ਚੀਨ ਦੀ ਪੈਂਤਰੇਬਾਜ਼ੀ
ਭਾਰਤ ਦੇ ਅਮਰੀਕਾ ਨਾਲ ਤਣਾਅ ਭਰੇ ਸਬੰਧਾਂ ਦਰਮਿਆਨ ਚੀਨ ਨੇ ਤਿੱਬਤ ‘ਚ ਆਪਣਾ ਮੋਰਚਾ ਮਜ਼ਬੂਤ ਕਰਨ ਦਾ ਯਤਨ ਕੀਤਾ ਹੈ ਪ੍ਰਧਾਨ ਮੰਤਰੀ ਸ਼ੀ ਜਿੰਨ ਪਿੰਗ ਨੇ ‘ਆਧੁਨਿਕ ਸਮਾਜਵਾਦੀ ਤਿੱਬਤ’ ਬਣਾਉਣ ਦਾ ਐਲਾਨ ਕੀਤਾ ਹੈ ਇਸ ਐਲਾਨ ‘ਚੋਂ ਚੀਨ ਦਾ ਇਹ ਡਰ ਝਲਕ ਰਿਹਾ ਹੈ ਕਿ ਕਿਤੇ ਤਿੱਬਤੀ ਵੱਖਵਾਦ ਦੀ ਲਹਿਰ ‘ਚ ਨਾ ਸ਼ਾਮਲ ਹੋ ਜਾਣ ਦਰਅਸਲ ਤਾਈਵਾਨ ‘ਚ ਅਮਰੀਕੀ ਦਖ਼ਲਅੰਦਾਜ਼ੀ ਤੋਂ ਬਾਅਦ ਚੀਨ ਵਿਵਾਦ ਵਾਲੇ ਭੂ-ਖੰਡਾਂ ਨੂੰ ਬਚਾਉਣ ਲਈ ਯਤਨਸ਼ੀਲ ਹੋ ਗਿਆ ਹੈ ਅਮਰੀਕਾ ਵੀ ਤਿੱਬਤ ਦੇ ਮਾਮਲੇ ‘ਚ ਆਪਣਾ ਮੋਰਚਾ ਮਜ਼ਬੂਤ ਕਰਨ ਲਈ ਧੜਾਧੜ ਬਿਆਨਬਾਜ਼ੀ ਕਰ ਰਿਹਾ ਸੀ
ਪਿਛਲੇ ਮਹੀਨੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਦਾਅਵਾ ਕੀਤਾ ਕਿ ਚੀਨ ਆਪਣੇ ਤਿੱਬਤ ‘ਚ ਅਮਰੀਕੀ ਸੈਲਾਨੀਆਂ, ਪੱਤਰਕਾਰਾਂ ਤੇ ਬਾਹਰਲੇ ਦੇਸ਼ਾਂ ਤੋਂ ਆਏ ਲੋਕਾਂ ਨੂੰ ਰੋਕਦਾ ਹੈ ਅਮਰੀਕਾ ਨੇ ਤਿੱਬਤ ‘ਚ ਬਾਹਰੀ ਲੋਕਾਂ ਨੂੰ ਰੋਕਣ ਵਾਲੇ ਕੁਝ ਅਧਿਕਾਰੀਆਂ ਨੂੰ ਵੀਜ਼ਾ ਨਾ ਦੇਣ ਦੀ ਗੱਲ ਕਹਿ ਦਿੱਤੀ ਦਰਅਸਲ ਗੱਲ ਤਾਈਵਾਨ ਤੋਂ ਤੁਰਦੀ ਹੋਣੀ ਤਿੱਬਤ ਤੱਕ ਪਹੁੰਚ ਗਈ ਅਮਰੀਕਾ ਨੇ ਲਾਪਤਾ ਪੰਚੇਨ ਲਾਮਾ ਦਾ ਵੀ ਮੁੱਦਾ ਉਠਾਇਆ ਹੈ ਅਮਰੀਕਾ ਦੀ ਅਜਿਹੀ ਬਿਆਨਬਾਜ਼ੀ ਚੀਨ ਨੂੰ ਪ੍ਰੇਸ਼ਾਨ ਕਰ ਰਹੀ ਹੈ ਤੇ ਉਹ ਤਿੱਬਤ ਤੇ ਤਾਈਵਾਨ ਨੂੰ ਬਚਾਉਣ ਲਈ ਰਣਨੀਤੀ ਬਣਾਉਣ ‘ਚ ਸਰਗਰਮ ਹੋ ਗਿਆ ਹੈ
ਦੂਜੇ ਪਾਸੇ ਡੋਕਲਾਮ, ਅਕਸਾਈ ਚਿੰਨ, ਲੱਦਾਖ, ਜੰਮੂ ਕਸ਼ਮੀਰ ਬਾਰੇ ਭਾਰਤ ਦੇ ਸਖ਼ਤ ਰੁਖ ਨੂੰ ਵੇਖਦਿਆਂ ਚੀਨ ਲਈ ਸਥਿਤੀਆਂ ਮੁਸ਼ਕਲ ਭਰੀਆਂ ਬਣ ਰਹੀਆਂ ਹਨ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦਾ ਇਹ ਬਿਆਨ ਵੀ ਚੀਨ ਲਈ ਕਾਫ਼ੀ ਮੁਸ਼ਕਲ ਭਰਿਆ ਹੈ ਕਿ 1962 ਤੋਂ ਬਾਅਦ ਹੁਣ ਭਾਰਤ-ਚੀਨ ਸਰਹੱਦ ‘ਤੇ ਹਾਲਾਤ ਸਭ ਤੋਂ ਜ਼ਿਆਦਾ ਤਣਾਅ ਭਰੇ ਹਨ ਇਸ ਕੂਟਨੀਤਿਕ ਜੰਗ ‘ਚ ਜਿੱਤ-ਹਾਰ ਕਿਸ ਦੀ ਹੁੰਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਇਸ ਮਾਮਲੇ ‘ਚ ਭਾਰਤ ਲਈ ਬੜਾ ਸੋਚ-ਸਮਝ ਕੇ ਚੱਲਣ ਦਾ ਸਮਾਂ ਆ ਗਿਆ ਹੈ
ਭਾਰਤ ਨੂੰ ਕੁਝ ਹਾਸਲ ਕਰਨ ਲਈ ਮਜ਼ਬੂਤ ਰਣਨੀਤੀ ਘੜਨੀ ਚਾਹੀਦੀ ਹੈ ਤਿੱਬਤੀ ਆਗੂ ਦਲਾਈਲਾਮਾ ਭਾਰਤ ‘ਚ ਹਨ ਤੇ ਉੱਧਰੋਂ ਚੀਨ ਵਿਰੋਧੀ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਰਾਸ਼ਟਰਪਤੀ ਦੀ ਚੋਣ ਵੀ ਲੜ ਰਹੇ ਹਨ ਟਰੰਪ-ਮੋਦੀ ਦੀ ਦੋਸਤੀ ਭਾਰਤ-ਚੀਨ ਸਬੰਧਾਂ ‘ਚ ਸਮਾਨਾਂਤਰ ਚਰਚਾ ‘ਚ ਰਹੇਗੀ ਭਾਰਤ ਲਈ ਘਿਰੇ ਹੋਏ ਚੀਨ ਨਾਲ ਸਬੰਧਾਂ ‘ਚ ਠੋਸ ਰਣਨੀਤੀ ਘੜਨੀ ਜ਼ਰੂਰੀ ਹੋ ਗਈ ਹੈ ਜਿਸ ਨਾਲ ਲੇਹ ਲੱਦਾਖ ਸਮੇਤ ਡੋਕਲਾਮ ‘ਚ ਭਾਰਤ ਆਪਣਾ ਪੱਖ ਮਜ਼ਬੂਤ ਕਰ ਸਕੇ ਤੇ ਚੀਨ ਨੂੰ ਇਹਨਾਂ ਮਾਮਲਿਆਂ ‘ਚ ਪਿੱਛੇ ਹਟਣ ਲਈ ਮਜ਼ਬੂਰ ਕਰ ਸਕੇ ਇੱਥੋਂ ਤੱਕ ਜੰਮੂ ਕਸ਼ਮੀਰ ਦੇ ਮਾਮਲੇ ‘ਚ ਚੀਨ ਵੱਲੋਂ ਅਸਿੱਧੇ ਤੌਰ ‘ਤੇ ਪਾਕਿਸਤਾਨ ਦੀ ਹਮਾਇਤ ਵੀ ਰੋਕੀ ਜਾ ਸਕਦੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.