ਸਵਾਲ ਪ੍ਰੀਖਿਆ ਦਾ ਵੀ ਹੈ, ਅਤੇ ਜ਼ਿੰਦਗੀ ਦਾ ਵੀ

ਸਵਾਲ ਪ੍ਰੀਖਿਆ ਦਾ ਵੀ ਹੈ, ਅਤੇ ਜ਼ਿੰਦਗੀ ਦਾ ਵੀ

ਅਖਿਲ ਭਾਰਤੀ ਪੱਧਰ ‘ਤੇ ਇੰਜੀਨੀਅਰਿੰਗ ‘ਚ ਪ੍ਰਵੇਸ਼ ਲਈ ਹੋਣ ਵਾਲੀ ਸਾਂਝੀ ਦਾਖ਼ਲਾ ਪ੍ਰੀਖਿਆ ਭਾਵ ਜੇਈਈ ਦੀ ਮੁੱਖ ਪ੍ਰੀਖਿਆ ਅਤੇ ਮੈਡੀਕਲ ਲਈ ਹੋਣ ਵਾਲੇ ਨੈਸ਼ਨਲ ਐਲੀਜੀਬਲਿਟੀ ਅਤੇ ਏਂਟ੍ਰੇਂਸ ਟੈਸਟ ਭਾਵ ਨੀਟ ਦੀ ਪ੍ਰੀਖਿਆ ਨੂੰ ਲੈ ਕੇ ਵਿਵਾਦ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ ਜਿਵੇਂ -ਜਿਵੇਂ ਪ੍ਰੀਖਿਆ ਦੀ ਤਾਰੀਕ ਨਜਦੀਕ ਆ ਰਹੀ ਹੈ, ਇਸ ਮੁੱਦੇ ‘ਤੇ ਰਾਜਨੀਤੀ ਵਧਦੀ ਹੀ ਜਾ ਰਹੀ ਹੈ ਇਸ ਵਿਚਕਾਰ ਕਈ ਸਿਆਸੀ ਆਗੂਆਂ ਅਤੇ ਹੋਰ ਸਰਕਾਰਾਂ ਤੋਂ ਬਾਅਦ ਹੁਣ ਚਰਚਿਤ ਵਾਤਾਵਰਨ ਵਰਕਰ ਗ੍ਰੇਟਾ ਥਨਬਰਗ ਨੇ ਵੀ ਭਾਰਤੀ ਵਿਦਿਆਰਥੀਆਂ ਦੀ ਐਨਈਈਟੀ ਅਤੇ ਆਈਈਟੀ ਜੇਈਈ ਪ੍ਰੀਖਿਆ ਨੂੰ ਅੱਗੇ ਪਾਉਣ ਦੀ ਮੰਗ ਦੀ ਹਮਾਇਤ ਕੀਤੀ ਹੈ ਗੈਰ-ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਇਸ ਮੁੱਦੇ ‘ਤੇ ਖੁੱਲ੍ਹ ਕੇ ਸਾਹਮਣੇ ਆ ਗਏ ਹਨ

ਪ੍ਰੀਖਿਆ ਦੇਣ ਦੇ ਮਸਲੇ ‘ਤੇ ਵਿਦਿਆਰਥੀਆਂ ਦੀ ਰਾਇ ਵੀ ਵੱਖ -ਵੱਖ ਹੈ ਕਾਫ਼ੀ ਵਿਦਿਆਰਥੀ ਪ੍ਰੀਖਿਆ ਦੇਣਾ ਚਾਹੁੰਦੇ ਹਨ, ਉਥੇ ਵਿਦਿਆਰਥੀਆਂ ਦਾ ਇੱਕ ਵਰਗ ਪ੍ਰੀਖਿਆ ਟਾਲਣ ਦੀ ਮੰਗ ਕਰ ਰਿਹਾ ਹੈ ਦੇਸ਼ ‘ਚ ਕੋਰੋਨਾ ਦਾ ਕਹਿਰ ਅਤੇ ਕੁਝ ਰਾਜਾਂ ‘ਚ ਹੜ੍ਹ ਦੀ ਕਰੋਪੀ ਵੱਡੀ ਪ੍ਰੇਸ਼ਾਨੀ ਦਾ ਕਾਰਨ ਹੈ ਪਹਿਲਾਂ ਇਹ ਪ੍ਰੀਖਿਆ ਦੋ ਵਾਰ ਟਾਲੀ ਜਾ ਚੁੱਕੀ ਹੈ ਵਿਦਿਆਰਥੀਆਂ ਦੇ ਜੀਵਨ ਦੇ ਨਾਲ ਹੀ ਨਾਲ ਸਵਾਲ ਲੱਖਾਂ ਵਿਦਿਆਰਥੀਆਂ ਦੇ ਕਰੀਅਰ ਦਾ ਵੀ ਹੈ ਜੇਈਈ ਦੀ ਪ੍ਰੀਖਿਆ ਇੱਕ ਤੋਂ ਛੇ ਸਤੰਬਰ ਅਤੇ ਨੀਟ ਦੀ ਪ੍ਰੀਖਿਆ 12 ਸਤੰਬਰ ਨੂੰ ਹੋਣੀ ਹੈ

ਵਿਦਿਆਰਥੀਆਂ ਨੇ ਇਨ੍ਹਾਂ ਦੋਵਾਂ ਰਾਸ਼ਟਰੀ ਪ੍ਰੀਖਿਆਵਾਂ ਕਰਾਉਣ ਦੀ ਤਾਰੀਕ ਨੂੰ ਅੱਗੇ ਵਧਾਉਣ ਲਈ ਸੁਪਰੀਮ ਕੋਰਟ ‘ਚ ਵੀ ਗੁਹਾਰ ਲਾਈ ਸੀ ਪਰ ਸੁਪਰੀਮ ਕੋਰਟ ਵੱਲੋਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਮਿਲੀ ਸੁਪਰੀਮ ਕੋਰਟ ਨੇ ਕਿਹਾ ਕਿ ਜੀਵਨ ਚੱਲਦੇ ਰਹਿਣ ਦਾ ਨਾਂਅ ਹੈ ਅਤੇ ਵਿਦਿਆਰਥੀਆਂ ਦਾ ਇੱਕ ਕੀਮਤੀ ਸਾਲ ਨਸ਼ਟ ਨਹੀਂ ਕੀਤਾ ਜਾ ਸਕਦਾ ਉੰਥੇ ਦੂਜੇ ਪਾਸੇ ਪ੍ਰੀਖਿਆ ਪ੍ਰਬੰਧ ਕਰਨ ਵਾਲੀ ਸੰਸਥਾ ਐਨਟੀਏ ਨੇ ਜੇਈਈ ਪ੍ਰੀਖਿਆ ਦਾ ਪ੍ਰਵੇਸ਼ ਪੱਤਰ ਵੀ ਜਾਰੀ ਕਰ ਦਿੱਤਾ ਹੈ

ਜਦੋਂ ਕਿ ਨੀਟ ਦਾ ਪ੍ਰਵੇਸ਼ ਪੱਤਰ ਹਾਲੇ ਜਾਰੀ ਕੀਤਾ ਜਾਣਾ ਬਾਕੀ ਹੈ ਜੇਈਈ ਦਾ ਪ੍ਰਵੇਸ਼ ਪੱਤਰ ਲੱਖਾਂ ਵਿਦਿਆਰਥੀ ਡਾਊਨਲੋਡ ਵੀ ਕਰ ਚੁੱਕੇ ਹਨ ਦੇਸ਼ ‘ਚ ਆਵਾਜਾਈ ਦੇ ਸਾਧਨਾਂ ਦੀ ਤਾਜ਼ਾ ਸਥਿਤੀ ਅਤੇ ਲਾਕਡਾਊਨ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਇਹ ਤੈਅ ਕੀਤਾ ਗਿਆ ਹੈ ਕਿ 99 ਫੀਸਦੀ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪਹਿਲੀ ਪਸੰਦ ਦੇ ਸ਼ਹਿਰ ‘ਚ ਸੈਂਟਰ ਮਿਲੇ ਜੇਈਈ ਅਤੇ ਨੀਟ ‘ਚ ਵਿਦਿਆਰਥੀ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਅਤੇ ਸਮਾਜਿਕ ਦੂਰੀ ਨਿਯਮ ਦਾ ਪਾਲਣ ਕਰਵਾਉਣ ਲਈ 40 ਮਿੰਟ ਦੇ ਇੱਕ ਸੈਸ਼ਨ ‘ਚ ਸਿਰਫ਼ ਸੌ ਵਿਦਿਆਰਥੀਆਂ ਦਾ ਪ੍ਰੀਖਿਆ ਕੇਂਦਰ ‘ਚ ਪਹੁੰਚਣਾ ਹੋਵੇਗਾ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੇ ਦੋਵਾਂ ਪ੍ਰੀਖਿਆਵਾਂ ਦੇ ਸੁਰੱਖਿਅਤ ਅਤੇ ਸਫ਼ਲ ਆਯੋਜਨ ਦੀ ਤਿਆਰੀ ਕਰ ਲਈ ਹੈ ਉਥੇ ਐਨਟੀਏ ਨੇ ਜੇਈਈ ਮੇਨ ਦੀ ਪ੍ਰੀਖਿਆ ਲਈ ਪ੍ਰੀਖਿਆ ਕੇਂਦਰ 570 ਤੋਂ ਵਧ ਕੇ 660 ਕਰ ਦਿੱਤੇ ਹਨ ਤਾਂ ਨੀਟ ਦੀ ਪ੍ਰੀਖਿਆ ਲਈ 2546 ਦੇ ਸਥਾਨ ‘ਤੇ 3843 ਕੇਂਦਰ ਬਣਾਏ ਗਏ ਹਨ

ਸਮੱਸਿਆ ਇਹ ਹੈ ਕਿ ਕੋਰੋਨਾ ਸੰਕਟ ਦੇ ਚੱਲਦਿਆਂ ਪ੍ਰੀਖਿਆਰਥੀ ਮਨੋਵਿਗਿਆਨ ਦਬਾਅ ਨਾਲ ਜੂਝ ਰਹੇ ਹਨ ਦੇਸ਼ ‘ਚ ਜਿੱਥੇ ਤਮਾਮ ਰਾਜ ਹੜ੍ਹ ਨਾਲ ਜੂਝ ਰਹੇ ਹਨ ਤਾਂ ਉੱਥੇ ਦੇਸ਼ ‘ਚ ਰੇਲ ਅਤੇ ਬੱਸ ਸੇਵਾਵਾਂ ਸਾਧਾਰਨ ਨਹੀਂ ਹੋ ਪਾਈਆਂ ਹਨ ਕਈ ਵਿਦਿਆਰਥੀ ਅਜਿਹੇ ਹਨ ਜਿਨ੍ਹਾਂ ਨੂੰ ਦੋ ਸੌ-ਤਿੰਨ ਸੌ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪ੍ਰੀਖਿਆ ਕੇਂਦਰਾਂ ‘ਤੇ ਜਾਣਾ ਹੈ ਚਿੰਤਾ ਇਸ ਗੱਲ ਦੀ ਵੀ ਹੈ ਕਿ ਪਹਿਲਾਂ ਹੀ ਲਾਕਡਾਊਨ ਕਾਰਨ ਆਰਥਿਕ ਸੰਕਟ ਝੱਲ ਰਹੇ ਲੋਕ ਨਿਜੀ ਵਾਹਨਾਂ ‘ਤੇ ਪ੍ਰੀਖਿਆ ਕੇਂਦਰਾਂ ਤੱਕ ਪਹੁੰਚ ਪਾਉਣਗੇ? ਪ੍ਰੀਖਿਆ ਕੇਂਦਰ ਪਹੁੰਚਣ ‘ਤੇ ਉਨ੍ਹਾਂ ਦੇ ਠਹਿਰਨ ਦੀ ਵਿਵਸਥਾ ਕਿੱਥੇ ਹੋਵੇਗੀ?

ਕੀ ਉਹ ਇਸ ਦੌਰਾਨ ਵਾਇਰਸ ਤੋਂ ਸੁਰੱਖਿਅਤ ਰਹਿ ਸਕਣਗੇ? ਐਨਟੀਏ ਨੇ ਰਾਜਾਂ ਨੂੰ ਪੱਤਰ ਲਿਖਿਆ ਹੈ ਕਿ ਉਹ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ ਤੱਕ ਕਿਵੇਂ ਪਹੁੰਚਣ ਲਈ ਆਵਾਜਾਈ ਵਿਵਸਥਾ ਨੂੰ ਸੁਚਾਰੂ ਕਰਨ ਹਾਲੇ ਤੱਕ ਇੱਕ ਵੀ ਰਾਜ ਸਰਕਾਰ ਨੇ ਹੜ੍ਹਗ੍ਰਸ਼ਤ ਖੇਤਰਾਂ ‘ਚ ਪ੍ਰੀਖਿਆ ਕਿਵੇਂ ਹੋਵੇਗੀ ‘ਤੇ ਸਵਾਲ ਨਹੀਂ ਉਠਾਇਆ ਹੈ ਵਿਦਿਆਰਥੀਆਂ ਅਤੇ ਮਾਪਿਆਂ ਦੀ ਪ੍ਰੇਸ਼ਾਨੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ

ਜ਼ਮੀਨੀ ਸੱਚਾਈ ਇਹ ਹੈ ਕਿ ਦੇਸ਼ ‘ਚ ਕੋਰੋਨਾ ਦਾ ਕਹਿਰ ਹਾਲੇ ਜਾਰੀ ਹੈ ਹਰ ਦਿਨ ਲਗਭਗ ਸੱਤਰ ਹਜ਼ਾਰ ਨਵੇਂ ਕੇਸ ਸਾਹਮਣੇ ਆ ਰਹੇ ਹਨ ਦੁਨੀਆ ‘ਚ ਵਾਇਰਸ ਦੇ ਲਿਹਾਜ ‘ਚ ਦੁਨੀਆ ‘ਚ ਅਸੀਂ ਤੀਜੇ ਨੰਬਰ ‘ਤੇ ਖੜ੍ਹੇ ਹਨ ਦੇਸ਼ ‘ਚ ਮਰੀਜ਼ਾਂ ਦੀ ਭਾਰੀ ਗਿਣਤੀ ਅਤੇ ਮੌਤਾਂ ਦਾ ਅੰਕੜਾ ਵਿਦਿਆਰਥੀਆਂ ਅਤੇ ਮਾਪਿਆਂ ਦੇ ਡਰ ਅਤੇ ਚਿੰਤਾ ਦਾ ਵੱਡਾ ਬਿੰਦੂ ਹੈ ਉਥੇ ਦੂਜੇ ਪਾਸੇ ਇਸ ਤੱਥ ਤੋਂ ਵੀ ਮੂੰਹ ਨਹੀਂ ਮੋੜਿਆ ਜਾ ਸਕਦਾ ਹੈ ਕਿ ਜੇਕਰ ਹੁਣ ਪ੍ਰੀਖਿਆ ਨਾ ਹੋਈ ਤਾਂ ਵਿਦਿਆਰਥੀਆਂ ਦਾ ਇੱਕ ਸਾਲ ਖਰਾਬ ਹੋਣਾ ਲਗਭਗ ਤੈਅ ਹੈ ਫ਼ਿਰ ਅਗਲੇ ਸਾਲ ਨਵੇਂ ਬੈਚ ਦੇ ਲੱਖਾਂ ਵਿਦਿਆਰਥੀਆਂ ਨੇ ਨਾਲ ਉਨ੍ਹਾਂ ਨੇ ਪ੍ਰਵੇਸ਼ ਪ੍ਰੀਖਿਆ ‘ਚ ਬੈਠਣਾ ਹੋਵੇਗਾ ਜੋ ਆਪਣੇ ਆਪ ‘ਚ ਇੱਕ ਵੱਡੀ ਸਮੱਸਿਆ ਅਤੇ ਵਿਦਿਆਰਥੀਆਂ ਲਈ ਤਣਾਅ ਦਾ ਕਾਰਨ ਬਣੇਗਾ

ਵਿਦਿਆਰਥੀਆਂ ਅਤੇ ਮਾਪਿਆਂ ਦਾ ਇਹ ਵੀ ਸੋਚਣਾ ਹੋਵੇਗਾ ਕਿ ਅਗਸਤ ਦਾ ਮਹੀਨਾ ਬੀਤ ਚੁੱਕਿਆ ਹੈ ਦੇਸ਼ ਦੀਆਂ ਕਈ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਦੂਜੇ ਸਾਲ ਦੀ ਪੜ੍ਹਾਈ ਆਨਲਾਈਨ ਜਰੀਏ ਨਾਲ ਸ਼ੁਰੂ ਹੋ ਗਈ ਹੈ ਅਜਿਹੇ ‘ਚ ਸੈਸ਼ਨ ‘ਚ ਦੇਰੀ ਵਿਦਿਆਰਥੀਆਂ ਲਈ ਨੁਕਸਾਨਦਾਇਕ ਹੋ ਸਕਦੀ ਹੈ ਕਿਉਂਕਿ ਪਹਿਲਾਂ ਹੀ ਕਾਫ਼ੀ ਸਮਾਂ ਨਿਕਲ ਗਿਆ ਹੈ ਅਜਿਹੇ ‘ਚ ਜੇਕਰ ਪ੍ਰੀਖਿਆਵਾਂ ਮੁਅੱਤਲ ਹੁੰਦੀਆਂ ਹਨ ਤਾਂ ਇਸ ਸੈਸ਼ਨ ਦਾ ਪਾਠਕ੍ਰਮ ਪੂਰਾ ਹੋਣਾ ਸੰਭਵ ਨਹੀਂ ਹੋ ਸਕੇਗਾ ਮੈਡੀਕਲ ਅਤੇ ਇੰਜਨੀਅਰਿੰਗ ਵਰਗੇ ਮਹੱਤਵਪੂਰਨ ਵਿਸ਼ਿਆਂ ‘ਚ ਪਾਠਕ੍ਰਮ ਦਾ ਬੋਝ ਕਿਸੇ ਤੋਂ ਛੁਪਿਆ ਨਹੀਂ ਹੈ ਬੀਤੀ 10 ਅਗਸਤ ਨੂੰ ਹੀ ਲਖਨਾਊ ਯੂਨੀਵਰਸਿਟੀ ਨੇ ਉਤਰ ਪ੍ਰਦੇਸ਼ ‘ਚ ਬੀਐਡ ਦੀ ਪ੍ਰਵੇਸ ਪ੍ਰੀਖੀਆ ਦਾ ਸਫ਼ਲ ਆਯੋਜਨ ਤਮਾਮ ਚੁਣੌਤੀਆਂ ਵਿਚਕਾਰ ਕਰਵਾ ਕੇ ਮਿਸਾਲ ਕਾਇਮ ਕੀਤੀ ਹੈ

ਵਿਦਿਆਰਥੀਆਂ ਦੀ ਸਿਹਤ ਦਾ ਸਵਾਲ ਸਭ ਤੋਂ ਪਹਿਲਾਂ ਹੈ ਅਜਿਹੇ ‘ਚ ਜ਼ਰੂਰੀ ਹੈ ਕਿ ਵਾਇਰਸ ‘ਚ ਸੁਰੱਖਿਆ ਲਈ ਫੂਲਫਰੂਫ਼ ਉਪਾਅ ਕੀਤੇ ਜਾਣ ਇਨ੍ਹਾਂ ਪ੍ਰੀਖਿਆਵਾਂ ਨਾਲ ਲੱਖਾਂ ਬੱਚਿਆਂ ਦੇ ਸੁਫ਼ਨੇ ਵੀ ਜੁੜੇ ਹਨ ਇਹ ਵੀ ਸਹੀ ਨਹੀਂ ਹੋਵੇਗਾ ਕਿ ਇੱਕ ਸਾਲ ਦੇਸ਼ ਨਵੇਂ ਡਾਕਟਰ-ਇੰਜਨੀਆਰਾਂ ਦੇ ਭਵਿੱਖ ਦੀ ਬੁਨਿਆਦ ਰੱਖਣ ਤੋਂ ਵਾਂਝੇ ਹੋ ਜਾਣ ਅਜਿਹੇ ‘ਚ ਸੁਪਰੀਮ ਕੋਰਟ ਦੀ ਸਲਾਹ ਨਾਲ ਸਹਿਮਤ ਹੋਇਆ ਜਾ ਸਕਦਾ ਹੈ ਕਿ ਪ੍ਰੀਖਿਆ ਵੀ ਹੋਵੇ ਅਤੇ ਹਰਸੰਭਵ ਸਾਵਧਾਨੀ ਵੀ ਵਰਤੀ ਜਾਵੇ ਨੈਸ਼ਨਲ ਟੈਸਟਿੰਗ ਏਜੰਸੀ ਨੇ ਇਸ ਸਬੰਧ ‘ਚ ਦਿਸ਼ਾ ਨਿਰਦੇਸ਼ ਜਾਰੀ ਵੀ ਕੀਤੇ ਹਨ

ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਪੂਰਾ ਦੇਸ਼ ਇਸ  ਤੋਂ ਸਮੇਂ ਸੰਕਟ ਦੇ ਸਮੇਂ ‘ਚ ਗੁਜ਼ਰ ਰਿਹਾ ਹੈ ਕੋਰੋਨਾ ਕਾਲ ਦੀਆਂ ਤਮਾਮ ਚੁਣੌਤੀਆਂ ਦਾ ਅਸੀਂ ਸਭ ਦੇ ਮਿਲ ਕੇ ਮੁਕਾਬਲਾ ਕਰਨਾ ਹੈ ਅਸੀਂ ਸਭ ਦਾ ਅਤੇ ਸਿਆਸੀ ਪਾਰਟੀਆਂ ਦਾ ਯਤਨ ਇਹ ਹੋਣਾ ਚਾਹੀਦਾ ਕਿ ਅਕਾਦਮਿਕ ਕਲੰਡਰ ਐਦਾ ਹੀ ਬਰਬਾਦ ਨਾ ਹੋ ਜਾਵੇ ਪ੍ਰਵੇਸ਼ ਪ੍ਰੀਖਿਆ ਦੀ ਪ੍ਰਕਿਰਿਆ ‘ਚ ਰੁਕਾਵਟ ਪੈਦਾ ਕਰਨ ਦੇ ਮਾੜੇ ਨਤੀਜੇ ਸਾਹਮਣੇ ਆ ਸਕਦੇ ਹਨ ਪਰ ਇਸ ਨਾਜੁਕ ਮਸਲੇ ਨੂੰ ਲੈ ਕੇ ਜਿਸ ਤਰ੍ਹਾਂ ਖੁੱਲ੍ਹ ਕੇ ਸਿਆਸਤ ਸਾਹਮਣੇ ਆ ਗਈ ਹੈ ਉਹ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਕਟ ‘ਚ ਪਾ ਸਕਦੀ ਹੈ ਬੀਤੇ ਬੁੱਧਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਾਂਗਰਸ ਸ਼ਾਸਿਤ ਰਾਜਾਂ ਅਤੇ ਪੱਛਮੀ ਬੰਗਾਲ ਅਤੇ ਮਹਾਂਰਾਸ਼ਟਰ ਦੇ ਮੁੱਖ ਮੰਤਰੀਆਂ ਨੇ ਨਾਲ ਇਸ ਮੁੱਦੇ ‘ਤੇ ਵਿਰੋਧ ਪ੍ਰਗਟਾਇਆ ਅਤੇ ਅਦਾਲਤ ਦਾ ਦਰਵਾਜਾ ਖੜਕਾਉਣ ਦੀ ਗੱਲ ਕੀਤੀ ਹੈ

ਸਮੱਸਿਆ ਦੀ ਗੰਭੀਰਤਾ ਅਤੇ ਵਿਦਿਆਰਥੀਆਂ ਦੇ ਭਵਿੱਖ ਦੇ ਮੱਦੇਨਜ਼ਰ ਸਰਕਾਰ ਨੇ ਪ੍ਰੀਖਿਆ ਕੇਂਦਰਾਂ ਦੀ ਗਿਣਤੀ ਵਧਾਉਣ ਨੂੰ ਲੈ ਕੇ ਵਿਦਿਆਰਥੀਆਂ ਦੀ ਸਿਹਤ ਨੂੰ ਲੈ ਕੇ ਤਮਾਮ ਜ਼ਰੂਰੀ ਉਪਾਅ ਕਰਨ ਦਾ ਐਲਾਨ ਕੀਤਾ ਹੈ ਪਰ ਵਿਰੋਧੀ ਧਿਰ ਦੇ ਕਈ ਸਿਆਸੀ ਪਾਰਟੀਆਂ ਨੂੰ ਇਸ ਗੰਭੀਰ ਸਮੱਸਿਆ ਅਤੇ ਆਫ਼ਤ ਕਾਲ ‘ਚ ਆਪਣੀ ਰਾਜਨੀਤੀ ਚਮਕਾਉਣ ਦਾ ਮੌਕਾ ਦਿਖਾਈ ਦੇ ਰਿਹਾ ਹੈ ਇਸ ਲਈ ਉਹ ਸਰਕਾਰ ਦੇ ਨਾਲ ਮਿਲ ਬੈਠ ਕੇ ਸਮੱਸਿਆ ਸੁਲਝਾਉਣ ਦੀ ਬਜਾਇ ਵਿਦਿਆਰਥੀਆਂ ਨੂੰ ਭਰਮ ਅਤੇ ਭੜਕਾਉਣ ਦੇ ਯਤਨਾਂ ‘ਚ ਲੱਗੇ ਹਨ ਵਿਰੋਧੀ ਪਾਰਟੀਆਂ ਦੀਆਂ ਪ੍ਰ੍ਰੇਸ਼ਾਨੀਆਂ ਨੂੰ ਹੱਲ ਕਰਨ ਤੋਂ ਜਿਆਦਾ ਊਰਜਾ ਮੋਦੀ ਸਰਕਾਰ ਨੂੰ ਵਿਦਿਆਰਥੀ ਵਿਰੋਧੀ ਸਾਬਿਤ ਕਰਨ ‘ਚ ਖਰਚ ਕਰਦੇ ਦਿਖ ਰਹੇ ਹਨ

ਬਿਹਤਰ ਹੁੰਦਾ ਕਿ ਦੇਸ਼ ਦੀਆਂ ਤਮਾਮ ਸਿਆਸੀ ਪਾਰਟੀਆਂ ਆਪਸ ‘ਚ ਮਿਲ ਬੈਠ ਕੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਜੁੜੇ ਇਸ ਅਹਿਮ ਮੁੱਦੇ ਦਾ ਹੱਲ ਸਭ ਤੋਂ ਪਹਿਲਾਂ ਕੱਢਦੇ ਹਨ ਪਰ ਜਦੋਂ ਮਨਸ਼ਾ ਸਿਆਸਤ ਚਮਕਾਉਣ ਦੀ ਹੋਵੇ ਤਾਂ ਅਸਲ ਮੁੱਦੇ ਅਕਸਰ ਦਬ ਹੀ ਜਾਂਦੀਆਂ ਹਨ ਸਰਕਾਰ ਨੂੰ ਵਿਦਿਆਰਥੀਆਂ ਦੀਆਂ ਪ੍ਰੇਸ਼ਾਨੀਆਂ  ਦੇ ਹੱਲ ਅਤੇ ਸਹੂਲਤਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ ਸਵਾਲ ਵਿਦਿਆਰਥੀਆਂ ਦੇ ਭਵਿੱਖ ਦੇ ਨਾਲ ਹੀ ਨਾਲ ਉਨ੍ਹਾਂ ਦੀ ਜ਼ਿੰਦਗੀ ਦਾ ਵੀ ਹੈ
ਆਸ਼ੀਸ਼ ਵਸ਼ਿਸਠ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.