ਰਹੀ ਦਿੱਲੀ ‘ਚ 11 ਸਤੰਬਰ ਨੂੰ 21 ਮੌਤਾਂ ਹੋਈਆਂ ਜਦਕਿ ਪੰਜਾਬ ‘ਚ ਇਹ ਗਿਣਤੀ 63 ਤੱਕ ਪਹੂੰਚ ਗਈ

ਦਿੱਲੀ ਦੇ ਸਰਕਾਰੀ ਹਸਪਤਾਲਾਂ ‘ਚ ਕੋਵਿਡ ਬੈਡਾਂ ਦੀ ਸੰਖਿਆ 14379 ਅਤੇ ਪੰਜਾਬ ‘ਚ ਇਹ 8874 ਹੈ ਦਿੱਲੀ ‘ਚ ਵਿਸ਼ੇਸ਼ ਕੋਵਿਡ ਹੈਲਥ ਸੈਂਟਰਾਂ ਦੀ ਗਿਣਤੀ 601 ਹੈ ਜਦਕਿ ਪੰਜਾਬ ਸਰਕਾਰ ਅਜਿਹਾ ਇੱਕ ਵੀ ਸੈਂਟਰ ਸਥਾਪਿਤ ਨਹੀਂ ਕਰ ਸਕੀ ਜਦਕਿ ਵੱਧ ਆਬਾਦੀ ਦੇ ਹਿਸਾਬ ਨਾਲ ਪੰਜਾਬ ‘ਚ ਟੈਸਟਾਂ, ਬੈਡਾਂ ਅਤੇ ਵਿਸ਼ੇਸ਼ ਕਰੋਨਾ ਕੇਅਰ ਅਤੇ ਵਿਸ਼ੇਸ਼ ਹਸਪਤਾਲਾਂ ‘ਚ ਗਿਣਤੀ ਵੀ ਵੱਧ ਹੋਣੀ ਚਾਹੀਦੀ ਹੈ”

Harpal Singh Cheema

ਚੀਮਾ ਨੇ ਮੁੱਖਮੰਤਰੀ ਨੂੰ ਸੰਬੋਧਿਤ ਹੁੰਦਿਆਂ ਕਿਹਾ, ”ਰਾਜਾ ਸਾਹਿਬ! ਪਹਿਲਾ ਪੰਜਾਬ ‘ਚ ਦਿੱਲੀ ਨਾਲੋਂ ਵੱਧ ਪ੍ਰਬੰਧ ਕਰ ਲਓ, ਮੌਤ ਦਰ ਘਟਾ ਲਓ ਅਤੇ ਰਿਕਵਰੀ ਦਰ ਵਧਾ ਲਓ, ਸਰਕਾਰ ਵੱਲੋਂ ਘਰ-ਘਰ ਆਕਸੀਮੀਟਰ ਭੇਜ ਦਿਓ, ਫਿਰ ਦਿੱਲੀ ਜਾਂ ਕਿਸੇ ਹੋਰ ਦੀ ਫਿਕਰ ਕਰਨਾ”

ਹਰਪਾਲ ਸਿੰਘ ਚੀਮਾ ਨੇ ਮੁੱਖਮੰਤਰੀ ਵੱਲੋਂ ਲੋਕਾਂ ਨੂੰ ਮਾਰਕੀਟ ‘ਚੋ 514 ਰੁਪਏ ‘ਚ ਆਕਸੀਮੀਟਰ ਖਰੀਦਣ ਲਈ ਕਹਿਣ ਵਾਲੇ ਮੁੱਖਮੰਤਰੀ ਕਿਸ ਨਵੇ ਮਾਫ਼ੀਆ ਨਾਲ ਰਲ ਕੇ ਲੋਕਾਂ ਨੂੰ ਲੁਟਾਉਣ ਲੱਗੇ ਹੋਏ ਹਨ? ਕਿਉਂਕਿ ਮਾਰਕੀਟ ‘ਚ 250-300 ਰੁਪਏ ‘ਚ ਉਪਲਬਧ ਹੈ। ਚੀਮਾ ਨੇ ਮੰਗ ਕੀਤੀ ਕਿ ਸਰਕਾਰ ਆਪਣੇ ਖਰਚ ‘ਤੇ ਘਰ-ਘਰ ਆਕਸੀਮੀਟਰਾਂ ਦਾ ਪ੍ਰਬੰਧ ਕਰੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.