ਕਿਹਾ, ਜਨਤਕ ਖੇਤਰ ਦੀਆਂ ਕੰਪਨੀਆਂ ਦਾ ਨਿੱਜੀਕਰਨ ਕਰਕੇ ਖਜ਼ਾਨੇ ਭਰਨ ‘ਚ ਜੁਟੇ
ਨਵੀਂ ਦਿੱਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖਾ ਹਮਲਾ ਕਰਦਿਆਂ ਮੰਗਲਵਾਰ ਨੂੰ ਕਿਹਾ ਕਿ ਉਹ ਜਨਤਕ ਖੇਤਰ ਦੀਆਂ ਕੰਪਨੀਆਂ ਦਾ ਨਿੱਜੀਕਰਨ ਕਰਕੇ ਖਜ਼ਾਨੇ ਨੂੰ ਭਰਨ ‘ਚ ਜੁਟੇ ਹਨ।
ਗਾਂਧੀ ਨੇ ਟਵੀਟ ਕਰਕੇ ਕਿਹਾ, ‘ਮੋਦੀ ਜੀ ਸਰਕਾਰੀ ਕੰਪਨੀ ਵੇਚੋ’ ਮੁਹਿੰਮ ਚਲਾ ਰਹੇ ਹਨ। ਖੁਦ ਦੀ ਬਣਾਈ ਆਰਥਿਕ ਬੇਹਾਲੀ ਦੀ ਪੂਰਤੀ ਲਈ ਦੇਸ਼ ਦੀ ਜਾਇਦਾਦ ਨੂੰ ਥੋੜ੍ਹਾ-ਥੋੜ੍ਹਾ ਕਰਕੇ ਵੇਚਿਆ ਜਾ ਰਿਹਾ ਹੈ। ਜਨਤਾ ਦੇ ਭਵਿੱਖ ਤੇ ਭਰੋਸੇ ਨੂੰ ਛਿੱਕੇ ਢੰਗ ਕੇ ਐਲਆਈਸੀ ਨੂੰ ਵੇਚਣਾ ਮੋਦੀ ਸਰਕਾਰ ਦਾ ਇੱਕ ਹੋਰ ਸ਼ਰਮਨਾਕ ਯਤਨ ਹੈ।” ਇਸ ਦੇ ਨਾਲ ਹੀ ਉਨ੍ਹਾਂ ਇੱਕ ਖਬਰ ਵੀ ਪੋਸਟ ਕੀਤੀ ਹੈ, ਜਿਸ ‘ਚ ਲਿਖਿਆ, ‘ਐਲਆਈਸੀ ‘ਚ 25 ਫੀਸਦੀ ਹਿੱਸੇਦਾਰੀ ਵੇਚ ਕੇ ਖਜ਼ਾਨਾ ਭਰੇਗੀ ਕੇਂਦਰ ਸਰਕਾਰ।”
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.