ਘੁਸਪੈਠੀਆਂ ਤੋਂ ਦੋ ਲੋਡੇਡ ਪਿਸਤੌਲ ਤੇ ਦੋ ਮੈਗਜ਼ੀਨ ਕਾਰਤੂਸ ਬਰਾਮਦ
ਸ੍ਰੀਗੰਗਾਨਗਰ। ਰਾਜਸਥਾਨ ‘ਚ ਸਰਹੱਦੀ ਸ੍ਰੀਗੰਗਾਨਗਰ ਜ਼ਿਲ੍ਹੇ ਦੇ ਗਜਸਿੰਘਪੁਰ ਥਾਣਾ ਖੇਤਰ ‘ਚ ਭਾਰਤ-ਪਾਕਿ ਸਰਹੱਦ ‘ਤੇ ਕੱਲ੍ਹ ਰਾਤ ਸਰਹੱਦ ਪਾਰੋਂ ਆਏ ਦੋ ਘੁਸਪੈਠੀਆਂ ਨੂੰ ਸਰਹੱਦੀ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੇ ਮਾਰ ਸੁੱਟਿਆ।
ਪੁਲਿਸ ਸੂਤਰਾਂ ਨੇ ਅੱਜ ਦੱਸਿਆ ਕਿ ਬੀਐਸਐਫ ਦੀ ਖਆਲੀਵਾਲਾ ਪੋਸਟ ਦੇ ਨੇੜੇ ਦੇਰ ਰਾਤ ਕਰੀਬ ਪੌਣੇ ਇੱਕ ਵਜੇ ਜਵਾਨਾਂ ਨੂੰ ਸਰਹੱਦ ‘ਤੇ ਤਾਰਬੰਦੀ ਕੋਲ ਹਲਚਲ ਦਿਖਾਈ ਦਿੱਤੀ। ਬੀਐਸਐਫ ਜਵਾਨਾਂ ਵੱਲੋਂ ਲਲਕਾਰੇ ਜਾਣ ‘ਤੇ ਦੋ ਸ਼ੱਕੀ ਵਿਅਕਤੀ ਤਾਰਬੰਦੀ ਕੋਲ ਕੋਈ ਵਸਤੂ ਸੁੱਟ ਕੇ ਵਾਪਸ ਪਾਕਿਸਤਾਨ ਹੱਦ ਵੱਲ ਭੱਜਣ ਲੱਗੇ ਇਸ ‘ਤੇ ਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ‘ਚ ਦੋਵੇਂ ਸ਼ੱਕੀਆਂ ਨੂੰ ਮੌਕੇ ‘ਤੇ ਹੀ ਮਾਰ ਮੁਕਾਇਆ। ਪੁਲਿਸ ਸੂਤਰਾਂ ਅਨੁਸਾਰ ਸ਼ੱਕੀ ਵਿਅਕਤੀਆਂ ਵੱਲੋਂ ਤਾਰਬੰਦੀ ‘ਤੇ ਸੁੱਟੇ ਗਏ ਪੀਲੇ ਰੰਗ ਦੇ ਦਸ ਪੈਕੇਟ ਮਿਲੇ ਹਨ। ਇਨ੍ਹਾਂ ‘ਚੋਂ ਅੱਠ ਪੈਕੇਟ ਤਾਰਬੰਦੀ ਦੇ ਇਸ ਪਾਸੇ ਭਾਰਤੀ ਖੇਤਰ ‘ਚ ਤੋ ਦੋ ਪੈਕਟ ਤਾਰਬੰਦੀ ਦੇ ਉਸ ਪਾਰ ਜ਼ੀਰੋ ਲਾਈਨ ਤੋਂ ਪਹਿਲਾਂ ਭਾਰਤੀ ਖੇਤਰ ‘ਚ ਹੀ ਪਏ ਮਿਲੇ। ਇਨ੍ਹਾਂ ਦੋਵਾਂ ਪੈਕਟਾਂ ਕੋਲੋਂ ਹੀ ਦੋਵੇ ਘੁਸਪੈਠੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਇਨ੍ਹਾਂ ਘੁਸਪੈਠੀਆਂ ਤੋਂ ਦੋ ਲੋਡੇਡ ਪਿਸਤੌਲ ਤੇ ਦੋ ਮੈਗਜ਼ੀਨ ਕਾਰਤੂਸ ਨਾਲ ਭਰੀ ਹੋਈ ਬਰਾਮਦ ਹੋਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.