ਫੌਜ ਵੱਲੋਂ ਸਰਚ ਆਪ੍ਰੇਸ਼ਨ ਜਾਰੀ
ਫਿਰੋਜ਼ਪੁਰ। ਜ਼ਿਲ੍ਹਾ ਫਿਰੋਜ਼ਪੁਰ ਨਾਲ ਲੱਗਦੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਵੱਲੋਂ ਭੇਜੇ ਜਾ ਰਹੇ ਹਥਿਆਰਾਂ ਦਾ ਜਖ਼ੀਰਾ ਬਰਾਮਦ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ।
ਜਾਣਕਾਰੀ ਅਨੁਸਾਰ ਬੀਐਸਐਫ ਦੀ 124 ਬਟਾਲੀਅਨ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਕਾਰਵਾਈ ਕਰਦਿਆਂ ਬੀ. ਓ. ਪੀ. ਨਿਊ ਗਜਨੀਵਾਲਾ ਇਲਾਕੇ ‘ਚੋਂ ਕੌਮਾਂਤਰੀ ਸਰਹੱਦ ਤੋਂ 3 ਏਕੇ 47 ਰਾਫਈਲਾਂ, 6 ਮੈਗਜ਼ੀਨਾਂ, 81 ਕਾਰਤੂਸ 2 ਐਮ 16 ਰਾਈਫਲ, 4 ਮੈਗਜ਼ੀਨ, 57 ਕਾਰਤੂਸ ਤੇ ਪਿਸਤੌਲ 9 ਐਮ. ਐਮ., 4 ਮੈਗਜ਼ੀਨ ਤੇ 20 ਕਾਰਤੂਸ ਬਰਾਮਦ ਕੀਤੇ ਹਨ। ਫਿਲਹਾਲ ਬੀਐਸਐਫ ਵੱਲੋਂ ਇਸ ਗੱਲ ਦਾ ਪਤਾ ਲਾਇਆ ਜਾ ਰਿਹਾ ਹੈ ਕਿ ਪਾਕਿਸਤਾਨ ਵੱਲੋਂ ਇਨ੍ਹਾਂ ਹਥਿਆਰਾਂ ਦੀ ਸਪਲਾਈ ਕੀਤੀ ਜਾ ਰਹੀ ਹੈ ਤੇ ਅੱਗੇ ਇਹ ਹਥਿਆਰ ਕਿੱਥੇ ਜਾਣੇ ਸਨ। ਫਿਲਹਾਲ ਬੀਐਸਐਫ ਜਵਾਨਾਂ ਦੀ ਸਰਚ ਮੁਹਿੰਮ ਜਾਰੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.