ਪੰਜਾਬ ਦੇ 24 ਤੋਂ ਜ਼ਿਆਦਾ ਵਿਧਾਇਕ ਆਏ ਕੋਰੋਨਾ ਪਾਜ਼ਿਟਿਵ, 4 ਮੰਤਰੀ ਵੀ ਸ਼ਾਮਲ

Corona India

ਪੰਜਾਬ ਦੇ 24 ਤੋਂ ਜ਼ਿਆਦਾ ਵਿਧਾਇਕ ਆਏ ਕੋਰੋਨਾ ਪਾਜ਼ਿਟਿਵ, 4 ਮੰਤਰੀ ਵੀ ਸ਼ਾਮਲ

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਦੇ ਇੱਕ ਦਿਨਾਂ ਸੈਸ਼ਨ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਹੀ 24 ਤੋਂ ਜਿਆਦਾ ਵਿਧਾਇਕ ਕੋਰੋਨਾ ਪਾਜ਼ਿਟਿਵ ਆ ਗਏ ਹਨ। ਇਨਾਂ 24 ਦੀ ਗਿਣਤੀ ਵਿੱਚ 4 ਕੈਬਨਿਟ ਮੰਤਰੀ ਵੀ ਸ਼ਾਮਲ ਹਨ ਅਤੇ ਇਨ੍ਹਾਂ ਵਿੱਚੋਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਠੀਕ ਹੋ ਗਏ ਹਨ ਬਾਕੀ ਤਿੰਨੇ ਕੈਬਨਿਟ ਮੰਤਰੀ ਅਜੇ ਇਲਾਜ ਅਧੀਨ ਹਨ।

ਕੋਰੋਨਾ ਪਾਜ਼ਿਟਿਵ ਆਉਣ ਵਾਲੇ ਕੈਬਨਿਟ ਮੰਤਰੀਆਂ ਵਿੱਚ ਤ੍ਰਿਪਤ ਰਾਜਿੰਦਰ ਬਾਜਵਾ (ਹੁਣ ਠੀਕ ਹੋ ਗਏ), ਸੁਖਜਿੰਦਰ ਰੰਧਾਵਾ, ਸ਼ਾਮ ਸੁੰਦਰ ਅਰੋੜਾ ਅਤੇ ਗੁਰਪ੍ਰੀਤ ਸਿੰਘ ਕਾਂਗੜ ਸ਼ਾਮਲ ਹਨ, ਜਦੋਂ ਕਿ ਅਜਾਇਬ ਸਿੰਘ ਭੱਟੀ (ਡਿਪਟੀ ਸਪੀਕਰ) ਤੋਂ ਇਲਾਵਾ ਵਿਧਾਇਕਾਂ ਵਿੱਚ ਅਮਿਤ ਵਿਜ, ਪਰਗਟ ਸਿੰਘ, ਹਰਜੋਤ ਕਮਲ, ਲਖਬੀਰ ਸਿੰਘ ਲੋਧੀਨੰਗਲ, ਧਰਮਵੀਰ ਅਗਨੀਹੋਤਰੀ, ਸੁਖਪਾਲ ਭੁੱਲਰ, ਬਲਵਿੰਦਰ ਸਿੰਘ ਧਾਲੀਵਾਲ, ਸੰਜੇ ਤਲਵਾਰ, ਅਮਰੀਕ ਢਿੱਲੋਂ, ਹਰਦਿਆਲ ਕੰਬੋਜ, ਨਾਜ਼ਰ ਸਿੰਘ ਮਾਨਸ਼ਾਹੀਆ, ਹਰਿੰਦਰ ਸਿੰਘ ਚੰਦੂਮਾਜਰਾ, ਰੋਜੀ ਬਰਕੰਦੀ, ਐਨ.ਕੇ. ਸ਼ਰਮਾ, ਗੁਰਪ੍ਰਤਾਪ ਸਿੰਘ ਵਡਾਲਾ, ਮਨਪ੍ਰੀਤ ਇਆਲੀ, ਸੰਜੀਵ ਤਲਵਾਰ, ਮਨਜੀਤ ਸਿੰਘ ਬਿਲਾਸਪੁਰ ਅਤੇ ਕੁਲਵੰਤ ਸਿੰਘ ਪੰਡੋਰੀ ਇਸ ਸੂਚੀ ਵਿੱਚ ਸ਼ਾਮਲ ਹਨ। ਇਨਾਂ ਵਿੱਚੋਂ ਕੁਝ ਵਿਧਾਇਕ ਠੀਕ ਹੋ ਗਏ ਹਨ ਤਾਂ ਬਾਕੀ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲ ਸਣੇ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.