72,939 ਮਰੀਜ਼ ਹੋਏ ਠੀਕ
ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਦੇ ਮਾਮਲਿਆਂ ‘ਚ ਦੋ ਦਿਨਾਂ ਤੱਕ ਕੁਝ ਰਾਹਤ ਮਿਲਣ ਤੋਂ ਬਾਅਦ ਇੱਥ ਵਾਰ ਫਿਰ ਸਭ ਤੋਂ ਵੱਡਾ ਵਾਧਾ ਹੋਇਆ ਤੇ ਪਿਛਲੇ 24 ਘੰਟਿਆਂ ‘ਚ ਪਹਿਲੀ ਵਾਰ 95 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਕੋਰੋਨਾ ਮਰੀਜ਼ਾਂ ਦਾ ਅੰਕੜਾ 44.65 ਲੱਖ ਹੋ ਗਿਆ ਹੈ।
A record 95,000 new cases of corona were found in the country
ਇਸ ਦੌਰਾਨ ਸਭ ਤੋਂ ਵੱਧ 1,172 ਵਿਅਕਤੀਆਂ ਦੀ ਇਸ ਬਿਮਾਰੀ ਨਾਲ ਮੌਤ ਹੋ ਗਈ ਹੈ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਅੱਜ ਜਾਰੀ ਅੰਕੜਿਆਂ ਅਨੁਸਾਰ ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ ਰਿਕਾਰਡ 95,735 ਨਵੇਂ ਮਾਮਲਿਆਂ ਦੇ ਨਾਲ ਕੋਰੋਨਾ ਦਾ ਅੰਕੜਾ 44,65,864 ਹੋ ਗਿਆ।
ਠੀਕ ਹੋਣ ਵਾਲਿਆਂ ਦੇ ਮੁਕਾਬਲੇ ਨਵੇਂ ਮਾਮਲੇ ਵੱਧ
ਇਸ ਦੌਰਾਨ 1,172 ਕੋਰੋਨਾ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 75,062 ਹੋ ਗਿਆ ਹੈ। ਇਸ ਦੌਰਾਨ 72,939 ਮਰੀਜ਼ ਠੀਕ ਹੋਏ ਹਨ, ਜਿਸ ਨਾਲ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 34,71,784 ਹੋ ਗਈ ਹੈ। ਠੀਕ ਹੋਣ ਵਾਲਿਆਂ ਦੇ ਮੁਕਾਬਲੇ ਨਵੇਂ ਮਾਮਲੇ ਵੱਧ ਹੋਣ ਨਾਲ ਸਰਗਰਮ ਮਾਮਲੇ 21,624 ਵਧ ਕੇ 9,19,018 ਹੋ ਗਏ ਹਨ। ਦੇਸ਼ ‘ਚ ਸਰਗਰਮ ਮਾਮਲੇ 20.58 ਫੀਸਦੀ ਤੇ ਠੀਕ ਹੋਣ ਵਾਲਿਆਂ ਦੀ ਦਰ 77.74 ਫੀਸਦੀ ਹੈ ਜਦੋਂਕਿ ਮ੍ਰਿਤਕ ਦਰ 1.68 ਫੀਸਦੀ ਹੈ।
- ਕੋਰੋਨਾ ਮਰੀਜ਼ਾਂ ਦਾ ਅੰਕੜਾ 44.65 ਲੱਖ
- ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 34,71,784
- ਦੇਸ਼ ‘ਚ ਸਰਗਰਮ ਮਾਮਲੇ 20.58 ਫੀਸਦੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.