ਕਰਫਿਊ ਕਾਰਨ ਪੀਆਰਟੀਸੀ ਤੇ ਪ੍ਰਾਈਵੇਟ ਬੱਸਾਂ ਨੂੰ ਮੁੜ ਲੱਗੇਗਾ ਝਟਕਾ, ਬੱਸਾਂ ਦੀ ਗਿਣਤੀ ਘਟੀ

ਪ੍ਰਾਈਵੇਟ ਬੱਸਾਂ ਵਾਲਿਆਂ ਨੇ ਬੱਸਾਂ ਦੇ ਪਹੀਏ ਰੋਕੇ

ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਮਸਾਂ ਲੀਂਹ ‘ਤੇ ਆਉਣ ਲੱਗੀ ਪੀਆਰਟੀਸੀ ਅਤੇ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਮੁੜ ਲਗਾਏ ਗਏ ਕਰਫਿਊ ਕਾਰਨ ਝਟਕਾ ਲੱਗਿਆ ਹੈ ਉਂਜ ਅੱਜ ਕਰਫਿਊ ਦੌਰਾਨ ਪੀਆਰਟੀਸੀ ਬੱਸਾਂ ਦੀ ਆਮਦ ਤਾ ਜਾਰੀ ਰਹੀ, ਪਰ ਬੱਸਾਂ ਦੀ ਗਿਣਤੀ ਘੱਟ ਰਹੀ ਇੱਧਰ ਪ੍ਰਾਈਵੇਟ ਬੱਸਾਂ ਵਾਲਿਆਂ ਵੱਲੋਂ ਤਾਂ ਆਪਣੀਆ ਜ਼ਿਆਤਾਦਾਰ ਬੱਸਾਂ ਨੂੰ ਸੜਕਾਂ ਤੋਂ ਪਾਸੇ ਹੀ ਰੱਖਿਆ ਗਿਆ ਉਂਜ ਆਉਣ ਜਾਣ ਵਾਲਿਆਂ ਨੂੰ ਬੱਸਾਂ ਦੀ ਘੱਟ ਆਮਦ ਕਾਰਨ ਖੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਪਿਆ ਪੀਆਰਟੀਸੀ ਦੀ ਰੋਜਾਨਾਂ ਦੀ ਐਵਰੇਜ਼ ਆਮਦਨ ਆਮ ਦਿਨਾਂ ਦੌਰਾਨ 45 ਲੱਖ ਦੇ ਕਰੀਬ ਪੁੱਜ ਗਈ ਸੀ

ਇਕੱਤਰ ਜਾਣਕਾਰੀ ਮੁਤਾਬਿਕ ਕਰਫਿਊ ਕਾਰਨ ਅੱਜ ਪੀਆਰਟੀਸੀ ਵੱਲੋਂ ਆਪਣੀਆਂ ਬੱਸਾਂ ਦੀ ਗਿਣਤੀ ਘਟਾ ਦਿੱਤੀ ਗਈ ਹੈ ਪੀਆਰਟੀਸੀ ਵੱਲੋਂ 20 ਮਈ ਨੂੰ ਲਾਕਡਾਊਨ ਤੋਂ ਬਾਅਦ ਆਪਣੇ 80 ਰੂਟਾਂ ਤੇ ਬੱਸਾਂ ਚਲਾਈਆਂ ਗਈਆਂ ਸਨ ਅਤੇ ਹੁਣ ਗਿਣਤੀ 500 ਤੋਂ ਪਾਰ ਹੋ ਗਈ ਸੀ ਪੰਜਾਬ ਸਰਕਾਰ ਵੱਲੋਂ ਦੋਂ ਦਿਨਾਂ ਮੁੜ ਲਾਏ ਕਰਫਿਊ ਅਤੇ 31 ਅਗਸਤ ਤੱਕ ਸ਼ਾਮ 7 ਵਜੇਂ ਤੋਂ ਬਾਅਦ ਲਗਾਏ ਕਰਫਿਊ ਕਾਰਨ ਪੀਆਰਟੀਸੀ ਬੱਸਾਂ ਦੀ ਗਿਣਤੀ ‘ਚ ਮੁੜ ਤਬਦੀਲੀ ਆ ਜਾਵੇਗੀ

ਅੱਜ ਸ਼ਨਿੱਚਰਵਾਰ ਨੂੰ ਪੀਆਰਟੀਸੀ ਬੱਸਾਂ ਹੀ ਚੱਲੀਆਂ, ਜਿਨ੍ਹਾਂ ਦੀ ਗਿਣਤੀ ਘੱਟ ਸੀ ਪ੍ਰਾਈਵੇਟ ਬੱਸਾਂ ਵਾਲਿਆ ਵੱਲੋਂ ਘਾਟੇ ਨੂੰ ਦੇਖਦਿਆ ਆਪਣੀਆਂ ਬੱਸਾਂ ਨੂੰ ਜਿਆਦਾਤਰ ਬੰਦ ਹੀ ਰੱਖਿਆ ਗਿਆ ਕੋਰੋਨਾ ਕਾਲ ਤੋਂ ਪਹਿਲਾ ਸੜਕਾਂ ਤੇ ਪੀਆਰਟੀਸੀ ਦੀਆਂ 1100 ਤੋਂ ਵੱਧ ਬੱਸਾਂ ਚੱਲਦੀਆਂ ਸਨ, ਜਿਨ੍ਹਾਂ ਦੀ ਗਿਣਤੀ ਹੁਣ 500 ਦੇ ਕਰੀਬ ਪੁੱਜ ਗਈ ਸੀ

ਮੌਜੂਦਾ ਸਮੇਂ ਪੀਆਰਟੀਸੀ ਦੀ ਰੋਜਾਨਾਂ ਦੀ ਐਵਰੇਜ਼ ਆਮਦਨ 42 ਤੋਂ 45 ਲੱਖ ਦੇ ਕਰੀਬ ਪੁੱਜ ਗਈ ਸੀ ਜਦਕਿ ਕੋਰੋਨਾ ਤੋਂ ਪਹਿਲਾ ਪੀਆਰਟੀਸੀ ਦੀ ਰੋਜ਼ਾਨਾ ਆਮਦਨ 1 ਕਰੋੜ 30 ਲੱਖ ਦੇ ਕਰੀਬ ਸੀ ਅੱਜ ਪਟਿਆਲਾ ਬੱਸ ਸਟੈਂਡ ਤੋਂ ਬੱਸਾਂ ਸ਼ਾਮ ਨੂੰ 5.30 ਵਜੇਂ ਤੱਕ ਹੀ ਚੱਲੀਆਂ ਅਤੇ ਉਸ ਤੋਂ ਬਾਅਦ ਪੀਆਰਟੀਸੀ ਦੇ ਪਹੀਏ ਰੁੱਕ ਗਏ ਕਰਫਿਊ ਕਾਰਨ ਬੱਸ ਸਟੈਂਡ ਤੇ ਸਵਾਰੀਆਂ ਦੀ ਘਾਟ ਨਜਰ ਆਈ। ਪ੍ਰਾਈਵੇਟ ਬੱਸਾਂ ਵਾਲਿਆਂ ਨੇ ਦੱਸਿਆ ਕਿ ਮਸਾਂ ਸਵਾਰੀਆਂ ਜੁੜਨ ਲੱਗੀਆਂ ਸਨ, ਪਰ ਮੁੜ ਕਰਫਿਊ ਕਾਰਨ ਲੋਕ ਘਰੋਂ ਨਿਕਲਣ ਤੋਂ ਗੁਰੇਜ਼ ਕਰਨਗੇ। ਉਨ੍ਹਾਂ ਦੱਸਿਆ ਕਿ ਟਰਾਂਸਪੋਰਟ ਨੂੰ ਸਭ ਤੋਂ ਵੱਡਾ ਧੱਕਾ ਲੱਗਿਆ ਹੈ ਅਤੇ ਪ੍ਰਾਈਵੇਟ ਬੱਸਾਂ ਬਹੁਤ ਥੋੜੀਆਂ ਹੀ ਸੜਕਾਂ ਤੇ ਆਈਆਂ ਹਨ।

ਕਰਫਿਊ ਕਾਰਨ ਐਵਰੇਜ਼ ਆਮਦਨ ਘਟੇਗੀ : ਮਨੈਜਿੰਗ ਡਾਇਰੈਕਟਰ

ਪੀਆਰਟੀਸੀ ਦੇ ਮੈਨੇਜਿੰਗ ਡਾਇਰੈਕਟਰ ਆਈਏਐਸ ਜਸਕਿਰਨ ਸਿੰਘ ਨੇ ਪੁਸਟੀ ਕਰਦਿਆ ਦੱਸਿਆ ਕਿ ਕਰਫਿਊ ਕਾਰਨ ਬੱਸਾਂ ਦੀ ਆਮਦ ਘਟਾਈ ਗਈ ਹੈ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਪੀਆਰਟੀਸੀ ਦੀ ਸੇਵਾ ਬਹਾਲ ਰਹੇਗੀ, ਪਰ ਗਿਣਤੀ ਘੱਟ ਹੋਵੇਗੀ। ਉਨ੍ਹਾਂ ਦੱਸਿਆ ਕਿ ਪੀਆਰਟੀਸੀ ਦੀ ਐਵਰੇਜ਼ ਆਮਦਨ 45 ਲੱਖ ਦੇ ਕਰੀਬ ਪੁੱਜ ਗਈ ਸੀ ਅਤੇ 500 ਤੋਂ ਵਧੇਰੇ ਬੱਸਾਂ ਚੱਲ ਪਈਆਂ ਸਨ। ਉਨ੍ਹਾਂ ਦੱਸਿਆ ਕਿ ਸ਼ਾਮ ਵੇਲੇ ਟਾਇਮਾਂ ਦਾ ਫਰਕ ਪੈ ਗਿਆ ਹੈ ਜਿਸ ਕਾਰਨ ਮੁੜ ਆਮਦਨ ਘੱਟਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਕਰਫਿਊ ਦੌਰਾਨ ਸਵਾਰੀਆਂ ਦੇ ਹਿਸਾਬ ਨਾਲ ਹੀ ਬੱਸਾਂ ਚਲਾਈਆਂ ਜਾਣਗੀਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.