ਹਾਲੇ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ
ਨਵੀਂ ਦਿੱਲੀ। ਰਾਸ਼ਟਰਪਤੀ ਭਵਨ ‘ਚ ਸੁਰੱਖਿਆ ਬਲਾਂ ਦੀ ਬੈਰਕ ‘ਚ ਫੌਜ ਦੇ ਇੱਕ ਜਵਾਨ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਾਮਲੇ ‘ਚ ਪੁਲਿਸ ਨੂੰ ਬੁੱਧਵਾਰ ਸਵੇਰੇ ਚਾਰ ਵਜੇ ਸੂਚਨਾ ਮਿਲੀ। ਜਵਾਨ ਦੀ ਪਛਾਣ ਤੇਕ ਬਹਾਦੁਰ ਥਾਪਾ ਮਗਾਰ (30) ਵਜੋਂ ਹੋਈ ਹੈ।
ਉਸਨੇ ਰਾਸ਼ਟਰਪਤੀ ਭਵਨ ਦੇ ਗੋਰਖਾ ਬੈਰਕ ‘ਚ ਪੱਖੇ ਨਾਲ ਲੰਮਕ ਕੇ ਖੁਦਕਸ਼ੀ ਕਰ ਲਈ। ਉਹ ਨੇਪਾਲ ਦਾ ਰਹਿਣ ਵਾਲਾ ਸੀ। ਪੁਲਿਸ ਦੇ ਅਨੁਸਾਰ ਮੌਕੇ ਦੇ ਸੂਤਰਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਸਵੇਰੇ ਕਰੀਬ 3:30 ਵਜੇ ਡਿਊਟੀ ਕਰਕੇ ਵਾਪਸ ਬੈਰਕ ‘ਚ ਆ ਕੇ ਲਾਈਟ ਆਨ ਕੀਤੀ ਤਾਂ ਵੇਖਿਆ ਕਿ ਬਹਾਦੁਰ ਪੱਖੇ ਨਾਲ ਲੰਮਕਿਆ ਹੋਇਆ ਸੀ। ਉਨ੍ਹਾਂ ਤੁਰੰਤ ਅਲਾਰਮ ਵਜਾਈ ਤੇ ਸਾਥੀਆਂ ਦੀ ਮੱਦਦ ਨਾਲ ਉਸ ਨੂੰ ਹੇਠਾਂ ਉਤਾਰ ਕੇ ਦਿੱਲੀ ਛਾਉਣੀ ਦੇ ਬੇਸ ਹਸਪਤਾਲ ‘ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ‘ਚ ਪਤਾ ਚੱਲਿਆ ਹੈ ਕਿ ਉਹ ਵਧੇਰੇ ਕਮਰ ਦਰਦ ਤੇ ਹਾਈ ਬਲੱਡ ਪ੍ਰੈਸ਼ਰ ਤੋਂ ਪ੍ਰੇਸ਼ਾਨ ਸੀ। ਮੌਕੇ ਤੋਂ ਕੋਈ ਸੁਸਾਇਟ ਨੋਟ ਨਹੀਂ ਮਿਲਿਆ ਹੈ। ਫਿਲਹਾਲ ਖੁਦਕੁਸ਼ੀ ਦੀ ਵਜ੍ਹਾ ਦਾ ਪਤਾ ਨਹੀਂ ਚੱਲ ਸਕਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.