ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home ਵਿਚਾਰ ਲੇਖ ਹਜ਼ਾਰਾਂ ਗਲਤੀਆਂ...

    ਹਜ਼ਾਰਾਂ ਗਲਤੀਆਂ ਮਾਫ਼ ਕਰਨ ਵਾਲੇ ਮਾਂ-ਬਾਪ ਦੁਬਾਰਾ ਨਹੀਂ ਮਿਲਦੇ

    ਹਜ਼ਾਰਾਂ ਗਲਤੀਆਂ ਮਾਫ਼ ਕਰਨ ਵਾਲੇ ਮਾਂ-ਬਾਪ ਦੁਬਾਰਾ ਨਹੀਂ ਮਿਲਦੇ

    ਅਸੀਂ ਸਾਰੇ ਹੀ ਸੰਸਾਰ ਵਿੱਚ ਵਿਚਰਦੇ ਹਾਂ ਸਾਨੂੰ ਸਾਰਿਆਂ ਨੂੰ ਇਹ ਪਤਾ ਹੈ ਕਿ ਮਾਂ-ਬਾਪ ਦਾ ਜ਼ਿੰਦਗੀ ਵਿੱਚ ਕੀ ਰੋਲ ਹੁੰਦਾ ਹੈ। ਕਿਸੇ ਨੇ ਸਹੀ ਹੀ ਕਿਹਾ ਹੈ ਮਾਵਾਂ ਠੰਢੀਆਂ ਛਾਵਾਂ। ਜਦੋਂ ਕੋਈ ਬੱਚਾ ਆਪਣੀ ਮੰਜ਼ਿਲ ਨੂੰ ਸਰ ਕਰਦਾ ਹੈ ਤਾਂ ਉਸ ਦੇ ਪਿੱਛੇ ਮਾਂ-ਬਾਪ ਦਾ ਅਹਿਮ ਰੋਲ ਹੁੰਦਾ ਹੈ। ਜਦੋਂ ਬੱਚਾ ਅਜੇ ਕੁਝ ਦਿਨਾਂ ਦਾ ਹੀ ਹੁੰਦਾ ਹੈ ਤਾਂ ਮਾਂ ਆਪ ਗਿੱਲੇ ਵਿੱਚ ਪੈਂਦੀ ਹੈ ਤੇ ਆਪਣੇ ਬੱਚੇ ਨੂੰ ਸੁੱਕੇ  ਵਿੱਚ ਸੁਆਉਂਦੀ ਹੈ, ਕਿ ਕਿਤੇ ਬੱਚਾ ਬਿਮਾਰ ਨਾ ਹੋ ਜਾਵੇ ਜਦੋਂ ਬੱਚਾ ਥੋੜ੍ਹਾ ਵੱਡਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਮਾਂ ਸ਼ਬਦ ਦਾ ਉਚਾਰਨ ਕਰਦਾ ਹੈ ਜਦ ਉਹ ਸਕੂਲ ਜਾਣ ਲੱਗ ਜਾਂਦਾ ਹੈ ਤਾਂ ਘਰ ਵਾਪਸ ਆ ਕੇ ਸਭ ਤੋਂ ਪਹਿਲਾਂ ਮਾਂ ਨੂੰ ਯਾਦ ਕਰਦਾ ਹੈ, ਕਿ ਮਾਂ ਤੂੰ ਕਿੱਥੇ ਹੈਂ!

    ਪਿਤਾ ਦਾ ਅਰਮਾਨ ਹੁੰਦੈ ਕਿ ਉਸ ਦਾ ਬੱਚਾ ਦੁਨੀਆ ‘ਚ ਉਸ ਤੋਂ ਵੀ ਜ਼ਿਆਦਾ ਸਫ਼ਲ ਬਣੇ ਕਿੰਨੀ ਮਿਹਨਤ ਕਰਕੇ ਤੰਗੀਆਂ ਕੱਟ ਕੇ ਮਾਂ-ਬਾਪ  ਆਪਣੇ ਦਿਲ ਦੇ ਟੁਕੜੇ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਕਰਦੇ ਹਨ। ਮਾਂ-ਬਾਪ ਦਾ ਇਹੀ ਸੁਫ਼ਨਾ ਹੁੰਦਾ ਹੈ ਕਿ ਕੱਲ੍ਹ ਨੂੰ ਸਾਡਾ ਬੱਚਾ ਸਾਡੇ ਤੋਂ ਵੀ ਚਾਰ ਗੁਣਾ ਅੱਗੇ ਵਧੇ। ਜੇ ਬੱਚੇ ਨੂੰ ਕੋਈ ਦੁੱਖ-ਤਕਲੀਫ ਹੁੰਦੀ ਹੈ ਤਾਂ ਉਹ ਆਪਣੀ ਮਾਂ ਨੂੰ ਹੀ ਦੱਸਦਾ ਹੈ। ਰਾਤ ਨੂੰ ਚਾਹੇ ਜਿੰਨੇ ਮਰਜ਼ੀ ਵਜੇ ਬੱਚਾ ਘਰ ਆਵੇ, ਮਾਂ ਹਮੇਸ਼ਾ ਜਾਗਦੀ ਹੀ ਰਹਿੰਦੀ ਹੈ। ਮਾਂ ਬੱਚੇ ਲਈ ਬਹੁਤ ਅਰਦਾਸਾਂ ਕਰਦੀ ਹੈ ਜਦੋਂ ਬੱਚਾ ਕੋਈ ਮੁਸੀਬਤ ਵਿੱਚ ਹੁੰਦਾ ਹੈ, ਤਾਂ ਮਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ। ਜੋ ਪਿਆਰ ਮਾਂ-ਬਾਪ ਕਰ ਸਕਦੇ ਹਨ ਉਹ ਕੋਈ ਵੀ ਨਹੀਂ ਕਰ ਸਕਦਾ।

    ਪਰ ਅੱਜ ਸਮਾਂ ਬਹੁਤ ਹੀ ਭਿਆਨਕ ਆ ਗਿਆ ਹੈ ਅੱਜ-ਕੱਲ੍ਹ ਦੇ ਬੱਚੇ ਮਾਂ ਬਾਪ ਦੀ ਕਦਰ ਬਿਲਕੁਲ ਵੀ ਨਹੀਂ ਕਰਦੇ ਹਨ। ਤੰਗ ਆ ਕੇ ਮਾਂ-ਬਾਪ ਬੱਚਿਆਂ ਨੂੰ ਜਾਇਦਾਦ ਵਿੱਚੋਂ ਬੇਦਖਲ ਕਰ ਰਹੇ ਹਨ। ਜਦੋਂ ਵੀ ਮਦਰਜ਼ ਡੇ, ਫਾਦਰਜ਼ ਡੇਅ ਮਨਾਇਆ ਜਾਂਦਾ ਹੈ ਤਾਂ ਉਸ ਦਿਨ ਤਾਂ ਇੰਝ ਲੱਗਦਾ ਹੈ?ਕਿ ਸਾਰੇ ਹੀ ਬਿਰਧ ਆਸ਼ਰਮ ਖਾਲੀ ਹੋ ਜਾਣੇ ਹਨ ਜੋ ਫੇਸਬੁੱਕ, ਵਟਸਐਪ ‘ਤੇ ਮਾਂ-ਬਾਪ ਨਾਲ ਇੰਨੀਆਂ ਸੋਹਣੀਆਂ-ਸੋਹਣੀਆਂ ਕੇਕ ਕੱਟਦੇ ਹੋਇਆਂ ਦੀਆਂ ਤਸਵੀਰਾਂ ਪਾਈਆਂ ਜਾਂਦੀਆਂ ਹਨ।

    ਜ਼ਰਾ ਵਿਚਾਰ ਕਰਨ ਵਾਲੀ ਗੱਲ ਹੈ ਕਿ ਸੋਸ਼ਲ ਨੈੱਟਵਰਕਿੰਗ ਸਾਈਟਸ ‘ਤੇ ਮਾਂ-ਬਾਪ ਦੀਆਂ ਤਸਵੀਰਾਂ ਖਿੱਚ ਕੇ ਪਾਉਣ ਨਾਲ ਜ਼ਿਆਦਾ ਪਿਆਰ ਅੱਪੜਦਾ ਹੈ। ਸੋ ਜਿਉਂਦੇ ਜੀ ਮਾਂ-ਬਾਪ ਦੀ ਕਦਰ ਕਰੋ ਉਨ੍ਹਾਂ ਨਾਲ ਸਮਾਂ ਗੁਜ਼ਾਰੋ ‘ਕੱਲਾ ਮਾਂ-ਬਾਪ ਦੀ ਪੈਨਸ਼ਨ ਨਾਲ ਪਿਆਰ ਨਾ ਕਰੋ ਮਾਂ-ਬਾਪ ਦੀ ਗੱਲ ਨੂੰ ਵੀ ਮੰਨੋ। ਘਰ ਵਿੱਚ ਉਨ੍ਹਾਂ ਨੂੰ ਨਾਲ ਬਿਠਾ ਕੇ ਡਾਈਨਿੰਗ ਟੇਬਲ ‘ਤੇ ਖਾਣਾ ਖਾਓ। ਜੇ ਆਪ ਘੁੰਮਣ ਦਾ ਸ਼ੌਂਕ ਰੱਖਦੇ ਹੋ ਤਾਂ ਮਾਂ-ਬਾਪ ਨੂੰ ਵੀ ਆਪਣੇ ਨਾਲ ਲੈ ਕੇ ਜਾਓ ਉਨ੍ਹਾਂ ਦਾ ਵੀ ਮਨ ਕਰਦਾ ਹੈ ਕਿ ਉਨ੍ਹਾਂ ਦੀ ਔਲਾਦ ਉਨ੍ਹਾਂ  ਨਾਲ ਸਮਾਂ ਗੁਜ਼ਾਰੇ। ਮਾਂ-ਬਾਪ ਘਰ ਦੇ ਜਿੰਦਰੇ ਹੁੰਦੇ ਹਨ। ਸੋ ਕਸਮ ਖਾਈਏ ਕਿ ਸਾਡੇ  ਕਰਕੇ ਕਦੇ ਵੀ ਮਾਂ-ਬਾਪ ਦੀ ਅੱਖ ਵਿੱਚ ਹੰਝੂ ਨਾ ਆਵੇ!

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.