ਹਰ ਜਗ੍ਹਾ ਵਰਸ ਰਿਹੈ ਮਾਲਕ ਦਾ ਨੂਰ : ਪੂਜਨੀਕ ਗੁਰੂ ਜੀ

Saint Dr MSG

ਹਰ ਜਗ੍ਹਾ ਵਰਸ ਰਿਹੈ ਮਾਲਕ ਦਾ ਨੂਰ : ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਓਮ, ਹਰੀ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਜਿਸ ਦੇ ਕਰੋੜਾਂ-ਅਰਬਾਂ ਨਾਂਅ ਹਨ ਜਦੋਂ ਕਿ ਉਹ ਕਣ-ਕਣ ‘ਚ ਹੈ, ਜ਼ੱਰੇ-ਜ਼ੱਰੇ ‘ਚ ਹੈ, ਕੋਈ ਜਗ੍ਹਾ ਉਸ ਤੋਂ ਖਾਲੀ ਨਹੀਂ ਹੈ ਤਾਂ ਉਸ ਦੀਆਂ ਬਣਾਈਆਂ ਨਿਆਮਤਾਂ ਕਿਵੇਂ ਹਰ ਜਗ੍ਹਾ ਨਹੀਂ ਹੋਣਗੀਆਂ ਮਨੁੱਖੀ ਸਰੀਰ ਉਸ ਮਾਲਕ ਵੱਲੋਂ ਬਣਾਇਆ ਗਿਆ ਸਰਵੋਤਮ ਤੇ ਸਰਵਸ਼੍ਰੇਸਟ ਸਰੀਰ ਹੈ

ਉਸ ਪਰਮ ਪਿਤਾ ਪਰਮਾਤਮਾ ਨੇ ਜੋ ਬ੍ਰਹਿਮੰਡ ‘ਚ ਬਣਾਇਆ, ਉਹ ਮਨੁੱਖੀ ਸਰੀਰ ‘ਚ ਵੀ ਭਰ ਦਿੱਤਾ ਭਾਵ ਸਾਰਾ ਕੁਝ ਹੈ ਤੁਹਾਡੇ ਅੰਦਰ ਕਈ ਵਾਰ ਆਯੁਰਵੈਦ ‘ਚ ਦੇਖਿਆ ਜਾਂਦਾ ਹੈ ਕਿ ਇਨਸਾਨ ਵੱਲੋਂ ਸੋਨਾ, ਚਾਂਦੀ, ਲੋਹਾ, ਭਸਮ ਲੋਕਾਂ ਲਈ ਬਣਾਈ ਜਾਂਦੀ ਹੈ, ਕਿਉਂਕਿ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਖਜ਼ਾਨੇ ਅੰਦਰ ਹਨ ਤੇ ਜਦੋਂ ਇਹ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ ਤਾਂ ਕੁਦਰਤੀ ਉਸ ਰੋਗ ਦਾ ਵੀ ਖ਼ਾਤਮਾ ਹੋਵੇਗਾ ਤੇ ਪਾਵਰ ਵੀ ਵਧਦੀ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਹ ਹਕੀਕਤ ਹੈ ਕਿ ਜੋ ਮਹਾਂ ਪੁਰਸ਼ਾਂ, ਸੰਤਾਂ, ਦਾਤਾ ਰਹਿਬਰ ਨੇ ਲਿਖਿਆ ਹੈ, ਤੇਰੇ ਅੰਦਰ ਖ਼ਜ਼ਾਨੇ ਭਰੇ… ਸਾਰਾ ਕੁਝ ਹੈ ਤੇਰੇ ਅੰਦਰ ਪਰ ਤੂੰ ਉਸ ਨੂੰ ਲੱਭਣ ਲਈ ਜੰਗਲਾਂ-ਪਹਾੜਾਂ ‘ਚ ਘੁੰਮਦਾ ਰਹਿੰਦਾ ਹੈ

ਉਹ ਪਰਵਰਦਿਗਾਰ ਅੰਦਰ ਬੈਠਾ ਹੈ, ਉਹ ਰਹਿਮੋ ਕਰਮ ਦਾ ਮਾਲਕ ਅੰਦਰ ਬੈਠਾ ਹੈ ਉਸ ਨੂੰ ਪਾਉਣ ਲਈ ਜਿਸ ਨੇ ਤੜਫ਼ ਬਣਾਉਣੀ ਹੈ, ਉਹ ਆਤਮਾ ਵੀ ਸਾਰਿਆਂ ਦੇ ਅੰਦਰ ਹੈ ਆਤਮਾ ਵੀ ਅੰਦਰ ਤੇ ਪਰਮਾਤਮਾ ਵੀ ਅੰਦਰ ਜਦੋਂ ਦੋਵੇਂ ਅੰਦਰ ਹਨ ਤਾਂ ਇਨਸਾਨ ਬਾਹਰ ਕਿਸ ਨੂੰ ਲੱਭਦਾ ਹੈ ਸੱਚੇ ਦਿਲੋਂ, ਤੜਫ਼ ਕੇ , ਪੁਕਾਰ ਕੇ ਹਿਰਦੇ ਦੀ ਅਵਾਜ਼ ਨੂੰ ਸੁਣ ਕੇ ਜੇਕਰ ਇਨਸਾਨ ਮਾਲਕ ਦਾ ਨਾਮ ਜਪੇ, ਭਗਤੀ, ਇਬਾਦਤ ਕਰੇ ਤਾਂ ਉਸ ਪਰਮ ਪਿਤਾ ਪਰਮਾਤਮਾ ਨੂੰ ਪਾ ਸਕਦਾ ਹੈ,

ਵੈਰਾਗ ਨਾਲ ਸ਼ੋਰ ਮਚਾਉਣ ਦੀ ਲੋੜ ਨਹੀਂ ਕੋਈ ਦਿਖਾਵਾ ਕਰਨ ਦੀ ਲੋੜ ਨਹੀਂ, ਉਹ ਸਵਾਮੀ, ਉਹ ਮਾਲਕ ਤਾਂ ਅੰਦਰ ਬੈਠਾ ਹੈ ਜੇਕਰ ਤੁਹਾਡੇ ਅੰਦਰ ਦੀ ਭਾਵਨਾ ਸ਼ੁੱਧ ਹੋ ਗਈ, ਵੈਰਾਗ ‘ਚ ਹੋਵੇਗੀ, ਤਾਂ ਉਹ ਜਾਣਦਾ ਹੈ ਕਿ ਤੁਸੀਂ ਸ਼ੁੱਧ ਹਿਰਦੇ ਨਾਲ ਉਸ ਨੂੰ ਪੁਕਾਰ ਰਹੇ ਹੋ ਉਸ ਲਈ ਤੜਫ਼ ਰਹੇ ਹੋ, ਤਾਂ ਉਹ ਤੁਹਾਡੇ ‘ਤੇ ਰਹਿਮਤਾਂ ਨਿਆਮਤਾਂ ਵਰਸਾ ਦੇਵੇਗਾ ਤੇ ਆਪਣੇ ਦਰਸ਼-ਦੀਦਾਰ ਨਾਲ ਨਿਹਾਲ ਕਰ ਦੇਵੇਗਾ, ਮਾਲਾਮਾਲ ਕਰ ਦੇਵੇਗਾ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਉਸ ਮਾਲਕ ਤੱਕ ਜਾਣ ਲਈ ਕਿਤੇ ਜਾਣਾ ਨਹੀਂ ਪੈਂਦਾ, ਸਗੋਂ ਆਪਣੇ ਅੰਦਰ ਚੜ੍ਹਾਈ ਕਰਨੀ ਪੈਂਦੀ ਹੈ ਉਸ ਤੱਕ ਜਾਣ ਲਈ ਵੱਖਰੀ ਭਾਸ਼ਾ, ਧਰਮ , ਮਜ਼ਹਬ ਜਾਂ ਵੇਸਭੂਸ਼ਾ ਦੀ ਲੋੜ ਨਹੀਂ ਪੈਂਦੀ ਸਗੋਂ ਉਸ ਤੱਕ ਜਾਣ ਲਈ ਦਿਲੋ-ਦਿਮਾਗ ਦਾ ਸ਼ੀਸ਼ਾ ਸਾਫ਼ ਕਰਨਾ ਪੈਂਦਾ ਹੈ

MSG, Health, Tips,  Sugar,

Anmol Bachan | ਆਪ ਜੀ ਫ਼ਰਮਾਉਂਦੇ ਹਨ  ਕਿ ਜਦੋਂ ਸ਼ੁੱਧ ਭਾਵਨਾ ਨਾਲ ਬਿਨਾ ਦਿਖਾਵੇ ਦੇ ਤੁਸੀਂ ਆਪਣੇ ਮਾਲਕ ਨੂੰ ਯਾਦ ਕਰਦੇ ਹੋ, ਤੜਫ਼ਦੇ ਹੋ ਉਸ ਦੀ ਬਣਾਈ ਜੇਕਰ ਮਾਂ ਤੜਫ਼ ਸੁਣ ਲੈਂਦੀ ਹੈ ਤਾਂ ਮਾਲਕ ਕਿਉਂ ਨਹੀਂ ਸੁਣੇਗਾ ਉਹ ਵੀ ਜ਼ਰੂਰ ਸੁਣੇਗਾ ਬੱਸ ਸ਼ੁੱਧ ਭਾਵਨਾ ਬਣਾ ਲਓ, ਤੜਫ਼ ਕੇ ਉਸ ਨੂੰ ਯਾਦ ਕਰੋ ਉਹ ਕਦਮ-ਕਦਮ ‘ਤੇ ਤੁਹਾਡੀ ਰੱਖਿਆ ਕਰੇਗਾ ਤੇ ਦਇਆ-ਮਿਹਰ ਰਹਿਮਤ ਨਾਲ ਤੁਹਾਨੂੰ  ਨਵਾਜ਼ਦਾ ਰਹੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.