ਨਵੀਂ ਸਿੱਖਿਆ ਨੀਤੀ ਤੇ ਤਬਦੀਲੀਆਂ
ਨਵੀਂ ਸਿੱਖਿਆ ਨੀਤੀ ‘ਚ ਬਿਹਤਰ ਸਿੱਖਿਆ ਵਾਤਾਵਰਨ ਦੇ ਨਾਲ ਸਿੱਖਿਆ ਦੀ ਉੱਨਤ ਸੰਸਕ੍ਰਿਤੀ ਦਾ ਵਿਕਾਸ ਹੋ ਸਕੇ, ਇਸ ਗੱਲ ਦਾ ਪੂਰਾ ਖਿਆਲ ਰੱਖਿਆ ਗਿਆ ਹੈ ਨਵੀਂ ਸਿੱਖਿਆ ਨੀਤੀ ‘ਚ ਗਿਆਨ ਦੇ ਵਿਸਥਾਰ ਦੀ ਦਿਸ਼ਾ ‘ਚ ਨਵੇਂ ਖਿੱਤਿਆਂ ਨੂੰ ਖੋਲ੍ਹਣ ਦਾ ਉਪਰਾਲਾ ਕੀਤਾ ਗਿਆ ਹੈ ਲੋਕਲ ਅਤੇ ਗਲੋਬਲ ਦੇ ਸਫ਼ਲ ਤਾਲਮੇਲ ਦੀ ਕੋਸ਼ਿਸ਼ ‘ਚ ਨਿਰਮਿਤ ਇਹ ਦਸਤਾਵੇਜ ਨਿਸ਼ਚਿਤ ਹੀ ਦੋਵਾਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਦਿਸ਼ਾ ‘ਚ ਨਵੀਂ ਉਸਾਰੀ ਦੀ ਨੀਂਹ ਰੱਖਣਗੀਆਂ ਨਵੀਂ ਸਿੱਖਿਆ ਨੀਤੀ ਨਵੇਂ ਭਾਰਤ ਦੀ ਨੀਂਹ ਨੂੰ ਮਜ਼ਬੂਤ ਕਰੇਗੀ ਭਾਰਤ ਨੇ ਲੰਮੀ ਉਡੀਕ ਤੋਂ ਬਾਅਦ ਸਿੱਖਿਆ ਦੇ ਖੇਤਰ ‘ਚ ਸਮੇਂ ਅਨੁਸਾਰ ਬਦਲਾਅ ਦਾ ਇੱਕ ਠੋਸ ਏਜੰਡਾ ਨਿਰਧਾਰਿਤ ਕੀਤਾ ਹੈ, ਜੋ ਨਵੀਂ ਸਿੱਖਿਆ ਨੀਤੀ ਦੇ ਰਾਹੀਂ ਵੱਡੇ ਬਦਲਾਵਾਂ ਨੂੰ ਲਿਆਉਣ ਦੀ ਯੋਜਨਾ ਨਾਲ ਮੂਰਤ ਰੂਪ ਲਵੇਗਾ ਸਿੱਖਿਆ ਦੇ ਜਰੀਏ ਨਾਲ ਹੀ ਕੋਈ ਸਮਾਜ ਖੁਦ ਨੂੰ ਤਬਦੀਲ ਕਰ ਸਕਦਾ ਹੈ
ਨਵੀਂ ਸਿੱਖਿਆ ਨੀਤੀ ਤਹਿਤ ਜੋ ਬਹੁ-ਪੱਧਰੀ ਦਾਖ਼ਲੇ ਅਤੇ ਹੋਰ ਯਤਨਾਂ ਲਈ ਬਾਹਰ ਆਉਣ ਦੀ ਵਿਵਸਥਾ ਦੇ ਨਵੇਂ ਆਯਾਮ ਜੁੜੇ ਹਨ, ਇਹ ਨੀਤੀ ਨੂੰ ਨਵਾਂ ਬਣਾਉਂਦੇ ਹਨ ਇਹ ਉਦਾਰ ਵਿਵਸਥਾ ਉਦਾਰੀਕਰਨ ਦੇ ਦੌਰ ਦੇ ਭਾਰਤੀ ਸਮਾਜ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਨਵੇਂ ਮੌਕਿਆਂ ਦੇ ਦਰਵਾਜ਼ੇ ਖੋਲ੍ਹੇਗੀ ਭਾਰਤ ਨੇ ਆਪਣੀ ਨਵੀਂ ਸਿੱਖਿਆ ਨੀਤੀ ‘ਚ ਬਜ਼ਾਰ ਦੀਆਂ ਜ਼ਰੂਰਤਾਂ ਨਾਲ ਨਿਪਟਣ ਨੂੰ ਵਿਸੇਸ਼ ਤਵੱਜੋਂ ਦਿੱਤੀ ਹੈ
ਸਿੱਖਿਆ ਵਿਵਸਥਾ ਨੂੰ ਅਮਰੀਕੀ ਪੈਟਰਨ ‘ਤੇ ਫੈਲਾਉਣ ਦਾ ਇਹ ਯਤਨ ਸਮਾਜਿਕ ਮਹੱਤਵ ਤਾਂ ਹੈ ਹੀ ਨਾਲ ਹੀ ਦੇਸ਼ ਦੀ ਅਰਥਵਿਵਸਥਾ ਨੂੰ ਨਵਾਂ ਰੰਗ, ਰੂਪ ਅਤੇ ਤੇਵਰ ਦੇਣ ‘ਚ ਵੀ ਇਹ ਅਹਿਮ ਰਹੇਗਾ ਕਿਉਂਕਿ ਸਿੱਖਿਆ ਵਿਵਸਥਾ ਦਾ ਮੌਜ਼ੂਦਾ ਦ੍ਰਿਸ਼ ਨਿਰਾਸ਼ਾ ਭਰਿਆ ਹੈ ਲਗਾਤਾਰ ਹੇਠਾਂ ਡਿੱਗ ਰਹੀ ਸਿੱਖਿਆ ਦੇ ਅਸੀਂ ਸ਼ਿਕਾਰ ਹੋ ਰਹੇ ਹਾਂ ਸਿੱਖਿਆ ਦੇ ਡਿੱਗਦੇ ਪੱਧਰ ਅਤੇ ਅਧਿਆਪਕਾਂ ਦੀ ਘਾਟ ਅਤੇ ਸੰਸਥਾਨਿਕ ਖੁਦਮੁੱਖਤਿਆਰੀ ਦੇ ਸੰਕਟ ਅਤੇ ਫ਼ਰਜ਼ੀ ਸਿੱਖਿਆ ਸੰਸਥਾਨਾਂ ਦੇ ਫੈਲਦੇ ਜੰਜਾਲ ਨੇ ਇਸ ਨਿਰਾਸ਼ਾਪੂਰਨ ਦ੍ਰਿਸ਼ ਨੂੰ ਹੋਰ ਡੂੰਘਾ ਕਰ ਦਿੱਤਾ ਹੈ ਨਵੀਂ ਰਾਸ਼ਟਰੀ ਸਿੱਖਿਆ ਨੀਤੀ ‘ਚ ਅਜਿਹੀਆਂ ਸਮੱਸਿਆਵਾਂ ਦੇ ਹੱਲ ਲਈ ਜੋ ਮਲਟੀ-ਡਿਸਪਲੀਨਿਰੀ ਯੂਨੀਵਰਸਿਟੀਆਂ ਦੀ ਸਥਾਪਨਾ ਦੀ ਯੋਜਨਾ ਹੈ, ਉਹ ਬਹੁਤ ਹੱਦ ਤੱਕ ਇਨ੍ਹਾਂ ਸੰਕਟਾਂ ਨਾਲ ਨਿਪਟਣ ‘ਚ ਮੱਦਦਗਾਰ ਬਣੇਗਾ ਨਵੀਂ ਸਿੱਖਿਆ ਨੀਤੀ-2020 ‘ਚ ਵਿਦੇਸ਼ੀ ਸਿੱਖਿਆ ਸੰਸਥਾਵਾਂ ਨੂੰ ਸੱਦਾ ਇਸ ਅਸਰਦਾਰ ਹੱਲ ਦੇ ਰੂਪ ‘ਚ ਦੇਖਿਆ ਅਤੇ ਸਮਝਿਆ ਜਾ ਸਕਦਾ ਹੈ
ਵਿਦੇਸ਼ੀ ਯੂਨੀਵਰਸਿਟੀਆਂ ਦੀ ਸਾਂਝੇਦਾਰੀ ਭਾਰਤੀ Àੁੱਚ ਸਿੱਖਿਆ ਸੰਸਥਾਨਾਂ ਦੇ ਨਾਲ ਤਿੰਨ ਪੱਧਰਾਂ ‘ਤੇ ਪਲਾਨ ਕੀਤੀ ਗਈ ਹੈ ਪਹਿਲਾ ਖੋਜ਼ ਦੇ ਖੇਤਰ ‘ਚ, ਦੂਜਾ ਸਿੱਖਿਆ ਦੇ ਖੇਤਰ ‘ਚ ਅਤੇ ਤੀਜਾ ਡਿਗਰੀ ਦੇਣ ਵਾਲੇ ਸਿੱਖਿਆ ਕੇਂਦਰਾਂ ਦੇ ਰੂਪ ‘ਚ ਨਵੀਂ ਸਿੱਖਿਆ ਨੀਤੀ ‘ਚ ਭਾਸ਼ਾ, ਗਣਿਤ ਅਤੇ ਵਿਗਿਆਨ ਨੂੰ ਕੇਂਦਰ ‘ਚ ਰੱਖਦੇ ਹੋਏ ਲਿਬਰਲ ਆਰਟਸ ਨੂੰ ਵਿਸੇਸ਼ ਤਵੱਜੋਂ ਦਿੱਤੀ ਗਈ ਹੈ
ਪੱਛਮੀ ਸਿੱਖਿਆ ਪ੍ਰਣਾਲੀ ਨਾਲ ਸਾਰਥਿਕ ਤੱਤ ਗ੍ਰਹਿਣ ਕਰਦੇ ਹੋਏ ਨਵੀਂ ਸਿੱਖਿਆ ਨੀਤੀ, ਸਾਡੀਆਂ ਨਵੀਆਂ ਸਾਰਥਿਕ ਜ਼ਰੂਰਤਾਂ ਨੂੰ ਪੂਰਾ ਕਰੇਗੀ ਨਾਲ ਨਾਲ ਸੰਭਾਵਨਾਵਾ ਹੈ ਕਿ ਭਾਰਤੀ ਮੁੱਲਾਂ ਦੀ ਸੁਰੱਖਿਆ ਕਰਨ ਦੀ ਦਿਸ਼ਾ ‘ਚ ਪ੍ਰਾਚੀਨ ਭਾਰਤੀ ਗਿਆਨ ਨੂੰ ਸਾਰਥਿਕ ਪ੍ਰਦਾਨ ਕਰਦੇ ਹੋਏ ਮੁੜ ਸੁਰਜੀਤੀ ਭਾਰਤ ਦੀ ਸੰਕਲਪਨਾ ਨੂੰ ਸਾਕਾਰ ਬਣਾਉਣ ‘ਚ ਇਹ ਮੱਦਦਗਾਰ ਬਣੇਗੀ
ਨਵੀਂ ਸਿੱਖਿਆ ਨੀਤੀ ‘ਚ ਬਹੁ-ਗਲੋਬਲ ਸਿੱਖਿਆ ਸੰਸਥਾਨਾਂ ਦੀ ਮਾਨਤਾ ਤਹਿਤ ਸਾਇੰਸ, ਗਣਿਤ, ਭਾਸ਼ਾ ਇੰਜੀਨੀਅਰਿੰਗ, ਮੈਡੀਕਲ ਅਤੇ ਸਮਾਜਿਕ ਵਿਗਿਆਨ ਅਤੇ ਮਾਨਵਿਕੀ ਵਿਸ਼ਿਆਂ ਦੀ ਪੜ੍ਹਾਈ ਦਾ ਜੋ ਮਾਡਲ ਹੈ, ਉਹ ਅਸਲ ‘ਚ ਯੂਨੀਵਰਸਿਟੀਆਂ ਦੀ ਆਤਮਾਨੁਰੂਪ ਸਿੱਖਿਆ ਪ੍ਰਣਾਲੀ ਦਾ ਇੱਕ ਮੁਕੰਮਲ ਖਰੜਾ ਹੈ
ਜੋ ਸੰਸਾਰ ਪੱਧਰ ‘ਤੇ ਯੂਨੀਵਰਸਿਟੀਆਂ ‘ਚ ਕੌਮਾਂਤਰੀ ਸੱÎਭਿਆਚਾਰ ਨੂੰ ਵਿਕਸਿਤ ਕਰਨ ਲਈ ਜਰੂਰੀ ਪਹਿਲ ਹੈ ਇਸ ‘ਚ ਇੱਕ ਚੰਗੀ ਗੱਲ ਇਹ ਵੀ ਹੋਵੇਗੀ ਕਿ ਸਿੱਖਿਆ ਕੰਪਲੈਕਸਾਂ ‘ਚ ਇੱਕ ਬਰਾਬਰਤਾ ਦਾ ਮਾਹੌਲ ਪੈਦਾ ਹੋਵੇਗਾ ਸਮਾਨਤਾ ਦਾ ਭਾਵ ਆਪਣੀ ਹੋਂਦ ਨੂੰ ਮਜ਼ਬੂਤ ਕਰੇਗਾ ਸਮੁੱਚੇ ਸਿਸਟਮ ਦੀ ਸਮੀਖਿਆ ਨਾਲ ਸਪੱਸ਼ਟ ਹੁੰਦਾ ਹੈ ਕਿ ਨਵੀਂ ਸਿੱਖਿਆ ਨੀਤੀ ਕੌਮਾਂਤਰੀ ਸਿੱਖਿਆ ਮੁੱਲਾਂ ਨੂੰ ਸਮਰਪਿਤ ਕਰਦੇ ਹੋਏ ਭਾਰਤੀ ਸਮਾਜ ਦੇ ਤਬਦੀਲੀ ‘ਚ ਅਹਿਮ ਬਣੇਗੀ ਸਿੱਖਿਆ ਖੇਤਰ ‘ਚ ਪੂਰੀਆਂ ਸੁਵਿਧਾਵਾਂ ਦੇ ਨਾਲ ਭਾਸ਼ਾ, ਸੰਗੀਤ, ਦਰਸ਼ਨ, ਸਾਹਿਤ, ਇੰਡੋਲੋਜੀ, ਆਰਟ, ਡਾਂਸ, ਥਿਏਟਰ, ਖੇਡ, ਗਣਿਤ ਆਦਿ ਵਿਸ਼ਿਆਂ ‘ਤੇ ਜੋਰ ਦਿੱਤਾ ਗਿਆ ਹੈ ਭਾਰਤ ‘ਚ ਰਵਾਇਤੀ ਐਜੂਕੇਸ਼ਨ ਦਾ ਪੈਟਰਨ ਤਿੰਨ ਸਾਲ ਰਿਹਾ ਹੈ
ਉੱਥੇ ਅਮਰੀਕਾ ‘ਚ ਇਹ ਚਾਰ ਸਾਲ ਦੇ ਪੈਟਰਨ ‘ੇਤੇ ਆਧਾਰਿਤ ਹੈ ਭਾਰਤ ਦੀ ਨਵੀਂ ਸਿੱਖਿਆ ਨੀਤੀ-2020 ‘ਚ ਗ੍ਰੈਜੂਏਸ਼ਨ ਨੂੰ ਉਸੇ ਚਾਰ ਸਾਲਾਂ ਪੈਟਰਨ ‘ਤੇ ਢਾਲਣ ਦੀ ਪਹਿਲ ਕੀਤੀ ਗਈ ਹੈ ਜਿਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੇਵੇਗਾ ਕਿ ਭਾਰਤੀ ਵਿਦਿਆਰਥੀਆਂ ਲਈ ਅਮਰੀਕੀ ਸੰਸਥਾਵਾਂ ‘ਚ ਖੋਜ਼ ਦੇ ਮੌਕੇ ਸੌਖੇ ਅਤੇ ਆਸਾਨ ਬਣਨਗੇ ਉਹ ਐਮ.ਏ. ਕਰਨ ਦੀ ਬਜਾਇ ਸਿੱਧਾ ਅਮਰੀਕੀ ਯੂਨੀਵਰਸਿਟੀਆਂ ‘ਚ ਪੀ.ਐਚ.ਡੀ. ਲਈ ਅਪਲਾਈ ਕਰ ਸਕਣਗੇ ਹੁਣ ਉਹ ਐਮ.ਏ ਕਰਨ ਦੀ ਮਜ਼ਬੂਰ ਨਹੀਂ ਹਨ
ਅਸੀਂ ਕੌਮਾਂਤਰੀ ਸਿੱਖਿਆ ਪੈਟਰਨ ਨੂੰ ਅਪਣਾਉਣ ਕਰਕੇ ਇੱਕ ਸਮਾਨ ਸਿੱਖਿਆ ਦੀ ਦਿਸ਼ਾ ‘ਚ ਵੀ ਆਪਣੀ ਨਵੀਂ ਪੀੜੀ ਨੂੰ ਤਿਆਰ ਕਰ ਰਹੇ ਹੋਵਾਂਗੇ ਕਿਉਂਕਿ ਵਿਸ਼ਵ ਦੇ ਜਿਆਦਾਤਰ ਦੇਸ਼ਾਂ ‘ਚ ਗ੍ਰੈਜੂਏਸ਼ਨ ਚਾਰ ਸਾਲ ‘ਚ ਹੀ ਪੂਰੀ ਹੁੰਦੀ ਹੈ ਜਿਸ ਦੇ ਤਹਿਤ ਇਹ ਵਿਵਸਥਾ ਸਾਰੇ ਥਾਈਂ ਹੈ ਕਿ ਪਹਿਲਾ ਸਾਲ ਪੂਰਾ ਕਰਨ ‘ਤੇ ਸਰਟੀਫ਼ਿਕੇਟ ਦਿੱਤਾ ਜਾਂਦਾ ਹੈ ਦੋ ਸਾਲ ਪੂਰਾ ਕਰਨ ‘ਤੇ ਡਿਪਲੋਮਾ ਦੇ ਦਿੱਤਾ ਜਾਂਦਾ ਹੈ ਅਤੇ ਤਿੰਨ ਸਾਲ ‘ਚ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਹੁੰਦੀ ਹੈ ਅਤੇ ਚੌਥਾ ਸਾਲ ਰਿਸਰਚ ਰੁਝਾਨ ਦਾ ਹੁੰਦਾ ਹੈ
ਜਿਸ ਨਾਲ ਵਿਦਿਆਰਥੀ ਆਪਣੀ ਰੁਚੀ ਦੇ ਹਿਸਾਬ ਨਾਲ ਮੁਹਾਰਤ ਦੀ ਦਿਸ਼ਾ ‘ਚ ਖੋਜ਼ ਲਈ ਤਿਆਰ ਹੋ ਸਕਣ ਨਾਲ ਹੀ ਭਾਰਤ ‘ਚ ਹੁਣ ਇਸ ਦਾ ਇੱਕ ਲਾਭ ਇਹ ਹੋਵੇਗਾ ਕਿ ਕੋਈ ਜੇਕਰ ਚਾਹੇ ਤਾਂ ਆਪਣੀ ਗ੍ਰੈਜ਼ੂਏਸ਼ਨ ‘ਚ ਸਮਾਜ ਸ਼ਾਸਤਰ ਪੜ੍ਹਨ ਦੇ ਨਾਲ-ਨਾਲ ਮੈਡੀਕਲ ਜਾਂ ਇੰਜਨੀਅਰਿੰਗ ਦੀ ਪੜ੍ਹਾਈ ਵੀ ਕਰ ਸਕਦਾ ਹੈ ਵਿਦੇਸ਼ਾਂ ‘ਚ ਵਿਦਿਆਰਥੀ ਆਰਟ ਅਤੇ ਇੰਜਨੀਅਰਿੰਗ ਦੀ ਪੜ੍ਹਾਈ ਇੱਕਠੇ ਦੋਵੇਂ ਕੋਰਸ ਲੈ ਕੇ ਕਰ ਸਕਦੇ ਹਨ
ਇਸ ਪੈਟਰਨ ਨੂੰ ਅਪਣਾਉਣ ਦਾ ਲਾਭ ਇਹ ਹੁੰਦਾ ਹੈ ਕਿ ਨੌਜਵਾਨਾਂ ‘ਚ ਇੱਕ ਸੰਪੂਰਨ ਪਹੁੰਚ ਵਿਕਸਿਤ ਹੁੰਦੀ ਹੈ ਨਵੇਂਪਣ ਦੀ ਸੰਸਕ੍ਰਿਤੀ ਵੀ ਇਸ ਨਾਲ ਮਜ਼ਬੂਤ ਹੁੰਦੀ ਹੈ ਸਮੁੱਚੇ ਅੇਤ ਨਵੀਨਤਾ ਦੇ ਨਜਰੀਏ ਦਾ ਵਿਕਾਸ ਕਿਵੇਂ ਹੋਵੇ ਇਯ ਗੱਲ ਨੂੰ ਧਿਆਨ ‘ਚ ਰੱਖਦੇ ਹੋਏ ਭਾਰਤ ਨੇ ਆਪਣੀ ਨਵੀਂ ਰਾਸ਼ਟਰ ਸਿੱਖਿਆ ਨੀਤੀ ‘ਚ ਨਵੇਂਪਣ ਸੰਸਕ੍ਰਿਤੀ ਦੇ ਵਿਕਾਸ ਲਈ ਭਰਪੂਰ ਅਭਿਆਸਾਂ ਨੂੰ ਸਮਾਉਣ ਦਾ ਯਤਨ ਕੀਤਾ ਹੈ ਤਾਂਕਿ ਖੋਜ਼ ਦੇ ਖੇਤਰ ‘ਚ ਪ੍ਰਵੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਨਾਲ ਵਧੀਆ ਵਾਤਾਵਰਨ ‘ਚ ਨਵੀਆਂ ਖੋਜਾਂ ਅਤੇ ਯਤਨਾਂ ਦਾ ਪਰਿਵੇਸ਼ ਪ੍ਰਦਾਨ ਕੀਤਾ ਜਾ ਸਕੇ
ਵਿਦਿਆਰਥੀ ਨਵੇਂ ਸਿੱਖਿਆ ਪ੍ਰਬੰਧ ਤਹਿਤ ਗ੍ਰੈਜੇਏਸ਼ਨ ਤੋਂ ਬਾਅਦ ਸਿੱਧਾ ਪੰਜ ਤੋਂ ਛੇ ਸਾਲ ਪੀ.ਐਚ.ਡੀ ਕਰਨ ‘ਚ ਲਾਉਣਗੇ ਤਾਂਕਿ ਖੋਜਾਰਥੀ ਚੰਗੇ ਖੋਜ-ਪੱਤਰ ਪ੍ਰਕਾਸ਼ਿਤ ਕਰ ਸਕਣ ਅਤੇ ਹੋਰ ਸਿੱਖਿਆ ਸੰਸਥਾਵਾਂ ਦੇ ਅਕਾਦਮਿਕ ਪ੍ਰੋਗਰਾਮਾਂ ‘ਚ ਐਕਸਪੋਜ਼ਰ ਲੈ ਸਕਣ ਅਤੇ ਆਪਣੇ ਦੇਸ਼ ਅਤੇ ਸਮਾਜ ਨੂੰ ਕੋਈ ਸਾਰਥਿਕ ਯੋਗਦਾਨ ਦੇ ਸਕਣ
ਨਤੀਜਾ : ਨਵੀਂ ਸਿੱਖਿਆ ਨੀਤੀ-2020 ਨਵੇਂ ਭਾਰਤ ਦੀ ਨਵੀਂਆਂ ਜ਼ਰੂਰਤਾਂ ਦੇ ਹਿਸਾਬ ਨਾਲ ਇੱਕ ਚੰਗਾ ਖਰੜਾ ਹੈ, ਜੋ ਕੌਮਾਂਤਰੀ ਮੰਗਾਂ ਦੇ ਨਾਲ ਨਾਲ ਸਥਾਈਅਤਾਂ ਨੂੰ ਸਮਝਦੇ ਭਾਰਤੀ ਸਮਾਜਿਕ-ਸੱਭਿਆਚਾਰਕ ਮੁੱਲਾਂ ਅਤੇ ਮਾਨਤਾਵਾਂ ਦੇ ਸੁਰੱਖਿਆ ਅਤੇ ਤਰੱਕੀ ਦਾ ਤਾਲਮੇਲ ਅਤੇ ਸਾਡੀਆਂ ਸਥਾਨਕ ਜ਼ਰੂਰਤਾਂ ਨੂੰ ਪੂਰਾ ਕਰੇਗੀ ਇਨ੍ਹਾਂ ਸਾਰੇ ਮੋਰਚਿਆਂ ‘ਤੇ ਨਵੀਂ ਰਾਸ਼ਟਰੀ ਸਿੱਖਿਆ ਨੀਤੀ-2020 ਇੱਕ ਮਾਰਗ -ਦਰਸ਼ਕ ਦਸਤਾਵੇਜ਼ ਦੇ ਰੂਪ ‘ਚ ਦੂਰਦਰਸ਼ੀ-ਡਾਕੂਮੈਂਟ ਦੀ ਭੂਮਿਕਾ ‘ਚ ਉਭਰੇਗੀ
ਇਸ ਸ਼ਾਨਦਾਰ ਸੁਫ਼ਨੇ ਨੂੰ ਯਥਾਰਥ ‘ਚ ਬਦਲਣ ਦੇ ਉਪਰਾਲੇ ਦੀ ਜ਼ਰੂਰਤ ਹੈ ਕਿਸੇ, ਨੀਤੀ, ਨਿਯਮ ਜਾਂ ਯੋਜਨਾ ਨੂੰ ਜ਼ਮੀਨ ‘ਤੇ ਉਤਾਰਨਾ ਹੀ ਉਸ ਦੀ ਸਫ਼ਲਤਾ ਦੀ ਅਸਲ ਪਰਖ਼ ਹੈ ਇਸ ਬਿਹਤਰਹੀਨ ਨੀਤੀ ਨੂੰ ਨੀਅਤ ਨਾਲ ਲਾਗੂ ਕੀਤਾ ਜਾਵੇਗਾ ਤਾਂ ਨਿਸ਼ਚਿਤ ਹੀ ਇਹ ਨਵੇਂ ਭਾਰਤ ਦੇ ਨਿਰਮਾਣ ਦੇ ਨਾਲ ਦੇਸ਼ ਨੂੰ ਵਿਸ਼ਵ ਸ਼ਕਤੀ ਦੇ ਰੂਪ ਸਥਾਪਿਤ ਕਰਨ ‘ਚ ਮੱਦਦਗਾਰ ਬਣੇਗੀ
ਡਾ. ਰਾਕੇਸ਼ ਰਾਣਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.