ਹੜ੍ਹ ਦੀ ਭਿਆਨਕਤਾ, ਮਨੁੱਖ ਤੇ ਸਰਕਾਰੀ ਨੀਤੀਆਂ
ਪਿਆਰੇ ਦੇਸ਼ਵਾਸੀਆਂ! ਤੁਸੀਂ ਜਿੰਨਾ ਚੰਗਾ-ਮਾੜਾ ਕਹਿ ਸਕਦੇ ਹੋ ਕਹਿ ਦਿਓ ਕੋਰੋਨਾ ਮਹਾਂਮਾਰੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ, ਚੀਨ ਨੇ ਲੱਦਾਖ ‘ਚ ਘੁਸਪੈਠ ਕੀਤੀ ਹੈ ਅਤੇ ਕਾਂਗਰਸ ਅਤੇ ਭਾਜਪਾ ਵਿਚਕਾਰ ਰਾਜਸਥਾਨ ‘ਚ ਖਿੱਚੋਤਾਣ ਚੱਲ ਰਹੀ ਹੈ ਚੰਗਾ-ਮਾੜਾ ਕਹਿਣ ਨਾਲ ਜੇਕਰ ਸਾਡੀਆਂ ਸਮੱਸਿਆਵਾਂ ਦਾ ਹੱਲ ਹੋ ਜਾਂਦਾ ਹੈ ਤਾਂ ਸਾਨੂੰ ਕੋਈ ਇਤਰਾਜ਼ ਨਾ ਹੁੰਦਾ ਅਤੇ ਇਸ ‘ਤੇ ਕੋਈ ਅਫ਼ਸੋਸ ਨਾ ਹੁੰਦਾ ਪਰੰਤੂ ਸਾਲ ਦਰ ਸਾਲ ਸਾਡਾ ਗੁੱਸਾ ਸਾਡੀਆਂ ਗੱਲਾਂ ਅਣਸੁਣੀਆਂ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਜਿਸ ਕਿਸੇ ਨੇ ਵੀ ਇਹ ਕਿਹਾ ਹੈ ਕਿ ਜਦੋਂ ਦੁੱਖਾਂ ਦੀ ਬਰਸਾਤ ਹੁੰਦੀ ਹੈ ਤਾਂ ਇਹ ਮੋਹਲੇਧਾਰ ਹੁੰਦੀ ਹੈ,
ਤਾਂ ਸਹੀ ਕਿਹਾ ਹੈ ਗਰਮੀ ਦੇ ਮੌਸਮ ‘ਚ ਦੇਸ਼ ਦੇ ਕਈ ਹਿੱਸਿਆਂ ‘ਚ ਸੋਕੇ ਦੀ ਸਥਿਤੀ ਬਣੀ ਹੋਈ ਸੀ ਅਤੇ ਮਾਨਸੂਨ ਦੇ ਆਉਂਦੇ ਹੀ ਭਾਰੀ ਬਰਸਾਤ ਨੇ ਸਥਿਤੀ ਨੂੰ ਬਦਲ ਦਿੱਤਾ ਅਤੇ ਉੱਤਰ, ਪੱਛਮ ਅਤੇ ਦੱਖਣ ਸਾਰੇ ਹਿੱਸਿਆਂ ‘ਚ ਭਿਆਨਕ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਹੜ੍ਹ ਨਾਲ ਹੁਣ ਤੱਕ ਲਗਭਗ 3500 ਲੋਕ ਮਾਰੇ ਗਏ ਹਨ ਅਤੇ ਅਤੇ 59 ਲੱਖ ਬੇਘਰ ਹੋ ਗਏ ਹਨ ਬਿਹਾਰ ‘ਚ 47 ਲੱਖ ਲੋਕ ਹੜ੍ਹ ਨਾਲ ਪ੍ਰਭਾਵਿਤ ਹਨ ਅਤੇ 3 ਲੱਖ ਤੋਂ ਜ਼ਿਆਦਾ ਲੋਕ ਰਾਹਤ ਕੈਂਪਾਂ ‘ਚ ਰਹਿ ਰਹੇ ਹਨ ਉੱਤਰ ਪ੍ਰਦੇਸ਼ ‘ਚ ਡੇਢ ਲੱਖ ਤੋਂ ਜ਼ਿਆਦਾ ਲੋਕ ਹੜ੍ਹ ਪ੍ਰਭਾਵਿਤ ਹਨ ਤਾਂ ਕੇਰਲ ‘ਚ 1 ਲੱਖ ਤੋਂ ਜਿਆਦਾ ਲੋਕ ਰਾਹਤ ਕੈਂਪਾਂ ‘ਚ ਰਹਿ ਰਹੇ ਹਨ
ਇਸ ਤੋਂ ਇਲਾਵਾ ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਕਰਨਾਟਕ, ਓਡੀਸਾ, ਗੁਜਰਾਤ ਅਤੇ ਮਹਾਂਰਾਸ਼ਟਰ ‘ਚ ਭਾਰੀ ਬਰਸਾਤ ਹੋ ਰਹੀ ਹੈ ਜਿਸ ਨਾਲ ਉੱਥੇ ਜਨ-ਜੀਵਨ ਠੱਪ ਹੋ ਗਿਆ ਹੈ ਹੜ੍ਹ ਦੀ ਇਸ ਸਮੱਸਿਆ ਬਾਰੇ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ ਪਰੰਤੂ ਇਸ ਦਾ ਅਧਿਕਾਰੀਆਂ ‘ਤੇ ਕੋਈ ਅਸਰ ਨਹੀਂ ਹੁੰਦਾ ਹੈ ਬੁਨਿਆਦੀ ਸਵਾਲ ਇਹ ਹੈ ਕਿ ਕੀ ਅਸਲ ‘ਚ ਕੋਈ ਇਸ ਦੀ ਪਰਵਾਹ ਕਰਦਾ ਹੈ ਬਿਲਕੁਲ ਨਹੀਂ ਬੱਦਲ ਪਾਟਣ, ਧਰਤੀ ਧਸਣ, ਅਚਾਨਕ ਹੜ੍ਹ ਆਉਣ ਵਰਗੀਆਂ ਘਟਨਾਵਾਂ ਹਰ ਸਾਲ ਹੁੰਦੀਆਂ ਰਹਿੰਦੀਆਂ ਹਨ
ਜਿਨ੍ਹਾਂ ‘ਚ ਹਜ਼ਾਰਾਂ ਲੋਕ ਮਾਰੇ ਜਾਂਦੇ ਹਨ ਤੇ ਲੱਖਾਂ ਲੋਕ ਬੇਘਰ ਹੋ ਜਾਂਦੇ ਹਨ ਅਤੇ ਕਰੋੜਾਂ ਦੀ ਜਾਇਦਾਦ ਬਰਬਾਦ ਹੋ ਜਾਂਦੀ ਹੈ ਇਸ ‘ਤੇ ਸਾਡੇ ਆਗੂਆਂ ਦੀ ਪ੍ਰਤੀਕਿਰਿਆ ਆਸ ਅਨੁਸਾਰ ਰਹਿੰਦੀ ਹੈ ਉਹ ਹਰ ਸਾਲ ਨਾਟਕ ਕਰਦੇ ਹਨ, ਹਰ ਕੋਈ ਰਟੀਆਂ-ਰਟਾਈਆਂ ਗੱਲਾਂ ਕਰਦਾ ਹੈ ਹੜ੍ਹ ਆਉਣ ਤੋਂ ਬਾਅਦ ਰਾਹਤ ਸਮੱਗਰੀ ਪਹੁੰਚਾਈ ਜਾਂਦੀ ਹੈ ਪ੍ਰਧਾਨ ਮੰਤਰੀ ਮੁਆਵਜ਼ੇ ਦਾ ਐਲਾਨ ਕਰਦੇ ਹਨ ਉਸ ਤੋਂ ਬਾਅਦ ਮੁੱਖ ਮੰਤਰੀ ਵੀ ਮੁਆਵਜ਼ੇ ਦਾ ਐਲਾਨ ਕਰਦੇ ਹਨ, ਸਰਕਾਰ ਆਫ਼ਤ ਪ੍ਰਬੰਧਨ ਟੀਮ ਦਾ ਗਠਨ ਕਰਦੀ ਹੈ ਰਾਜ ਸਰਕਾਰ ਕੇਂਦਰ ਤੋਂ ਰਾਹਤ ਸਹਾਇਤਾ ਮੰਗਦੀ ਹੈ, ਨੌਕਰਸ਼ਾਹ ਹੜ੍ਹ ਦੀ ਸਥਿਤੀ ਦਾ ਵਿਸ਼ਲੇਸ਼ਣ ਕਰਦੇ ਹਨ
ਉਨ੍ਹਾਂ ਦੇ ਵਿਚਾਰ ਅਤੇ ਉਨ੍ਹਾਂ ਵੱਲੋਂ ਸੁਝਾਏ ਗਏ ਉਪਾਅ ਵੀ ਹੜ੍ਹ ‘ਚ ਰੁੜ੍ਹ ਜਾਂਦੇ ਹਨ ਅਤੇ ਹਰ ਕੋਈ ਇਸ ਗੱਲ ‘ਤੇ ਸੰਤੁਸ਼ਟ ਹੁੰਦਾ ਹੈ ਕਿ ਉਨ੍ਹਾਂ ਨੇ ਰਾਸ਼ਟਰ ਲਈ ਆਪਣੇ ਫ਼ਰਜਾਂ ਦਾ ਪਾਲਣ ਕਰ ਦਿੱਤਾ ਹੈ ਇਹ ਸਾਡਾ ਭਾਰਤ ਹੈ ਇੱਥੇ ਹਰ ਚੀਜ਼ ਕੰਮ ਚਲਾਉੂ ਕੀਤੀ ਜਾਂਦੀ ਹੈ ਵਿਡੰਬਨਾ ਦੇਖੋ, ਖੁਰਾਕ ਅਤੇ ਚਾਰਾ ਉਦੋਂ ਹੜ੍ਹ ਪਭਾਵਿਤ ਇਲਾਕਿਆਂ ‘ਚ ਪਹੁੰਚਦਾ ਹੈ ਜਦੋਂ ਹੜ੍ਹ ਖ਼ਤਮ ਹੋ ਜਾਂਦਾ ਹੈ ਅਤੇ ਇਸ ਦਾ ਕਾਰਨ ਨੌਕਰਸ਼ਾਹੀ ਦੀ ਥਕਾਊ ਪ੍ਰਕਿਰਿਆ ਹੈ ਹਵਾਈ ਜਹਾਜ਼ ਤੋਂ ਰਾਸ਼ਨ ਦੇ ਪੈਕੇਟ ਸੁੱਟੇ ਜਾਂਦੇ ਹਨ ਪਰੰਤੂ ਇਸ ਗੱਲ ਦੀ ਕਿਸੇ ਨੂੰ ਪਰਵਾਹ ਨਹੀਂ ਹੁੰਦੀ ਕਿ ਉਹ ਪਾਣੀ ‘ਚ ਡਿੱਗਦੇ ਹਨ ਜਾਂ ਲੋਕਾਂ ਤੱਕ ਪਹੁੰਚਦੇ ਹਨ ਅਤੇ ਜੇਕਰ ਲੋਕਾਂ ਤੱਕ ਪਹੁੰਚਦੇ ਵੀ ਹਨ ਤਾਂ ਲੋਕਾਂ ‘ਚ ਰਾਸ਼ਨ ਦੇ ਪੈਕੇਟ ਫੜਨ ਦੀ ਮਾਰੋ-ਮਾਰ ਮੱਚ ਜਾਂਦੀ ਹੈ
ਆਫ਼ਤ ਰਾਹਤ ਫੰਡ ‘ਚੋਂ ਪੈਸਾ ਦਿੱਤਾ ਜਾਂਦਾ ਹੈ ਅਤੇ ਜਿਆਦਾਤਰ ਰਾਜ ਸਰਕਾਰਾਂ ਇਸ ਪੈਸੇ ਦੀ ਵਰਤੋਂ ਲੋਕਾਂ ਨੂੰ ਸਹਾਇਤਾ ਪਹੁੰਚਾਉਣ ਦੀ ਬਜਾਇ ਆਫ਼ਤ ਪ੍ਰਬੰਧਨ ਤੋਂ ਵੱਖ ਹੋਰ ਯੋਜਨਾਵਾਂ ਲਈ ਕਰਦੀਆਂ ਹਨ ਜਿਸ ਦੀ ਵਰਤੋਂ ਉਹ ਢਾਂਚਿਆਂ ਦੇ ਨਿਰਮਾਣ ਲਈ ਕਰਦੀਆਂ ਹਨ ਜਿਨ੍ਹਾਂ ਲਈ ਨਿਯਮਿਤ ਬਜਟ ‘ਚ ਪੈਸਾ ਮੁਹੱਈਆ ਕਰਵਾਇਆ ਜਾਂਦਾ ਹੈ ਰਾਜ ਆਫ਼ਤ ਪ੍ਰਬੰਧਨ ਬੋਰਡ ਕਿਸੇ ਵੀ ਪ੍ਰਾਜੈਕਟ ਨੂੰ ਢੰਗ ਨਾਲ ਨਹੀਂ ਚਲਾਉਂਦੇ ਹਨ
ਆਫ਼ਤ ਪ੍ਰਬੰਧਨ ਦੇ ਮਾਮਲੇ ‘ਚ ਭਾਰਤ ਵਿਸ਼ਵ ‘ਚ 14ਵੇਂ ਨੰਬਰ ਤੇ ਹੈ ਅਤੇ ਸੰਸਾਰਿਕ ਜਲਵਾਯੂ ਜੋਖ਼ਿਮ ਸੂਚਕ ਅੰਕ ਰਿਪੋਰਟ 2019 ਅਨੁਸਾਰ ਇਸ ਦਾ ਕਾਰਨ ਮੌਸਮ ਸਬੰਧੀ ਉਤਾਰ-ਚੜ੍ਹਾਅ ਹੈ ਦੇਸ਼ ‘ਚ ਆਉਣ ਵਾਲੀਆਂ ਕੁੱਲ ਆਫ਼ਤਾਂ ‘ਚੋਂ 52 ਫੀਸਦੀ ਹੜ੍ਹ ਦਾ ਹਿੱਸਾ ਹਨ ਉਸ ਤੋਂ ਬਾਅਦ 30 ਫੀਸਦੀ ਤੂਫ਼ਾਨ, 10 ਫੀਸਦੀ ਜ਼ਮੀਨ ਖਿਸਕਣ, 5 ਫੀਸਦੀ ਭੂਚਾਲ, 2 ਫੀਸਦੀ ਸੋਕਾ ਹੈ ਸਾਲ 2017 ‘ਚ ਕੁਦਰਤੀ ਆਫ਼ਤਾਂ ‘ਚ 2736 ਲੋਕਾਂ ਦੀਆਂ ਜਾਨਾਂ ਗਈਆਂ ਸਨ ਭਾਰਤ ਨੇ ਸੰਯੁਕਤ ਰਾਸ਼ਟਰ ਸੇਂਡਾਈ ਫ੍ਰੇਮਵਰਕ ਫੋਰ ਡਿਜ਼ਾਸਟਰ ਰਿਡਕਸ਼ਨ ‘ਤੇ ਦਸਤਖ਼ਤ ਕੀਤੇ ਹਨ ਪਰੰਤੂ ਅਸਲ ਵਿਚ ਸਥਿਤੀ ‘ਚ ਕੋਈ ਬਦਲਾਅ ਨਹੀਂ ਆਇਆ ਹੈ
ਹੜ੍ਹ ਕੰਟਰੋਲ ਨੀਤੀਆਂ ਮੁੱਖ ਤੌਰ ‘ਤੇ ਇਸ ਧਾਰਨਾ ‘ਤੇ ਆਧਾਰਿਤ ਹੁੰਦੀਆਂ ਹਨ ਕਿ ਹੜ੍ਹ ਮਨੁੱਖ ਨਿਰਮਿਤ ਨਹੀਂ ਸਗੋਂ ਕੁਦਰਤੀ ਘਟਨਾ ਹੈ ਜਦੋਂਕਿ ਅਸਲ ਤੱਥ ਇਹ ਹੈ ਕਿ ਹੜ੍ਹ ਕਾਰਨ ਹੋਣ ਵਾਲੇ ਨੁਕਸਾਨ ਦਾ ਮੁੱਖ ਕਾਰਨ ਮਨੁੱਖੀ ਗਲਤੀਆਂ ਹਨ ਇਸ ਦਾ ਮੁੱਖ ਕਾਰਨ ਖਰਾਬ ਭੋਇੰ-ਪ੍ਰਬੰਧਨ ਅਤੇ ਹੜ੍ਹ ਕੰਟਰੋਲ ਰਣਨੀਤੀ ਹੈ ਸੰਸਾਰ ਗਤੀਸ਼ੀਲ ਤਲਾਬ ਸੰਚਾਲਨ ਵੱਲ ਵਧ ਰਿਹਾ ਹੈ ਜੋ ਮੌਸਮ ਭਵਿੱਖਬਾਣੀ ‘ਤੇ ਨਿਰਭਰ ਹੁੰਦਾ ਹੈ ਪਰੰਤੂ ਸਾਡੇ ਬੰਨ੍ਹ ਪ੍ਰਬੰਧਕ ਆਪਣੀਆਂ ਨੌਕਰੀਆਂ ਨੂੰ ਜੋਖ਼ਿਮ ‘ਚ ਪਾਉਣਾ ਨਹੀਂ ਚਾਹੁੰਦੇ ਹਨ ਅਤੇ ਭਾਖੜਾ ਬੰਨ੍ਹ ਨੂੰ ਛੱਡ ਕੇ ਉਹ ਪਹਿਲਾਂ ਤੋਂ ਕੰਟਰੋਲ ਜਲ ਨਿਕਾਸੀ ਦਾ ਆਦੇਸ਼ ਨਹੀਂ ਦਿੰਦੇ ਹਨ
ਇਸ ਤੋਂ ਇਲਾਵਾ ਵਿਕਾਸ ਦੀਆਂ ਗਲਤ ਨੀਤੀਆਂ ਕਾਰਨ ਭਾਰੀ ਬਰਸਾਤ ਦੇ ਮਾੜੇ ਨਤੀਜੇ ਵਜੋਂ ਸਥਿਤੀ ਹੋਰ ਵਿਗੜਦੀ ਜਾ ਰਹੀ ਹੈ ਉਦਾਹਰਨ ਲਈ ਪੱਛਮੀ ਹਿਮਾਲਿਆ ‘ਚ ਅਜਿਹੇ ਢਾਂਚਿਆਂ ਦੇ ਨਿਰਮਾਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ ਜਿਸ ਨਾਲ ਇਸ ਖੇਤਰ ਦੇ ਕੁਦਰਤੀ ਵਾਤਾਵਰਨ ‘ਤੇ ਦਬਾਅ ਵਧਿਆ ਹੈ ਸੰਵੇਦਨਸ਼ੀਲ ਪਰਬਤੀ ਤੰਤਰ ਲਈ ਖ਼ਤਰਿਆਂ ਦੀ ਚਿਤਾਵਨੀ ਦੇ ਬਾਵਜੂਦ ਸਰਕਾਰ ਨੇ ਚਾਰ ਧਾਮ ਰਾਜਮਾਰਗ ਪ੍ਰਾਜੈਕਟ ਦਾ ਕੰਮ ਜਾਰੀ ਰੱਖਿਆ ਹੈ ਇਸ ਪ੍ਰਾਜੈਕਟ ਤਹਿਤ ਉੱਤਰਾਖੰਡ ‘ਚ ਹਿੰਦੂਆਂ ਦੇ ਚਾਰ ਪ੍ਰਸਿੱਧ ਤੀਰਥ ਸਥਾਨਾਂ ਨੂੰ ਜੋੜਿਆ ਜਾਵੇਗਾ
ਇਸ ਦੇ ਨਾਲ ਹੀ ਭਾਰਤ ਵਿਚ ਆਫ਼ਤ ਪ੍ਰਬੰਧਨ ਦੀਆਂ ਤਿਆਰੀਆਂ ਦੀਆਂ ਸੁਵਿਧਾਵਾਂ ਵੀ ਸਮੁੱਚਿਤ ਨਹੀਂ ਹਨ ਅਤੇ ਸਰਕਾਰ ਇਸ ਗੱਲ ਨੂੰ ਸਵੀਕਾਰ ਨਹੀਂ ਕਰਦੀ ਹੈ ਵਾਤਾਵਰਨ ਮੰਤਰੀ ਜਾਵੜੇਕਰ ਦੇ ਸ਼ਬਦਾਂ ‘ਚ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ‘ਚ ਜਲਵਾਯੂ ‘ਚ ਬਦਲਾਅ ਹੋ ਰਿਹਾ ਹੈ ਪਰੰਤੂ ਵਰਤਮਾਨ ‘ਚ ਆਏ ਹੜ੍ਹ ਨੂੰ ਜਲਵਾਯੂ ਬਦਲਾਅ ਨਾਲ ਜੋੜਨਾ ਗਲਤ ਅਤੇ ਅਵਿਗਿਆਨਕ ਹੋਵੇਗਾ ਵਾਤਾਵਰਨ ਮਾਹਿਰਾਂ ਨੇ ਹਿਮਾਚਲ ਅਤੇ ਉੱਤਰਾਖੰਡ ‘ਚ ਸੜਕ ਅਤੇ ਸੁਰੰਗਾਂ ਦੇ ਨਿਰਮਾਣ ਦੀਆਂ ਯੋਜਨਾਵਾਂ ਖਿਲਾਫ਼ ਚਿਤਾਵਨੀ ਦਿੱਤੀ ਹੈ
ਸਾਡੇ ਦੇਸ਼ ‘ਚ ਕੋਈ ਵੀ ਆਫ਼ਤ ਪ੍ਰਬੰਧਨ ਦੀਆਂ ਬੁਨਿਆਦੀ ਗੱਲਾਂ ਨੂੰ ਸਿੱਖਣਾ ਨਹੀਂ ਚਾਹੁੰਦਾ ਹੈ ਅਤੇ ਨਾ ਹੀ ਇਨ੍ਹਾਂ ਸਮੱਸਿਆਵਾਂ ਦਾ ਲੰਮੇ ਸਮੇਂ ਲਈ ਹੱਲ ਲੱਭਣਾ ਚਾਹੁੰਦਾ ਹੈ ਇਸ ਲਈ ਉਨ੍ਹਾਂ ਨੂੰ ਦੂਰ ਜਾਣ ਦੀ ਜ਼ਰੂਰਤ ਨਹੀਂ ਹੈ ਜੇਕਰ ਖੁੱਲ੍ਹੀਆਂ ਥਾਵਾਂ ‘ਤੇ ਪੌਦੇ ਲਾਏ ਜਾਣ ਅਤੇ ਉੱਥੇ ਰੁੱਖ ਹੋਣ ਤਾਂ ਧਰਤੀ ਦੁਆਰਾ ਬਰਸਾਤਾਂ ਦਾ ਪਾਣੀ ਪੀਤਾ ਜਾਵੇਗਾ ਪਰੰਤੂ ਜੇਕਰ ਅਸੀਂ ਕੰਕਰੀਟ ਦੇ ਜੰਗਲ ਬਣਾਉਂਦੇ ਜਾਵਾਂਗੇ ਤਾਂ ਫ਼ਿਰ ਹੜ੍ਹ ਆਉਣਗੇ ਹੀ
ਸਰਕਾਰੀ ਅਧਿਕਾਰਿਕ ਉਦਾਸੀਨਤਾ ਦੇ ਇਸ ਵਾਤਾਵਰਨ ‘ਚ ਸਮਾਂ ਆ ਗਿਆ ਹੈ ਕਿ ਇਸ ‘ਚ ਸੁਧਾਰ ਕੀਤਾ ਜਾਵੇ ਸਭ ਤੋਂ ਪਹਿਲਾਂ ਸਰਕਾਰ ਨੂੰ ਇਹ ਸਵੀਕਾਰ ਕਰਨਾ ਹੋਵੇਗਾ ਕਿ ਸਮੱਸਿਆ ਹੈ ਉਸ ਤੋਂ ਬਾਅਦ ਉਸ ਨੂੰ ਬੁਨਿਆਦੀ ਸੁਝਾਵਾਂ ਨੂੰ ਲਾਗੂ ਕਰਨਾ ਹੋਵੇਗਾ ਅਤੇ ਐਮਰਜੰਸੀ ਉਪਾਅ ਲੱਭਣੇ ਹੋਣਗੇ ਇਸ ਲਈ ਕੇਂਦਰ ਅਤੇ ਰਾਜਾਂ ਵਿਚਕਾਰ ਠੋਸ ਤਾਲਮੇਲ ਹੋਣਾ ਚਾਹੀਦਾ ਹੈ ਆਫ਼ਤ ਤੋਂ ਪਹਿਲਾਂ ਅਤੇ ਆਫ਼ਤ ਦੌਰਾਨ ਰਾਜ ਅਤੇ ਕੇਂਦਰ ਵਿਚਕਾਰ ਸਹਿਯੋਗ ਹੋਣਾ ਚਾਹੀਦਾ ਹੈ
ਨਾਲ ਹੀ ਆਫ਼ਤ ਕਾਰਨ ਮੌਤਾਂ ਨੂੰ ਰੋਕਣ ਲਈ ਬਿਹਤਰ ਆਫ਼ਤ ਪ੍ਰਬੰਧਨ ਨੀਤੀ ਬਣਾਈ ਜਾਣੀ ਚਾਹੀਦੀ ਹੈ ਆਫ਼ਤ ਦਾ ਸਾਹਮਣਾ ਕਰਨ ਵਾਲੇ ਢਾਂਚਿਆਂ ‘ਤੇ ਜ਼ਿਆਦਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਬੰਨ੍ਹਾਂ ਦੇ ਨਿਰਮਾਣ, ਪਾਣੀ ਨਿਕਾਸੀ, ਨਦੀ ਬੰਨ੍ਹਾਂ ਦੀ ਸੁਰੱਖਿਆ ਅਤੇ ਨਹਿਰਾਂ ਦੇ ਨਿਰਮਾਣ ਲਈ ਜ਼ਿਆਦਾ ਪੈਸਾ ਦਿੱਤਾ ਜਾਣਾ ਚਾਹੀਦਾ ਹੈ ਨਾਲ ਹੀ ਅਗਾਊਂ ਆਫ਼ਤ ਚਿਤਾਵਨੀ ਪ੍ਰਣਾਲੀ ਵਿਕਸਿਤ ਕੀਤੀ ਜਾਣੀ ਚਾਹੀਦੀ ਹੈ ਹੜ੍ਹ ਦੇ ਮਾਮਲਿਆਂ ‘ਚ ਖਾਸਕਰ ਹੇਠਲੇ ਇਲਾਕਿਆਂ ‘ਚ ਇਹ ਪ੍ਰਣਾਲੀ ਸਥਾਪਿਤ ਕੀਤੀ ਜਾਣੀ ਚਾਹੀਦੀ ਤਾਂ ਕਿ ਸਾਲ ਬਾਰੇ ਸਟੀਕ ਭਵਿੱਖਬਾਣੀ ਕੀਤੀ ਜਾ ਸਕੇ
ਕੁੱਲ ਮਿਲਾ ਕੇ ਸਾਨੂੰ ਗਰੀਬ ਲੋਕਾਂ ਨੂੰ ਹੜ੍ਹ ਤੋਂ ਬਚਾਉਣਾ ਹੋਵੇਗਾ ਕਿਉਂਕਿ ਇਹ ਲੋਕ ਅਜਿਹੀ ਆਫ਼ਤ ਦੇ ਸਮੇਂ ਬਹੁਤ ਕਸ਼ਟ ਝੱਲਦੇ ਹਨ ਕੁੱਲ ਮਿਲਾ ਕੇ ਸਾਡੇ ਆਗੂਆਂ ਨੂੰ ਆਪਣੀਆਂ ਵਿਵੇਕਹੀਣ ਨੀਤੀਆਂ ਨੂੰ ਛੱਡਣਾ ਹੋਵੇਗਾ ਕਿਸੇ ਵੀ ਸਮੱਸਿਆ ਦਾ ਸ਼ਾਰਟਕੱਟ ਹੱਲ ਨਹੀਂ ਹੈ ਮੋਦੀ ਜੀ ਨੂੰ ਇਹ ਯਕੀਨੀ ਕਰਨੀ ਹੋਵੇਗਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉੱਤਰੇ ਜਦੋਂ ਤੱਕ ਸਾਡੇ ਆਗੂ ਆਪਣੀ ਉਦਾਸੀਨਤਾ ਨੂੰ ਨਹੀਂ ਛੱਡਦੇ ਅਤੇ ਘੱਟ ਮਿਆਦੀ ਯੋਜਨਾ ਦੀ ਬਜਾਇ ਐਮਰਜੰਸੀ ਯੋਜਨਾਵਾਂ ‘ਤੇ ਧਿਆਨ ਨਹੀਂ ਦਿੰਦੇ
ਮੌਸਮ ‘ਚ ਉਤਰਾਅ-ਚੜ੍ਹਾਅ ਕਾਰਨ ਨੁਕਸਾਨ ਵਧਦਾ ਜਾਵੇਗਾ ਦੇਸ਼ ਦੀ ਆਮ ਜਨਤਾ ਕਦੋਂ ਤੱਕ ਸਾਡੇ ਆਗੂਆਂ ਤੇ ਪ੍ਰਸ਼ਾਸਨ ਦੀ ਉਦਾਸੀਨਤਾ ਦੀ ਮੂਕ ਦਰਸ਼ਕ ਬਣੀ ਰਹੇਗੀ ਸਾਨੂੰ ਇਸ ਗੱਲ ਨੂੰ ਧਿਆਨ ‘ਚ ਰੱਖਣਾ ਹੋਵੇਗਾ ਕਿ ਜ਼ਿੰਦਗੀ ਸਿਰਫ਼ ਗਿਣਤੀ ਨਹੀਂ ਹੈ ਸਗੋਂ ਇਹ ਹੱਡ, ਮਾਸ ਅਤੇ ਧੜਕਦੇ ਦਿਲ ਨਾਲ ਬਣੀ ਹੋਈ ਹੈ ਅਤੇ ਨਾ ਹੀ ਆਮ ਆਮਦੀ ਸਿਰਫ਼ ਇੱਕ ਗਿਣਤੀ ਜਿਸ ਨਾਲ ਸਾਡੇ ਸਿਆਸੀ ਆਗੂ ਖਿਲਵਾੜ ਕਰਦੇ ਰਹਿਣਗੇ
ਪੂਨਮ ਆਈ ਕੌਸ਼ਿਸ਼
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.