ਸਿਆਸੀ ਖਿੱਚੋਤਾਣ ‘ਚ ਜਨਤਾ ਦਾ ਨੁਕਸਾਨ

ਸਿਆਸੀ ਖਿੱਚੋਤਾਣ ‘ਚ ਜਨਤਾ ਦਾ ਨੁਕਸਾਨ

ਆਖ਼ਰ ਇੱਕ ਮਹੀਨੇ ਮਗਰੋਂ ਰਾਜਸਥਾਨ ਦੀ ਕਾਂਗਰਸ ਸਰਕਾਰ ਦਾ ਸੰਕਟ ਖ਼ਤਮ ਹੋ ਗਿਆ ਹੈ ਪੁਰਾਣੇ ਆਗੂ ਮੁੱਖ ਮੰਤਰੀ ਅਸ਼ੋਕ ਗਹਿਲੋਤ ਇਸ ਲੜਾਈ ‘ਚ ਜੇਤੂ ਹੋ ਕੇ ਉੱਭਰੇ ਹਨ ਪਾਰਟੀ ‘ਚ ਦੂਜੇ ਧੜੇ ਸਚਿਨ ਪਾਇਲਟ ਨੇ ਬਿਨਾਂ ਕਿਸੇ ਮੰਗ ਤੋਂ ਸੁਲ੍ਹਾ ਕਰ ਲਈ ਹੈ ਕਾਂਗਰਸ ਲਈ ਇਹ ਖੁਸ਼ ਖ਼ਬਰ ਹੈ ਕਿ ਉਸ ਨੇ ਕਰਨਾਟਕ ਤੇ ਮੱਧ ਪ੍ਰਦੇਸ਼ ਨੂੰ ਰਾਜਸਥਾਨ ‘ਚ ਨਹੀਂ ਦੁਹਰਾਉਣ ਦਿੱਤਾ ਹੈ ਫ਼ਿਰ ਵੀ, ਜਿਸ ਤਰ੍ਹਾਂ ਦੋਵਾਂ ਧੜਿਆਂ ਦੇ ਵਿਧਾਇਕ, ਹੋਟਲਾਂ ‘ਚ ਠਹਿਰਾਏ ਗਏ ਤੇ ਇੱਕ-ਦੂਜੇ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਉਹ ਸਿਆਸਤ ਦੇ ਪਤਨ ਦੀ ਮਿਸਾਲ ਹੈ ਇਹ ਵੀ ਦੁੱਖ ਵਾਲੀ ਗੱਲ ਹੈ ਕਿ ਸੱਤਾਧਾਰੀ ਪਾਰਟੀ ਨੇ ਇਸ ਖਿੱਚੋਤਾਣ ‘ਚ ਮਹੀਨੇ ਦੇ ਕਰੀਬ ਸਮਾਂ ਗੁਆ ਲਿਆ ਹੈ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪਹਿਲਾਂ ਹੀ ਸਰਕਾਰੀ ਕੰਮਕਾਜ ਪ੍ਰਭਾਵਿਤ ਚੱਲ ਰਿਹਾ ਹੈ

ਉੱਤੋਂ ਸਰਕਾਰ ਦੀ ਅੰਦਰਲੀ ਲੜਾਈ ਨੇ ਸਾਰਾ ਕੰਮਕਾਜ ਠੱਪ ਕਰ ਦਿੱਤਾ ਅਜਿਹਾ ਰੁਝਾਨ ਜਨਤਾ ਦੇ ਹਿੱਤ ‘ਚ ਨਹੀਂ ਹੈ ਇਹ ਸਮਾਂ ਸਿਆਸੀ ਪਾਰਟੀਆਂ ਲਈ ਆਤਮ-ਮੰਥਨ ਦਾ ਹੈ ਪਾਰਟੀ ਦੇ ਅੰਦਰ ਤਾਲਮੇਲ ਤੇ ਅਨੁਸ਼ਾਸਨ ਸਿਰਫ਼ ਇੱਕ ਪਾਰਟੀ ਦਾ ਹੀ ਮਸਲਾ ਨਹੀਂ ਸਗੋਂ ਇਹ ਜਨਤਾ ਲਈ ਨੁਕਸਾਨਦੇਹ ਹੈ ਭਾਵੇਂ ਸੱਤਾਧਿਰ ਹੋਵੇ ਜਾਂ ਵਿਰੋਧੀ ਧਿਰ ਸਿਆਸਤ ‘ਚ ਅਹੁਦਿਆਂ ਦਾ ਲੋਭ ਦੇਸ਼ ਦੇ ਵਿਕਾਸ ‘ਚ ਰੁਕਾਵਟ ਹੈ ਖਾਸ ਕਰ ਸੱਤਾਧਿਰ ‘ਚ ਖਿੱਚੋਤਾਣ ਨਾਲ ਸਿਆਸੀ ਅਸਥਿਰਤਾ ਦੀ ਸਮੱਸਿਆ ਪੈਦਾ ਹੁੰਦੀ ਹੈ

ਪਿਛਲੇ ਮਹੀਨੇ ਤੋਂ ਪਾਰਟੀਆਂ ਦੇ ਅੰਦਰ ਲੋਕਤੰਤਰ ਦੀ ਸਮੱਸਿਆ ਵੀ ਚਰਚਾ ‘ਚ ਹੈ ਸਰਕਾਰ ਦੇ ਨੁਕਸ ਦੱਸਣ ਵਾਲੇ ਸੱਤਾਧਿਰ ਦੇ ਆਗੂ ਨੂੰ ਬਾਗੀ ਕਹਿ ਕੇ ਦੁਰਕਾਰਿਆ ਜਾਂਦਾ ਹੈ ਸੀਨੀਅਰ ਆਗੂ ਨੂੰ ਸਾਰਥਿਕ ਵਿਰੋਧ ਨੂੰ ਦਬਾਉਣਾ ਵੀ ਨਹੀਂ ਚਾਹੀਦਾ ਕਿਸੇ ਨੇ ਠੀਕ ਹੀ ਕਿਹਾ ਹੈ ਕਿ ਅਸਲੀ ਲੋਕਤੰਤਰ ਉਦੋਂ ਹੀ ਆਵੇਗਾ ਜਦੋਂ ਸਾਧਾਰਨ ਤੋਂ ਸਾਧਾਰਨ ਆਦਮੀ ਦੀ ਅਵਾਜ਼ ਸੁਣੀ ਜਾਵੇਗੀ ਦਰਅਸਲ ਸਿਆਸੀ ਪਾਰਟੀਆਂ ਨੇ ਹੀ ਵੋਟਰਾਂ ਤੱਕ ਪਹੁੰਚ ਬਣਾਉਣ ਲਈ ਯੂਥ ਵਿੰਗ ਬਣਾ ਲਏ ਹਨ ਤੇ ਉਹਨਾਂ ਨੂੰ ਅਹੁਦੇ ਵੀ ਦਿੱਤੇ ਜਾਂਦੇ ਹਨ ਪਰ ਜਦੋਂ ਲੋਕ ਸੇਵਾ ‘ਤੇ ਅਹੁਦੇ ਦੀ ਇੱਛਾ ਭਾਰੀ ਪੈ ਜਾਵੇ ਤਾਂ ਤਕਰਾਰ ਪੈਦਾ ਹੋ ਜਾਂਦਾ ਹੈ ਜਿਆਦਾਤਰ ਆਗੂ ਸੱਤਾ ਸੁਖ ਜਾਂ ਅਹੁਦਿਆਂ ਲਈ ਭੱਜ-ਦੌੜ ਕਰਦੇ ਹਨ ਤੇ ਮੌਕਾ ਵੇਖ ਕੇ ਦੂਜੀ ਪਾਰਟੀ ‘ਚ ਵੜ ਜਾਂਦੇ ਹਨ ਭਾਵੇਂ ਕਾਂਗਰਸ ਨੇ ਸਰਕਾਰ ਬਚਾ ਲਈ ਪਰ ਪਾਰਟੀ ਨੂੰ ਇੱਕ ਸਿਆਸੀ ਸੱਭਿਆਚਾਰ ਵੀ ਪੈਦਾ ਕਰਨਾ ਪਵੇਗਾ ਜਿਸ ਦੀ ਘਾਟ ਕਾਰਨ ਹੀ ਕਰਨਾਟਕ ਤੇ ਮੱਧ ਪ੍ਰਦੇਸ਼ ‘ਚ ਸਰਕਾਰ ਗੁਆਉਣੀ ਪਈ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.