ਪਿਛਲੇ ਕੁਝ ਦਿਨਾਂ ਤੋਂ ਖ਼ਰਾਬ ਹੋਈ ਪਈ ਐ ਪੰਜਾਬ ਦੀ ਸਥਿਤੀ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਲਗਾਤਾਰ ਕੋਰੋਨਾ ਦੇ ਵੱਡੀ ਤਦਾਦ ‘ਚ ਮਰੀਜ਼ਾਂ ਦੀਆਂ ਮੌਤਾਂ ਦੂਜੇ ਦਿਨ ਵੀ ਜਾਰੀ ਰਹੀਆ। ਬੀਤੇ ਦਿਨੀਂ ਹੋਈ 106 ਮੌਤਾਂ ਤੋਂ ਬਾਅਦ ਵੀਰਵਾਰ ਨੂੰ ਵੀ 73 ਮੌਤਾਂ ਹੋਈਆ ਹਨ। ਪੰਜਾਬ ਵਿੱਚ ਲਗਾਤਾਰ ਹੋ ਰਹੀਆਂ ਮੌਤਾਂ ਨੂੰ ਲੈ ਕੇ ਹੁਣ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਸਾਹਮਣੇ ਆਏ ਹਨ ਅਤੇ ਉਨਾਂ ਨੇ ਸਮੇਂ ਸਿਰ ਹਰ ਪੰਜਾਬੀ ਨੂੰ ਆਪਣਾ ਕੋਰੋਨਾ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਹੈ।
ਸੂਬੇ ‘ਚ ਹੋਈਆਂ 73 ਮੌਤਾਂ ਵਿੱਚ ਅੰਮ੍ਰਿਤਸਰ ਤੋਂ 4, ਬਠਿੰਡਾ ਤੋਂ 1, ਫਰੀਦਕੋਟ ਤੋਂ 2, ਫਤਿਹਗੜ ਸਾਹਿਬ ਤੋਂ 2, ਫਾਜਲਿਕਾ ਤੋਂ 1, ਫਿਰੋਜ਼ਪੁਰ ਤੋਂ 5, ਗੁਰਦਾਸਪੁਰ ਤੋਂ 2, ਹੁਸ਼ਿਆਰਪੁਰ ਤੋਂ 2, ਜਲੰਧਰ ਤੋਂ 7, ਕਪੂਰਥਲਾ ਤੋਂ 19, ਲੁਧਿਆਣਾ ਤੋਂ 18, ਮੁਹਾਲੀ ਤੋਂ 1, ਮੋਗਾ ਤੋਂ 5, ਮੁਕਤਸਰ ਤੋਂ 1, ਐਸਬੀਐਸ ਨਗਰ ਤੋਂ 1, ਪਟਿਆਲਾ ਤੋਂ 5, ਰੋਪੜ ਤੋਂ 3, ਸੰਗਰੂਰ ਤੋਂ 2 ਅਤੇ ਤਰਨਤਾਰਨ ਤੋਂ 1 ਸ਼ਾਮਲ ਹਨ।
ਨਵੇਂ ਆਏ 1527 ਮਾਮਲਿਆ ਵਿੱਚ ਜਲੰਧਰ ਤੋਂ 227, ਲੁਧਿਆਣਾ ਤੋਂ 152, ਪਟਿਆਲਾ ਤੋਂ 138, ਅੰਮ੍ਰਿਤਸਰ ਤੋਂ 168, ਮੁਹਾਲੀ ਤੋਂ 134, ਸੰਗਰੂਰ ਤੋਂ 55, ਬਠਿੰਡਾ ਤੋਂ 38, ਗੁਰਦਾਸਪੁਰ ਤੋਂ 71, ਫਿਰੋਜ਼ਪੁਰ ਤੋਂ 51, ਮੋਗਾ ਤੋਂ 15, ਹੁਸ਼ਿਆਰਪੁਰ ਤੋਂ 60, ਪਠਾਨਕੋਟ ਤੋਂ 46, ਬਰਨਾਲਾ ਤੋਂ 16, ਫਤਿਹਗੜ ਸਾਹਿਬ ਤੋਂ 17, ਕਪੂਰਥਲਾ ਤੋਂ 58, ਫਰੀਦਕੋਟ ਤੋਂ 56, ਤਰਨਤਾਰਨ ਤੋਂ 34, ਰੋਪੜ ਤੋਂ 23, ਫਾਜਿਲਕਾ ਤੋਂ 53, ਐਸਬੀਐਸ ਨਗਰ ਤੋਂ 20, ਮੁਕਤਸਰ ਤੋਂ 45 ਅਤੇ ਮਾਨਸਾ ਤੋਂ 50 ਸ਼ਾਮਲ ਹਨ।
ਇਸੇ ਤਰਾਂ ਠੀਕ ਹੋਣ ਵਾਲੇ 1529 ਮਰੀਜ਼ਾਂ ਵਿੱਚ ਲੁਧਿਆਣਾ ਤੋਂ 141, ਜਲੰਧਰ ਤੋਂ 244, ਪਟਿਆਲਾ ਤੋਂ 90, ਅੰਮ੍ਰਿਤਸਰ ਤੋਂ 52, ਮੁਹਾਲੀ ਤੋਂ 84, ਸੰਗਰੂਰ ਤੋਂ 66, ਗੁਰਦਾਸਪੁਰ ਤੋਂ 68, ਫਿਰੋਜ਼ਪੁਰ ਤੋਂ 32, ਮੋਗਾ ਤੋਂ 142, ਹੁਸ਼ਿਆਰਪੁਰ ਤੋਂ 69, ਪਠਾਨਕੋਟ ਤੋਂ 43, ਬਰਨਾਲਾ ਤੋਂ 48, ਫਤਿਹਗੜ ਸਾਹਿਬ ਤੋਂ 42, ਕਪੂਰਥਲਾ ਤੋਂ 93, ਫਰੀਦਕੋਟ 84, ਤਰਨਤਾਰਨ ਤੋਂ 13, ਰੋਪੜ ਤੋਂ 77, ਫਾਜਿਲਕਾ ਤੋਂ 42, ਐਸਬੀਐਸ ਨਗਰ ਤੋਂ 17, ਮੁਕਤਸਰ ਤੋਂ 33 ਅਤੇ ਮਾਨਸਾ ਤੋਂ 49 ਸ਼ਾਮਲ ਹਨ। ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾ ਦੀ ਗਿਣਤੀ 58515 ਹੋ ਗਈ ਹੈ, ਜਿਸ ਵਿੱਚੋਂ 41271 ਠੀਕ ਹੋ ਗਏ ਹਨ ਅਤੇ 1690 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 15554 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਚਲ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.