ਇਕਾਂਤਵਾਸ ਵਿੱਚ ਖਜਾਨਾ ਵਿਭਾਗ, ਡਾਕਟਰ ਤਨਖ਼ਾਹ ਨੂੰ ਤਰਸੇ, ਹੁਣ ਡਾਕਟਰਾਂ ਵਲੋਂ ਹੜਤਾਲ ਦੀ ਧਮਕੀ

ਖਜਾਨਾ ਵਿਭਾਗ ਦੇ ਦਫ਼ਤਰਾਂ ਵਿੱਚ ਨਹੀਂ ਫੜੇ ਜਾ ਰਹੇ ਹਨ ਤਨਖਾਹ ਬਿਲ, 21 ਤੱਕ ਹੜਤਾਲ ‘ਤੇ ਐ ਸਟਾਫ਼

ਸਿਹਤ ਵਿਭਾਗ ਦੇ ਕਾਮੇ ਵੀ ਤਨਖ਼ਾਹ ਨੂੰ ਤਰਸੇ, ਕੋਰੋਨਾ ਦੇ ਚਲਦੇ ਦੇਣੀ ਪੈ ਰਹੀ ਐ ਜਿਆਦਾ ਡਿਊਟੀ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦਾ ਖਜਾਨਾ ਵਿਭਾਗ ਹੀ ਇਸ ਕੋਰੋਨਾ ਕਾਲ ਦੇ ਇਕਾਂਤਵਾਸ ਵਿੱਚ ਚਲਾ ਗਿਆ ਹੈ, ਜਿਸ ਕਾਰਨ ਹੁਣ ਤੱਕ ਪਹਿਲੀ ਕਤਾਰ ਵਿੱਚ ਕੋਰੋਨਾ ਦੇ ਖ਼ਿਲਾਫ਼ ਲੜਾਈ ਲੜ ਰਹੇ ਡਾਕਟਰ ਅਤੇ ਸਿਹਤ ਕਾਮਿਆ ਨੂੰ ਤਨਖ਼ਾਹ ਹੀ ਨਹੀਂ ਮਿਲ ਰਹੀਂ ਹੈ, ਜਦੋਂ ਕਿ ਸੁਪਰੀਮ ਕੋਰਟ ਤੱਕ ਤੋਂ ਆਦੇਸ਼ ਜਾਰੀ ਹੋਏ ਹਨ ਕਿ ਡਾਕਟਰਾਂ ਅਤੇ ਸਿਹਤ ਕਾਮਿਆ ਦੀ ਤਨਖ਼ਾਹ ਇੱਕ ਦਿਨ ਵੀ ਲੇਟ ਨਹੀਂ ਚਾਹੀਦੀ ਹੈ   ਇਸ ਦੇ ਬਾਵਜੂਦ 20 ਅਗਸਤ ਬੀਤਣ ਦੇ ਬਾਅਦ ਵੀ ਸਿਹਤ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਹੁਣ ਤੱਕ ਤਨਖ਼ਾਹ ਨਹੀਂ ਮਿਲੀ ।

ਇਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਨਾਂ ਡਾਕਟਰਾਂ ਅਤੇ ਸਿਹਤ ਕਾਮਿਆ ਨੂੰ 24 ਅਗਸਤ ਤੱਕ ਤੋਂ ਪਹਿਲਾ ਤੋਂ ਤਨਖ਼ਾਹ ਮਿਲ ਹੀ ਨਹੀਂ ਸਕਦੀ ਹੈ, ਕਿਉਂਕਿ ਪੰਜਾਬ ਮਿਨੀਸਟਰੀਅਲ ਸਟਾਫ਼ ਯੂਨੀਅਨ ਹੜਤਾਲ ਦੇ ਚਲੇ ਜਾਣ ਦੇ ਕਾਰਨ ਖਜਾਨਾ ਦਫ਼ਤਰਾਂ ਵਿੱਚ ਸਿਹਤ ਵਿਭਾਗ ‘ਤੇ ਬਿਲ ਹੀ ਨਹੀਂ ਫੜੇ ਜਾ ਰਹੇ ਹਨ। ਜਿਸ ਕਾਰਨ ਤਨਖ਼ਾਹ ਜਾਰੀ ਨਹੀਂ ਹੋ ਸਕਦੀ ਹੈ। ਇਸ ਸਾਰੀ ਸਥਿਤੀ ਨੂੰ ਦੇਖਦੇ ਹੋਏ ਡਾਕਟਰਾਂ ਨੇ ਵੀ ਤਨਖ਼ਾਹ ਨਹੀਂ ਮਿਲਣ ਦੀ ਸੂਰਤ ਵਿੱਚ ਹੜਤਾਲ ‘ਤੇ ਜਾਣ ਦਾ ਐਲਾਨ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਪੰਜਾਬ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਖਜਾਨੇ ਦਾ ਕਾਫ਼ੀ ਜਿਆਦਾ ਬੂਰਾ ਹਾਲ ਹੋਇਆ ਪਿਆ ਹੈ ਅਤੇ ਖਜਾਨਾ ਖ਼ਾਲੀ ਰਹਿਣ ਦੇ ਕਾਰਨ ਸਰਕਾਰੀ ਕਰਮਚਾਰੀਆਂ ਨੂੰ ਤਨਖ਼ਾਹ ਵੀ ਸਮੇਂ ਸਿਰ ਨਹੀਂ ਮਿਲ ਰਹੀਂ ਹੈ। ਇਹੋ ਜਿਹੇ ਸਮੇਂ ਵਿੱਚ ਪੈਸੇ ਦਾ ਇੰਤਜ਼ਾਮ ਕਰਨ ਦੀ ਜਿੰਮੇਵਾਰੀ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਹੀ ਰਹਿੰਦੀ ਹੈ ਪਰ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਬੀਤੀ 15 ਅਗਸਤ ਤੋਂ ਹੀ ਖ਼ੁਦ ਇਕਾਂਤਵਾਸ ‘ਤੇ ਚਲੇ ਗਏ ਹਨ ਤਾਂ ਪੰਜਾਬ ਵਿੱਚ ਮਿਨੀਸਟਰੀਅਲ ਸਟਾਫ਼ ਯੂਨੀਅਨ ਹੜਤਾਲ ‘ਤੇ ਚਲੇ ਜਾਣ ਦੇ ਕਾਰਨ ਪੰਜਾਬ ਵਿੱਚ ਸਾਰੇ ਵਿਭਾਗਾਂ ਦੇ ਨਾਲ ਹੀ ਖਜਾਨਾ ਵਿਭਾਗ ਦਾ ਕੰਮ ਵੀ ਰੁਕ ਗਿਆ ਹੈ।

ਪੰਜਾਬ ਦੇ ਜਿਹੜੇ ਜ਼ਿਲੇ ਵਿੱਚ ਸਿਹਤ ਵਿਭਾਗ ਵਲੋਂ ਤਨਖ਼ਾਹ ਦੇ ਬਿਲ 18 ਅਗਸਤ ਤੋਂ ਪਹਿਲਾਂ ਜਮਾ ਹੋ ਗਏ ਸਨ, ਉਨਾਂ ਜ਼ਿਲੇ ਵਿੱਚ ਡਾਕਟਰਾਂ ਅਤੇ ਸਿਹਤ ਕਾਮਿਆ ਦੀ ਤਨਖ਼ਾਹ ਜਾਰੀ ਹੋਣ ਦੀ ਉਮੀਦ ਕੀਤੀ ਜਾ ਰਹੀਂ ਹੈ ਪਰ ਜਿਹੜੇ ਜ਼ਿਲੇ ਵਿੱਚ 18 ਅਗਸਤ ਤੱਕ ਬਿਲ ਹੀ ਜਮਾਂ ਨਹੀਂ ਹੋਏ ਹਨ, ਉਨਾਂ ਜ਼ਿਲਿਆ ਵਿੱਚ ਡਾਕਟਰਾਂ ਸਣੇ ਸਿਹਤ ਕਾਮਿਆ ਦੀ ਤਨਖਾਹ ਸੋਮਵਾਰ 24 ਜੁਲਾਈ ਤੋਂ ਪਹਿਲਾਂ ਜਾਰੀ ਹੋਣ ਦੇ ਕੋਈ ਆਸਾਰ ਨਹੀਂ ਹਨ, ਕਿਉਂਕਿ ਕੱਲ 21 ਤੱਕ ਮਿਨੀਸਟਰੀਅਲ ਸਟਾਫ਼ ਹੜਤਾਲ ‘ਤੇ ਹੈ ਅਤੇ 22 ਤੇ 23 ਅਗਸਤ ਦੀ ਛੁੱਟੀ ਹੈ। ਜਿਸ ਕਾਰਨ ਇਨਾਂ ਜ਼ਿਲੇ ਦੇ ਬਿਲ ਖਜਾਨਾ ਵਿਭਾਗ ਵਿੱਚ 24 ਨੂੰ ਜਮਾ ਹੋਣਗੇ, ਜਿਸ ਤੋਂ ਬਾਅਦ ਹੀ ਤਨਖ਼ਾਹ ਮਿਲ ਪਾਏਗੀ।

ਹੁਣ ਸਾਨੂੰ ਵੀ ਜਾਣਾ ਪਏਗਾ ਹੜਤਾਲ ‘ਤੇ ਤਾਂ ਮਿਲੇਗੀ ਤਨਖ਼ਾਹ : ਡਾ. ਅਸਲਮ ਪਰਵੇਜ

ਪੰਜਾਬ ਰੂਰਲ ਮੈਡੀਕਲ ਸਰਵਿਸ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਸਲਮ ਪਰਵੇਜ ਨੇ ਕਿਹਾ ਕਿ ਪੰਜਾਬ ਦੇ ਸਿਹਤ ਕਾਮੇ ਫ੍ਰ੍ਰੰਟ ਕਤਾਰ ਵਿੱਚ ਆ ਕੇ ਕੋਰੋਨਾ ਦੀ ਮਹਾਂਮਾਰੀ ਦੌਰਾਨ ਲੜਾਈ ਲੜ ਰਹੇ ਹਨ। ਇਸ ਦੇ ਬਾਵਜੂਦ ਵੀ ਉਨਾਂ ਨੂੰ ਤਨਖ਼ਾਹ ਨਹੀਂ ਦਿੱਤੀ ਜਾ ਰਹੀਂ ਹੈ। ਪਿਛਲੇ 20 ਦਿਨ ਤੋਂ ਸਿਹਤ ਕਾਮੇ ਤਨਖ਼ਾਹ ਦੇ ਇੰਤਜ਼ਾਰ ਵਿੱਚ ਹਨ। ਉਨਾਂ ਦੱਸਿਆ ਕਿ ਮਿਨੀਸਟਰੀਅਲ ਸਟਾਫ਼ ਹੜਤਾਲ ਦੇ ਕਾਰਨ ਤਨਖਾਹ ਦੇ ਬਿਲ ਨਹੀਂ ਫੜ ਰਿਹਾ ਹੈ, ਜਿਸ ਕਾਰਨ ਸੋਮਵਾਰ ਤੋਂ ਪਹਿਲਾਂ ਤਨਖ਼ਾਹ ਆਉਣ ਦੇ ਕੋਈ ਵੀ ਆਸਾਰ ਨਜ਼ਰ ਨਹੀਂ ਆ ਰਹੇ ਹਨ। ਇਸ ਲਈ ਜੇਕਰ ਜਲਦ ਹੀ ਉਨਾਂ ਨੂੰ ਤਨਖਾਹ ਨਹੀਂ ਮਿਲੀ ਤਾਂ ਡਾਕਟਰ ਵੀ ਹੜਤਾਲ ‘ਤੇ ਜਾ ਸਕਦੇ ਹਨ।

ਤਨਖਾਹ ਜਾਰੀ ਕੀਤੀ ਜਾ ਰਹੀਂ ਐ, ਜਲਦ ਮਿਲੇ ਜਾਏਗੀ ਤਨਖ਼ਾਹ : ਕੇ.ਏ.ਪੀ. ਸਿਨਹਾ

ਖਜਾਨਾ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕੇ.ਏ.ਪੀ. ਸਿਨਹਾ ਨੇ ਦੱਸਿਆ ਕਿ ਇਹ ਮਾਮਲਾ ਉਨਾਂ ਦੀ ਜਾਣਕਾਰੀ ਵਿੱਚ ਆ ਗਿਆ ਹੈ ਅਤੇ ਡਾਕਟਰਾਂ ਅਤੇ ਸਿਹਤ ਕਾਮਿਆ ਦੀ ਤਨਖਾਹ ਜਾਰੀ ਕੀਤੀ ਜਾ ਰਹੀ ਹੈ। ਇਨਾਂ ਸਾਰਿਆਂ ਨੂੰ ਜਲਦ ਹੀ ਤਨਖ਼ਾਹ ਮਿਲ ਜਾਏਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.