ਇਨਸਾਨੀਅਤ ਨੂੰ ਜ਼ਿੰਦਾ ਰੱਖ ਕੇ ਨਿਭਾਓ  ਫਰਜ਼ : ਪੂਜਨੀਕ ਗੁਰੂ ਜੀ

Saint Dr MSG

ਇਨਸਾਨੀਅਤ ਨੂੰ ਜ਼ਿੰਦਾ ਰੱਖ ਕੇ ਨਿਭਾਓ  ਫਰਜ਼ : ਪੂਜਨੀਕ ਗੁਰੂ ਜੀ

ਸਰਸਾ, (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਅੱਜ ਇਨਸਾਨ ਦੁਖੀ ਇਸ ਲਈ ਹੈ ਕਿਉਂਕਿ ਉਸ ਦੇ ਵਿਚਾਰ ਕਾਬੂ ‘ਚ ਨਹੀਂ ਉਸ ਦੇ ਵਿਚਾਰ ਬੇਲਗਾਮ ਘੋੜੇ ਵਾਂਗ ਦੌੜਦੇ ਰਹਿੰਦੇ ਹਨ  ਇਨਸਾਨ ਲਈ ਬੁਰਾ ਸੋਚਣਾ ਤੇ ਬੁਰਾ ਕਰਨਾ ਅੱਜ ਦੇ ਸਮੇਂ ‘ਚ ਆਮ ਗੱਲ ਹੋ ਗਈ ਹੈ ਇਨਸਾਨ ਕਾਮ, ਵਾਸਨਾ, ਕ੍ਰੋਧ, ਲੋਭ ਮੋਹ, ਮਾਇਆ ‘ਚ ਬੁਰੀ ਤਰ੍ਹਾਂ ਫਸ ਗਿਆ ਹੈ ਇਸ ‘ਚ ਫਸ ਕੇ ਉਹ ਇੰਨਾ ਹੰਕਾਰੀ ਤੇ ਖੁਦਗਰਜ਼ ਹੋ ਗਿਆ ਹੈ ਕਿ ਉਸ ਨੂੰ ਆਪਣੇ ਤੋਂ ਇਲਾਵਾ ਕੋਈ ਦੂਜਾ ਨਜ਼ਰ ਹੀ ਨਹੀਂ ਆਉਂਦਾ ਇਨਸਾਨ ਦੇ ਲਈ ਜ਼ਰੂਰੀ ਹੈ ਕਿ ਇਨਸਾਨੀਅਤ ਨੂੰ ਜਿੰਦਾ  ਰੱਖਦਿਆਂ ਆਪਣੇ ਫਰਜ਼ ਨੂੰ ਨਿਭਾਉਣਾ ਚਾਹੀਦਾ ਹੈ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸੰਤ, ਪੀਰ, ਫ਼ਕੀਰ ਸਤਿਸੰਗ ਕਰਦੇ ਹਨ ਤੇ ਇਸ ‘ਚ ਆਉਣ ਵਾਲੇ ਜੀਵਾਂ   ਨੂੰ ਮਾਲਕ ਦੇ ਨਾਮ ਦਾ ਜਾਪ ਕਰਨ ਦਾ ਸੰਦੇਸ਼ ਦਿੰੰਦੇ ਹਨ ਜਿਸ ਨਾਲ ਇਨਸਾਨ ਦੇ ਹਿਰਦੇ ਦੀ ਸਫ਼ਾਈ ਹੋਵੇਗੀ ਤੇ ਬੁਰੇ ਵਿਚਾਰ ਅੰਦਰੋਂ ਚਲੇ ਜਾਂਦੇ ਹਨ ਤੇ ਇਸ ਉਪਰੰਤ ਤੁਸੀਂ ਆਪਣੇ ਵਿਚਾਰਾਂ ‘ਤੇ ਕਾਬੂ ਪਾਉਣਾ ਖੁਦ ਸਿੱਖ ਜਾਂਦੇ ਹੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਸੰਗ ‘ਚ ਚੱਲ ਕੇ ਆਉਣ ਨਾਲ ਹੀ ਇਨਸਾਨ ਨੂੰ  ਇਨਸਾਨੀਅਤ ਬਾਰੇ ਤੇ ਇਨਸਾਨੀਅਤ ਦੇ ਰਾਹ ‘ਤੇ ਚੱਲਣ ਲਈ ਕੀ-ਕੀ ਕਰਨਾ ਚਾਹੀਦਾ ਹੈ ਇਸ ਬਾਰੇ ਪਤਾ ਲਗਦਾ ਹੈ

ਕਿਸੇ ਨੂੰ ਦੁੱਖ-ਦਰਦ ‘ਚ ਤੜਫ਼ਦਾ ਦੇਖ ਕੇ ਉਸ ਦੇ ਗ਼ਮ, ਦੁੱਖ ਤੇ ਪਰੇਸ਼ਾਨੀਆਂ ਨੂੰ ਦੂਰ ਕਰਨਾ ਹੀ ਸੱਚੀ ਇਨਸਾਨੀਅਤ ਹੈ ਸੰਤ ਇਨਸਾਨੀਅਤ ਨੂੰ ਮੁੜ ਸੁਰਜੀਤ ਕਰਨ ਲਈ ਸਤਿਸੰਗ ਕਰਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨੀਅਤ ਨੂੰ ਜ਼ਿੰਦਾ ਰੱਖਣਾ ਅਤੀ ਜ਼ਰੂਰੀ ਹੈ ਜੇਕਰ ਤੁਸੀਂ ਹਜ਼ਾਰਾਂ, ਲੱਖਾਂ ਰੁਪਏ ਕਮਾਉਂਦੇ ਹੋ ਤਾਂ ਉਸ ਦਾ ਕੁਝ ਹਿੱਸਾ ਆਪਣੇ ਘਰ ਜਾਂ ਬੈਂਕ ‘ਚ ਰੱਖਦੇ ਜਾਓ, ਜੋ ਵਿਅਕਤੀ ਆਰਥਿਕ ਤੌਰ ‘ਤੇ ਕਮਜ਼ੋਰ, ਉਸ ਬਿਮਾਰ ਦਾ ਇਲਾਜ ਕਰਵਾ ਦਿਓ, ਭੁੱਖੇ ਨੂੰ ਖਾਣਾ ਖਵਾ ਦਿਓ, ਖ਼ੂਨਦਾਨ ਕਰੋ, ਦੇਹਾਂਤ ਉਪਰੰਤ ਨੇਤਰਦਾਨ ਤੇ ਸਰੀਰਦਾਨ ਕਰੋ ਤਾਂ ਕਿ ਇਸ ਨਾਲ ਮਾਨਵਤਾ ਦਾ ਭਲਾ ਹੋਵੇ ਤੇ ਇਨਸਾਨੀਅਤ ਜਿੰਦਾ ਰਹੇ

MSG, Health, Tips,  Sugar,

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਸ ਸਵਾਰਥੀ ਯੁੱਗ ‘ਚ ਵੀ ਬਹੁਤ ਸਾਰੇ ਮਾਲਕ ਦੇ ਪਿਆਰੇ ਹਨ, ਜੋ ਅਜਿਹੀ ਅਲਖ ਜਗਾਏ ਹੋਏ ਹਨ ਤੇ ਅਜਿਹੇ ਭਲੇ ਕਰਮ ਕਰਦੇ ਰਹਿੰਦੇ ਹਨ ਤੇ ਅਜਿਹੇ ਕਰਮ ਕਰਦੇ-ਕਰਦੇ ਉਹ ਅੱਗੇ ਵਧਦੇ ਜਾਂਦੇ ਹਨ ਇਸ ਲਈ ਅੱਜ ਦਾ ਸਮਾਂ ਸਵਾਰਥੀ ਸਮਾਂ ਹੈ ਅਜਿਹੇ ‘ਚ ਤੁਸੀਂ ਮਾਲਕ ਦੇ ਨਾਮ ਦਾ ਸਿਮਰਨ ਜ਼ਰੂਰ ਕਰੋ ਚਲਦੇ, ਬੈਠ ਕੇ, ਲੇਟ ਕੇ ਕੰਮ-ਧੰਦਾ ਕਰਦੇ, ਕਿਉਂਕਿ ਅਸਲ ‘ਚ ਮਾਲਕ ਦੇ ਨਾਮ ਲਈ ਇਨਸਾਨ ਨੂੰ ਸਮਾਂ ਤਾਂ ਮਿਲਦਾ ਹੀ ਨਹੀਂ, ਪਰ ਤੁਸੀਂ ਪੈਦਲ ਚੱਲ ਕੇ ਜਾਂ ਕੰਮ-ਧੰਦਾ ਕਰਦੇ ਹੋਏ ਵੀ ਉਸ ਮਾਲਕ ਨੂੰ ਯਾਦ ਕਰ ਸਕਦੇ ਹੋ

ਇਸ ਨਾਲ ਤੁਸੀਂ ਆਪਣੇ-ਆਪ ਦੇ ਨਾਲ-ਨਾਲ ਉਸ ਮਾਲਕ ਨੂੰ ਵੀ ਯਾਦ ਕਰ ਸਕਦੇ ਹੋ, ਇਸ ਲਈ ਤੁਹਾਨੂੰ ਕਿਸੇ ਦਾ ਵੀ ਤਿਆਗ ਨਹੀਂ ਕਰਨਾ ਪੈਂਦਾ ਜਿਵੇਂ-ਜਿਵੇਂ ਤੁਸੀਂ ਚੰਗੇ ਕਰਮ ਕਰਦੇ ਜਾਵੋਗੇ ਤੇ ਅੱਗੇ ਵਧਦੇ ਜਾਵੋਗੇ ਤਾਂ ਮਾਲਕ ਦੀ ਕਿਰਪਾ,  ਦਇਆ, ਮਿਹਰ ਰਹਿਮਤ ਹੋਵੇਗੀ ਤੇ ਤੁਸੀਂ ਉਨ੍ਹਾਂ ਸਾਰੀਆਂ ਖੁਸ਼ੀਆਂ ਦੇ ਹੱਕਦਾਰ ਬਣੋਗੇ ਜਿਸ ਦੀ ਤੁਸੀਂ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਜਿਸ ਇਨਸਾਨ ਦੇ ਅੰਦਰ ਆਤਮਿਕ ਸ਼ਾਂਤੀ, ਆਤਮਿਕ ਆਨੰਦ ਹੈ ਉਹ ਇਨਸਾਨ ਦੁਨੀਆਂ ਦਾ ਸਭ ਤੋਂ ਸੁਖੀ ਇਨਸਾਨ ਹੈ, ਇਸ ਲਈ ਤੁਸੀਂ ਸਤਿਸੰਗ ਸੁਣੋ ਤੇ ਉਸ ‘ਤੇ ਅਮਲ ਕਰਿਆ ਕਰੋ ਤਾਂ ਕਿ ਤੁਹਾਡੇ ਅੰਦਰ ਆਤਮਿਕ ਸ਼ਾਂਤੀ ਆਵੇ ਤੇ ਤੁਸੀਂ ਪਰਮਾਨੰਦ ਦੇ  ਕਾਬਲ ਬਣਦੇ ਚਲੇ ਜਾਓ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.