‘ਇਹ ਕਿਹੜੀ ਤੂੜੀ ਦੀ ਪੰਡ ਹੈ ਜੋ ਕੋਈ ਵੀ ਚੁੱਕ ਕੇ ਲੈ ਗਿਆ’

ਮੰਤਰੀ ਧਰਮਸੌਤ ਸਕਾਲਰਸ਼ਿਪ ਮਾਮਲੇ ਨੂੰ ਲੈ ਕੇ ਮੀਡੀਆ ਸਾਹਮਣੇ ਖੁੱਲ ਕੇ ਬੇਬਾਕੀ ਨਾਲ ਬੋਲੇ (ਫਲੈਗ)

ਕਿਹਾ ਇਕ ਵੀ ਆਨੇ ਦਾ ਫਰਕ ਨਹੀਂ-ਪਾਈ ਪਾਈ ਦਾ ਹਿਸਾਬ ਦੇਣ ਲਈ ਤਿਆਰ

ਚੰਡੀਗੜ | ਪਿਛਲੇ ਕੁੱਝ ਦਿਨਾਂ ਤੋਂ ਦਲਿਤ ਵਿਦਿਆਰਥੀਆਂ ਦੀ ਸਕੋਲਰਸ਼ਿਪ ਦੇ ਮਾਮਲੇ ਨੂੰ ਲੈ ਕੇ ਅੱਜ ਪੰਜਾਬ ਦੇ ਸਮਾਜਿਕ ਨਿਆਂ ਤੇ ਸਮਾਜਿਕ ਅਧਿਕਾਰਿਤਾ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਮੀਡੀਆ ਸਾਹਮਣੇ ਖੁੱਲ ਕੇ ਬੇਬਾਕੀ ਨਾਲ ਆਪਣਾ ਪੱਖ ਰੱਖਦਿਆਂ ਏਸੀਐਸ ਕ੍ਰਿਪਾ ਸ਼ੰਕਰ ਸਰੋਜ ਦੀ ਰਿਪੋਰਟ ਨੂੰ ਤੱਥ ਹੀਣ ਦੱਸਦਿਆਂ ਆਪਣੇ ‘ਤੇ ਲੱਗੇ ਸਾਰੇ ਦੋਸਾ ਨੂੰ ਨਕਾਰਿਆ। ਧਰਮਸੌਤ ਨੇ ਕਿਹਾ ਕਿ ਏਸੀਐਸ ਵੱਲੋਂ ਬਿਨਾਂ ਕਿਸੇ ਹਵਾਲੇ ਦੇ ਇਕ ਰਿਪੋਰਟ ਤਿਆਰ ਕਰਕੇ ਮੀਡੀਆ ਅਤੇ ਵਿਰੋਧੀ ਪਾਰਟੀਆਂ ਦੇ ਨੁੰਮਾਇਦਿਆਂ ਨੂੰ ਵਿਧਾਨ ਸਭਾ ਦੇ ਸ਼ੈਸ਼ਨ ਤੋਂ ਬਿਲਕੁਲ ਇਕ ਦਿਨ ਪਹਿਲਾਂ ਲੀਕ ਕਰਨਾ ਮੇਰੇ ਅਕਸ ਨੂੰ ਖਰਾਬ ਕਰਨ ਦੀ ਸਜਿਸ਼ ਨੂੰ ਦਰਸਾਉਂਦਾ ਹੈ।

ਧਰਮਸੌਤ ਨੇ ਅਫਸੋਸ ਜਾਹਿਰ ਕੀਤਾ ਕਿ ਇਸ ਰਿਪੋਰਟ ਸੰਬੰਧੀ ਏਸੀਐਸ ਵੱਲੋਂ ਉਨਾਂ ਨੂੰ ਇਕ ਵਾਰ ਵੀ ਦੱਸਿਆ ਜਾਂ ਪੁੱਛਿਆ ਨਹੀਂ ਗਿਆ। ਇਸ ਤੋਂ ਪਹਿਲਾਂ ਵੀ ਤਿੰਨ ਵਾਰ ਫੰਡਾਂ ਵਿਚ ਬੇਨਿਯਮੀਆਂ ਸੰਬੰਧੀ ਛਪੀਆਂ ਖਬਰਾਂ ਬਾਰੇ ਏਸੀਐਸ ਕੋਲਂੋ ਬਾਰ-ਬਾਰ ਪੁੱਛੇ ਜਾਣ ‘ਤੇ ਵੀ ਉਨਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ।

ਧਰਮਸੌਤ ਨੇ ਦੱਸਿਆ ਕਿ ਏਸੀਐਸ ਵੱਲੋਂ ਆਪਣੀ ਮਰਜੀ ਨਾਲ ਵਿਭਾਗ ਦੇ ਉਸ ਡਿਪਟੀ ਡਾਇਰੈਕਟਰ ਰਾਹੀਂ ਝੂਠੀ ਤੇ ਤੱਥਹੀਣ ਰਿਪੋਰਟ ਤਿਆਰ ਕਰਵਾਈ ਗਈ ਹੈ। ਜਿਸ ਨੂੰ ਮੇਰੇ ਵੱਲੋਂ 2 ਵਾਰ ਡਿਸਮਿਸ ਤੇ ਸਟੈਪਡਾÀਨ ਕੀਤਾ ਗਿਆ ਸੀ। ਉਨਾਂ ਕਿਹਾ ਕਿ ਰਿਪੋਰਟ ਵਿਚ 39 ਕਰੋੜ ਰੁਪਏ ਦੇ ਰਿਕਾਰਡ ਦੇ ਖੁਰਦ ਬੁਰਦ ਹੋਣ ਦੀ ਗੱਲ ਆਖੀ ਗਈ ਹੈ ਜਦੋਂ ਕਿ ਵਿਭਾਗ ਕੋਲ ਪਾਈ ਪਾਈ ਦਾ ਹਿਸਾਬ ਹੈ। ਉਨਾਂ ਠੇਠ ਪੰਜਾਬੀ ਬੋਲਦਿਆਂ ਕਿਹਾ ਕਿ ਇਹ ਕਿਹੜਾ ਤੂੜੀ ਦੀ ਪੰਡ ਹੈ ਜੋ ਕੋਈ ਚੁੱਕ ਕੇ ਲੈ ਗਿਆ, ਇਸ ਦਾ ਬੈਂਕਾਂ ਵਿਚ ਵੀ ਪੈਸੇ ਪੈਸੇ ਦਾ ਰਿਕਾਰਡ ਬੋਲਦਾ ਹੈ। ਏਸੀਐਸ ਵੱਲੋਂ ਆਪਣੀ ਰਿਪੋਰਟ ਵਿਚ 39 ਕਰੋੜ ਦੇ ਖੁਰਦ ਬੁਰਦ ਹੋਣ ਦੀ ਗੱਲ ਇਕ ਗੈਰਜਿੰਮੇਵਾਰੀ ਵਾਲੀ ਹੈ।

Minister Dharamsot | ਧਰਮਸੌਤ ਨੇ ਅਣਅਧਿਕਰਿਤ ਤੇ ਡਿਫਾਲਟਰ ਸੰਸਥਾਵਾਂ ਨੂੰ ਫੰਡ ਦਿੱਤੇ ਜਾਣ ਦੇ ਲਾਏ ਗਏ ਦੋਸ਼ਾਂ ਨੂੰ ਵੀ ਮੁੱਢੋਂ ਨਕਾਰਿਆ। ਉਨਾਂ ਕਿਹਾ ਕਿ ਸੰਸਥਾਵਾਂ ਨੂੰ ਫੰਡ ਪਾਉਣਾ ਉਨਾਂ ਦਾ ਕੰਮ ਨਹੀਂ ਹੈ ਸਗੋਂ ਐਫਡੀ ਤੇ ਲਾਈਨ ਡਿਪਾਰਮੈਂਟ ਤੋਂ ਆਡਿਟ ਕਰਵਾਕੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਯੋਗ ਸੰਸਥਾਵਾਂ ਨੂੰ ਹੀ ਫੰਡ ਪਾਇਆ ਜਾਂਦਾ ਹੈ। ਜਿਸ ਨਾਲ ਉਨਾਂ ਦਾ ਕੋਈ ਲੈਣ ਦੇਣ ਨਹੀਂ ਹੈ। ਧਰਮਸੌਤ ਨੇ ਵਿਭਾਗ ਵਿਚ ਸਿੱਧੀ ਫਾਈਲ ਭੇਜਣ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਉਨਾਂ ਵੱਲੋਂ ਇਕ ਵੀ ਫਾਈਲ ਸਿੱਧੇ ਤੌਰ ਤੇ ਵਿਭਾਗ ਨੂੰ ਨਹੀਂ ਭੇਜੀ ਗਈ ਸਗੋਂ ਹਰ ਫਾਈਲ ਨਿਯਮਾਂ ਮੁਤਾਬਿਕ ਹੀ ਭੇਜੀ ਜਾਂਦੀ ਰਹੀ ਹੈ। ਮੰਤਰੀ ਦੇ ਹੁਕਮਾਂ ‘ਤੇ ਚੀਫ ਸੈਕਟਰੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਮੈਨੂੰ ਪੂਰੀ ਉਮੀਦ ਹੈ ਕਿ ਚੀਫ ਸੈਕਟਰੀ ਜਲਦ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.