ਹੁਣ ਧੀਆਂ ਬਰਾਬਰ ਦੀਆਂ ਹੱਕਦਾਰ
ਸੁਪਰੀਮ ਕੋਰਟ ਨੇ ਔਰਤਾਂ ਦੇ ਹੱਕ ‘ਚ ਵੱਡਾ ਫੈਸਲਾ ਦਿੱਤਾ ਹੈ ਇਸ ਫੈਸਲੇ ਨਾਲ ਚਾਰੇ ਪਾਸੇ ਖੁਸ਼ੀ ਦੀ ਲਹਿਰ ਹੈ ਕੋਰਟ ਨੇ ਕਿਹਾ ਹੈ ਕਿ ਪਿਤਾ ਦੀ ਜੱਦੀ ਜਾਇਦਾਦ ‘ਚ ਧੀ ਦਾ ਪੁੱਤਰ ਦੇ ਬਰਾਬਰ ਦਾ ਹੱਕ ਹੈ, ਥੋੜ੍ਹਾ ਵੀ ਘੱਟ ਨਹੀਂ ਕੋਰਟ ਨੇ ਕਿਹਾ ਕਿ ਧੀ ਜਨਮ ਦੇ ਨਾਲ ਹੀ ਪਿਤਾ ਦੀ ਜਾਇਦਾਦ ‘ਚ ਬਰਾਬਰ ਦੀ ਹੱਕਦਾਰ ਹੋ ਜਾਂਦੀ ਹੈ ਜਸਟਿਸ ਅਰੂਣ ਮਿਸ਼ਰਾ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਬੈਂਚ ਨੇ ਇਹ ਇਤਿਹਾਸਕ ਫੈਸਲਾ ਸੁਣਾਇਆ ਹੈ ਸੁਪਰੀਮ ਕੋਰਟ ਨੇ ਆਪਣੇ ਅਹਿਮ ਫੈਸਲੇ ‘ਚ ਹਿੰਦੂ ਉੱਤਰਾਅਧਿਕਾਰ ਐਕਟ ਦੀ ਵਿਆਖਿਆ ਕਰਦੇ ਹੋਏ ਕਿਹਾ ਕਿ ਧੀ ਨੂੰ ਜਾਇਦਾਦ ‘ਤੇ ਬਰਾਬਰੀ ਦੇ ਹੱਕ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ
ਧੀ ਚਾਹੇ ਹਿੰਦੂ ਉੱਤਰਾਅਧਿਕਾਰ ਕਾਨੂੰਨ, 1956 ‘ਚ ਹੋਈ ਸੋਧ ਤੋਂ ਪਹਿਲਾਂ ਪੈਦਾ ਹੋਈ ਹੋਵੇ ਜਾਂ ਬਾਦ ‘ਚ, ਉਸ ਨੂੰ ਪੁੱਤਰ ਦੇ ਬਰਾਬਰ ਦਾ ਹੱਕ ਹੈ ਅਸਲ ‘ਚ ਜਦੋਂ ਔਰਤਾਂ ਸਮਾਜਿਕ ਰਿਸ਼ਤਿਆਂ ਨੂੰ ਤਾਕ ‘ਤੇ ਰੱਖ ਕੇ ਆਪਣੇ ਪਿਤਾ ਦੀ ਜਾਇਦਾਦ ‘ਚ ਹਿੱਸੇਦਾਰੀ ਦੀ ਮੰਗ ਕਰਦੀਆਂ ਵੀ ਸਨ ਤਾਂ ਹਿੰਦੂ ਉੱਤਰਾਅਧਿਕਾਰ ਸੋਧ ਕਾਨੂੰਨ 2005 ਕਈ ਔਰਤਾਂ ਸਾਹਮਣੇ ਅੜਿੱਕਾ ਪੈਦਾ ਕਰਦਾ ਸੀ ਇਸ ਵਜ੍ਹਾ ਨਾਲ ਬੀਤੇ 15 ਸਾਲਾਂ ‘ਚ ਔਰਤਾਂ ਦੀ ਇੱਕ ਵੱਡੀ ਗਿਣਤੀ ਜੱਦੀ ਜਾਇਦਾਦ ‘ਚ ਆਪਣਾ ਅਧਿਕਾਰ ਮੰਗਣ ਤੋਂ ਵਾਂਝੀ ਰਹਿ ਗਈ
ਤਾਜ਼ਾ ਮਾਮਲੇ ‘ਚ ਸੁਪਰੀਮ ਕੋਰਟ ਦੇ ਹੀ ਦੋ ਫੈਸਲਿਆਂ ਪ੍ਰਕਾਸ਼ ਬਨਾਮ ਫੂਲਮਤੀ (2016) ਅਤੇ ਦਨਾਮਾ ਉਰਫ਼ ਸੁਮਨ ਸਰਪੁਰ ਬਨਾਮ ਅਮਨ (2018) ‘ਚ ਆਪਸੀ ਵਿਰੋਧ ਤੋਂ ਬਾਅਦ ਕਾਨੂੰਨੀ ਵਿਵਸਥਾ ਤੈਅ ਕਰਨ ਲਈ ਮਾਮਲਾ ਤਿੰਨ ਜੱਜਾਂ ਨੂੰ ਭੇਜਿਆ ਗਿਆ ਸੀ ਜੱਜ ਅਰੁਣ ਮਿਸ਼ਰਾ, ਐਸ. ਅਬਦੁਲ ਨਜ਼ੀਰ ਅਤੇ ਐਮਆਰ ਸ਼ਾਹ ਦੀ ਬੈਂਚ ਨੇ ਫੈਸਲੇ ‘ਚ ਕਿਹਾ, ਕਿਉਂਕਿ ਧੀ ਨੂੰ ਜਨਮ ਤੋਂ ਜਾਇਦਾਦ ‘ਤੇ ਅਧਿਕਾਰ ਪ੍ਰਾਪਤ ਹੁੰਦਾ ਹੈ ਇਸ ਲਈ ਸੋਧਿਆ ਕਾਨੂੰਨ ਲਾਗੂ ਹੋਣ ਦੀ ਮਿਤੀ ਨੂੰ ਪਿਤਾ ਦਾ ਜਿੰਦਾ ਹੋਣਾ ਜ਼ਰੂਰੀ ਨਹੀਂ ਹੈ ਤਿੰਨ ਮੈਂਬਰੀ ਬੈਂਚ ਦੇ ਪ੍ਰਧਾਨ ਜਸਟਿਸ ਅਰੁਣ ਮਿਸ਼ਰਾ ਨੇ ਇਹ ਦੋਹਰਾਇਆ ਕਿ ਪੁੱਤਰ ਉਦੋਂ ਤੱਕ ਪੁੱਤਰ ਹੁੰਦਾ ਹੈ ਜਦੋਂ ਤੱਕ ਉਸ ਨੂੰ ਪਤਨੀ ਨਹੀਂ ਮਿਲਦੀ ਹੈ,
ਪਰ ਧੀ ਜਿੰਦਗੀ ਭਰ ਧੀ ਰਹਿੰਦੀ ਹੈ ਉਨ੍ਹਾਂ ਦੇ ਕਥਨ ‘ਚ ਧੀਆਂ ਦਾ ਆਪਣੇ ਮਾਤਾ-ਪਿਤਾ ਪ੍ਰਤੀ ਸਾਰੀ ਜਿੰਦਗੀ ਮੋਹ ਦਾ ਭਾਵ ਨਜ਼ਰ ਆਇਆ ਉਨ੍ਹਾਂ ਦੇ ਇਸ ਕਥਨ ਤੋਂ ਜ਼ਾਹਿਰ ਹੁੰਦਾ ਹੈ ਕਿ ਧੀਆਂ ਆਪਣੇ ਮਾਤਾ-ਪਿਤਾ ਨਾਲ ਭਾਵਨਾਤਮਕ ਰੂਪ ‘ਚ ਪੁੱਤਰਾਂ ਦੇ ਮੁਕਾਬਲੇ ਕਿਤੇ ਜਿਆਦਾ ਜੁੜੀਆਂ ਹੁੰਦੀਆਂ ਹਨ ਇਸ ਟਿੱਪਣੀ ‘ਚ ਅਤਿਕਥਨੀ ਅਤੇ ਅਪਵਾਦ ਵੀ ਹੋ ਸਕਦੇ ਹਨ, ਪਰ ਸੁਪਰੀਮ ਕੋਰਟ ਨੇ ਇੱਕ ਅਜਿਹਾ ਨਿਆਂਇਕ ਸੁਧਾਰ ਕੀਤਾ ਹੈ, ਜੋ ਨਾ ਸਿਰਫ਼ ਧੀ ਨੂੰ ਬਰਾਬਰ ਦਾ ਅਧਿਕਾਰ ਦਿੰਦਾ ਹੈ, ਸਗੋਂ ਲੈਂਗਿਕ ਨਿਆਂ ਨੂੰ ਵੀ ਨਵੇਂ ਸਿਰੇ ਤੋਂ ਪਰਿਭਾਸ਼ਤ ਕਰਦਾ ਹੈ ਸਾਲ 2000 ‘ਚ ਕਾਨੂੰਨ ਕਮਿਸ਼ਨ ਨੇ ਇੱਕ ਰਿਪੋਰਟ ‘ਚ ਜ਼ਿਕਰ ਕੀਤਾ ਕਿ ਆਮ ਆਦਮੀ ਦੇ ਫਾਇਦੇ ਲਈ ਸਾਰੇ ਤਰ੍ਹਾਂ ਦੇ ਜਾਇਦਾਦ-ਕਾਨੂੰਨ ਬਣਾਉਣੇ ਚਾਹੀਦੇ ਹਨ, ਕਿਉਂਕਿ ਜਾਇਦਾਦ ਦਾ ਅਧਿਕਾਰ ਮਨੁੱਖ ਦੀ ਅਜ਼ਾਦੀ ਅਤੇ ਵਿਕਾਸ ਲਈ ਬੇਹੱਦ ਮਹੱਤਵਪੂਰਨ ਹੈ ਕਮਿਸ਼ਨ ਨੇ ਉਸ ਕਾਨੂੰਨ ਨੂੰ ਬਦਲਣ ਦੀ ਵੀ ਅਪੀਲ ਕੀਤੀ,
ਜੋ ਹਿੰਦੂ ਅਣਵੰਡੇ ਸਾਂਝੇ ਪਰਿਵਾਰ ‘ਚ ਔਰਤਾਂ ਨੂੰ ਸਹਿ-ਕਾਨੂੰਨੀ ਉੱਤਰਾਅਧਿਕਾਰੀ ਹੋਣ ਨੂੰ ਰੋਕਦਾ ਹੈ ਉਦੋਂ ਤੱਕ ਇਹ ਅਧਿਕਾਰ ਪੁਰਸ਼ ਵੰਸ਼ਜਾਂ, ਉਨ੍ਹਾਂ ਦੀਆਂ ਮਾਤਾਵਾਂ, ਪਤਨੀਆਂ ਅਤੇ ਅਣਵਿਆਹੀਆਂ ਧੀਆਂ ਨੂੰ ਹੀ ਹਾਸਲ ਸੀ ਫ਼ਿਲਹਾਲ 2005 ‘ਚ ਸੰਸਦ ਨੇ ਕਮਿਸ਼ਨ ਦੀ ਰਿਪੋਰਟ ਦਾ ਨੋਟਿਸ ਲਿਆ ਅਤੇ ਉਸ ਨੂੰ ਸਵੀਕਾਰ ਕਰਦੇ ਹੋਏ ਹਿੰਦੂ ਉੱਤਰਾਅਧਿਕਾਰ ਕਾਨੂੰਨ, 1956 ‘ਚ ਸੋਧ ਪਾਸ ਕੀਤੀ ਨਤੀਜੇ ਵਜੋਂ ਧੀ ਨੂੰ ਜਾਇਦਾਦ ‘ਚ ਬਰਾਬਰ ਦਾ ਹਿੱਸੇਦਾਰ ਮੰਨ ਲਿਆ ਗਿਆ, ਪਰ ਫ਼ਿਰ ਇੱਕ ਪੇਚ ਰਹਿ ਗਿਆ ਸੋਧ ਕਾਨੂੰਨ ਮੁਤਾਬਿਕ ਜੇਕਰ 9 ਸਤੰਬਰ 2005 ਨੂੰ ਧੀ ਦਾ ਪਿਤਾ ਜਿੰਦਾ ਹੋਵੇਗਾ, ਫ਼ਿਰ ਹੀ ਕਾਨੂੰਨ ਲਾਗੂ ਹੋਵੇਗਾ, ਪਿਤਾ ਦਾ ਦੇਹਾਂਤ ਹੋਣ ਦੀ ਸਥਿਤੀ ‘ਚ ਧੀ ਵਾਂਝੀ ਹੀ ਰਹੇਗੀ
ਹੁਣ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੀ ਬੈਂਚ ਨੇ ਸਾਰੇ ਭਰਮਾਂ, ਸਥਿਤੀਆਂ ਅਤੇ ਸਵਾਲਾਂ ‘ਤੇ ਵਿਰਾਮ ਲਾ ਦਿੱਤਾ ਹੈ ਫੈਸਲਾ ਦਿੱਤਾ ਗਿਆ ਹੈ ਕਿ ਜਾਇਦਾਦ ‘ਚ ਸਹਿ-ਹਿੱਸੇਦਾਰੀ ਹਿੰਦੂ ਔਰਤ ਦਾ ਜਨਮ ਤੋਂ ਹੀ ਅਧਿਕਾਰ ਹੈ, ਜਿਸ ਨੂੰ ਨਕਾਰਿਆ ਨਹੀਂ ਜਾ ਸਕਦਾ ਜੇਕਰ ਵਸੀਅਤ ਲਿਖਣ ਤੋਂ ਪਹਿਲਾਂ ਪਿਤਾ ਦੀ ਮੌਤ ਹੋ ਜਾਂਦੀ ਹੈ ਤਾਂ ਸਾਰੇ ਕਾਨੂੰਨੀ ਉੱਤਰਾਅਧਿਕਾਰੀਆਂ ਨੂੰ ਉਨ੍ਹਾਂ ਦੀ ਜਾਇਦਾਦ ‘ਤੇ ਬਰਾਬਰ ਦਾ ਅਧਿਕਾਰ ਹੋਵੇਗਾ ਹਿੰਦੂ ਉੱਤਰਾਅਧਿਕਾਰ ਕਾਨੂੰਨ ‘ਚ ਪੁਰਸ਼ ਉੱਤਰਾਅਧਿਕਾਰੀਆਂ ਨੂੰ ਚਾਰ ਸ਼੍ਰੇਣੀਆਂ ‘ਚ ਵੰਡਿਆ ਗਿਆ ਹੈ ਅਤੇ ਪਿਤਾ ਦੀ ਜਾਇਦਾਦ ‘ਤੇ ਪਹਿਲਾ ਹੱਕ ਪਹਿਲੀ ਸ਼੍ਰੇਣੀ ਦੇ Àੁੱਤਰਾਅਧਿਕਾਰੀ ਦਾ ਹੁੰਦਾ ਹੈ ਇਨ੍ਹਾਂ ‘ਚ ਵਿਧਵਾ, ਧੀਆਂ ਅਤੇ ਪੁੱਤਰਾਂ ਦੇ ਨਾਲ-ਨਾਲ ਹੋਰ ਲੋਕ ਆਉਂਦੇ ਹਨ ਹਰੇਕ ਉੱਤਰਾਅਧਿਕਾਰੀ ਦਾ ਜਾਇਦਾਦ ‘ਤੇ ਬਰਾਬਰ ਅਧਿਕਾਰ ਹੁੰਦਾ ਹੈ
ਇਸ ਦਾ ਮਤਲਬ ਹੈ ਕਿ ਧੀ ਦੇ ਰੂਪ ‘ਚ ਤੁਹਾਡਾ ਆਪਣੇ ਪਿਤਾ ਦੀ ਜਾਇਦਾਦ ‘ਤੇ ਪੂਰਾ ਹੱਕ ਹੈ ਇਸ ‘ਚ ਕੋਈ ਦੋ ਰਾਇ ਨਹੀਂ ਹੈ ਕਿ ਬਦਲਦੇ ਸਮੇਂ ‘ਚ ਵੀ ਸਾਡੇ ਦੇਸ਼ ‘ਚ ਧੀਆਂ ਨੂੰ ਪਰਾਇਆ ਸਮਝਿਆ ਜਾਂਦਾ ਹੈ, ਇਸ ਲਈ ਇਨ੍ਹਾਂ ਨੂੰ ਲੋਕ ਆਪਣੀ ਜਾਇਦਾਦ ਦਾ ਹੱਕਦਾਰ ਨਾ ਮੰਨਦੇ ਹੋਏ ਆਪਣੀ ਜਾਇਦਾਦ ਪੁੱਤਰਾਂ ਦੇ ਨਾਂਅ ਕਰ ਦਿੰਦੇ ਹਨ ਪਰ ਵਿਆਹ ਤੋਂ ਬਾਅਦ ਕਿਹੜੀ ਲੜਕੀ ‘ਤੇ ਕੀ ਮੁਸੀਬਤ ਆ ਜਾਵੇ ਕਿ ਉਸ ਨੂੰ ਆਪਣੀ ਜੱਦੀ ਜਾਇਦਾਦ ਦੀ ਕਦੋਂ ਬੇਹੱਦ ਲੋੜ ਪੈ ਜਾਵੇ,
ਇਹ ਕੋਈ ਨਹੀਂ ਵਿਚਾਰਦਾ ਪਰ ਸਾਡੇ ਦੇਸ਼ ‘ਚ ਜੱਦੀ ਜਾਇਦਾਦ ਦੇ ਵਿਵਾਦ ਦੇ ਜਿੰਨੇ ਮਾਮਲੇ, ਲੜਾਈ-ਝਗੜੇ ਭਰਾਵਾਂ ਦੇ ਸਾਹਮਣੇ ਆਉਂਦੇ ਹਨ, ਉਨੇ ਜਾਂ ਇਹ ਕਹੀਏ ਕਿ ਭਰਾ-ਭੈਣਾਂ ਦੇ ਨਾਮਾਤਰ ਦੇ ਹੀ ਹੁੰਦੇ ਹਨ ਸੁਪਰੀਮ ਕੋਰਟ ਨੇ ਧੀਆਂ ਨੂੰ ਉਨ੍ਹਾਂ ਦੀ ਜੱਦੀ ਜਾਇਦਾਦ ‘ਚ ਪੁੱਤਰਾਂ ਦੇ ਬਰਾਬਰ ਹੱਕਦਾਰ ਬਣਾਉਣ ਲਈ ਹਾਲ ਹੀ ‘ਚ ਇੱਕ ਸ਼ਾਨਦਾਰ ਫੈਸਲਾ ਸੁਣਾਇਆ ਹੈ, ਪਰ ਸਾਡੇ ਦੇਸ਼ ਦੀਆਂ ਲੜਕੀਆਂ ਆਪਣੇ ਮਾਤਾ-ਪਿਤਾ ਦੀ ਜਾਇਦਾਦ ‘ਤੇ ਕਦੇ ਵੀ ਹੱਕ ਜਮਾਉਣ ਦੀ ਕੋਸ਼ਿਸ਼ ਨਹੀਂ ਕਰਦੀਆਂ ਹਾਂ,
ਕੁਝ ਲੜਕੀਆਂ ਵਿਆਹ ਤੋਂ ਬਾਅਦ ਦਾਜ ਦੇ ਲੋਭੀਆਂ ਦੇ ਦਬਾਅ ‘ਚ ਆਪਣੀ ਜੱਦੀ ਜਾਇਦਾਦ ‘ਚੋਂ ਆਪਣਾ ਹਿੱਸੇ ਦੀ ਮੰਗ ਕਰਦੀਆਂ ਹਨ ਪਰ ਫ਼ਿਰ ਵੀ ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਉਨ੍ਹਾਂ ਲੜਕੀਆਂ ਨੂੰ ਰਾਹਤ ਮਿਲ ਸਕਦੀ ਹੈ, ਜੋ ਕਿਸੇ ਮਜ਼ਬੂਰੀ ਕਾਰਨ ਆਪਣੀ ਜੱਦੀ ਜਾਇਦਾਦ ਪਾਉਣਾ ਚਾਹੁੰਦੀਆਂ ਹੋਣ ਜਾਂ ਫ਼ਿਰ ਉਨ੍ਹਾਂ ਦੀ ਜੱਦੀ ਜਾਇਦਾਦ ਦਾ ਗਲਤ ਰਿਸ਼ਤੇਦਾਰਾਂ, ਰਸਤਾ ਭਟਕ ਚੁੱਕੇ ਭਰਾਵਾਂ ਵੱਲੋਂ ਇਸ ਦੀ ਦੁਰਵਰਤੋਂ ਦਾ ਖ਼ਤਰਾ ਹੋਵੇ ਸਮਾਜਿਕ ਢਾਂਚਾ ਅਤੇ ਕਾਨੂੰਨੀ ਪੱਖ ਇਹ ਹੈ ਕਿ ਧੀ ਦਾ ਸਹੁਰਿਆਂ ਦੀ ਜਾਇਦਾਦ ‘ਚ ਵੀ ਕੋਈ ਅਧਿਕਾਰ ਨਹੀਂ ਹੁੰਦਾ ਵਿਆਹ ‘ਚ ਵਿਗਾੜ ਆਉਣ ‘ਤੇ ਪਤੀ ਆਪਣੀ ਆਰਥਿਕ ਸਥਿਤੀ ਦੇ ਹਿਸਾਬ ਨਾਲ ਸਿਰਫ਼ ਗੁਜ਼ਾਰਾ ਭੱਤਾ ਹੀ ਦਿੰਦਾ ਹੈ,
ਪਰ ਸਹੁਰਿਆਂ ਦੀ ਚੱਲ-ਅਚੱਲ ਜਾਇਦਾਦ ‘ਤੇ ਉਸ ਦਾ ਹੱਕ ਨਹੀਂ ਹੁੰਦਾ ਅਜਿਹੇ ‘ਚ ਆਪਣੀ ਜਾਇਦਾਦ ‘ਚ ਅਧਿਕਾਰ ਮਿਲਣ ਨਾਲ ਉਸ ਦੀ ਸਥਿਤੀ ਮਜ਼ਬੂਤ ਹੋਵੇਗੀ ਕੋਰਟ ਨੇ ਇਸ ਮਾਮਲੇ ‘ਚ ਸਰਕਾਰ ਦਾ ਪੱਖ ਵੀ ਜਾਣਿਆ ਸੀ ਅਤੇ ਸਰਕਾਰ ਵੱਲੋਂ ਸਾਲੀਸਿਟਰ ਜਨਰਲ ਨੇ ਕੇਸ ‘ਚ ਕੋਰਟ ਦੇ ਫੈਸਲੇ ‘ਤੇ ਸਹਿਮਤੀ ਪ੍ਰਗਟ ਕਰਦੇ ਹੋਏ ਇਸ ਨੂੰ ਧੀਆਂ ਦੇ ਮੌਲਿਕ ਅਧਿਕਾਰ ਵਰਗਾ ਮੰਨਿਆ ਸੁਪਰੀਮ ਕੋਰਟ ਤੋਂ ਇਹ ਫੈਸਲਾ ਆਉਂਦੇ ਹੀ ਸੋਸ਼ਲ ਮੀਡੀਆ ‘ਚ ਤਮਾਮ ਪ੍ਰਤੀਕਿਰਿਆਵਾਂ ਹੋਈਆਂ
ਕਿਸੇ ਨੇ ਇਸ ਨੂੰ ਉਨ੍ਹਾਂ ਦੇ ਸਨਮਾਨ ਨਾਲ ਜੋੜਿਆ ਤਾਂ ਕੋਈ ਇਸ ਨੂੰ ਬਰਾਬਰੀ ਦਾ ਅਧਿਕਾਰ ਮੰਨ ਰਿਹਾ ਹੈ ਖੈਰ ਹਰ ਕਿਸੇ ਨੇ ਤਹਿਦਿਲੋਂ ਇਸ ਨੂੰ ਅਪਣਾਇਆ, ਜੋ ਦਰਸ਼ਾਉਂਦਾ ਹੈ ਕਿ ਹੁਣ ਲੋਕਾਂ ਦੀ ਸੋਚ ‘ਚ ਕਾਫ਼ੀ ਬਦਲਾਅ ਆ ਰਿਹਾ ਹੈ ਅਸਲ ‘ਚ ਇਹ ਫੈਸਲਾ ਬਦਲਦੀ ਸੋਚ ਦਾ ਪ੍ਰਤੀਕ ਹੈ ਧੀ ਆਪਣਾ ਹੱਕ ਲਵੇ ਜਾਂ ਛੱਡੇ, ਇਹ ਉਸ ਦਾ ਫੈਸਲਾ ਹੋਵੇਗਾ ਜੇਕਰ ਉਸ ਨੂੰ ਲੋੜ ਹੋਵੇ ਅਤੇ ਉਦੋਂ ਵੀ ਉਸ ਨੂੰ ਅਧਿਕਾਰ ਨਾ ਮਿਲੇ ਤਾਂ ਇਹ ਨਾਇਨਸਾਫ਼ੀ ਹੋਵੇਗੀ
ਸਾਂਸਦ ਅਤੇ ਵਕੀਲ ਮੀਨਾਕਸ਼ੀ ਲੇਖੀ ਦੇ ਸ਼ਬਦਾਂ ‘ਚ, ਇਸ ਫੈਸਲੇ ਨੂੰ ਖੁਸ਼ੀ ਨਾਲ ਸਵੀਕਾਰ ਕੀਤਾ ਜਾ ਰਿਹਾ ਹੈ ਇਹ ਸਾਡੇ ਪਰਿਵਾਰ ਤੇ ਸਮਾਜ ਦੀ ਤਾਕਤ ਦਿਖਾਉਂਦਾ ਹੈ ਕਿ ਸਮੇਂ ਅਨੁਸਾਰ ਸਾਨੂੰ ਬਦਲਣਾ ਵੀ ਆਉਂਦਾ ਹੈ ਬਰਾਬਰੀ ਦੇ ਅਧਿਕਾਰ ਨੂੰ ਅਸੀਂ ਸਹੀ ਮਾਇਨੇ ‘ਚ ਮੰਨਦੇ ਹਾਂ ਅਤੇ ਨਿਯਮਾਂ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਦਲਣ ਦੀ ਸਮਰੱਥਾ ਰੱਖਦੇ ਹਾਂ ਹੁਣ ਇਹ ਦੇਖਣਾ ਹੋਵੇਗਾ ਕਿ ਸੁਪਰੀਮ ਕੋਰਟ ਦੇ ਇਸ ਫੈਸਲੇ ‘ਤੇ ਕਿੰਨੇ ਲੋਕ ਅਮਲ ਕਰਦੇ ਹੋਏ ਧੀ-ਪੁੱਤਰ ‘ਚ ਫ਼ਰਕ ਨਾ ਸਮਝਦੇ ਹੋਏ,
ਆਪਣੀ ਧੀ ਜਾਂ ਧੀਆਂ ਨੂੰ ਵੀ ਜਾਇਦਾਦ ਦਾ Àੁੱਤਰਾਅਧਿਕਾਰੀ ਬਣਾਉਂਦੇ ਹਨ? ਕਾਨੂੰਨ ਦੇ ਜਾਣਕਾਰ ਮੰਨਦੇ ਹਨ ਕਿ ਭਾਰਤੀ ਸਮਾਜਿਕ ਸਥਿਤੀ ਦੇ ਮੱਦੇਨਜ਼ਰ ਇਹ ਇੱਕ ਮਹੱਤਵਪੂਰਨ ਫੈਸਲਾ ਹੈ, ਜਿਸ ਦੇ ਦੂਰਗਾਮੀ ਨਤੀਜੇ ਸਾਹਮਣੇ ਆਉਣਗੇ ਅਤੇ ਇਸ ਨਾਲ ਔਰਤਾਂ ਦੀ ਸਮਾਜ ‘ਚ ਸਥਿਤੀ ਮਜ਼ਬੂਤ ਹੋਵੇਗੀ ਯਕੀਨਨ ਹੀ ਸੁਪਰੀਮ ਕੋਰਟ ਦੇ ਫੈਸਲੇ ਨਾਲ ਵਿਆਹੀਆਂ ਧੀਆਂ ਨੂੰ ਮਜ਼ਬੂਤੀ ਮਿਲੇਗੀ ਦੇਖਿਆ ਜਾਵੇ ਤਾਂ ਇਹ ਫੈਸਲਾ ਤਾਂ ਸੰਵਿਧਾਨ ‘ਚ ਉਦੋਂ ਜੋੜਿਆ ਜਾਣਾ ਚਾਹੀਦਾ ਸੀ, ਜਦੋਂ ਸੰਵਿਧਾਨ ‘ਤੇ ਬਹਿਸ ਚੱਲ ਰਹੀ ਸੀ ਅਤੇ ਸਮਾਨਤਾ ਨੂੰ ਮੌਲਿਕ ਅਧਿਕਾਰ ਦੀ ਸ਼੍ਰੇਣੀ ‘ਚ ਰੱਖਿਆ ਗਿਆ ਸੀ ਚੱਲੋ ਦੇਰ ਆਏ, ਦਰੁਸਤ ਆਏ
ਰਾਜੇਸ਼ ਮਾਹੇਸ਼ਵਰੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.