ਹਸਪਤਾਲ ਤੋਂ ਆਪਣਾ ਕੰਮ ਲਗਾਤਾਰ ਕਰ ਰਹੇ ਹਨ ਗ੍ਰਹਿ ਮੰਤਰੀ
ਨਵੀਂ ਦਿੱਲੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੋਮਵਾਰ ਦੇਰ ਰਾਤ ਅਖਿਲ ਭਾਰਤੀ ਆਯੁਰ ਵਿਗਿਆਨ ਸੰਸਥਾਨ (ਏਮਜ਼) ‘ਚ ਭਰਤੀ ਕਰਵਾਇਆ ਗਿਆ। ਏਮਜ਼ ਵੱਲੋਂ ਮੰਗਲਵਾਰ ਸਵੇਰੇ ਜਾਰੀ ਸਿਹਤ ਬੁਲੇਟਿਨ ‘ਚ ਕਿਹਾ ਗਿਆ, ”ਗ੍ਰਹਿ ਮੰਤਰੀ ਨੂੰ ਕੋਵਿਡ-19 ਤੋਂ ਬਾਅਦ ਦੀ ਨਿਗਰਾਨੀ ਲਈ ਭਰਤੀ ਕੀਤਾ ਗਿਆ ਹੈ।
ਉਹ ਠੀਕ ਮਹਿਸੂਸ ਕਰ ਰਹੇ ਹਨ ਤੇ ਹਸਪਤਾਲ ਤੋਂ ਆਪਣਾ ਕੰਮ ਲਗਾਤਾਰ ਕਰ ਰਹੇ ਹਨ।” ਉਨ੍ਹਾਂ ਨੂੰ 14 ਅਗਸਤ ਨੂੰ ਕੋਵਿਡ-19 ਦੀ ਰਿਪੋਰਟ ਨੈਗੇਟਿਵ ਆਉਣ ‘ਤੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ‘ਚੋਂ ਛੁੱਟੀ ਮਿਲੀ ਸੀ। ਸ਼ਾਹ ਨੂੰ ਰਾਤ ਕਰੀਬ ਦੋ ਵਜੇ ਏਮਜ਼ ਦੇ ਪੁਰਾਣੇ ਨਿੱਜੀ ਵਾਰਡ ‘ਚ ਭਰਤੀ ਕਰਵਾਇਆ ਗਿਆ। ਸ਼ਾਹ ਦਾ ਇਲਾਜ ਏਮਜ਼ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਦੀ ਦੇਖ-ਰੇਖ ‘ਚ ਹੋ ਰਿਹਾ ਹੈ। ਸ਼ਾਹ ਨੂੰ 14 ਅਗਸਤ ਨੂੰ ਕੋਰੋਨਾ ਵਾਇਰਸ ਤੋਂ ਉੱਭਰਨ ਤੋਂ ਬਾਅਦ ਉਸੇ ਦਿਨ ਮੇਦਾਂਤਾ ਹਸਪਤਾਲ ‘ਚੋਂ ਛੁੱਟੀ ਮਿਲ ਗਈ ਸੀ। ਉਹ ਡਾਕਟਰਾਂ ਦੀ ਸਲਾਹ ‘ਤੇ ਘਰ ‘ਚ ਸਿਹਤ ਲਾਭ ਲੈ ਰਹੇ ਹਨ। ਉਹਨਾਂ ਨੂੰ 2 ਅਸਗਤ ਨੂੰ ਕੋਰੋਨਾ ਹੋਇਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.