ਹਰ ਕਿਸੇ ਨੂੰ ਪਾਰਟੀ ਵਿੱਚ ਆਪਣੀ ਗਲ ਰੱਖਣ ਦਾ ਖੁਲਾ ਅਧਿਕਾਰ
ਪ੍ਰਭਾਰੀ ਨਹੀਂ ਇੱਕ ਵਰਕਰ ਦੀ ਤਰਾਂ ਹੀ ਕੰਮ ਕਰਨ ਲਈ ਆਵਾਂਗਾ ਪੰਜਾਬ : ਰਾਵਤ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਕਾਂਗਰਸ ਵਿੱਚ ਵੱਡੇ ਪੱਧਰ ‘ਤੇ ਗੁੱਟਬਾਜ਼ੀ ਹੈ ਅਤੇ ਕੁਝ ਲੀਡਰ ਆਪਣਾ ਰਾਗ ਅਲਾਪ ਰਹੇ ਹਨ। ਇਹ ਸਚਾਈ ਕਿਸੇ ਹੋਰ ਨੇ ਨਹੀਂ ਸਗੋਂ ਪੰਜਾਬ ਕਾਂਗਰਸ ਦੇ ਨਵੇ ਬਣੇ ਇੰਚਾਰਜ ਪ੍ਰਭਾਰੀ ਹਰੀਸ਼ ਰਾਵਤ ਨੇ ਖੁਦ ਸਵੀਕਾਰ ਕੀਤੀ ਹੈ ਪਰ ਉਨਾਂ ਨੇ ਇਸ ਵਿੱਚ ਕੁਝ ਵੀ ਗਲਤ ਕਰਾਰ ਨਹੀਂ ਦਿੱਤਾ ਹੈ। ਬੀਤੀ ਰਾਤ ਹੀ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਦੀ ਪੰਜਾਬ ਕਾਂਗਰਸ ਇੰਚਾਰਜ ਦੇ ਤੌਰ ‘ਤੇ ਨਿਯੁਕਤੀ ਹੋਈ ਹੈ।
ਹਰੀਸ਼ ਰਾਵਤ ਨੇ ਕਿਹਾ ਕਿ ਹਰ ਪਾਰਟੀ ਵਿੱਚ ਤਕਰਾਰ ਅਤੇ ਮੱਤ ਭੇਦ ਹੁੰਦਾ ਹੈ, ਇਸ ਵਿੱਚ ਕੁਝ ਵੀ ਗਲਤ ਨਹੀਂ ਹੈ। ਪੰਜਾਬ ਵਿੱਚ ਹੀ ਨਹੀਂ ਸਗੋਂ ਦੇਸ਼ ਦੀ ਹਰ ਪਾਰਟੀ ਵਿੱਚ ਇਸ ਤਰਾਂ ਦਾ ਹੁੰਦਾ ਹੈ। ਇਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਹੈ ਪਰ ਠੀਕ ਜਰੂਰ ਕੀਤਾ ਜਾ ਸਕਦਾ ਹੈ। ਭਵਿੱਖ ਵਿੱਚ ਵੀ ਇਸ ਤਰਾਂ ਦੇ ਮੱਤ ਭੇਦ ਸਾਹਮਣੇ ਆਉਂਦੇ ਰਹਿਣਗੇ, ਜਿਨਾਂ ਨੂੰ ਠੀਕ ਕਰਦੇ ਹੋਏ ਅੱਗੇ ਵਧਣਾ ਚਾਹੀਦਾ ਹੈ।
Punjab Congress | ਹਰੀਸ਼ ਰਾਵਤ ਨੇ ਅੱਗੇ ਕਿਹਾ ਕਿ ਨਵਜੋਤ ਸਿੱਧੂ ਅਤੇ ਪ੍ਰਤਾਪ ਬਾਜਵਾ ਸਣੇ ਸ਼ਮਸ਼ੇਰ ਦੂਲੋਂ ਪਾਰਟੀ ਦੇ ਵੱਡੇ ਲੀਡਰ ਹਨ ਅਤੇ ਉਨਾਂ ਦੀ ਪਾਰਟੀ ਤੋਂ ਕੋਈ ਵੀ ਨਰਾਜ਼ਗੀ ਨਹੀਂ ਹੋ ਸਕਦੀ ਹੈ। ਉਨਾਂ ਕਿਹਾ ਕਿ ਜੇਕਰ ਕਿਸੇ ਨੇ ਕੋਈ ਗੱਲਬਾਤ ਕਰਨੀ ਹੈ ਤਾਂ ਪਾਰਟੀ ਦੇ ਪਲੇਟਫਾਰਮ ‘ਤੇ ਬੈਠ ਕੇ ਗੱਲਬਾਤ ਕੀਤੀ ਜਾ ਸਕਦੀ ਹੈ। ਨਵਜੋਤ ਸਿੱਧੂ ਤਾਂ ਦੇਸ਼ ਦੇ ਵੱਡੇ ਸਟਾਰ ਪ੍ਰਚਾਰਕ ਵੀ ਹਨ, ਉਨ੍ਹਾਂ ਦੀ ਨਰਾਜ਼ਗੀ ਵਾਲੀ ਕੋਈ ਵੀ ਗਲ ਨਹੀਂ ਹੈ।
ਹਰੀਸ਼ ਰਾਵਤ ਨੇ ਕਿਹਾ ਕਿ ਜਲਦ ਹੀ ਉਹ ਪੰਜਾਬ ਆ ਰਹੇ ਹਨ ਅਤੇ ਹਰ ਲੀਡਰ ਨਾਲ ਮੁਲਾਕਾਤ ਕਰਦੇ ਹੋਏ ਗੱਲਬਾਤ ਕੀਤੀ ਜਾਏਗੀ ਅਤੇ ਪੰਜਾਬ ਵਿੱਚ ਸਾਰਾ ਕੁਝ ਠੀਕ ਹੈ, ਜੇਕਰ ਕੁਝ ਹੋਏਗਾ ਤਾਂ ਠੀਕ ਕਰ ਦਿੱਤਾ ਜਾਏਗਾ। ਹਰੀਸ਼ ਰਾਵਤ ਨੇ ਕਿਹਾ ਕਾਂਗਰਸ ਪਾਰਟੀ ਵਿੱਚ ਹਰ ਕਿਸੇ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਅਧਿਕਾਰ ਦਿੱਤਾ ਜਾਂਦਾ ਹੈ, ਜਿਸ ਕਾਰਨ ਹੀ ਵੱਡੇ ਲੀਡਰ ਵੀ ਬਿਨਾਂ ਕਿਸੇ ਡਰ ਤੋਂ ਆਪਣੀ ਗੱਲਬਾਤ ਰੱਖਦੇ ਹਨ। ਪੰਜਾਬ ਵਿੱਚ ਹਰ ਲੀਡਰ ਬੇਬਾਕ ਤਰੀਕੇ ਨਾਲ ਗੱਲਬਾਤ ਕਰਦਾ ਹੈ। ਉਨਾਂ ਕਿਹਾ ਕਿ ਕਾਂਗਰਸ ਹਾਈ ਕਮਾਨ ਨੇ ਪੰਜਾਬ ਦੀ ਜਿੰਮੇਵਾਰੀ ਉਨਾਂ ਨੂੰ ਜਰੂਰ ਦਿੱਤੀ ਹੈ ਪਰ ਉਹ ਪੰਜਾਬ ਵਿੱਚ ਇੰਚਾਰਜ ਨਹੀਂ ਸਗੋਂ ਕਾਂਗਰਸ ਪਾਰਟੀ ਦੇ ਆਮ ਵਰਕਰ ਵਾਂਗ ਕੰਮ ਕਰਨ ਲਈ ਆ ਰਹੇ ਹਨ।
Punjab Congress | ਪੰਜਾਬ ਵਿੱਚ ਆਮ ਵਰਕਰ ਵਾਂਗ ਕੰਮ ਕਰਦੇ ਹੋਏ ਹਰ ਘਾਟ ਨੂੰ ਦੂਰ ਕੀਤਾ ਜਾਏਗਾ ਅਤੇ ਪਾਰਟੀ ਦਾ ਹੁਣ ਸਾਰਾ ਫੋਕਸ ਅਗਲੇ ਸਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਤੇ ਰਹੇਗਾ। ਉਨਾਂ ਦੀ ਕੋਸ਼ਸ਼ ਰਹੇਗੀ ਕਿ ਪਹਿਲਾਂ ਨਾਲੋਂ ਜਿਆਦਾ ਸੀਟਾਂ ਨਾਲ ਜਿੱਤ ਦੇ ਹੋਏ ਇੱਕ ਵਾਰ ਫਿਰ ਤੋਂ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਜਾਵੇ।
ਅਮਰਿੰਦਰ ਸਿੰਘ ‘ਚ ਵੱਖਰੀ ਖਿੱਚ, ਹਰ ਕੋਈ ਹੁੰਦਾ ਐ ਪ੍ਰਭਾਵਿਤ
ਹਰੀਸ਼ ਰਾਵਤ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਿੱਚ ਇੱਕ ਵੱਖਰੀ ਤਰਾਂ ਦੀ ਹੀ ਖਿੱਚ ਹੈ ਅਤੇ ਉਨਾਂ ਤੋਂ ਹਰ ਕੋਈ ਪ੍ਰਭਾਵਿਤ ਹੋ ਜਾਂਦਾ ਹੈ। ਲੋਕ ਸਭਾ ਵਿੱਚ ਅਮਰਿੰਦਰ ਸਿੰਘ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ ਅਤੇ ਅਮਰਿੰਦਰ ਸਿੰਘ ਕੁਝ ਸਮੇਂ ਲਈ ਹੀ ਲੋਕ ਸਭਾ ਵਿੱਚ ਆਏ ਸਨ ਪਰ ਉਨਾਂ ਦੇ ਗੱਲਬਾਤ ਕਰਨ ਦੇ ਤਰੀਕੇ ਅਤੇ ਖਿੱਚ ਤੋਂ ਉਹ ਕਾਫ਼ੀ ਜਿਆਦਾ ਪ੍ਰਭਾਵਿਤ ਹੋਏ ਸਨ। ਉਹ ਜਲਦ ਹੀ ਪੰਜਾਬ ਵਿੱਚ ਆ ਕੇ ਮੁੜ ਤੋਂ ਅਮਰਿੰਦਰ ਸਿੰਘ ਨੂੰ ਮਿਲਦੇ ਹੋਏ ਕੰਮ ਕਰਨਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.