ਮਹੀਨੇ ਦੇ ਅੰਤ ‘ਚ ਹੋਣਗੀਆਂ ਸੀਬੀਐਸਈ ਦੀਆਂ ਕੰਪਾਰਟਮੈਂਟ ਪ੍ਰੀਖਿਆਵਾਂ
ਨਵੀਂ ਦਿੱਲੀ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) 10ਵੀਂ ਅਤੇ 12ਵੀਂ ਜਮਾਤ ਦੀਆਂ ਕੰਪਾਰਟਮੈਂਟ ਪ੍ਰੀਖਿਆ ਇਸ ਮਹੀਨੇ ਦੇ ਅੰਤ ਤੱਕ ਸੰਪੰਨ ਕਰਵਾਏਗਾ। ਬੋਰਡ ਵਲੋਂ ਸ਼ੁੱਕਰਵਾਰ ਨੂੰ ਇਸ ਮਾਮਲੇ ”ਚ ਸੁਪਰੀਮ ਕੋਰਟ ‘ਚ ਸੁਣਵਾਈ ਦੌਰਾਨ ਜਾਣਕਾਰੀ ਦਿੱਤੀ ਗਈ ਕਿ ਪ੍ਰੀਖਿਆ ਸਤੰਬਰ ਅੰਤ ‘ਚ ਪ੍ਰਸਤਾਵਿਤ ਹਨ। ਕੋਰਟ ਨੇ ਬੋਰਡ ਨੂੰ ਕਿਹਾ ਕਿ ਉਹ ਇਸ ਸੰਬੰਧ ‘ਚ ਪੂਰੇ ਵੇਰਵੇ ਦਾ ਹਲਫਨਾਮਾ 10 ਸਤੰਬਰ ਤੱਕ ਦਾਖ਼ਲ ਕਰਨ। ਬੋਰਡ ਵਲੋਂ ਕੋਰਟ ‘ਚ ਪੇਸ਼ ਐਡਵੋਕੇਟ ਰੂਪੇਸ਼ ਕੁਮਾਰ ਨੇ ਜੱਜ ਏ.ਐੱਮ. ਖਾਨਵਿਲਕਰ ਦੀ ਅਗਵਾਈ ਵਾਲੀ ਬੈਂਚ ਨੂੰ ਦੱਸਿਆ ਕਿ ਪ੍ਰੀਖਿਆ ਕੇਂਦਰਾਂ ਦੀ ਗਿਣਤੀ ਵਧਾ ਕੇ 1278 ਕੀਤੀ ਗਈ ਹੈ।
ਵਕੀਲ ਨੇ ਬੈਂਚ ਦੇ ਸਾਹਮਣੇ ਕਿਹਾ,”ਅਸੀਂ ਫੈਸਲਾ ਕੀਤਾ ਹੈ ਕਿ ਜਿਸ ਜਮਾਤ ‘ਚ 40 ਵਿਦਿਆਰਥੀ ਬੈਠ ਸਕਦੇ ਹਨ, ਉਸ ‘ਚ ਹੁਣ 12 ਨੂੰ ਹੀ ਬਿਠਾਇਆ ਜਾਵੇਗਾ। ਅਸੀਂ ਸਾਰੇ ਚੌਕਸੀ ਕਦਮ ਚੁੱਕ ਰਹੇ ਹਾਂ।”। ਕੁਮਾਰ ਨੇ ਕੋਰਟ ਦੇ ਪ੍ਰੀਖਿਆ ਆਯੋਜਿਤ ਕਰਨ ਦੇ ਸੰਬੰਧ ‘ਚ ਪੁੱਛੇ ਜਾਣ ‘ਤੇ ਕਿਹਾ ਕਿ ਅੱਜ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਜਾਵੇਗੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.