ਆਸ਼ਾ ਵਰਕਰਾਂ ਦਾ ‘ਮਿਹਤਾਨਾ’ ਪੰਜਾਬ ਨੇ ਕੀਤਾ ਬੰਦ, ਕੇਂਦਰ ਸਰਕਾਰ ਦੇ 1 ਹਜ਼ਾਰ ਨਾਲ ਚਲਾਉਣਾ ਪਏਗਾ ਕੰਮ

Capt Amarinder Singh

ਆਸ਼ਾ ਵਰਕਰਾਂ ਲਈ ਪੰਜਾਬ ਕੋਲ ਨਹੀ ਐ ਪੈਸਾ, 1500 ਰੁਪਏ ਕਰ ਦਿੱਤੀ ਐ ਕਟੌਤੀ

ਜਾਨ ਜੋਖ਼ਮ ਵਿੱਚ ਪਾਉਂਦੇ ਹੋਏ ਪਹਿਲੀ ਕਤਾਰ ਵਿੱਚ ਲੜ ਰਹੀਆ ਹਨ ਆਸ਼ਾ ਵਰਕਰ ਪਰ ਸਰਕਾਰ ਵਲੋਂ ਬੇਰੁੱਖੀ ਜਾਰੀ

ਚੰਡੀਗੜ, (ਅਸ਼ਵਨੀ ਚਾਵਲਾ)। ਕੋਰੋਨਾ ਦੀ ਮਹਾਂਮਾਰੀ ਦੌਰਾਨ ਆਪਣੀ ਜਾਨ ਜੋਖ਼ਮ ‘ਤੇ ਪਾਉਂਦੇ ਹੋਏ ਅਹਿਮ ਰੋਲ ਨਿਭਾਉਣ ਵਾਲੀ ਆਸ਼ਾ ਵਰਕਰਾਂ ਨੂੰ ਮਿਹਤਾਨਾ ਦੇਣ ਲਈ ਪੰਜਾਬ ਸਰਕਾਰ ਕੋਲ ਪੈਸੇ ਹੀ ਨਹੀਂ ਹਨ, ਜਿਸ ਕਾਰਨ ਪੰਜਾਬ ਸਰਕਾਰ ਨੇ ਆਪਣੇ ਹਿੱਸੇ ਦੇ 1500-1500 ਰੁਪਏ ਵਿੱਚ ਕਟੌਤੀ ਕਰ ਦਿੱਤਾ ਹੈ। ਹੁਣ ਤੋਂ ਬਾਅਦ 18 ਹਜ਼ਾਰ ਆਸ਼ਾ ਵਰਕਰਾਂ ਅਤੇ 1 ਹਜ਼ਾਰ ਫੈਸਲੀਟੇਟਰ ਨੂੰ ਕੋਰੋਨਾ ਦੇ ਕੰਮ ਲਈ ਪੰਜਾਬ ਸਰਕਾਰ ਵਲੋਂ ਇੱਕ ਵੀ ਨਵਾਂ ਪੈਸਾ ਨਹੀਂ ਮਿਲੇਗਾ, ਜਦੋਂ ਕਿ ਕੇਂਦਰ ਸਰਕਾਰ ਵਲੋਂ ਆਉਣ ਵਾਲੇ 1 ਹਜ਼ਾਰ ਰੁਪਏ ਆਸ਼ਾ ਵਰਕਰ ਅਤੇ ਫੈਸਲੀਟੇਟਰ ਨੂੰ 500 ਰੁਪਏ ਮਿਲਦੇ ਰਹਿਣਗੇ। ਪੰਜਾਬ ਸਰਕਾਰ ਵਲੋਂ ਦਿੱਤੇ ਜਾਣ ਵਾਲੇ ਮਿਹਨਤਾਨੇ ‘ਤੇ ਕੱਟ ਲਗਾਉਣ ਸਬੰਧੀ ਕੋਈ ਵੀ ਅਧਿਕਾਰੀ ਇਸ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਹੇ ਹਨ ਤਾਂ ਆਸ਼ਾ ਵਰਕਰਾਂ ਵਲੋਂ ਅਗਲੇ ਦਿਨਾਂ ਕੋਰੋਨਾ ਦੇ ਕਿਸੇ ਵੀ ਤਰਾਂ ਦਾ ਕੰਮ ਕਰਨ ਤੋਂ ਇਨਕਾਰ ਕਰਨ ਦੀ ਤਿਆਰੀ ਕਰ ਲਈ ਹੈ।

ਜਾਣਕਾਰੀ ਅਨੁਸਾਰ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਹੋਣ ਤੋਂ ਬਾਅਦ ਆਸ਼ਾ ਵਰਕਰਾਂ ਵਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਅਹਿਮ ਭੂਮਿਕਾ ਲਗਾਤਾਰ ਅਦਾ ਕੀਤੀ ਜਾ ਰਹੀਂ ਹੈ। ਘਰ ਘਰ ਸਰਵੇਖਣ ਤੋਂ ਲੈ ਕੇ ਕੋਰੋਨਾ ਦੇ ਮਰੀਜ਼ ਦੀ ਭਾਲ ਕਰਨ ਤੋਂ ਲੈ ਕੇ ਉਸ ‘ਤੇ ਨਜ਼ਰ ਰੱਖਣ ਤੱਕ ਦਾ ਕੰਮ ਆਸ਼ਾ ਵਰਕਰ ਨੂੰ ਦਿੱਤਾ ਹੋਇਆ ਹੈ। ਇਸ ਕੰਮ ਲਈ ਆਸ਼ਾ ਵਰਕਰਾਂ ਨੂੰ ਮਿਹਤਾਨਾ ਦੇ ਤੌਰ ‘ਤੇ ਪੰਜਾਬ ਸਰਕਾਰ ਵਲੋਂ 1500 ਰੁਪਏ ਅਤੇ ਕੇਂਦਰ ਸਰਕਾਰ ਵਲੋਂ 1000 ਰੁਪਏ ਦਿੱਤੇ ਜਾਂਦੇ ਸਨ। ਇਸ ਨਾਲ ਹੀ ਫੈਸਲੀਟੇਟਰ ਨੂੰ ਪੰਜਾਬ ਸਰਕਾਰ ਵਲੋਂ 1500 ਅਤੇ ਕੇਂਦਰ ਸਰਕਾਰ ਵਲੋਂ 500 ਰੁਪਏ ਦਿੱਤੇ ਜਾਂਦੇ ਸਨ।  ਅਗਸਤ ਮਹੀਨੇ ਵਿੱਚ ਆਸ਼ਾ ਵਰਕਰ ਨੂੰ 2500 ਰੁਪਏ ਦੀ ਥਾਂ ‘ਤੇ 1000 ਰੁਪਏ ਅਤੇ ਫੈਸਲੀਟੇਟਰ ਨੂੰ 2000 ਰੁਪਏ ਦੀ ਥਾਂ ‘ਤੇ ਸਿਰਫ਼ 500 ਰੁਪਏ ਹੀ ਮਿਲੇ ਹਨ।

ਹੁਣ ਪੰਜਾਬ ਵਿੱਚ ਕੋਰੋਨਾ ਦੇ ਜਿਆਦਾ ਮਾਮਲੇ ਆਉਣ ਦੇ ਨਾਲ ਹੀ ਕੰਮ ਵੀ ਕਾਫ਼ੀ ਜਿਆਦਾ ਵਧ ਗਿਆ ਹੈ। ਇਹੋ ਸਮੇਂ ਪੰਜਾਬ ਸਰਕਾਰ ਵਲੋਂ ਜਿਆਦਾ ਮਿਹਤਾਨਾ ਦੇਣ ਦੀ ਥਾਂ ‘ਤੇ ਉਸ ਵਿੱਚ ਕਟੌਤੀ ਕਰ ਦਿੱਤੀ ਗਈ ਹੈ। ਜਿਸ ਨੂੰ ਲੈ ਕੇ ਆਸ਼ਾ ਵਰਕਰ ਕਾਫ਼ੀ ਜਿਆਦਾ ਗੁੱਸੇ ਵਿੱਚ ਹਨ ਅਤੇ ਉਨਾਂ ਨੇ 7-8 ਸਤੰਬਰ ਨੂੰ ਮਿਲਣ ਵਾਲੀ ਅਗਸਤ ਮਹੀਨੇ ਦਾ ਮਿਹਤਾਨਾ ਪਹਿਲਾਂ ਵਾਂਗ 2500 ਅਤੇ 2000 ਨਾ ਮਿਲਣ ‘ਤੇ ਸਮੂਹਿਕ ਤੌਰ ‘ਤੇ ਛੁੱਟੀ ਜਾਣ ਦਾ ਫੈਸਲਾ ਕਰ ਲਿਆ ਹੈ,

Amarinder singh not respond to Bajwa and Dhule who surrounded the government

ਜਿਸ ਤੋਂ ਬਾਅਦ ਉਹ ਕੋਰੋਨਾ ਦਾ ਕੋਈ ਵੀ ਕੰਮ ਪੰਜਾਬ ਸਰਕਾਰ ਲਈ ਨਹੀਂ ਕਰਨਗੇ। ਆਸ਼ਾ ਵਰਕਰ ਯੂਨੀਅਨ ਪੰਜਾਬ ਦੀ ਪ੍ਰਧਾਨ ਕਿਰਨਦੀਪ ਪੰਜੋਲਾ ਨੇ ਕਿਹਾ ਕਿ ਆਸ਼ਾ ਵਰਕਰ ਕੋਰੋਨਾ ਦੀ ਮਹਾਂਮਾਰੀ ਵਿੱਚ ਰੋਜ਼ਾਨਾ ਮਰੀਜ਼ਾ ਨੂੰ ਮਿਲਦੇ ਹੋਏ ਆਪਣੀ ਜਾਨ ਜੋਖਮ ਵਿੱਚ ਪਾ ਰਹੀਆ ਹਨ ਅਤੇ ਬਿਨਾਂ ਪਰਵਾਹ ਕੀਤੇ ਸਰਕਾਰ ਦਾ ਸਾਥ ਦੇਣ ਵਿੱਚ ਉਹ ਪਿੱਛੇ ਨਹੀਂ ਹੱਟੇ ਪਰ ਸਰਕਾਰ ਵਲੋਂ ਕੋਈ ਇਨਾਮ ਦੇਣ ਦੀ ਥਾਂ ‘ਤੇ ਇਹ ਮਿਹਤਾਨਾ ਵਿੱਚ ਕਟੌਤੀ ਕਰ ਦਿੱਤੀ ਗਈ ਹੈ, ਜਿਸ ਨੂੰ ਕਿ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਤੇ ਜਲਦ ਹੀ ਹੜਤਾਲ ‘ਤੇ ਜਾਣ ਦਾ ਫੈਸਲਾ ਕੀਤਾ ਜਾਏਗਾ।

 

 

 

  • ਸਰਕਾਰ     ਪਹਿਲਾਂ   ਹੁਣ
  • ਕੇਂਦਰ ਸਰਕਾਰ    1000  1000
  • ਪੰਜਾਬ ਸਰਕਾਰ    1500  0
  • ਮਿਲਣਯੋਗ ਰਕਮ   2500  1000  

ਮਿਹਤਾਨਾ ਦੇਣ ਬਾਰੇ ਮੁੜ ਤੋਂ ਕਰ ਲਿਆ ਜਾਏਗਾ ਵਿਚਾਰ : ਸਿੱਧੂ

ਸਿਹਤ ਮੰਤਰੀ ਬਲਬੀਰ ਸਿੱਧੂ ਨੇ ਇਸ ਸਬੰਧੀ ਕਿਹਾ ਕਿ ਆਸ਼ਾ ਵਰਕਰ ਨੂੰ 3 ਮਹੀਨੇ ਲਈ ਹੀ ਮਿਹਤਾਨਾ ਦੇਣਾ ਤੈਅ ਕੀਤਾ ਗਿਆ ਸੀ, ਜਿਸ ਕਾਰਨ 31 ਜੁਲਾਈ ਨੂੰ ਉਹ ਬੰਦ ਕਰ ਦਿੱਤਾ ਗਿਆ। ਆਸ਼ਾ ਵਰਕਰਾਂ ਨੂੰ ਕੇਂਦਰ ਸਰਕਾਰ ਵਲੋਂ ਆਉਣ ਵਾਲਾ 1 ਹਜ਼ਾਰ ਰੁਪਏ ਮਿਹਤਾਨਾ ਲਗਾਤਾਰ ਦਿੱਤਾ ਜਾ ਰਿਹਾ ਹੈ। ਜਿਥੇ ਤੱਕ ਪੰਜਾਬ ਵਲੋਂ ਦਿੱਤੇ ਜਾਣ ਵਾਲੇ 1500 ਰੁਪਏ ਮਿਹਤਾਨੇ ਬਾਰੇ ਮੁੜ ਤੋਂ ਵਿਚਾਰ ਕਰ ਲਿਆ ਜਾਏਗਾ।

ਹਰਿਆਣਾ ਦੇ ਰਿਹਾ ਐ 4 ਹਜ਼ਾਰ ਰੁਪਏ ਮਿਹਨਤਾਨਾ

ਪੰਜਾਬ ਦਾ ਗੁਆਂਢੀ ਸੂਬਾ ਹਰਿਆਣਾ ਆਸ਼ਾ ਵਰਕਰਾਂ ਨੂੰ ਲਗਾਤਾਰ 4 ਹਜ਼ਾਰ ਰੁਪਏ ਮਿਹਨਤਾਨਾ ਦੇ ਰਿਹਾ ਹੈ ਅਤੇ ਇਸ ਵਿੱਚ ਨਾ ਹੀ ਕਟੌਤੀ ਕੀਤੀ ਗਈ ਹੈ ਅਤੇ ਨਾ ਹੀ ਮਿਹਨਤਾਨਾ ਦੇਣ ਵਿੱਚ ਕਦੇ ਦੇਰੀ ਕੀਤੀ ਗਈ ਹੈ ਪਰ ਪੰਜਾਬ ਇਸ ਮੁਕਾਬਲੇ ਆਪਣੇ ਸੂਬੇ ਦੀਆਂ ਆਸ਼ਾ ਵਰਕਰਾਂ ਨੂੰ ਕੁਝ ਵੀ ਨਹੀਂ ਦੇ ਰਿਹਾ ਹੈ। ਜਦੋਂ ਕਿ ਸਿਰਫ਼ ਕੇਂਦਰ ਸਰਕਾਰ ਵਲੋਂ ਆਉਣ ਵਾਲੇ ਪ੍ਰਤੀ ਵਿਅਕਤੀ ਮਿਹਨਤਾਨਾ ਹੀ ਦੇਣ ਵਿੱਚ ਲੱਗਿਆ ਹੋਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.