(mann ki baat) | ਮੋਬਾਇਲ ਗੇਮਜ਼ ਦੇ ਮਾਮਲੇ ‘ਚ ਆਤਮ ਨਿਰਭਰ ਬਣਨ ਦਾ ਨੌਜਵਾਨਾਂ ਨੂੰ ਦਿੱਤਾ ਸੰਦੇਸ਼
ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ (mann ki baat) ਦੇ 68ਵੇਂ ਸੈਸ਼ਨ ‘ਚ ਸਵਦੇਸ਼ੀ ਖਿਡੌਣੀਆਂ ਤੇ ਕੰਪਿਊਟਰ ਗੇਮ ਬਣਾਉਣ ਦੀ ਅਪੀਲ ਕੀਤੀ।
ਆਪਣੇ ਸਬੰਧਨ ‘ਚ ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ‘ਚ ਦੇਸ਼ ਇਕੱਠੇ ਕਈ ਮੋਰਚਿਆਂ ‘ਤੇ ਲੜ ਰਿਹਾ ਹੈ। ਆਪਣੇ ਸੰਬੋਧਨ ‘ਚ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਇੱਕ ਵਾਰ ਫਿਰ ਆਤਮ ਨਿਰਭਰ ਭਾਰਤ ਦਾ ਸੰਦੇਸ਼ ਦਿੱਤਾ। ਉਨ੍ਹਾਂ ਖਿਡੌਣਿਆਂ ਤੇ ਮੋਬਾਇਲ ਗੇਮਜ਼ ਦੇ ਮਾਮਲੇ ‘ਚ ਆਤਮ ਨਿਰਭਰ ਬਣਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਖਿਡੌਣਾ ਉਦਯੋਗ ਨੂੰ ਸੱਦਾ ਦਿੱਤਾ ਦਿੱਤਾ ਕਿ ਉਹ ਅੱਗੇ ਆਉਣ ਤੇ ਦੇਸ਼ ਨੂੰ ਆਤਮ ਨਿਰਭਰ ਬਣਾਉਣ ‘ਚ ਆਪਣੀ ਭੂਮਿਕਾ ਅਦਾ ਕਰਨ। ਉਨ੍ਹਾਂ ਕਿਹਾ ਕਿ ਜਿੰਨੀਆਂ ਵੀ ਵਰਚੁਅਲ ਗੇਮਜ਼ ਹਨ ਉਨ੍ਹਾਂ ਦੀ ਥੀਮਸ ਬਾਹਰੀ ਹਨ। ਇਸ ਲਈ ਮੈਂ ਦੇਸ਼ ਦੇ ਯੁਵਾ ਟੈਲੇਂਟ ਨੂੰ ਕਹਿੰਦਾ ਹਾਂ ਕਿ ਤੁਸੀਂ ਭਾਰਤ ਦੇ ਵੀ ਗੇਮਜ਼ ਬਣਾਓ।
ਦੇਸ਼ ਦੇ ਵਿਕਾਸ ‘ਚ ਯੋਗਦਾਨ ਦੇਣ ਦੇਸ਼ ਵਾਸੀ
(mann ki baat) ਉਨ੍ਹਾਂ ਕਿਹਾ ਕਿ ਸਾਲ 2022 ‘ਚ ਸਾਡਾ ਦੇਸ਼ ਅਜ਼ਾਦੀ ਦੇ 75 ਸਾਲ ਦਾ ਤਿਉਹਾਰ ਮਨਾਏਗਾ। ਦੇਸ਼ ਅੱਜ ਜਿਸ ਵਿਕਾਸ ਯਾਤਰਾ ‘ਤੇ ਚੱਲ ਰਿਹਾ ਹੈ। ਇਸ ਦੀ ਸਫ਼ਲਤਾ ਸੁਖਦਾਈ ਉਦੋਂ ਹੋਵੇਗੀ ਜਦੋਂ ਹਰ ਇੱਕ ਦੇਸ਼ ਵਾਸੀ ਇਸ ‘ਚ ਸ਼ਾਮਲ ਹੋਵੇਗਾ। ਇਸ ਲਈ ਇਹ ਜ਼ਰੂਰੀ ਹੈ ਕਿ ਹਰ ਦੇਸ਼ਵਾਸੀ ਤੰਦਰੁਸਤ ਰਹੇ ਤੇ ਸੁਖੀ ਰਹੇ। ਸਾਨੂੰ ਮਿਲ ਕੇ ਕੋਰੋਨਾ ਨੂੰ ਪੂਰੀ ਤਰ੍ਹਾਂ ਨਾਲ ਹਰਾਉਣਾ ਹੈ। ਕੋਰੋਨਾ ਉਦੋਂ ਹਾਰੇਗਾ ਜਦੋਂ ਤੁਸੀਂ ਸੁਰੱਖਿਅਤ ਰਹੋਗੇ। ਜਦੋਂ ਤੁਸੀ ‘ਦੋ ਗਜ ਦੀ ਦੂਰੀ, ਮਾਸਕ ਜ਼ਰੂਰੀ’ ਇਸ ਸੰਕਲਪ ਦਾ ਪੂਰੀ ਤਰ੍ਹਾਂ ਨਾਲ ਪਾਲਣ ਕਰੋਗੇ। ਉਨ੍ਹਾਂ ਆਖਰ ‘ਚ ਕਿਹਾ ਕਿ ਤੁਸੀਂ ਸਭ ਤੰਦਰੁਸਤ ਰਹੋ, ਸੁਖੀ ਰਹੋ ਇਨ੍ਹਾਂ ਸ਼ੁੱਭਕਾਮਨਾਵਾਂ ਦੇ ਨਾਲ ਅਗਲੀ ਮਨ ਕੀ ਬਾਤ ‘ਚ ਫਿਰ ਮਿਲਾਂਗੇ।
ਇਸ ਕੋਰੋਨਾ ਕਾਲ ‘ਚ ਦੇਸ਼ ਕਈ ਮੋਰਚਿਆਂ ‘ਤੇ ਲੜ ਰਿਹਾ ਹੈ
ਮੋਦੀ ਨੇ ਕਿਹਾ ਕਿ ਸਾਡੇ ਕਿਸਾਨਾਂ ਨੇ ਕੋਰੋਨਾ ਦੀ ਇਸ ਮੁਸ਼ਕਲ ਹਾਲਾਤਾਂ ‘ਚ ਵੀ ਆਪਣੀ ਤਾਕਤ ਨੂੰ ਸਾਬਿਤ ਕੀਤਾ ਹੈ। ਕੋਰੋਨਾ ਦੇ ਇਸ ਦੌਰ ‘ਚ ਦੇਸ ਕਈ ਮੋਰਚਿਆਂ ‘ਤੇ ਇਕੱਠੇ ਲੜ ਰਿਹਾ ਹੈ। ਪਰ ਇਸ ਦੇ ਨਾਲ-ਨਾਲ ਕਈ ਵਾਰ ਮਨ ‘ਚ ਇਹ ਵੀ ਸਵਾਲ ਆਉਂਦਾ ਰਿਹਾ ਕਿ ਇੰਨੇ ਲੰਮੇ ਸਮੇਂ ਤੱਕ ਘਰਾਂ ‘ਚ ਰਹਿਣ ਕਾਰਨ ਮੇਰੇ ਛੋਟੇ-ਛੋਟੇ ਬਾਲ ਮਿੱਤਰਾਂ ਦਾ ਸਮਾਂ ਕਿਵੇਂ ਬੀਤਦਾ ਹੋਵੇਗਾ।
ਖਿਡੌਣੀਆਂ ਦੇ ਬਜ਼ਾਰ ‘ਚ ਹੋਵੇ ਜ਼ਿਆਦਾ ਹਿੱਸੇਦਾਰੀ
(mann ki baat) ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਹੁਣ ਤੁਸੀਂ ਸੋਚ ਕਿ ਜਿਸ ਦੇਸ਼ ਦੇ ਕੋਲ ਇੰਨੀ ਵਿਰਾਸਤ ਹੋਵੇ, ਪਰੰਪਰਾ ਹੋਵੇ, ਵਿਵਿਧਤਾ ਹੋਵੇ, ਯੁਵਾ ਆਬਾਦੀ ਹੋਵੇ, ਕੀ ਖਿਡੌਦਿਆਂ ਦੇ ਬਜ਼ਾਰ ‘ਚ ਉਸਦੀ ਹਿੱਸੇਦਾਰੀ ਇੰਨੀ ਘੱਟ ਹੋਣੀ, ਸਾਨੂੰ ਚੰਗਾ ਲੱਗੇਗਾ ਕੀ? ਜੀ ਨਹੀਂ ਇਹ ਸੁਣਨ ਤੋਂ ਬਾਅਦ ਤੁਹਾਨੂੰ ਵੀ ਚੰਗਾ ਨਹੀਂ ਲੱੱਗੇਗਾ। ਇਸ ਲਈ ਮੇਰੀ ਸਭ ਨੂੰ ਅਪੀਲ ਹੈ ਕਿ ਉਦਯੋਗ ਜਗਤ ਦੇ ਖਿਡੌਣਾ ਵਪਾਰੀ ਖੁਦ ਖਿਡੌਣੇ ਬਣਾਉਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.