Pulwama | ਪੁਲਵਾਮਾ ਅੱਤਵਾਦੀ ਹਮਲਾ ਮਾਮਲਾ : ਐਨ.ਆਈ.ਏ. ਨੇ 13,500 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ
ਨਵੀਂ ਦਿੱਲੀ| ਪੁਲਵਾਮਾ (Pulwama) ਅੱਤਵਾਦੀ ਹਮਲੇ ਦੇ ਮਾਮਲੇ ‘ਚ ਕੌਮੀ ਜਾਂਚ ਏਜੰਸੀ ( ਐਨ. ਆਈ. ਏ.) ਨੇ 13500 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਹੈ ਇਸ ਚਾਰਜਸ਼ੀਟ ‘ਚ ਜੈਸ਼ ਸਰਗਨਾ ਮਸੂਦ ਅਜ਼ਹਰ (Masood Azhar) ਸਮੇਤ ਕਈ ਪਾਕਿਸਤਾਨੀ ਅੱਤਵਾਦੀਆਂ ਦਾ ਨਾਂਅ ਹੈ। ਐਨ. ਆਈ. ਏ. ਨੇ ਜੈਸ਼-ਏ-ਮੁਹੰਮਦ ਮੁਖੀ ਅਜ਼ਹਰ ਤੇ ਉਸਦੇ ਸਬੰਧੀਆਂ ਅੰਮਾਰ ਅਲਵੀ, ਅਬਦੁਲ ਰਾਉਫ ਸਮੇਤ 19 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ।
ਦੋਸ਼ ਪੱਤਰ ‘ਚ ਮਾਰੇ ਗਏ ਤੇ ਗ੍ਰਿਫ਼ਤਾਰ ਕੀਤੇ ਗਏ ਸੱਤ-ਸੱਤ ਅੱਤਵਾਦੀਆਂ ਤੇ ਚਾਰ ਭਗੌੜਿਆਂ ਦਾ ਵੀ ਨਾਂਅ ਹੈ ਐਨਆਈਏ ਨੇ ਕਿਹਾ ਕਿ ਅੱਤਵਾਦੀ ਹਮਲੇ ਦੇ ਇਸ ਮਾਮਲੇ ਨੂੰ 18 ਮਹੀਨੇ ‘ਚ ਹੱਲ ਕਰਕੇ ਪਾਕਿਸਤਾਨ ‘ਚ ਜੈਸ਼ ਵੱਲੋਂ ਘੜੀ ਗਈ। 2019 ਦੇ ਪੁਲਵਾਮਾ ਹਮਲੇ ਦੀ ਸਾਜਿਸ਼ ਤੋਂ ਪਰਦਾ ਚੁੱਕ ਦਿੱਤਾ ਗਿਆ ਹੈ ਏਜੰਸੀ ਅਨੁਸਾਰ, ਜੰਮੂ ਤੇ ਕਸ਼ਮੀਰ ਦੇ ਹਾਜੀਬਲ, ਕਾਕਾਪੋਰਾ ਦੇ ਨਿਵਾਸੀ ਕੁਚੇਅ ਨੇ ਪੁਲਵਾਮਾ ਹਮਲੇ ‘ਚ ਸ਼ਾਮਲ ਜੈਸ਼-ਏ-ਮੁਹੰਮਦ (ਖੀਟ) ਦੇ ਅੱਤਵਾਦੀਆਂ ਨੂੰ ਆਪਣੇ ਘਰ ‘ਚ ਸ਼ਰਨ ਦਿੱਤੀ ਤੇ ਹਮਲੇ ਨੂੰ ਅੰਜਾਮ ਦੇਣ ‘ਚ ਮੱਦਦ ਪਹੁੰਚਾਈ ਮੁੱਖ ਅਪਰਾਧੀ ਉਸ ਦੇ ਘਰ ‘ਚ ਰੁਕਿਆ ਸੀ ਤੇ ਕੁਚੇਅ ਨੇ ਉਨ੍ਹਾਂ ਨੂੰ ਹੋਰ ਵਿਅਕਤੀਆਂ ਨਾਲ ਵੀ ਮਿਲਵਾਇਆ, ਜਿਨ੍ਹਾਂ ਨੇ ਉਨ੍ਹਾਂ ਦੇ ਰਹਿਣ ਤੇ ਹਮਲੇ ਦੀ ਯੋਜਨਾ ਬਣਾਉਣ ‘ਚ ਮੱਦਦ ਕੀਤੀ।
ਕੀ ਸੀ ਪੂਰਾ ਮਾਮਲਾ :
ਪਿਛਲੇ ਸਾਲ ਫਰਵਰੀ ਮਹੀਨੇ ‘ਚ ਜੰਮੂ ਕਸ਼ਮੀਰ ਦੇ ਪੁਲਵਾਮਾ ‘ਚ ਅੱਤਵਾਦੀਆਂ ਨੇ ਸੀਆਰਪੀਐਫ ਦੇ ਕਾਫ਼ਲੇ ‘ਤੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ‘ਚ 40 ਜਵਾਨ ਸ਼ਹੀਦ ਹੋ ਗਏ ਸਨ ਇਸ ਹਮਲੇ ਦਾ ਜਵਾਬ ਭਾਰਤੀ ਜਵਾਨਾਂ ਨੇ ਪਾਕਿਸਤਾਨ ਦੇ ਬਾਲਾਕੋਟ ‘ਚ ਏਅਰ ਸਟਰਾਈਕ ਕਰਕੇ ਦਿੱਤਾ ਸੀ।
(Pulwama) | ਇਹ ਹਨ 7 ਪਾਕਿਸਤਾਨੀ ਮੁਲਜ਼ਮਾਂ ਦੇ ਨਾਂਅ
ਜੈਸ਼-ਏ-ਮੁਹੰਮਦ ਦੇ ਸਰਗਨਾ ਮੌਲਾਨਾ (Masood Azhar) ਮਸੂਦ ਅਜ਼ਹਰ ਨੂੰ ਐਨਆਈਏ ਨੇ ਆਪਣੀ ਚਾਰਜ਼ਸੀਟ ‘ਚ ਸਭ ਤੋਂ ਪਹਿਲਾਂ ਦੋਸ਼ੀ ਬਣਾਇਆ ਹੈ ਮਸੂਦ ਤੋਂ ਇਲਾਵਾ ਉਸਦੇ ਭਰਾ ਅਬਦੁਲ ਰਾਉਫ ਤੇ ਮੌਲਾਨਾ ਅੰਮਾਰ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਮੌਲਾਨਾ ਅੰਮਾਰ ਬਾਲਾਕੋਟ ‘ਚ ਜੈਸ਼ ਦੇ ਅੱਤਵਾਦੀਆਂ ਨੂੰ ਟਰੇਨਿੰਗ ਦਿੰਦਾ ਹੈ ਇਨ੍ਹਾਂ ਤੋਂ ਇਲਾਵਾ ਇਸਮਾਈਲ, ਉਮਰ ਫਾਰੂਕ, ਕਾਮਰਾਨ ਅਲੀ ਤੇ ਕਾਰੀ ਯਾਸਿਰ ਦੇ ਨਾਂਅ ਵੀ ਚਾਰਜਸ਼ੀਟ ‘ਚ ਹਨ ਇਹ ਚਾਰੇ ਪਾਕਿਸਤਾਨੀ ਹਨ ਇਨ੍ਹਾਂ ‘ਚ ਉਮਰ, ਯਾਸਿਰ ਤੇ ਕਾਮਰਾਨ ਮਾਰੇ ਜਾ ਚੁੱਕੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.