ਸਰਸਾ ‘ਚ ਸੀਵਰੇਜ਼ ‘ਚ ਡਿੱਗੇ ਦੋ ਕਿਸਾਨ, ਇੱਕ ਨੂੰ ਬਾਹਰ ਕੱਢਿਆ, ਦੂਜੇ ਦੀ ਭਾਲ ਜਾਰੀ

ਦੇਰ ਰਾਤ ਕਿਸਾਨ ਖੇਤਾਂ ‘ਚ ਪਾਣੀ ਲਾਉਣ ਲਈ ਗਏ ਸਨ

ਰੇਸਕਿਊ ਆਪ੍ਰੇਸ਼ਨ ਜਾਰੀ

ਸਰਸਾ। ਹਰਿਆਣਾ ਦੇ ਸਰਸਾ ਜ਼ਿਲ੍ਹੇ ‘ਚ ਪਿੰਡ ਨਟਾਰ ਦੇ ਨੇੜੇ ਪਿੰਡ ਦੇ ਦੋ ਕਿਸਾਨ ਬੁੱਧਵਾਰ ਦੇਰ ਰਾਤ ਸੀਵਰੇਜ਼ ‘ਚ ਡਿੱਗ ਗਏ। ਦੋਵੇਂ ਕਿਸਾਨ ਖੇਤਾਂ ‘ਚ ਪਾਣੀ ਲਾਉਣ ਗਏ ਸਨ। ਇੱਕ ਕਿਸਾਨ ਨੂੰ ਬਾਹਰ ਕੱਢ ਲਿਆ ਗਿਆ ਸੀ।

ਦੂਜੇ ਵਿਅਕਤੀ ਦੀ ਭਾਲ ਜਾਰੀ ਹੈ। ਰਾਤ ਤੋਂ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੇਸਕਿਊ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਮੌਕੇ ‘ਤੇ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀ ਮੌਜ਼ੂਦ ਹਨ। ਇਸ ਰੇਸਕਿਊ ਅਪ੍ਰਾਸ਼ਨ ‘ਚ ਸਥਾਨਕ ਲੋਕ ਵੀ ਸਹਿਯੋਗ ਦੇ ਰਹੇ ਹਨ। ਜ਼ਮੀਨ ਪੁੱਟ ਕੇ ਕਿਸਾਨ ਨੂੰ ਭਾਲਣ ਲਈ ਰਸਤਾ ਬਣਾਇਆ ਜਾ ਰਿਹਾ ਹੈ।

Sirsa

ਪ੍ਰਸ਼ਾਸਨ ਵੱਲੋਂ ਪੁਟਾਈ ਲਈ ਦੋ ਜੇਸੀਬੀ ਮਸ਼ੀਨਾਂ ਲਾਈਆਂ ਗਈਆਂ ਹਨ। ਜਾਣਕਾਰੀ ਅਨੁਸਾਰ ਨਟਾਰ ਨਿਵਾਸੀ 45 ਸਾਲਾਂ ਪੂਰਨ ਸਿੰਘ ਤੇ 25 ਸਾਲਾ ਕਾਲਾ ਸਿੰਘ ਉਰਫ਼ ਸੰਦੀਪ ਖੇਤਾਂ ‘ਚ ਪਾਣੀ ਲਾ ਰਹੇ ਸਨ। ਕਾਲਾ ਸਿੰਘ ਸੀਵਰੇਜ਼ ਲਾਈਨ ਦਾ ਢੱਕਣ ਖੋਲ੍ਹ ਕੇ ਉਸ ‘ਚ ਉਤਰ ਗਿਆ, ਲਾਈਨ ‘ਚ ਗੈਸ ਹੋਣ ਕਾਰਨ ਤੇ ਪਾਣੀ ਦੇ ਤੇਜ਼ ਵਹਾਅ ਦੇ ਚੱਲਦੇ ਉਹ ਉਸ ‘ਚ ਵਹਿ ਗਿਆ। ਉਸ ਨੂੰ ਬਚਾਉਣ ਲਈ ਪੂਰਨ ਸਿੰਘ ਨੇ ਕੋਸ਼ਿਸ਼ ਕੀਤੀ ਤਾਂ ਉਹ ਵੀ ਪਾਣੀ ‘ਚ ਵਹਿ ਗਿਆ।

Nattar

ਸੂਚਨਾ ਮਿਲਦੇ ਹੀ ਜੈਵੀਰ ਸਿੰਘ ਯਾਦਵ ਬਚਾਅ ਦਸਤੇ ਨਾਲ ਮੌਕੇ ‘ਤੇ ਪਹੁੰਚੇ। ਪੂਰਨ ਸਿੰਘ ਨੂੰ ਪਾਣੀ ‘ਚੋਂ ਕੱਢ ਲਿਆ ਗਿਆ ਤੇ ਗੰਭੀਰ ਹਾਲਤ ‘ਚ ਸ਼ਹਿਰ ਦੇ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।। ਜਦੋਂਕਿ ਕਾਲਾ ਸਿੰਘ ਦੀ ਭਾਲ ਦੇਰ ਰਾਤ ਤੋਂ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ