ਗੁਜਰਾਤ ‘ਚ ਸੜਕ ਹਾਦਸਾ, ਪੰਜ ਦੀ ਮੌਤ

ਚਾਰ ਵਿਅਕਤੀ ਜਖ਼ਮੀ

ਨਡੀਯਾਦ। ਗੁਜਰਾਤ ‘ਚ ਖੇੜਾ ਜ਼ਿਲ੍ਹਾ ਦੇ ਵਸੋ ਇਲਾਕੇ ‘ਚ ਇੱਕ ਸੜਕ ਹਾਦਸੇ ‘ਚ ਕਾਰ ਸਵਾਰ ਦੋ ਔਰਤਾਂ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਚਾਰ ਜਣੇ ਜ਼ਖਮੀ ਹੋ ਗਏ।

Five, Deaths, Six, Wounded, Road, Accident

ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਕੌਮੀ ਰਾਜਮਾਰਗ-48 ‘ਤੇ ਪੀਜ ਚਾਰ ਰਸਤਿਆਂ ਦੇ ਨੇੜੇ ਐਤਵਾਰ ਦੇਰ ਰਾਤ ਦੋ ਕਾਰਾਂ ਵਿਚਾਲੇ ਟੱਕਰ ਹੋ ਗਈ। ਹਾਦਸੇ ‘ਚ ਕਾਰ ਸਵਾਰ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਵਸੀਮ ਸ਼ੇਖ ਦੀ ਪਤਨੀ ਸੀਮਾਬਾਨੂ (24) , ਉਸਦੀ ਪੁੱਤਰੀ ਤਨਾਜਬਾਨੂ (4), ਉਸਦੀ ਸੱਸ ਯਾਕੁਬਭਾਈ ਸ਼ੇਖ ਦੀ ਪਤਨੀ ਕੌਸ਼ਰਬਾਨੂ (50), ਉਸਦਾ ਸਹੁਰਾ ਯਾਕੁਬ ਸ਼ੇਖ (52) , ਉਸਦੇ ਸਾਲੇ ਸਹਿਦ ਯਾ. ਸ਼ੇਖ ਦੀ 9 ਮਹੀਨੇ ਦੀ ਪੁੱਤਰੀ ਇਨਾਯਾਬਾ ਵਜੋਂ ਹੋਈ ਹੈ। ਵਸੀਮ ਦੇ ਪਰਿਵਾਰ ਦੇ ਹੋਰ ਚਾਰ ਜਣੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਉਹ ਆਣੰਦ ਤੋਂ ਅਹਿਮਦਾਬਾਦ ਆਪਣੇ ਘਰ ਵੱਲ ਜਾ ਰਹੇ ਸਨ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.